ਮੈਂ – its Over
GF – ਪਰ ਤੂੰ ਤਾਂ ਕਿਹਾ ਸੀ ਕੇ
ਸਿਰਫ ਮੌਤ ਹੀ ਸਾਨੂੰ ਅਲੱਗ ਕਰ ਸਕਦੀ ਆ
ਮੈਂ – ਹਾਂ , ਪਰ ਮੈਂ ਇਹ ਨਹੀਂ ਸੀ ਕਿਹਾ ਕੇ ਕਿਸਦੀ ਮੌਤ
ਕੱਲ ਸਾਡੇ ਗਵਾਂਢੀਆਂ ਦਾ ਕੁੱਤਾ ਮਰ ਗਿਆ
so its Over



ਪਤਨੀ – ਮੈਂ 2 ਘੰਟਿਆਂ ਲਈ ਬਾਹਰ ਜਾ ਰਹੀ ਹਾਂ,
ਤੁਹਾਨੂੰ ਕੁਝ ਚਾਹੀਦਾ ?
ਪਤੀ – ਨਹੀਂ ਐਨਾ ਹੀ ਬਹੁਤ ਆ

Result ਤੋਂ ਬਾਅਦ ਰਿਸ਼ਤੇਦਾਰ ਘਰ ਚ
ਪਾਪਾ – ਲਿਆਓ ਬੇਟਾ, ਚਾਹ ਪਾਣੀ ਪਿਲਾਓ
ਮੈਂ – ਪਰ ਪਾਪਾ, ਇਹ ਤਾਂ ਮੇਰਾ ਖੂਨ ਪੀਣ ਆਏ ਆ
ਉੜਦੀ ਹੋਈ ਚੱਪਲ ਮੂੰਹ ਤੇ

ਸਾਲਾ ਹੁਣ ਤੱਕ ਇਹ ਸਮਝ ਨੀ ਆਇਆ
ਕੇ Net free ਆ ਕੇ ਅਸੀਂ


ਜਿਸ ਕੁੜੀ ਨੂੰ ਭਰਾ ਦੀ ਜਰੂਰਤ ਹੈ
ਓਹ ਆਪਣੇ ਬੇਬੇ ਬਾਪੂ ਨਾਲ ਸੰਪਰਕ ਕਰਨ
ਅਸੀਂ ਹਰ ਕੁੜੀ ਦਾ ਭਰਾ ਬਣਨ ਦਾ ਠੇਕਾ ਨਹੀਂ ਲਿਆ

ਫੋਨ ਕਾਲ
ਹੈਲੋ ਮੈਂ ਕਵਿਤਾ ਬੋਲ ਰਹੀ ਹਾਂ
ਮੈਂ – ਮੈਂ ਨਹੀਂ ਸੁਣਨੀ , ਕਿਸੇ ਹੋਰ ਨੂੰ ਸੁਣਾ


ਮੈਨੂੰ ਲੱਗਦਾ ਆ ਕਿ
ਬਹਤ ਜਲਦੀ ਮੇਰੇ ਘਰਵਾਲੇ ਮੈਨੂੰ . . . . .
.
.
.
.
.
.
ਮੋਬਾਇਲ ਅਤੇ ਚਾਰਜਰ ਫੜ੍ਹਾ ਕੇ ਘਰੋਂ ਕੱਢ ਦੇਣਗੇ


ਸਵਾਲ – ਤੁਸੀ ਚਾਹ ਪੀਣ ਲਈ ਕਿਸ ਹੱਦ ਤੱਕ ਜਾ ਸਕਦੇ ਹੋ ? ?
.
ਜਵਾਬ – ਜੀ ਇੱਕ ਵਾਰ ਤਾਂ ਕੁੜੀ ਦੇਖਣ ਚਲਾ ਗਿਆ ਸੀ . .

ਮੈਂ ਤਾਂ ਉਸਨੂੰ Impress ਕਰਨ ਲਈ ਗੁਣਗੁਣਾ ਰਿਹਾ ਸੀ
ਉਹ ਪਾਗਲ ਕੋਲ ਆਕੇ ਬੋਲੀ . . .
ਕੁਲਫੀ ਵੇਚਿਆ ਕਰ
ਅਵਾਜ ਵਧੀਆ ਹੈ ਤੇਰੀ

ਅੱਜ ਕੱਲ ਦੀ ਕੁੜੀਆਂ
ਜਿੰਨਾ Whatsapp ਫੇਸਬੁੱਕ
ਤੇ ਇੰਸਟਾਗ੍ਰਾਮ ਚਲਾਉਂਦੀਆਂ ਨੇ
ਜੇ ਓਨੀ ਸਿਲਾਈ ਮਸ਼ੀਨ ਚਲਾਉਣ
ਲੱਗ ਜਾਣ ਤਾਂ ਰੋਜ਼ ਦੇ 3 ਸੂਟ ਤਾਂ ਪੱਕੇ
ਸੀਂ ਲੈਣ


ਸੱਚਾ ਦੋਸਤ ਉਹੀ ਹੈ ਜੋ ਤੁਹਾਡਾ ਕੰਮ
ਕਰਨ ਲਈ ਤੁਰੰਤ ਹਾਂ ਕਰ ਦੇ
ਪਰ ਜਦੋਂ ਕੰਮ ਕਰਨ ਦਾ ਵਕਤ ਆਏ ,
ਤਾਂ ਉਸਦਾ ਫੋਨ ਸਵਿਚ ਆਫ ਹੋਵੇ


ਨੀਂਦ ਸਿਰਫ ਉਦੋਂ ਨਹੀਂ ਉੱਡਦੀ ਜਦੋਂ ਪਿਆਰ ਹੁੰਦਾ ਹੈ .
ਜਦੋਂ ਕੋਈ Open WiFi ਮਿਲ ਜਾਵੇ ਤਾਂ ਵੀ ਉੱਡ ਜਾਂਦੀ ਹੈ

ਟਾਟਾ ਸਕਾਈ ਦੇ ਸੇਟਟਾਪ ਬਾਕਸ ਦੇ ਕੋਲ ਜਾ ਕੇ
ਝੂਠ ਵੀ ਬੋਲ ਦੋ ਕਿ ਬਾਹਰ ਮੀਂਹ ਪੈ ਰਿਹਾ ਹੈ
ਤਾਂ ਉਸਤੇ ਸਿਗਨਲ ਆਉਣਾ ਬੰਦ ਹੋ ਜਾਂਦੇ ਨੇ


ਪਤਨੀ : ਹੈਲੋ ! ਕਿੱਥੇ ਹੋ ?
ਪਤੀ : ਮੋਟੀਵੇਟ ਕਰ ਰਿਹਾ ਹਾਂ .

ਪਤਨੀ : ਕਿਸ ਨੂੰ ?
ਪਤੀ : ਕਿਸ ਨੂੰ ਕੀ ਮਤਲਬ ?
ਏ ਮੋਟੀ , ਤੇਰਾ ਵੇਟ ਕਰ ਰਿਹਾ ਹਾਂ ਇੱਕ ਘੰਟੇ ਤੋਂ

ਜੋ ਦਿਲ ਦਾ ਦਰਦ ਭੁਲਾਉਣ ਲਈ ਸ਼ਰਾਬ ਪੀਂਦੇ ਨੇ
ਉਹ ਕਦੇ ਵੀ ਨਾਲ ਨਮਕੀਨ ਨਹੀ ਖਾਂਦੇ ਕਿਉਂਕਿ…
.
.
.
.
.
.
.
.
ਨਮਕੀਨ ਤਾਂ ਸਾਲੇ ਦਿਲਾਸਾ ਦੇਣ ਵਾਲੇ ਹੀ ਖਾ ਜਾਂਦੇ ਨੇ

ਮੈਂ ਕੱਲ ਪੁਲਿਸ ਨੂੰ ਫੋਨ ਕੀਤਾ
ਮੈਂ – ਸਰ ਜੀ ਇਥੇ ਬਹੁਤ ਲੋਕੀ ਮਰੇ ਪਏ ਆ
ਪੁਲਿਸ – ਤੁਸੀਂ ਕਿਥੇ ਆ ?
ਮੈਂ – ਕਬਰਿਸਤਾਨ ਚ