ਮਨਸਾ ਪੂਰਨ ਸਰਨਾ ਜੋਗ
ਜੋ ਕਰਿ ਪਾਇਆ ਸੋਈ ਹੋਗੁ
ਹਰਨ ਭਰਨ ਜਾ ਕਾ ਨੇਤ੍ਰ ਫੋਰੁ
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ
ਅਨਦ ਰੂਪ ਮੰਗਲ ਸਦ ਜਾ ਕੈ
ਸਰਬ ਥੋਕ ਸੁਨੀਅਹਿ ਘਰਿ ਤਾ ਕੈ
ਰਾਜ ਮਹਿ ਰਾਜੁ ਜੋਗ ਮਹਿ ਜੋਗੀ
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ
ਧਿਆਇ ਧਿਆਇ ਭਗਤਹ ਸੁਖੁ ਪਾਇਆ
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥2
ਉਸ ਅਕਾਲ ਪੁਰਖ ਜੀ ਦਾ ਨਾਮ
ਚੌਂਕੜਾ ਮਾਰਕੇ ਜਪਣ ਨਾਲ
ਹਰ ਸੁੱਖ ਮਿਲਦਾ ਹੈ ਜੀ,
ਵਾਹਿਗੁਰੂ ਜੀ,
ਅੰਦਰੂਨੀ ਚੋਟਾਂ ਦਾ ਇਲਾਜ਼ ਦਵਾਈ ਨਹੀਂ
ਬਾਣੀ ਕਰਦੀ ਹੈ
ਕੋਈ ਵਿਰਲਾ ਹੀ ਹਊ ਉਹ ਇਨਸਾਨ
ਜਿਸਨੇ ਉਹਦੀ ਰਜ਼ਾ ਵਿੱਚ ਰਹਿ ਕੇ ਮੌਜ ਮਾਣੀ ਹੈ
ਨਹੀਂ ਤਾਂ ਇੱਥੇ ਮੈਂ ਮੈਂ ਕਰਦੀ ਦੁਨੀਆ ਇੱਕ ਦਿਨ
ਮੈਂ ਵਿੱਚ ਹੀ ਬਹਿ ਜਾਣੀ ਹੈ
ਵਾਹਿਗੁਰੂ ਜੀ
ਮੈਂ ਹੌਸਲਿਆਂ ਵਿੱਚ ਮੌਜੂਦ ਹਾਂ ਤੂੰ ਕਿਰਤ ਕਰਕੇ ਤਾਂ ਵੇਖ,
ਮੈਂ ਹਰ ਮਸਲੇ ਦਾ ਹੱਲ ਹਾਂ
ਤੂੰ ਬਾਣੀ ਪੜ੍ਹਕੇ ਤਾਂ ਵੇਖ…
ਵਾਹਿਗੁਰੂ ਜੀ🙏
ਬਾਜਾਂ ਵਾਲਿਆ ਤੇਰੇ ਹੌਸਲੇ ਸੀ.
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ .
ਲੌਕੀ ਲੱਭਦੇ ਨੇ ਲਾਲ ਪੱਥਰਾਂ ਚੋਂ ਤੇ
ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ
20 ਦਸੰਬਰ ਦਾ ਇਤਿਹਾਸ
20 ਦਸੰਬਰ ਦੀ ਆਖਰੀ ਰਾਤ ਸੀ ਜੋ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਪਰਿਵਾਰ ਨੇ ਇਕਠਿਆਂ ਗੁਜਾਰੀ ਸੀ
ਇਸ ਤੋਂ ਬਾਅਦ ਐਸਾ ਪਰਿਵਾਰ ਵਿਛੜਿਆਂ
ਜੋ ਦੋਬਾਰਾ ਇਕਠਾ ਨਾ ਹੋ ਸਕਿਆ …
ਵਾਹਿਗੁਰੂ ਜੀ
ਧੌਣ ਸਿੱਧੀ ਕਰਕੇ
ਉਰਦੂ ਦਾ ਸ਼ੇਅਰ ਆ
ਸਰ ਜਿਸ ਪੇ ਨ ਝੁਕ ਜਾਏ, ਉਸੇ ਦਰ ਨਹੀ ਕਹਤੇ।
ਹਰ ਦਰ ਪੇ ਜੋ ਝੁਕ ਜਾਏ, ਉਸੇ ਸਰ ਨਹੀ ਕਹਤੇ।
ਇੱਕ ਵਾਰ ਕਿਸੇ ਪੱਤਰਕਾਰ ਨੇ ਸੰਤਾਂ ਨੂੰ ਪੁਛਿਆ
ਤੁਸੀਂ ਹਿੰਦੁਸਤਾਨ ਚ ਕਿਵੇਂ ਰਹਿਣਾ ਚਾਹੁੰਦੇ ਹੋ ??
ਸੰਤ ਜੀ ਸੁਣ ਕੇ ਇਕਦਮ ਸਿੱਧੇ ਹੋ ਗਏ
ਧੌਣ ਸਿੱਧੀ ਅਕੜਾ ਕੇ
ਕਹਿੰਦੇ
#ਏਦਾ”…. ਹੀ…
ਧੌਣ ਸਿੱਧੀ ਕਰਕੇ…..😊
ਮਤਲਬ ਝੁਕ ਕੇ ਨੀ ਰਹਿਣਾ
ਹਾਂ , ਸੰਗਤ ਅੱਗੇ , ਗੁਰੂ ਅੱਗੇ ਤਾਂ ਸਦਾ ਹੀ ਸਿਰ ਚੁੱਕਦਾ ਤੇ ਝੁਕਦਾ ਰਹੂ , ਪਰ ਸਰਕਾਰਾਂ ਅੱਗੇ , ਜਾਲਮਾਂ ਅੱਗੇ , ਝੁਕ ਕੇ ਨਹੀਂ ਚੱਲਣਾ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਤਿਗੁਰ ਆਇਓ ਸਰਣਿ ਤੁਹਾਰੀ !!
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ !!
ਉਹਨੇ ਤੇਗ ਚੋਂ ਤੀਸਰੀ ਕੌਮ ਸਾਜੀ,
ਸੋਚਾਂ ਵਿਚ ਪਾਇਆ ਸਾਰਾ ਜੱਗ ਉਹਨੇ ।
ਜ਼ਾਲਮ ਨਾਲ ਮੁਕਾਬਲਾ ਕਰਨ ਵਾਲੇ,
ਕੀਤੇ ਭੇਡਾਂ ‘ਚੋਂ ਸ਼ੇਰ ਅਲੱਗ ਉਹਨੇ ।
ਅੱਗ ਅਣਖ਼ ਦੀ ਬਾਲ ਕੇ ਸੇਕ ਦਿਤਾ,
ਕੀਤਾ ਲਹੂ ਸਭ ਦਾ ਝੱਗੋ ਝੱਗ ਉਹਨੇ
ਆਪਣੇ ਸਾਰੇ ਪ੍ਰਵਾਰ ਦੇ ਸਿਰ ਦੇ ਕੇ,
ਹਿੰਦੁਸਤਾਨ ਦੀ ਰਖ ਲਈ ਪੱਗ ਉਹਨੇ ।
……………………
ਉਹਦੇ ਦੋਖੀਆਂ ਦੇ ਪੱਤੇ ਝੜੇ ਰਹਿੰਦੇ,
ਰਹਿੰਦੀ ਉਹਦੇ ਤੇ ਰੁੱਤ ਬਹਾਰ ਦੀ ਸੀ ।
ਚੜ੍ਹੇ ਹੋਏ ਦਰਿਯਾ ਦੀ ਕਾਂਗ ਵਾਂਗੂੰ,
ਹਰ ਦਮ ਅਣਖ ਉਹਦੀ ਠਾਠਾਂ ਮਾਰਦੀ ਸੀ ।
ਉਹਦੀ ਤੇਗ ਜਦ ਖਾਂਦੀ ਸੀ ਇਕ ਝਟਕਾ,
ਗਰਦਨ ਲੱਥਦੀ ਕਈ ਹਜ਼ਾਰ ਦੀ ਸੀ ।
ਉਹਦਾ ਘੋੜਾ ਮੈਦਾਨ ‘ਚ ਹਿਣਕਦਾ ਸੀ,
ਕੰਧ ਕੰਬਦੀ ਮੁਗ਼ਲ ਦਰਬਾਰ ਦੀ ਸੀ ।
ਗੁਰੂ ਗ੍ਰੰਥ ਸਹਿਬ ਵਿੱਚ ਸਭ ਤੋ ਵੱਧ ਗੁਰਬਾਣੀ ਕਿਸ ਰਾਗ ਵਿੱਚ ਦਰਜ਼ ਹੈ
ਤੇ ਸਭ ਤੋ ਘੱਟ ਗੁਰਬਾਣੀ ਕਿਸ ਰਾਗ ਵਿੱਚ ਦਰਜ਼ ਹੈ ਜੀ ?
ਮੀਰੀ-ਪੀਰੀ ਦੀਆਂ ਤਲਵਾਰਾਂ
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਭੁੱਲ ਚੁੱਕ ਮੁਆਫ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਅਕਲ ਆਖਦੀ ਹੈ ਕਿ ਸਾਹਮਣੇ ਲੱਖਾਂ ਦੀ ਫੌਜ ਹੈ ਤੇ
ਇਸ਼ਕ ਆਖਦੈ ਪਿੱਛੇ ਗੁਰੂ ਦਾ ਥਾਪੜੈ।
ਕਾਇਰਾਂ ਨੂੰ ਮਹਿਸੂਸ ਹੋਣ ਲੱਗਦੈ ਕਿ ਧੜ ਤੇ ਸਿਰ ਨਹੀਂ ਰਹਿਣਾ ਪਰ
ਆਸ਼ਕ ਕਹਿੰਦੇ ਨੇ ਸੀਸ ਤਾਂ ਪਹਿਲਾਂ ਹੀ ਭੇਂਟ ਕਰਕੇ ਤੁਰੇ ਹਾਂ
ਬੱਸ ਹੁਣ ਤਾਂ ਮੁਰਸ਼ਦ ਦੀ ਹਜ਼ੂਰੀ ‘ਚ ਪ੍ਰਵਾਨ ਹੋਣਾ ਬਾਕੀ ਐ।
ਹੇ ਕਲਗੀਧਰ ! ਕਲਗੀ ਧਰ ਕੇ,
ਇਕ ਵਾਰੀ ਫਿਰ ਆ ਜਾ ।
ਬੰਦੀ ਭਾਰਤ ਰੋ ਰੋ ਆਖੇ,
“ਪ੍ਰੀਤਮ ਬੰਦ ਛੁੜਾ ਜਾ ।”
ਸ਼ਾਹ ਅਸਵਾਰਾ ! ਦਰਸ਼ਨ ਦੇ ਜਾ,
ਚਿਰ ਦੀਆਂ ਲੱਗੀਆਂ ਤਾਂਘਾਂ ।
ਮੁਰਝਾਇਆ ਜੀਵਨ ਜੀ ਉੱਠੇ,
ਅੰਮ੍ਰਿਤ ਘੁੱਟ ਪਿਲਾ ਜਾ ।
ਮਸਕੀਨ ਜੀ ਕਹਿੰਦੇ ਜਦੋਂ ਮੇਰੇ ਅੰਦਰ ਈਰਖਾ ਆਈ,,,ਹੈ ਸਾਡੇ ਵਿਚੋਂ ਕੋਈ ਅਜੋਕਾ ਪਰਚਾਰਕ ਜੋ ਆਪਣੀ ਅੰਦਰ ਆਈ ਈਰਖਾ ਬਾਰੇ ਖੁਲ ਕੇ ਦੱਸ ਸਕੇ,,ਮਹਾਨ ਪਵਿੱਤਰ ਆਤਮਾ ਦੀ ਨਿਸਾਨੀ ਹੁੰਦੀ ਇਹ ਗੁਣ ਕਿ ਆਪਣੀ ਗਲਤੀ ਨੂੰ ਸਰੇ ਬਾਜਾਰ ਦੱਸਣਾ( ਧੂਲਕੋਟ) 🙏❤️👉👉👉👉👉👉👉👉👉ਸਵੇਰੇ ਉੱਠਣਾ ਇਕ ਮਰਿਆਦਾ ਹੈ,ਇਸ ਦੀ ਪਾਲਣਾ ਤੇ ਕਰਨੀ ਪਏਗੀ, ਪਰ ਉਹ ਪ੍ਰੀਪੂਰਨ ਪਰਮਾਤਮਾ ਅਦਲ (ਇਨਸਾਫ਼) ਤੇ ਕਰਦਾ ਹੈ,ਜੋ ਉੱਠ ਰਿਹਾ ਹੈ,ਉਹ ਤੇ ਵਾਂਝਾ ਨਹੀਂ ਰਹੇਗਾ,ਪਰ ਉਹ ਬਖ਼ਸ਼ਿੰਦ ਵੀ ਹੈ,ਜਿਸ ਉੱਤੇ ਉਹ ਗੇੈਬੀ ਮਿਹਰ ਕਰ ਦੇਂਦਾ ਹੈ,ਸੁੱਤੇ ਹੋਏ ਨੂੰ ਵੀ ਆਪ ਉਠਾਲ ਦੇਂਦਾ ਹੈ।ਕਿਸੇ ਮਰਿਆਦਾ ਦੇ ਵਿਚ ਉਹ ਬੱਝਿਆ ਹੋਇਆ ਨਹੀਂ।ਇਹਦੇ ਉੱਤੇ ਇਕ ਬਹੁਤ ਪ੍ਰੇਰਣਾਦਾਇਕ ਗਾਥਾ ਮੈਂ ਪੜ੍ਹੀ ਸੀ।
ਅੰਗੂਰਾਂ ਦਾ ਬਹੁਤ ਵੱਡਾ ਬਾਗ ਸੀ।ਉਸ ਬਾਗ ਦੇ ਮਾਲਕ ਨੂੰ ਅੰਗੂਰ ਤੋੜਨ ਲਈ ਬਹੁਤ ਮਜ਼ਦੂਰ ਚਾਹੀਦੇ ਸਨ। ਕਿਉਕਿ ਕੰਮ ਬਹੁਤ ਜ਼ਿਆਦਾ ਸੀ, ਅੰਗੂਰ ਬਹੁਤ ਪੱਕ ਕੇ ਖ਼ਰਾਬ ਨਾ ਹੋ ਜਾਣ,ਇਸ ਲਈ ਮਾਲਕ ਚਾਹੁੰਦਾ ਸੀ ਕਿ ਇਕ ਦੋ ਦਿਨਾਂ ਵਿਚ ਕੰਮ ਖਤਮ ਹੋ ਜਾਵੇ।ਉਹਨੇ ਆਪਣੇ ਕਰਿੰਦੇ ਭੇਜੇ ਮਜ਼ਦੂਰਾਂ ਦੀ ਤਲਾਸ਼ ਦੇ ਵਿਚ।ਕੁਝ ਮਜ਼ਦੂਰ ਤੇ ਸਵੇਰੇ-ਸਵੇਰੇ ਸੂਰਜ ਉਗਦਿਆਂ ਹੀ ਆ ਗਏ ਅੰਗੂਰ ਤੋੜਨ ਵਾਸਤੇ।ਉਸ ਜਮਾਨੇ ਦਾ ਨਿਯਮ ਕਿ ਸੂਰਜ ਨਿਕਲਿਅ ਹੈ,ਕੰਮ ਸ਼ੁਰੂ ਕਰੋ,ਸੂਰਜ ਡੁੱਬਿਆ ਹੈ,ਕੰਮ ਖਤਮ ਕਰੋ।ਕੰਮ ਸੇ ਕੰਮ ਬਾਰਾਂ ਘੰਟੇ ਹੋ ਜਾਂਦੇ ਸਨ,ਮਜ਼ਦੂਰੀ ਬਹੁਤ ਅੌਖੀ ਸੀ ਕਿਸੇ ਜ਼ਮਾਨੇ ਵਿਚ।ਲੇਕਿਨ ਕੁਝ ਹੋਰ ਮਜ਼ਦੂਰ ਕਰਿੰਦੇ ਲੱਭ ਕੇ ਲਿਆਂਦੇ,ਇਸੇ ਵਿਚ ਅੱਧਾ ਦਿਨ ਲੰਘ ਗਿਆ।
ਤੋ ਖ਼ੈਰ ਮਜ਼ਦੂਰ ਦਿਨਭਰ ਅੰਗੂਰ ਤੋੜਦੇ ਰਹੇ।ਢੇਰੀਆਂ ਲੱਗ ਗਈਆਂ।ਮਾਲਕ ਕਿਉਂਕਿ ਮੁਸਲਮਾਨ ਸੀ ਔਰ ਮੁਹੰਮਦ ਸਾਹਿਬ ਨੇ ਆਖਿਆ ਹੈ ਕਿ ਮਜ਼ਦੂਰ ਦਾ ਪਸੀਨਾ ਸੁੱਕੇ ਉਸ ਤੋਂ ਪਹਿਲਾਂ ਉਸ ਦੀ ਮਜ਼ਦੂਰੀ ਦੇ ਦੇ। ਤੋ ਮਾਲਕ ਨੇ ਮਜ਼ਦੂਰਾਂ ਨੂੰ ਕਤਾਰ ਵਿਚ ਖੜ੍ਹਾ ਕਰ ਦੋ ਦੋ ਦ੍ਰਮ ਮਜ਼ਦੂਰੀ ਦੇ ਦਿੱਤੀ।ਜਦ ਸਾਰਿਆਂ ਨੂੰ ਦੋ ਦੋ ਦ੍ਰਮ ਦਿੱਤੇ ਤਾਂ ਕੁਝ ਇਕ ਨੇ ਗ਼ਿਲਾ ਕਰ ਦਿੱਤਾ।
“ਮਾਲਕ ਇਹ ਤਾਂ ਬੇਇਨਸਾਫ਼ੀ ਏ।”
ਕਿਉਂ,ਮੈਂ ਘੱਟ ਦਿੱਤਾ ਹੈ? ਤੁਹਾਡੇ ਨਾਲ ਦੋ ਦ੍ਰਮ ਮਜ਼ਦੂਰੀ ਤਹਿ ਹੋਈ ਸੀ, ਦਿਨਭਰ ਦੀ।ਜੋ ਮੈਂ ਵਾਅਦਾ ਕੀਤਾ ਸੀ ਕੀ ਉਹ ਨਈਂ ਦਿੱਤਾ?”
“ਨਈਂ ਉਹ ਤੇ ਤੁਸੀਂ ਦਿੱਤਾ ਹੈ।”
“ਫਿਰ ਕਿਹੜੀ ਬੇਇਨਸਾਫ਼ੀ ਏ?”
ਇਹ ਜਿਹੜੇ ਬਾਅਦ ਵਿਚ ਆਏ ਨੇ,ਜਿੰਨ੍ਹਾਂ ਨੇ ਅੱਧਾ ਦਿਨ ਕੰਮ ਕੀਤਾ ਹੈ, ਇਹਨਾਂ ਨੂੰ ਵੀ ਦੋ ਦ੍ਰਮ,ਤੇ ਜਿਸ ਨੇ ਸਾਰਾ ਦਿਨ ਕੰਮ ਕੀਤਾ ਹੈ,ਇਹਨਾਂ ਨੂੰ ਵੀ ਦੋ ਦ੍ਰਮ।ਹਿਸਾਬ ਦੇ ਮੁਤਾਬਿਕ ਉਹਨਾਂ ਦੀ ਅੱਧੀ ਮਜ਼ਦੂਰੀ ਬਣਦੀ ਹੈ,ਇਕ ਦ੍ਰਮ।”
ਕਹਿੰਦਾ,”ਠੀਕ ਏ,ਤੁਹਾਨੂੰ ਤੁਹਾਡਾ ਹੱਕ ਮਿਲ ਗਿਆ ਹੈ ਕਿ ਨਈਂ?”
ਹਾਂ ਮਿਲ ਗਿਆ ਹੈ।”
“ਇਹਨਾਂ ਨੂੰ ਵੀ ਮੈਂ ਦੋ ਦੇ ਦਿੱਤੇ ਨੇ,ਮੇਰੀ ਮਰਜ਼ੀ,ਮੈਂ ਚਾਹੁੰਨਾ,ਇਹ ਵੀ ਦੋ ਲੈ ਜਾਣ।ਭਾਵੇਂ ਨਿਯਮ ਪੂਰਵਕ ਇਹਨਾਂ ਦਾ ਇਕ ਦ੍ਰਮ ਬਣਦੈ,ਅੱਧਾ ਦਿਨ ਕੰਮ ਕੀਤਾ ਹੈ,ਪਰ ਮੈਂ ਦੋ ਦੇਨਾ,ਮੇਰੀ ਖ਼ੁਸ਼ੀ,ਮੇਰੀ ਮਰਜ਼ੀ।”
ਉਹ ਜੋ ਅੰਮ੍ਰਿਤ ਵੇਲੇ ਰੋਜ਼ ਜਾਗਿਆ ਹੈ,ਕਈ ਦਿਨ ਦਾ ਜਾਗਿਆ ਹੈ,ਇਹਦਾ ਜਾਗਣਾ ਵਾਂਝਾ ਤੇ ਨਈਂ ਰਹੇਗਾ,ਪਰ ਉਹਦੇ ਅੰਦਰ ਇਹ ਈਰਖਾ ਪੈਦਾ ਹੋ ਜਾਏ ਕਿ ਹੱਦ ਹੋ ਗਈ,ਇਹ ਕਦੀ ਜਾਗਿਆ ਹੀ ਨਈ ਅੰਮ੍ਰਿਤ ਵੇਲੇ,ਇਹਦੇ ਕੋਲ ਅੈਨਾ ਸਰੂਰ,ਅੈਨੀ ਮਸਤੀ।
ਮੈਂ ਆਪਣੀ ਜ਼ਿੰਦਗੀ ਵਿਚ ਪੰਜ ਸੱਤ ਵਿਦਿਆਰਥੀ ਦੇਖੇ,ਜੋ ਮੇਰੇ ਕੋਲੋਂ ਅਰਥ-ਬੋਧ ਪੜ੍ਹਦੇ ਸਨ।ਉਨ੍ਹਾਂ ਨੂੰ ਮੈਂ ਜਦ ਰੱਬੀ ਰੰਗਣ ਦੇ ਵਿਚ ਦੇਖਿਆ, ਮੇਰੇ ਮਨ ਦੇ ਵਿਚ ਈਰਖਾ ਪੈਦਾ ਹੋ ਗਈ।ਉਸ ਦਿਨ ਮੈਂਨੂੰ ਇਹ ਅਨੁਭਵ ਹੋਇਆ ਕਿ ਸਿਰਫ਼ ਸੰਸਾਰੀ ਈਰਖਾ ਨਈਂ,ਧਾਰਮਿਕ ਈਰਖਾ ਵੀ ਹੁੰਦੀ ਏ। ਮੈਂ ਕਿਹਾ ਹੱਦ ਹੋ ਗਈ!ਪੜ੍ਹਦੇ ਮੇਰੇ ਕੋਲ ਸਨ,ਸਿਖਾਇਆ ਮੈਂ,ਸਿਰ ਖਪਾਈ ਮੈਂ ਕਰਦਾ ਰਿਹਾ,ਇਹ ਰੱਬੀ ਰੱਸ ਦੇ ਵਿਚ ਲੀਨ ਹੋ ਗਏ,ਪਰਮ ਆਨੰਦ ਮਾਨ ਗਏ ਨੇ।ਮੇਰੇ ਅੰਦਰ ਈਰਖਾ ਵੀ ਜਾਗੀ,ਗ਼ਿਲਾ ਵੀ ਜਾਗਿਆ,ਪਰ ਇਸ ਕਹਾਣੀ ਨੇ ਮੇਰੇ ਮਨ ਨੂੰ ਸ਼ਾਂਤ ਕੀਤਾ।ਨਈਂ,ਉਹਦੀ ਬੇਪਰਵਾਹੀ,ਉਹਦੀ ਬਖ਼ਸ਼ਿਸ਼ :-
‘ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨਿ੍ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥’
{ਅੰਗ 1384}
‘ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨਿ੍ ਇਕਨਾ੍ ਸੁਤਿਆ ਦੇਇ ਉਠਾਲਿ॥੧੧੩॥’
{ਅੰਗ ੧੩੮੪}
ਗਿਆਨੀ ਸੰਤ ਸਿੰਘ ਜੀ ਮਸਕੀਨ।
ਭਾਦੋ ਸੰਗਰਾਂਦ
ਭਾਦੋਂ ਦਾ ਮਹੀਨਾ ਦੋ ਰੰਗੀ ਹੁੰਦਾ ਕਦੇ ਮੀਂਹ ਕਦੇ ਧੁੱਪ ਇਸੇ ਤਰ੍ਹਾਂ ਸੰਸਾਰ ਵੀ ਦੋ ਰੰਗੀ ਆ ਕਦੇ ਸੁਖ ਕਦੇ ਦੁਖ ਇਸ ਦੋ ਰੰਗਾਂ ਵਾਲੇ ਸੰਸਾਰ ਚ ਆ ਕੇ ਮਨੁਖ ਭਰਮ ਚ ਭੁੱਲ ਗਿਆ ਤੇ ਇਕ ਅਕਾਲ ਪੁਰਖ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਲਾ ਲਿਆ
ਪਤਨੀ ਦੇ ਕੀਤੇ ਲੱਖਾਂ ਸ਼ਿੰਗਾਰ ਵੀ ਕਿਸੇ ਕੰਮ ਨਹੀਂ ਜੇ ਪਤੀ ਨਾਲ ਪਿਆਰ ਨਹੀ ਏਸੇ ਤਰ੍ਹਾਂ ਅਕਾਲ ਪੁਰਖ ਤੋਂ ਬਗੈਰ ਤੇਰੇ ਕੰਮ ਵੀ ਕਿਸੇ ਅਰਥ ਨਹੀਂ ਯਾਦ ਰਖ ਜਿਸ ਦਿਨ ਤੇਰਾ ਸਰੀਰ ਬਿਨਸੂਗਾ ਉਸ ਵੇਲੇ ਸਾਰੇ ਤੈਨੂੰ ਪ੍ਰੇਤ ਪ੍ਰੇਤ ਕਹਿਣਗੇ ਜਮ ਤੈਨੂੰ ਫੜਕੇ ਨਾਲ ਲੈ ਜਾਣਗੇ ਕਿਸੇ ਨੂੰ ਤੇਰਾ ਭੇਤ ਨਹੀਂ ਦੇਣਗੇ ਜਿਨ੍ਹਾਂ ਦੇ ਨਾਲ ਤੇਰਾ ਬੜਾ ਪਿਆਰ ਲਗਾ ਹੈ ਉ ਸਾਰੇ ਤੈਨੂੰ ਛੱਡ ਕੇ ਪਾਸੇ ਹੋ ਖੜ੍ਹ ਜਾਣਗੇ ਜਦੋਂ ਤੇਰੇ ਸਰੀਰ ਚੋ ਜਿੰਦ ਨਿਕਲੀ ਤੂੰ ਹੱਥ ਮਰੋੜੇਗਾ ਤੇਰੇ ਸਰੀਰ ਨੂੰ ਕਾਂਭਾ ਛਿੜੂ ਤੇਰਾ ਸੋਹਣਾ ਚਿਟਾ ਸਰੀਰ ਕਾਲਾ ਹੋ ਜਾਵਉ ਏ ਵੀ ਯਾਦ ਰਖ ਜੀਵਨ ਖੇਤ ਵਰਗਾ ਹੈ ਤੇ ਕਰਮ ਬੀਜ ਨੇ ਜਿਵੇਂ ਦਾ ਬੀਜੇਗਾ ਉਸੇ ਤਰ੍ਹਾਂ ਦਾ ਵੱਢੇਗਾ
ਇਸ ਲਈ ਦੁਖਾਂ ਦੇ ਸਾਗਰ ਤੋਂ ਬਚਣ ਦੇ ਲਈ ਗੁਰੂ ਪ੍ਰਭੂ ਦੀ ਸ਼ਰਨ ਆ ਤੇ ਬੇਨਤੀ ਕਰ ਹੇ ਪ੍ਰਭੂ ਤੂੰ ਆਪਣੇ ਚਰਨਾਂ ਰੂਪੀ ਜਹਾਜ਼ ਮੈਨੂੰ ਬਖਸ਼ ਭਾਵ ਨਾਮ ਦੀ ਦਾਤ ਦੇ ਕਿਉਕਿ ਉਹ ਨਰਕਾਂ ਵਿਚ ਨਹੀਂ ਪੈਦੇ ਜਿਨ੍ਹਾਂ ਦਾ ਰਖਵਾਲਾ ਗੁਰੂ ਹੈ ਗੁਰੂ ਪਿਆਰ ਹੀ ਰਖਣ ਵਾਲਾ ਹੈ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਬਖ਼ਸ਼ਿਆ ਮਾਝ ਰਾਗ ਵਿਚ ਭਾਦੋਂ ਦੇ ਮਹੀਨੇ ਦੇ ਸੰਖੇਪ ਅਰਥ ਭਾਵ
ਮੇਜਰ ਸਿੰਘ
ਗੁਰੂ ਕਿਰਪਾ ਕਰੇ