ਮੈਡਮ ਪੱਪੂ ਨੂੰ – ਤੂੰ ਸਕੂਲ ਲੇਟ ਕਿਉਂ ਆਇਆ ?
ਪੱਪੂ : ਮੈਡਮ ਕੱਲ ਰਾਤ ਸੁਪਨੇ ਵਿੱਚ ਮੈਂ ਕੈਨੇਡਾ ਚਲਾ ਗਿਆ ਸੀ !
ਮੈਡਮ : ਅਤੇ ਸੋਨੀਆ ਤੂੰ ?
ਸੋਨੀਆ – ਮੈਡਮ ਮੈਂ ਪੱਪੂ ਨੂੰ ਏਅਰਪੋਰਟ ਛੱਡਣ ਗਈ ਸੀ !
ਮੈਂ – ਯਾਰ ਪਿਆਰ ਹੋ ਗਿਆ ਮੈਨੂੰ
ਦੋਸਤ – ਤੂੰ ਬੱਸ ਐਡਰੈੱਸ ਦੱਸ
ਅਸੀ ਕੁੜੀ ਦੀ ਜਿੰਦਗੀ
ਬਰਬਾਦ ਨਹੀ ਹੋਣ ਦਵਾਂਗੇ
ਭਾਰਤ ਦੇ ਲੋਕ ਇੰਨੇ talented ਨੇ ਕਿ
.
.
ਮੋਟਰਸਾਇਕਲ ਹਿਲਾ ਕੇ ਦੱਸ ਦਿੰਦੇ ਨੇ,
ਮੋਟਰਸਾਇਕਲ ਚ ਪੈਟ੍ਰੋਲ ਕਿੰਨਾ…
ਮੈ ਭੋਲਾ ਤੇ ਸ਼ਰੀਫ ਮੁੰਡਾ ਆਂ
ਸੱਚੀਂ ਸੌਂਹ ਲੱਗੇ…
ਮੈਨੂੰ ਆਪਣੀਆ ਚਾਰੇ ਸਹੇਲੀਆਂ ਦੀ
ਕੈਨੇਡਾ, ਅਮਰੀਕਾ, ਤੇ ਭਾਰਤ ਨੇ ਰਲਕੇ ਚੋਰ ਫੜਣ ਵਾਲੀ ਮਸ਼ੀਨ ਤਿਆਰ ਕੀਤੀ,
ਪੈਲ੍ਹਾਂ ਕੈਨੇਡਾ ਚ ‘ ਚੈੱਕ ਕੀਤੀ ਕਾਫੀ ਚੋਰ ਫੜੇ ਗਏ,
ਫੇਰ ਅਮਰੀਕਾ ਚ ਲਾਈ ਉੱਥੇ ਵੀ ਬਹੁਤ ਚੋਰ ਫੜੇ ਗਏ
ਫੇਰ ਭਾਰਤ ਚ ‘ਲਾਈ ਗਈ ਜਦੋਂ ਭਾਰਤ ਕੋਲੋਂ ਰਿਪੋਰਟ ਮੰਗੀ ਗਈ ਤਾਂ
ਭਾਰਤ ਦਾ ਜਵਾਬ ਸੀ, ਜੀ ਸਾਡੀ ਤੇ ਮਸ਼ੀਨ ਹੀ ਚੋਰ ਲੈ ਗਏ
ਵੈਸੇ ਭਾਰਤ ਏਨਾ ਵੀ ਮਾੜਾ ਨੀ, ਇੰਡੀਆ ਜ਼ਿੰਦਾਬਾਦ ਜੈ ਭਾਰਤ
ਪਿਆਰ ਕੀ ਆ ਕੋਈ ਦੱਸ ਸਕਦਾ.
ਇਹ ਬਹੁਤ ਕੁੱਤੇ ਖਾਣੀ ਕਰਾਉਦਾ.
ਕੀ ਇਹ ਪਿਆਰ ਆ,???
ਕੱਲ ਪੱਪੂ ਨੇ ਇੱਕ ਕੁੜੀ ਨੂੰ ਪ੍ਰਪੋਜ ਕੀਤਾ ,
ਅਤੇ ਕਿਹਾ ਕੇ ਆਰਾਮ ਨਾਲ ਸੋਚ ਕੇ ਜਵਾਬ ਦੇਣਾ .
ਅੱਜ ਕੁੜੀ ਦੇ ਭਰਾ ਉਸਨੂੰ ਜਵਾਬ ਦੇਣ ਗਏ ਸੀ
ਹੁਣ ਡਾਕਟਰ ਨੇ ਵੀ ਉਸਨੂੰ ਜਵਾਬ ਦੇ ਦਿੱਤਾ ਹੈ
ਕੁੜੀ – ਯਾਰ ਮੈਨੂੰ ਬਾਜ਼ਾਰ ਛੱਡ ਆਓ
ਮੇਰੀ ਸਕੂਟੀ ਖ਼ਰਾਬ ਹੋ ਗਈ ਆ
ਮੁੰਡਾ – ਫੇਰ ਕੀ ਹੋ ਗਿਆ ,
ਤੂੰ ਤਾਂ ਆਪਣੇ ਪਾਪਾ ਦੀ ਪਰੀ ਆ ,
ਉੱਡ ਕੇ ਚਲੀ ਜਾ
ਪਹਿਲਾਂ ਦੁਕਾਨਾਂ ਵਿੱਚ ਲਿਖਿਆ ਹੁੰਦਾ ਸੀ , “ਗ੍ਰਾਹਕ ਰੱਬ ਹੁੰਦੇ ਨੇ”
ਤਦ ਆਪਣੇ ਆਪ ਨੂੰ ਦੇਵਤਾ ਹੋਣ ਦਾ ਅਹਿਸਾਸ ਹੁੰਦਾ ਸੀ . . ! !
ਅਤੇ ਹੁਣ ਲਿਖਿਆ ਹੁੰਦਾ ਹੈ . . . .
ਤੁਸੀ ਸੀਸੀਟੀਵੀ ਦੀ ਨਿਗਰਾਨੀ ਵਿੱਚ ਹੋ . . . .
ਹੁਣ ਆਪਣੇ ਆਪ ਨੂੰ ਚੋਰ ਹੋਣ ਵਰਗਾ ਲੱਗਦਾ ਹੈ !
ਪੰਜਾਬੀ (ਬਚਪਨ ਵਿੱਚ) – ਮੈਂ ਵੱਡਾ ਹੋ ਕੇ ਪਾਇਲਟ ਬਣੂੰਗਾ,
ਵਿਗਿਆਨਿਕ ਬਣੂੰਗਾ, ਡਾਕਟਰ ਬਣੂੰਗਾ
ਫਾਇਨਲੀ – ਵੀਰੇ ਆਹ ਕੈਨੇਡਾ ਦੀ ਫਾਈਲ
ਕਿਹਦੇ ਕੋਲ ਲਾਵਾਂ ?
ਕੁੜੀ ਨੇ ਮੈਨੂੰ Block ਕਰਤਾ
ਮੈਂ ਓਹਨੂੰ ਫੋਨ ਕਰਕੇ ਮਿਨਤਾਂ ਕੀਤੀਆਂ
Please ਮੈਨੂੰ Unblock ਕਰਦੇ
ਫੇਰ ਓਹਨੂੰ ਮੈਂ Block ਕਰਤਾ
ਬਦਲਾ
ਜੇਕਰ ਕੋਈ ਅਚਾਨਕ ਫੇਸਬੁੱਕ ਤੇ
ਬਹੁਤ ਸਾਰੀਆਂ ਫੋਟੋਆਂ ਪਾਉਣ
ਲੱਗ ਜਾਵੇ ਤਾਂ ਸਮਝ ਲਵੋ
ਉਸਦੀ Crush ਨੇ ਉਸਦੀ
Friend Request Accept ਕਰ ਲਈ ਆ
ਕੁੜੀ – ਭਾਜੀ ਇੱਕ ਪੀਜ਼ਾ ਦਿਓ
ਪੀਜ਼ਾ ਵਾਲੇ – ਮੈਡਮ ਖਾਣਾ ਹੈ ਜਾਂ ਪੈਕ ਕਰ ਦੇਵਾ ?
ਕੁੜੀ – ਹਾਂਜੀ ਖਾਣਾ ਆ , ਪੈਕ ਕਰ ਦੋ . 😉
ਮੰਗਤਾ – ਸਾਹਿਬ ਪਹਿਲਾਂ ਤਾਂ ਤੁਸੀ 50 ਰੁਪਏ ਦਿੰਦੇ ਹੁੰਦੇ ਸੀ
ਪਰ ਹੁਣ ਸਿਰਫ 10 ਰੁਪਏ ਦਿੰਦੇ ਹੋ ।
ਆਦਮੀ – ਪਹਿਲਾਂ ਮੈਂ single ਸੀ
ਪਰ ਹੁਣ ਮੇਰਾ ਵਿਆਹ ਹੋ ਗਿਆ ਆ
ਮੰਗਤਾ – ਵਾਹ ਸਾਹਿਬ ,
ਸਾਡੇ ਪੈਸਿਆਂ ਨਾਲ
ਪਤਨੀ ਦੇ ਨਾਲ ਐਸ਼ ਕਰ ਰਹੇ ਹੋ
ਸ਼ੱਕ ਦੀ ਵੀ ਹੱਦ ਹੁੰਦੀ ਆ ਯਾਰ
ਪਤਨੀ – ਤੁਹਾਡੀ ਸ਼ਰਟ ਉੱਤੇ ਇੱਕ ਵੀ ਵਾਲ ਨਹੀਂ ਹੈ ।
ਪਤੀ – ਹਾਂ ਤਾਂ ਫੇਰ ?
ਪਤਨੀ : ਸੱਚ – ਸੱਚ ਦੱਸੋ ਕੌਣ ਸੀ ਉਹ ਗੰਜੀ ?
ਜੇਕਰ ਮੰਮੀ ਕਹੇ ਤਾਂ ਚੁਪਚਾਪ ਫੋਨ
ਸਾਇਡ ਤੇ ਰੱਖ ਡਾ ਕਰੋ . . . .
ਕਿਉਂਕਿ ਮਾਂ ਦੇ ਪੈਰਾਂ ਦੇ ਹੇਠਾਂ
ਜੰਨਤ ਦੇ ਨਾਲ – ਨਾਲ ਚੱਪਲ ਵੀ ਹੁੰਦੀ ਹੈ ।