ਇਹ ਮੇਰੇ ਸੀਨੇ ਤੀਰ ਨਹੀਂ ਵੱਜੇ
ਇਹ ਤਾਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਰਿਹਾ
ਪਾਣੀ ਦਾ ਰੰਗ ਲਾਲ ਹੈ
ਇਹ ਕਲਗ਼ੀਧਰ ਦਾ ਬਾਲ ਹੈ
ਇਹ ਸਿੱਖੀ ਦੀ ਮਿਸਾਲ ਹੈ



ਅਕਲ ਆਖਦੀ ਹੈ ਕਿ ਸਾਹਮਣੇ ਲੱਖਾਂ ਦੀ ਫੌਜ ਹੈ ਤੇ
ਇਸ਼ਕ ਆਖਦੈ ਪਿੱਛੇ ਗੁਰੂ ਦਾ ਥਾਪੜੈ।
ਕਾਇਰਾਂ ਨੂੰ ਮਹਿਸੂਸ ਹੋਣ ਲੱਗਦੈ ਕਿ ਧੜ ਤੇ ਸਿਰ ਨਹੀਂ ਰਹਿਣਾ ਪਰ
ਆਸ਼ਕ ਕਹਿੰਦੇ ਨੇ ਸੀਸ ਤਾਂ ਪਹਿਲਾਂ ਹੀ ਭੇਂਟ ਕਰਕੇ ਤੁਰੇ ਹਾਂ
ਬੱਸ ਹੁਣ ਤਾਂ ਮੁਰਸ਼ਦ ਦੀ ਹਜ਼ੂਰੀ ‘ਚ ਪ੍ਰਵਾਨ ਹੋਣਾ ਬਾਕੀ ਐ।

🙏 ੴ ਵਾਹਿਗੁਰੂ ੴ 🙏
🙏 ੴ ਵਾਹਿਗੁਰੂ ੴ 🙏
🙏 ੴ ਵਾਹਿਗੁਰੂ ੴ 🙏
🙏 ੴ ਵਾਹਿਗੁਰੂ ੴ 🙏🏻
🙏 ੴ ਵਾਹਿਗੁਰੂ ੴ 🙏

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ,
ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ ।
ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ,
ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ ।
ਜਿੱਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ,
ਓਸੇ ਪਾਸਿਓਂ ਫ਼ਤਹ ਕਰਤਾਰ ਦਿੱਤੀ ।
ਮੁੜੀਆਂ ਸੰਗਤਾਂ ਪਿਛ੍ਹਾਂ ਪੰਜੋਖਰੇ ਤੋਂ,
ਲੀਕ ਸਿਦਕ ਦੀ ਆਪ ‘ਜਹੀ ਮਾਰ ਦਿੱਤੀ ।
ਗੀਤਾ ਅਰਥ ਸੁਣਵਾ ਕਹਾਰ ਕੋਲੋਂ,
ਪੰਡਤ ਹੋਰਾਂ ਦੀ ਤੇਹ ਉਤਾਰ ਦਿੱਤੀ ।
ਪਟਰਾਣੀ ਦੇ ਖੋਲ੍ਹ ਕੇ ਪੱਟ ਦਿਲ ਦੇ,
ਬੈਠ ਪੱਟ ਤੇ ਅੰਸ਼ ਦਾਤਾਰ ਦਿੱਤੀ ।
ਜੇੜ੍ਹੇ ਆਏ ਅਜ਼ਮਾਇਸ਼ਾਂ ਕਰਨ ਵਾਲੇ,
ਬਾਜ਼ੀ ਜਿੱਤ ਕੇ, ਉਨ੍ਹਾਂ ਨੂੰ ਹਾਰ ਦਿੱਤੀ ।
ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ,
ਭੁੱਲ ਓਸ ਦੀ ਮਨੋਂ ਵਿਸਾਰ ਦਿੱਤੀ ।
ਪਾਣੀ ਆਪਣੇ ਖੂਹੇ ਦਾ ਖੋਲ੍ਹ ਕੇ ਤੇ,
ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ ।
‘ਸ਼ਰਫ਼’ ਨਿੱਕੀ ਜਹੀ ਉਮਰ ਵਿਚ ਗੁਰੂ ਜੀ ਨੇ,
ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹


ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ।
ਚਰਨਾਂ ਦੀ ਦੇਵੇ ਛੁਹ ਜਿਸ ਨੂੰ, ਉਹ ਸੜਦਾ ਬਲਦਾ ਠਰ ਜਾਵੇ।
ਮੇਹਰਾਂ ਦਾ ਬੱਦਲ ਜੇ ਕਿਧਰੇ, ਮੇਹਰਾਂ ਦੇ ਘਰ ਵਿਚ ਆ ਜਾਵੇ।
ਜਿਸ ਜਿਸ ਹਿਰਦੇ ਤੇ ਵਰ੍ਹ ਜਾਵੇ, ਉਸ ਉਸ ਵਿਚ ਅੰਮ੍ਰਿਤ ਭਰ ਜਾਵੇ।
ਜਿਸ ਖਡੀ ਵਿਚ ਉਹ ਡਿਗਿਆ ਸੀ, ਜੇ ਉਸਦੇ ਦਰ ਕੋਈ ਜਾ ਡਿੱਗੇ।
ਉਹ ਜੂਨ ਜਨਮ ਤੋਂ ਛੁੱਟ ਜਾਵੇ, ਮੁੜ ਫੇਰ ਨਾ ਜਮ ਦੇ ਦਰ ਜਾਵੇ।
ਜੋ ਆਣ ਬਾਉਲੀ ਉਸਦੀ ਵਿਚ, ਇਸ਼ਨਾਨ ਕਰੇ ਤੇ ਧਿਆਨ ਧਰੇ ।
ਜੇ ਪ੍ਰੇਮ ਉਹਦੇ ਵਿਚ ਡੁਬ ਜਾਵੇ, ਤਾਂ ਭਵ ਸਾਗਰ ਤੋਂ ਤਰ ਜਾਵੇ।
ਜੋ ਆਣ ਚੁਰਾਸੀ ਪਾਠ ਕਰੇ, ਓਸ ਦੇ ਚੌਰਾਸੀ ਪੌੜਾਂ ਤੇ।
ਕੱਟ ਫਾਸੀ ਗਲੋਂ ਚੁਰਾਸੀ ਦੀ, ਉਹ ਕਲਗੀਧਰ ਦੇ ਘਰ ਜਾਵੇ।
ਨਹੀਂ ‘ਤੀਰ’ ਜਮਾਂ ਦੇ ਵਸ ਪੈਂਦਾ, ਨਰਕਾਂ ਦੇ ਕੋਲੋਂ ਲੰਘਦਾ ਨਹੀਂ।
ਉਹ ਜੀਵਨ ਪਾਏ ਹਮੇਸ਼ਾਂ ਦਾ, ਜੋ ਇਸ ਦੇ ਦਰ ਤੇ ਮਰ ਜਾਵੇ।

ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ
ਪਿਤਾ ਦਿਵਸ ਮੌਕੇ ਖਾਲਸੇ ਦੇ ਪਿਤਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ-ਕੋਟਿ ਪ੍ਰਣਾਮ


ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ ॥੧॥
ਸਭਿ ਕੁਸਲ ਖੇਮ ਪ੍ਰਭਿ ਧਾਰੇ ॥
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ॥ ਰਹਾਉ ॥


ਅਬਾਦੀਆਂ ਵੀ ਵੇਖੀਆਂ..ਬਰਬਾਦੀਆਂ ਵੀ ਵੇਖੀਆਂ
ਸ਼ੇਰ-ਏ-ਪੰਜਾਬ ਦੀ “ਮੜੀ” ਪਈ ਸੀ ਆਖਦੀ..”ਇਸ ਕੌਂਮ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ”

ਮੀਰੀ-ਪੀਰੀ ਦੀਆਂ ਤਲਵਾਰਾਂ
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਭੁੱਲ ਚੁੱਕ ਮੁਆਫ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥
ਪ੍ਰਭ ਕੈ ਸਿਮਰਨਿ ਸੁਫਲ ਫਲਾ ॥
ਸੇ ਸਿਮਰਹਿ ਜਿਨ ਆਪਿ ਸਿਮਰਾਏ ॥
ਨਾਨਕ ਤਾ ਕੈ ਲਾਗਉ ਪਾਏ ॥੩॥


ਜਿਸ ਕੇ ਸਿਰ ਉਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ


ਉਹਨੇ ਤੇਗ ਚੋਂ ਤੀਸਰੀ ਕੌਮ ਸਾਜੀ,
ਸੋਚਾਂ ਵਿਚ ਪਾਇਆ ਸਾਰਾ ਜੱਗ ਉਹਨੇ ।
ਜ਼ਾਲਮ ਨਾਲ ਮੁਕਾਬਲਾ ਕਰਨ ਵਾਲੇ,
ਕੀਤੇ ਭੇਡਾਂ ‘ਚੋਂ ਸ਼ੇਰ ਅਲੱਗ ਉਹਨੇ ।
ਅੱਗ ਅਣਖ਼ ਦੀ ਬਾਲ ਕੇ ਸੇਕ ਦਿਤਾ,
ਕੀਤਾ ਲਹੂ ਸਭ ਦਾ ਝੱਗੋ ਝੱਗ ਉਹਨੇ
ਆਪਣੇ ਸਾਰੇ ਪ੍ਰਵਾਰ ਦੇ ਸਿਰ ਦੇ ਕੇ,
ਹਿੰਦੁਸਤਾਨ ਦੀ ਰਖ ਲਈ ਪੱਗ ਉਹਨੇ ।
……………………
ਉਹਦੇ ਦੋਖੀਆਂ ਦੇ ਪੱਤੇ ਝੜੇ ਰਹਿੰਦੇ,
ਰਹਿੰਦੀ ਉਹਦੇ ਤੇ ਰੁੱਤ ਬਹਾਰ ਦੀ ਸੀ ।
ਚੜ੍ਹੇ ਹੋਏ ਦਰਿਯਾ ਦੀ ਕਾਂਗ ਵਾਂਗੂੰ,
ਹਰ ਦਮ ਅਣਖ ਉਹਦੀ ਠਾਠਾਂ ਮਾਰਦੀ ਸੀ ।
ਉਹਦੀ ਤੇਗ ਜਦ ਖਾਂਦੀ ਸੀ ਇਕ ਝਟਕਾ,
ਗਰਦਨ ਲੱਥਦੀ ਕਈ ਹਜ਼ਾਰ ਦੀ ਸੀ ।
ਉਹਦਾ ਘੋੜਾ ਮੈਦਾਨ ‘ਚ ਹਿਣਕਦਾ ਸੀ,
ਕੰਧ ਕੰਬਦੀ ਮੁਗ਼ਲ ਦਰਬਾਰ ਦੀ ਸੀ ।

ਗੁਰੂ ਗ੍ਰੰਥ ਸਹਿਬ ਵਿੱਚ ਸਭ ਤੋ ਵੱਧ ਗੁਰਬਾਣੀ ਕਿਸ ਰਾਗ ਵਿੱਚ ਦਰਜ਼ ਹੈ
ਤੇ ਸਭ ਤੋ ਘੱਟ ਗੁਰਬਾਣੀ ਕਿਸ ਰਾਗ ਵਿੱਚ ਦਰਜ਼ ਹੈ ਜੀ ?


ਉਠ ਮਰਦਾਨਿਆਂ ਤੂੰ ਚੁਕ ਲੈ ਰਬਾਬ ਭਾਈ,
ਵੇਖੀਏ ਇਕੇਰਾਂ ਫੇਰ ਰੰਗ ਸੰਸਾਰ ਦੇ ।
ਪੈ ਰਹੀ ਆਵਾਜ਼ ਕੰਨੀਂ ਮੇਰੇ ਹੈ ਦਰਦ ਵਾਲੀ,
ਆ ਰਹੇ ਸੁਨੇਹੜੇ ਨੀ ਡਾਢੇ ਹਾਹਾਕਾਰ ਦੇ ।
ਜੰਗਲਾਂ ਪਹਾੜਾਂ ਵਿਚ ਵਸਤੀਆਂ ਉਜਾੜਾਂ ਵਿਚ,
ਪੈਣ ਪਏ ਵੈਣ ਵਾਂਙੂੰ ਡਾਢੇ ਦੁਖਿਆਰ ਦੇ ।
ਚੱਲ ਇਕ ਵੇਰ ਫੇਰਾ ਪਾਵੀਏ ਵਤਨ ਵਿਚ,
ਛੇਤੀ ਹੋ ਵਿਖਾਈਏ ਤੈਨੂੰ ਰੰਗ ਕਰਤਾਰ ਦੇ ।
ਵੇਖ ਤੂੰ ਪੰਜਾਬ ਵਿਚ ਲਹੂ ਦੇ ਤਾਲਾਬ ਭਰੇ,
ਹਸਦੇ ਨੇ ਕੋਈ, ਕੋਈ ਰੋ ਰੋ ਕੇ ਪੁਕਾਰਦੇ ।
ਕਰਦੇ ਸਲਾਮਾਂ ਕਈ ਰਿੜ੍ਹਦੇ ਨੇ ਢਿਡਾਂ ਭਾਰ,
ਵੇਖਦੇ ਤਮਾਸ਼ਾ ਕਈ ਗੋਲੇ ਸਰਕਾਰ ਦੇ ।
ਤਾੜ ਤਾੜ ਗੋਲੀਆਂ ਚਲਾਂਵਦੇ ਬਿਦੋਸਿਆਂ ਤੇ,
ਬੰਦਿਆਂ ਦੇ ਉਤੇ ਢੰਗ ਸਿਖਦੇ ਸ਼ਿਕਾਰ ਦੇ ।
ਲਖ ਲਖ ਮਿਲਦੇ ਇਨਾਮ ਪਏ ਸ਼ਿਕਾਰੀਆਂ ਨੂੰ,
ਪਸ਼ੂਆਂ ਦੇ ਵਾਂਗ ਜਿਹੜੇ ਬੱਚੇ ਬੁਢੇ ਮਾਰਦੇ ।
ਅਸਾਂ ਨਹੀਉਂ ਲੈਣੀਆਂ ਵਧਾਈਆਂ ਅਜ ਕਿਸੇ ਪਾਸੋਂ,
ਅਜ ਮੇਰੇ ਸੀਨੇ ਵਿਚ ਫਟ ਨੀ ਕਟਾਰ ਦੇ ।
ਜਦੋਂ ਤੀਕ ਹੋਂਵਦੀ ਖਲਾਸ ਨਹੀਂਓਂ ਬੰਦੀਆਂ ਦੀ,
ਜਦੋਂ ਤੀਕ ਦੁਖੀ ਲਖਾਂ ਦਬੇ ਹੇਠਾਂ ਭਾਰ ਦੇ ।
ਜਦੋਂ ਤੀਕ ਤੋਪਾਂ ਤੇ ਮਸ਼ੀਨਾਂ ਦਾ ਹੈ ਰਾਜ ਇਥੇ,
ਸਚ ਦੇ ਨੀ ਚੰਨ ਦਬੇ ਹੇਠਾਂ ਅੰਧਕਾਰ ਦੇ ।
ਓਦੋਂ ਤੀਕ ਚੈਨ ਨਹੀਂ ਮੈਨੂੰ ਮਰਦਾਨਿਆਂ ਵੇ,
ਸੋਚਾਂ, ਇਹ ਕੀ ਵਰਤ ਰਹੇ ਰੰਗ ਕਰਤਾਰ ਦੇ ।
ਵੇਖਿਆ ਤਮਾਸ਼ਾ ਮਰਦਾਨਿਆ ਈ ਕਦੀ ਤੁਧ ?
ਸੈਰ ਮੇਰੇ ਨਾਲ ਕੀਤੇ ਸਾਰੇ ਸੰਸਾਰ ਦੇ ।
ਅਗ ਲੈਣ ਆਈ ਤੇ ਸੁਆਣੀ ਬਣੀ ਸਾਂਭ ਘਰ,
ਘੂਰ ਘੂਰ ਹੁਕਮ ਮਨਾਵੇ ਹੰਕਾਰ ਦੇ ।
ਖਾਵੋ ਪੀਵੋ ਬੋਲੋ ਚਾਲੋ ਆਵੋ ਜਾਵੋ ਪੁਛ ਪੁਛ,
ਹੁਕਮ ਪਏ ਚਲਦੇ ਨੇ ਡਾਢੀ ਸਰਕਾਰ ਦੇ ।
ਸਚ ਦੇ ਪਿਆਰੇ ਕਈ ਤਾੜੇ ਬੰਦੀਖਾਨੇ ਵਿਚ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਇਕ ਪਾਸੇ ਤੋਪ ਤੇ ਮਸ਼ੀਨਾਂ, ਬੰਬ, ਜੇਹਲ, ਫਾਂਸੀ,
ਕਹਿੰਦੇ, ਕੌਣ ਆ ਕੇ ਸਾਡੇ ਸਾਹਵੇਂ ਦਮ ਮਾਰਦੇ ।
‘ਸਚ’ ਤੇ ‘ਨਿਆਇ’ ਝੰਡਾ ਪਕੜ ਕੇ ਆਜ਼ਾਦੀ ਵਾਲਾ,
ਦੂਜੇ ਪਾਸੇ ਵਤਨ ਦੇ ਸੂਰਮੇ ਵੰਗਾਰਦੇ ।
ਸੂਰਜ ਆਜ਼ਾਦੀ ਵਾਲਾ ਬਦਲਾਂ ਨੇ ਘੇਰ ਲਿਆ,
ਕਾਲੇ ਕਾਲੇ ਘਨੀਅਰ ਸ਼ੂੰਕਦੇ ਫੂੰਕਾਰਦੇ !
ਮਾਰ ਲਿਸ਼ਕਾਰੇ ਪਰ ਸੂਰਜ ਅਕਾਸ਼ ਚੜ੍ਹੇ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਵੇਖ ਤਲਵੰਡੀ ਵਿਚ ਭੰਡੀਆਂ ਨੀ ਮਚ ਰਹੀਆਂ,
ਰੰਡੀਆਂ ਦੇ ਨਾਚ ਹੁੰਦੇ ਵਿਚ ਦਰਬਾਰ ਦੇ ।
ਉਠ ਗਈਆਂ ਸਫ਼ਾਂ ਮਰਦਾਨਿਆਂ ਅਸਾਡੀਆਂ ਓ,
ਕੌਣ ਆ ਕੇ ਕਹੇ ਅਜ ਹਾਲ ਦਿਲਦਾਰ ਦੇ ।
ਜਿਥੇ ਸਚੇ ਸੌਦਿਆਂ ਦੇ ਕੀਤੇ ਸਤਸੰਗ ਅਸਾਂ,
ਜਿਥੇ ਦਿਨ ਕਟੇ ਅਸਾਂ ਨਾਲ ਰਾਇ ਬੁਲਾਰ ਦੇ ।
ਓਥੇ ਅਜ ਲਗੀਆਂ ਦੁਕਾਨਾਂ ਦੁਰਾਚਾਰ ਦੀਆਂ,
ਵੇਖ ਮਰਦਾਨਿਆਂ ਏ ਰੰਗ ਕਰਤਾਰ ਦੇ ।
ਦਸ ਕਿਹੜੀ ਥਾਂਇ ਪਹਿਲਾਂ ਚਲੀਏ ਪਿਆਰਿਆ ਵੇ,
ਆਂਵਦੇ ਸੰਦੇਸੇ ਸਭ ਪਾਸੋਂ ਵਾਂਗ ਤਾਰ ਦੇ ।
ਚਲੀਏ ਹਜ਼ਾਰੀ ਬਾਗ਼ ਬੀਰ ਰਣਧੀਰ ਪਾਸ,
ਚਕੀਆਂ ਪਿਹਾਈਏ ਕੋਲ ਬੈਠ ਸੋਹਣੇ ਯਾਰ ਦੇ ।
ਚੰਦਨ ਦੇ ਬੂਟੇ ਨੇ ਮਹਿਕਾਈ ਹੈ ਸੁਗੰਧ ਜਿਥੇ,
ਸੁੰਘ ਲਈਏ ਭੌਰ ਬਣ ਫੁਲ ਗੁਲਜ਼ਾਰ ਦੇ ।
ਅਜ ਇਹ ਹਜ਼ਾਰੀ ਬਾਗ਼ ਲੱਖੀ ਤੇ ਕਰੋੜੀ ਬਾਗ਼,
ਸਾਂਈਂ ਦੇ ਪਿਆਰੇ ਇਹ ਤੋਂ ਤਨ ਮਨ ਵਾਰਦੇ ।
ਫੇਰ ਅੰਡੇਮਾਨ ਫੇਰਾ ਪਾਵੀਏ ਪਿਆਰਿਆ ਵੇ,
ਦੇਸ਼ ਦੇ ਪਿਆਰੇ ਜਿਥੇ ਦੁਖੜੇ ਸਹਾਰਦੇ ।
ਪਿੰਜਰੇ ਦੇ ਵਿਚ ਕੋਈ ਪੁਛਦਾ ਨਾ ਬਾਤ ਜਿਥੇ,
ਜਪ ਕੇ ਆਜ਼ਾਦੀ ‘ਨਾਮ’ ਸਮੇਂ ਨੂੰ ਗੁਜ਼ਾਰਦੇ ।
ਛਾਤੀ ਲਾ ਕੇ ਸਾਰਿਆਂ ਪਿਆਰਿਆਂ ਨੂੰ ਇਕ ਵੇਰ,
ਫੇਰ ਜਾ ਜਗਾਈਏ ਸੁੱਤੇ ਹੋਏ ਸ਼ੇਰ ਬਾਰ ਦੇ ।
ਖੁਲ੍ਹ ਗਈ ਅੱਖ ‘ਸ਼ੇਰਾ ਉਠ’ ਦੀ ਆਵਾਜ਼ ਸੁਣ,
ਸੁਪਨੇ ਵਿਖਾਏ ਡਾਢੇ ਰੰਗ ਕਰਤਾਰ ਦੇ ।

ਸਤਿਗੁਰ ਆਇਓ ਸਰਣਿ ਤੁਹਾਰੀ !!
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ !!

ਹਰ ਰੋਜ ਤੈਨੂੰ ਨਵੀ ਸਵੇਰ ਮਿਲਦੀ ਹੈ
ਤੇ ਸਵੇਰੇ ਉੱਠ ਦੇ ਹੀ ਵਾਹਿਗੁਰੂ ਦਾ ਨਾਮ ਜਾਪਿਆ ਕਰ..