ਅਧਿਆਪਕ – ਬੱਚਿਓ “ਜਲੇ ਉੱਤੇ ਲੂਣ ਛਿੜਕਨਾ ਨੂੰ” ਉਦਹਾਰਣ ਸਹਿਤ ਸਮਝਾਓ !
ਸੋਮੂ – ਪਟਰੋਲ ਪੰਪ ਉੱਤੇ ਮੋਦੀ ਜੀ ਦੀ ਮੁਸਕਰਾਉਂਦੇ ਹੋਏ ਫੋਟੋ
ਅਦਿਆਪਕ – ਸ਼ਾਬਾਸ਼ ਪੁੱਤਰ !
ਅਧਿਆਪਕ – ਬੱਚਿਓ “ਜਲੇ ਉੱਤੇ ਲੂਣ ਛਿੜਕਨਾ ਨੂੰ” ਉਦਹਾਰਣ ਸਹਿਤ ਸਮਝਾਓ !
ਸੋਮੂ – ਪਟਰੋਲ ਪੰਪ ਉੱਤੇ ਮੋਦੀ ਜੀ ਦੀ ਮੁਸਕਰਾਉਂਦੇ ਹੋਏ ਫੋਟੋ
ਅਦਿਆਪਕ – ਸ਼ਾਬਾਸ਼ ਪੁੱਤਰ !
ਇੱਕ ਹੁੰਦੇ ਆ ਸਿੰਗਰ
ਦੂਜੇ ਹੁੰਦੇ ਆ ਬਹੁਤ ਵੱਡੇ ਸਿੰਗਰ
ਫਿਰ ਆਉਂਦੇ ਆ ਅੱਧੀ ਰਾਤ ਨੂੰ
ਆਪਣੀ GF ਨੂੰ ਫੋਨ ਤੇ ਗਾਣਾ ਸੁਣਾਉਣ ਵਾਲੇ
ਅੱਜ ਦਾ ਗਿਆਨ
ਜਿਥੇ ਤੁਹਾਡੇ ਖੜੇ ਹੋਣ ਤੇ ਠੇਕੇ ਵਾਲਾ
ਬਿਨਾਂ ਪੁੱਛੇ ਬੋਤਲ ਤੁਹਾਡੇ ਹੱਥ ਚ ਫੜਾ ਦਵੇ
ਉਸ ਠੇਕੇ ਤੇ ਆਪਣੇ ਬਾਪੂ ਨੂੰ ਲੈ ਕੇ
ਕਦੇ ਨਾ ਜਾਓ
ਗਿਆਨ ਸਮਾਪਤ
ਡਾਲਰ ਵੀ 70 ਰੁਪਏ ਤੋਂ ਪਾਰ ਹੋ ਗਿਆ
ਪੈਟਰੋਲ ਵੀ 80 ਰੁਪਏ ਤੋਂ ਪਾਰ ਹੋ ਗਿਆ
ਦੁੱਧ ਵੀ 55 ਰੁਪਏ ਤੋਂ ਪਾਰ ਹੋ ਗਿਆ
ਰੱਬ ਦਾ ਸ਼ੁਕਰ ਆ ਪੇਪਰਾਂ ਚ ਪਾਸ ਹੋਣ
ਹਾਲੇ ਵੀ 33 ਆ
ਜੇਕਰ ਰਾਤ ਨੂੰ ਚਿੱਟੇ ਕੱਪੜਿਆਂ ਵਿੱਚ ਆ ਕੇ ਕੋਈ ਤੁਹਾਡੇ ਪੈਰ ਫੜ ਲਏ ਤਾਂ ਭੂਤ ਸਮਝ ਕੇ ਡਰੇਉ ਨਾ??
ਉਹ ਸਰਪੰਚੀ ਦਾ ਉਮੀਦਵਾਰ ਵੀ ਹੋ ਸੱਕਦਾ..😉😉
ਮੈਂ ਸਿੰਗਲ ਹਾਂ ਇਸਦਾ ਮੈਨੂੰ ਕੋਈ ਦੁੱਖ ਨਹੀਂ
ਦੁੱਖ ਤਾਂ ਇਸ ਗੱਲ ਦਾ ਕੇ
ਮੇਰੇ ਦੋਸਤ ਕੋਲ ਵੀ ਗਰਲਫ੍ਰੈਂਡ ਆ
ਪਤੀ – ਅੱਜ ਸਬਜ਼ੀ ਚ ਲੂਣ ਥੋੜਾ ਜਿਆਦਾ ਲੱਗ ਰਿਹਾ ਆ
ਪਤਨੀ – ਲੂਣ ਠੀਕ ਆ , ਸਬਜ਼ੀ ਘੱਟ ਸੀ
ਐਨੀ ਵਾਰੀ ਕਿਹਾ ਥੋੜੀ ਜਿਆਦਾ ਲੈ ਕੇ ਆਇਆ ਕਰੋ
ਬੇਵਕੂਫ ਪਤੀ – ਕਦੇ ਚੁੱਪ ਵੀ ਕਰ ਜਾਇਆ ਕਰ
ਅਕਲਮੰਦ ਪਤੀ – ਤੇਰੇ ਬੁੱਲ੍ਹ ਜਦੋ ਖਾਮੋਸ਼ ਹੁੰਦੇ ਆ ਤਾਂ
ਚਿਹਰਾ ਬਹੁਤ ਸੋਹਣਾ ਲੱਗਦਾ ਆ
ਰਿਸ਼ਤਾ ਓਹੀ , ਸੋਚ ਨਵੀਂ
ਪਤਨੀ ਨੇ ਸਵੇਰੇ ਸਵੇਰੇ ਕਿਹਾ ਕੇ
“ਮੇਰਾ ਅੱਧਾ ਸਿਰ ਦੁੱਖ ਰਿਹਾ ਹੈ”
ਪਤੀ ਨੇ ਗਲਤੀ ਨਾਲ ਕਹਿ ਦਿੱਤਾ ਕੇ
“ਜਿੰਨਾ ਹੈਗਾ , ਓਨਾ ਹੀ ਦੁਖੇਗਾ”
.
.
ਹੁਣ ਪਤੀ ਦਾ ਪੂਰਾ ਸਰੀਰ ਦੁੱਖ ਰਿਹਾ ਆ
ਕੁੜੀ ਨੇ ਏਅਰਟੇਲ ਦੇ ਆਫ਼ਿਸ ਚ ਫੋਨ ਕੀਤਾ
ਕੁੜੀ – ਮੇਰੇ ਫੋਨ ਦਾ ਬਿੱਲ ਬਹੁਤ ਜ਼ਿਆਦਾ ਆਇਆ ਹੈ
ਐਨੀ ਤਾਂ ਮੈਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ
ਏਅਰਟੇਲ ਆਫ਼ਿਸ ਚੋ – ਮੈਡਮ ਤੁਹਾਡਾ ਪਲਾਨ ਕੀ ਆ ?
ਕੁੜੀ – ਹੁਣ ਤਾਂ ਮੈਂ ਮਾਰਕੀਟ ਚ ਆਈ ਆ
ਸ਼ਾਮ ਨੂੰ ਚਾਹ ਪੀਣੀ ਆ ਸਹੇਲੀ ਘਰ ਜਾ ਕੇ
ਤੁਸੀਂ ਦੱਸੋ ?
ਟੀਚਰ – ਰਜਨੀਕਾਂਤ ਦੀ ਫਿਲਮ ਰੋਬੋਟ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ
ਪੱਪੂ – ਇਹੀ ਕੇ ਕੁੜੀ ਕੇਵਲ ਇਨਸਾਨ ਦਾ ਹੀ ਨਹੀਂ
ਸਗੋਂ ਮਸ਼ੀਨ ਦਾ ਵੀ ਦਿਮਾਗ ਖਰਾਬ ਕਰ ਸਕਦੀ ਹੈ
2 word ਕੀ ਸਿਖ ਲਏ english ਦੇ ਮੇਰੀ jaan ne.
br br ohi bolide ਏ ਅੱਜ ਕੱਲ ਪਤਾ ਨਹੀ ਕਿਉ
as shut up I don’t care 🤷🏻♂️😜😜😂😂
ਤੇਰਾ ਮੈਂ ਹੋਣ ਲੱਗਾ ਹਾਂ
ਤੇਰੇ ਚ ਖੋਣ ਲੱਗਾ ਹਾਂ
ਬਾਕੀ ਗੱਲ ਕੱਲ ਦੱਸੂ
ਹੁਣ ਮੈਂ ਸੌਣ ਲੱਗਾ ਹਾਂ
ਬ੍ਰਿਟੇਨ ਚ ਡਾਕਟਰ
ਸਾਡੀ ਡਾਕਟਰੀ ਏਨੀ ਅਡਵਾਂਸ ਆ ਕੇ
ਅਸੀਂ ਇਕ ਬੰਦੇ ਦਾ ਲੀਵਰ ਕੱਢ ਕੇ
ਦੂਜੇ ਆਦਮੀ ਚ ਪਾ ਦਿੱਤਾ ਤੇ 6 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਜਰਮਨੀ ਵਾਲੇ ਡਾਕਟਰ
ਇਹ ਤਾਂ ਕੁਛ ਵੀ ਨਹੀਂ
ਅਸੀਂ ਇਕ ਆਦਮੀ ਦਾ ਦਿਮਾਗ ਕੱਢ ਕੇ
ਦੂਜੇ ਚ ਪਾ ਦਿੱਤਾ ਤੇ 4 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਰਸ਼ੀਆ ਦੇ ਡਾਕਟਰ
ਅਸੀਂ ਇਕ ਆਦਮੀ ਦਾ ਦਿਲ ਕੱਢ ਕੇ
ਦੂਜੇ ਆਦਮੀ ਨੂੰ ਪਾ ਦਿੱਤਾ ਤੇ 2 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਇੰਡੀਆ ਵਾਲੇ ਡਾਕਟਰ
ਤੁਸੀਂ ਸਾਰੇ ਸਾਡੇ ਤੋਂ ਪਿੱਛੇ ਹੋ
ਕੁਛ ਸਾਲ ਪਹਿਲਾਂ ਅਸੀਂ ਇਕ
ਆਦਮੀ ਚੁਕਿਆ
ਬਿਨਾਂ ਦਿਮਾਗ ਦੇ
ਬਿਨਾਂ ਲੀਵਰ ਦੇ
ਬਿਨਾਂ ਦਿਲ ਦੇ
ਤੇ ਅਸੀਂ ਓਹਨੂੰ PM ਬਣਾ ਦਿੱਤਾ ਤੇ ਹੁਣ
ਸਾਰਾ ਦੇਸ਼ ਨੌਕਰੀ ਲੱਭ ਰਿਹਾ ਹੈ
ਅੱਜ ਸਵੇਰੇ ਇਕ ਸੋਹਣੀ ਜਿਹੀ ਕੁੜੀ ਮੇਰੇ ਵੱਲ ਲਗਾਤਾਰ ਦੇਖ ਰਹੀ ਸੀ
ਮੈਂ ਖੜਾ ਸ਼ਰਮਾ ਰਿਹਾ ਸੀ
ਫਿਰ ਉਹ ਮੇਰੇ ਕੋਲ ਆਈ ਤੇ ਬੋਲੀ
ਤੇਰੀ ਸ਼ਕਲ ਉਸ ਮਰੂੰਡੇ ਵੇਚਣ ਵਾਲੇ ਨਾਲ ਮਿਲ ਰਹੀ ਆ
ਜਿਹੜਾ ਮੇਰੇ ਬਾਕੀ ਪੈਸੇ ਮੋੜ ਕੇ ਨੀਂ ਗਿਆ
ਆਪਣੇ ਦੋਸਤ ਦੇ ਘਰ ਖਾਣਾ ਖਾਣ ਤੋਂ ਬਾਅਦ
ਓਥੇ ਕਿੰਨਾ ਚਿਰ ਹੋਰ ਰੁਕਣਾ ਚਾਹੀਦਾ ਹੈ ਤਾਂ ਕੇ
ਉਹਨਾਂ ਨੂੰ ਇਹ ਨਾ ਲੱਗੇ ਕੇ ਤੁਸੀਂ ਸਿਰਫ ਖਾਣਾ ਖਾਣ ਹੀ ਆਏ ਸੀ