ਟੀਚਰ ਨੇ ਪੱਪੂ ਨੂੰ ਪੁੱਛਿਆ : –
ਤੂੰ ਕਦੇ ਕੋਈ ਨੇਕ ਕੰਮ ਕੀਤਾ ਹੈ ?
ਪੱਪੂ – ਹਾਂ ਸਰ . . .
ਇੱਕ ਬੁਜੁਰਗ ਪੈਰਾਂ ਵਿੱਚ ਤਕਲੀਫ ਦੀ
ਵਜ੍ਹਾ ਕਰਕੇ ਹੌਲੀ – ਹੌਲੀ ਘਰ ਜਾ ਰਿਹਾ ਸੀ .
ਮੈਂ ਕੁੱਤਾ ਪਿੱਛੇ ਲਗਾ ਦਿੱਤਾ . . . !
ਜਲਦੀ ਪਹੁੰਚ ਗਏ . . .



ਡਾਕਟਰ – ਹਾਂਜੀ ਕੀ ਪ੍ਰੋਬਲਮ ਆ ?
ਸਿੱਧੂ ਮੂਸੇਵਾਲਾ –
ਲੱਤ ਝੱਲਦੀ ਨਾ ਭਾਰ
ਲੱਤ ਝੱਲਦੀ ਨਾ ਭਾਰ

ਕੁੜੀ ਦਾ ਸਟੇਟਸ
ਕੱਲ ਨੂੰ ਸ਼ਨੀਵਾਰ ਆ
ਮੁੰਡਿਆਂ ਦੇ ਕਮੈਂਟਸ
ਤੁਹਾਨੂੰ ਕਿਦਾਂ ਪਤਾ
ਤੁਸੀਂ ਤਾਂ genious ਹੋ ਜੀ

ਮੈਂ ਨਿੱਕੇ ਬੱਚੇ ਨੂੰ Stroller ਚ ਘੁਮਾ ਰਿਹਾ ਸੀ
ਕੁੜੀ – ਆਹ ਤੂੰ ਕਿੰਨਾ ਸੋਹਣਾ ਆ , ਤੇਰੀ ਉਮਰ
ਕਿੰਨੀ ਆ ?
ਮੈਂ – 26 ਸਾਲ
ਕੁੜੀ – ਮੈਂ ਬੇਬੀ ਨਾਲ ਗੱਲ ਕਰ ਰਹੀਂ ਆ
ਮੈਂ – ਪਰ ਓਹਨੂੰ ਥੋੜੀ ਪਤਾ ਮੇਰੀ ਉਮਰ ਕਿੰਨੀ ਆ
ਕੁੜੀ ਨੇ ਗਾਲ੍ਹਾਂ ਪਤਾ ਨੀ ਕਿਉਂ ਕੱਢੀਆਂ


ਕੁੜੀ ਬਿਊਟੀ ਪਾਰਲਰ ਤੋਂ ਮੇਕਅਪ ਕਰਾ ਕੇ ਆਈ

ਕੁੜੀ ਜਿਵੇਂ ਹੀ ਮੇਟਰੋ ਟ੍ਰੇਨ ਵਿੱਚ ਚੜ੍ਹੀ

ਬੰਗਾਲੀ ਆਦਮੀ ਬੋਲਿਆ – ਹਾਟ

ਕੁੜੀ – ਥੈਂਕ ਯੂ ਡਿਅਰ…

ਬੰਗਾਲੀ – ਥੈਂਕਿਊ ਛੱਡ
ਮੈਂ ਕਿਹਾ ਅੱਗੇ ਤੋਂ ਹਾਟ
ਮੈਂ ਉਤਰਨਾ ਆ . .

ਹਰ ਵਾਰ ਬਰਾਤ ਤੋਂ ਵਾਪਿਸ ਆਉਂਦੇ ਵੇਲੇ
ਮੁੰਡਿਆਂ ਨੂੰ ਇਹ ਗਲਤਫਹਮੀ ਜਰੂਰ ਹੋ ਜਾਂਦੀ ਹੈ…
ਕੇ ਥੋੜਾ ਚਿਰ ਹੋ ਰੁਕ ਜਾਂਦੇ ਤਾਂ ਪੀਲੇ ਸੂਟ ਵਾਲੀ
ਸੈਟ ਹੋ ਜਾਣੀ ਸੀ


ਇੱਕ ਹੁੰਦੇ ਆ ਆਸ਼ਿਕ਼
ਦੂਜੇ ਹੁੰਦੇ ਆ ਦੀਵਾਨੇ
ਫਿਰ ਆਉਂਦੇ ਆ block ਹੋਣ ਤੋਂ ਬਾਅਦ
ਆਪਣੇ ਦੋਸਤਾਂ ਨੂੰ ਪੁੱਛਣ ਵਾਲੇ
ਓਹਨੇ ਅੱਜ DP ਬਦਲੀ ਆ ?


ਇੰਟਰਵਿਊਰ – ਤੂੰ ਤਾਂ ਲਿਖਿਆ ਸੀ ਕੇ ਤੇਰੇ
ਕੋਲ ਚਾਰ ਸਾਲ ਦਾ ਅਨੁਭਵ ਆ ,
ਪਰ ਤੂੰ ਤਾਂ ਕੁਛ ਵੀ ਨਹੀਂ ਜਾਣਦਾ
ਪੱਪੂ – ਹਾਂ ਫਿਰ ? ਮੇਰੇ ਚਾਰ ਸਾਲ ਦੇ
ਮੁੰਡੇ ਦਾ ਨਾਮ ਅਨੁਭਵ ਆ

ਮੈਂ ਅੱਜ ਆਪਣੇ ਲਈ i-pad, an i-pod ਤੇ i-phone
ਖਰੀਦਿਆ , ਫਿਰ ਮੈਂ ਸੋਚਿਆ ਇਕ ਸਮਝਦਾਰ ਪਤੀ ਹੋਣ ਦੇ ਨਾਤੇ
ਮੈਨੂੰ ਆਪਣੀ ਪਤਨੀ ਲਈ ਵੀ ਕੁਝ ਖਰੀਦਣਾ ਚਾਹੀਦਾ
ਫਿਰ ਮੈਂ ਓਹਦੇ ਲਈ I-ron ਖਰੀਦ ਲਈ

ਜਦੋਂ ਮੈਂ ਸਾਰਾ ਦਿਨ ਘਰ ਬੈਠਾ ਰਹਾਂ
ਮੰਮੀ – ਸਾਰਾ ਦਿਨ ਘਰ ਹੀ ਬੈਠਾ ਰਿਹਾ ਕਰ
ਕਦੇ ਬਾਹਰ ਨਾ ਨਿਕਲੀਂ
ਜਦੋਂ ਮੈਂ ਸਾਰਾ ਦਿਨ ਬਾਹਰ ਰਹਾਂ
ਮੰਮੀ – ਸਾਰਾ ਦਿਨ ਕੁੱਤਿਆਂ ਵਾਂਗੂ ਫਿਰਦਾ ਰਿਹਾ ਕਰ
ਕਦੇ ਘਰ ਨਾ ਬੈਠੀਂ


ਮੇਰੀ ਗਰਲਫ੍ਰੈਂਡ ਮੈਨੂੰ ਬਹੁਤ ਪਿਆਰ ਕਰਦੀ ਆ
ਮੈਂ ਆਪਣੇ ਦੋਸਤ ਦੇ ਫੋਨ ਤੋਂ ਓਹਨੂੰ ਫੋਨ ਕੀਤਾ
ਮੇਰੇ ਬੋਲਣ ਤੋਂ ਪਹਿਲਾਂ ਹੀ ਉਸ ਨੇ ਬੋਲ ਦਿੱਤਾ
“ਹੈਲੋ ਜਾਨੂੰ”
ਮੈਨੂੰ ਸਮਝ ਨੀ ਆਉਂਦੀ ਓਹਨੂੰ ਕਿਦਾਂ ਪਤਾ ਲੱਗਾ
ਫੋਨ ਮੈਂ ਕੀਤਾ ਸੀ


ਜਦੋਂ ਕਿਸੇ ਕੁੜੀ ਦੀ ID ਤੋਂ ਕੁੱਝ ਜ਼ਿਆਦਾ ਹੀ ਰੋਮਾਂਟਿਕ ਪੋਸਟ ਆਉਣ ਲੱਗ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ . . . . .

.
.
.
.
.
.

ਦੁਪੱਟਾ ਲੈ ਕੇ ਕੋਈ ਆਪਣਾ ਹੀ ਭਰਾ ਖਡ਼ਾ ਆ

ਰਿਸ਼ਤੇਦਾਰ – ਬੇਟਾ ਕੀ ਕਰਦੇ ਓ ?
ਮੈਂ – ਜੀ Crime petrol ਦੇਖਦਾ
ਰਿਸ਼ਤੇਦਾਰ – ਓਹ ਮਤਲਬ ਤੈਨੂੰ
crime shows ਪਸੰਦ ਆ
ਮੈਂ – ਨਹੀਂ , ਲੋਕੀ ਆਪਣੇ ਰਿਸ਼ਤੇਦਾਰ
ਕਿਦਾਂ ਮਾਰਦੇ ਓਹ ਦੇਖਣਾ ਪਸੰਦ ਆ
phone disconnected


ਜਦੋਂ ਕਿਸੇ ਕੁੜੀ ਦੀ ਈਦ ਤੋਂ ਕੁੱਝ ਜ਼ਿਆਦਾ ਹੀ ਰੋਮਾਂਟਿਕ ਪੋਸਟ ਆਉਣ ਲੱਗ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ . . . . .

.
.
.
.
.
.

ਦੁਪੱਟਾ ਲੈ ਕੇ ਕੋਈ ਆਪਣਾ ਹੀ ਭਰਾ ਖਡ਼ਾ ਆ

ਸੱਚਾ ਦੋਸਤ ਉਹੀ ਹੁੰਦਾ ਹੈ
ਜਿਸਦਾ ਨਾਮਸੁਣਦੇ ਹੀ
ਤੁਹਾਡੀ ਪਤਨੀ ਦਾ BP ਵੱਧ ਜਾਵੇ . . ! !

ਕੁੜੀ – ਕੀ ਕਰਦਾ ਸੀ ?
ਮੈਂ (ਰੋਮਾੰਟਿਕ) – ਤੇਰਾ ਇੰਤਜ਼ਾਰ
ਕੁੜੀ – ਚੱਲ ਥੋੜੀ ਦੇਰ ਹੋਰ ਕਰਲਾ
ਜਦ ਤੱਕ ਮੈਂ ਆਪਣੇ BF ਨਾਲ ਗੱਲ ਕਰ ਲਵਾਂ