ਇੱਕ ਹੁੰਦੇ ਅਪਰਾਧੀ
ਇੱਕ ਹੁੰਦੇ ਆਤੰਕਵਾਦੀ
ਤੇ ਫੇਰ ਆਉਂਦੇ ਆ ਠੰਡੇ ਹੱਥ ਲਗਾਉਣ ਵਾਲੇ ਦੇਸ਼ ਦਰੋਹੀ ਲੋਕ
ਮੈਂ (ਸਾਰਾ ਦਿਨ ਘਰ)
ਮੰਮੀ – ਬਾਹਰ ਚਲ ਜਾਇਆ ਕਰ
ਕੁਛ ਕਰ ਲਿਆ ਕਰ
ਮੈਂ (ਸਾਰਾ ਦਿਨ ਬਾਹਰ)
ਮੰਮੀ –
15 missed ਕਾਲ
ਤੂੰ ਘਰ ਆ, ਅੱਜ ਤੇਰੀ ਖੈਰ ਨਹੀਂ
ਮੈਂ – 22 ਨਵਾਂ ਸਾਲ ਆ ਗਿਆ ਤੂੰ ਮੈਨੂੰ ਉਹ ਮੈਸੇਜ਼ ਨਹੀਂ ਕੀਤਾ
ਦੋਸਤ – ਓਹ sorry 22 , Happy New Year
ਮੈਂ – ਇਹ ਨਹੀਂ ਯਾਰ
ਦੋਸਤ – ਫੇਰ ਹੋਰ ਕਿਹੜਾ ?
ਮੈਂ – ਕੱਲ ਤੋਂ ਪੱਕਾ Gym ਜਾਵਾਂਗੇ
ਜਦੋਂ ਮੈਂ ਕੁਛ ਚੰਗਾ ਕਰਦਾ ਆ ਤਾਂ ਕਿਸੇ ਦਾ ਫੋਨ ਨੀ ਆਉਂਦਾ
ਜਦੋਂ ਕਿਤੇ ਛੋਟੀ ਜਿਹੀ ਵੀ ਗਲਤੀ ਕਰ ਦੇਵਾਂ ਤਾਂ
ਮੰਮੀ ਦੇ ਮਾਮੇ ਦੀ ਸੱਸ ਦੀ ਭੈਣ ਦੀ ਨੂੰਹ ਦਾ ਵੀ ਫੋਨ ਆ ਜਾਂਦਾ ਆ
ਅਰਜ਼ ਕੀਤਾ ਆ
ਰੋਜ਼ ਦਾਰੂ ਪੀਣ ਵਾਲਿਓ ਕਦੇ
ਲੱਸੀ ਵੀ ਪੀ ਲਿਆ ਕਰੋ
ਵਾਹ ਵਾਹ ਵਾਹ ਵਾਹ
ਫਰੀ ਚ ਪੋਸਟਾਂ ਪੜ੍ਹਨ ਵਾਲਿਓ
ਕਦੇ ਲਾਇਕ ਤੇ ਕੰਮੈਂਟ ਵੀ ਕਰ ਦਿਆ ਕਰੋ
ਸੱਸ – ਇਹ ਤੇਰੇ ਬਾਪ ਦਾ ਘਰ ਨਹੀਂ ਆ
ਨੂੰਹ – Same To You
ਗਲੀ ਵਿੱਚ ਅਵਾਜ ਆਈ ਕਿ
400 ਰੁਪਏ ਵਿੱਚ ਜਿੰਦਗੀ ਭਰ ਬੈਠ ਕੇ ਖਾਓ
.
. .
ਬਾਹਰ ਨਿਕਲਕੇ ਵੇਖਿਆ ਤਾਂ
ਇੱਕ ਆਦਮੀ ਕੁਰਸੀ ਵੇਚ ਰਿਹਾ ਸੀ ।
ਅੱਜ ਕੱਲ ਚਾਹ ਦੀ ਦੁਕਾਨ ਵਾਲੇ
ਐਨੇ ਛੋਟੇ ਕੱਪ ਦਿੰਦੇ ਨੇ ਕੇ
ਲੱਗਦਾ ਹੈ ਚਾਹ ਨਹੀਂ
ਪੋਲੀਓ ਦੀਆਂ ਬੂੰਦਾਂ ਪਿਲਾ ਰਹੇ ਨੇ
ਹੈਰਾਨੀਜਨਕ ਪਰ ਸੱਚ . . .
ਅੱਜ ਇੱਕ ਕੁੜੀ ਨੇ ਸਕੂਟੀ ਤੇ ਜਾਂਦੇ ਹੋਏ
ਸੱਜੇ ਪਾਸੇ ਇੰਡਿਕੇਟਰ ਦਿੱਤਾ
ਅਤੇ ਤੁਸੀ ਵਿਸ਼ਵਾਸ ਨਹੀਂ ਕਰੋਗੇ
ਉਹ ਸੱਜੇ ਪਾਸੇ ਹੀ ਮੁੜ ਗਈ . . .
ਇੱਕ ਗੱਲ ਸਮਝ ਨੀ ਆਈ
ਆਹ ਸ਼ਰਾਬ ਕੰਪਨੀਆ ਵਾਲੇ ਮਸ਼ਹੂਰੀ ਕਰਨ ਲਈ
ਸੋਹਣੀਆਂ ਸੋਹਣੀਆਂ ਮਾਡਲ ਕੁੜੀਆਂ ਕਿਉਂ ਲੈਂਦੇ ਨੇ ?
ਉਹਨਾਂ ਨੂੰ ਆਪਣੇ ਅਸਲੀ ਗ੍ਰਾਹਕਾਂ ਤੋਂ ਸ਼ਰਮ ਆਉਂਦੀ ਆ ?
ਸਾਨੂੰ ਇਨਸਾਫ ਚਾਹੀਦਾ
ਇੱਕ ਸ਼ਰਾਬੀ ਦੀ ਨਾਲੀ ਚ ਪਈ ਡਾਇਰੀ ਚੋਂ
ਰਿਸ਼ਤੇਦਾਰ – ਹੋਰ ਬੇਟਾ ਕੀ ਚੱਲ ਰਿਹਾ ?
ਮੈਂ – Fogg ਚੱਲ ਰਿਹਾ ਆ
ਮੰਮੀ – ਹਾਂ , ਜੁਬਾਨ ਵੀ ਬਹੁਤ ਚੱਲ ਰਹੀ ਆ
ਫੋਨ ਤਾਂ 24 ਘੰਟੇ ਹੀ ਚੱਲਦਾ ਆ
ਮੂੰਹ ਦਾ ਤਾਂ ਪੁੱਛੋ ਹੀ ਨਾ , ਬਸ ਦਿਮਾਗ ਦਾ ਹੀ
ਪਤਾ ਨਹੀਂ ਕਦੋਂ ਚੱਲੇਗਾ
ਕਲਾਸ ਖਤਮ ਹੋਣ ਤੇ
ਟੀਚਰ – ਕਿਸੇ ਨੇ ਕੁਝ ਪੁੱਛਣਾ ਹੈ ਤੇ ਪੁੱਛ ਲਓ
ਮੈਂ – ਸਰ ਤੁਸੀਂ ਕਿਹੜਾ Subject ਪੜ੍ਹਾ ਰਹੇ ਸੀ
ਮੈਂ – ਸਰ ATM ਚ ਪੈਸੇ ਹੈਗੇ ਆ ?
Security Guard – ਹਾਂ ਹੈਗੇ ਆ
ਮੈਂ – ਕੱਢ ਲਵਾਂ ?
Security Guard – ਹਾਂ ਕੱਢ ਲਾ
ਮੈਂ – ਤੁਹਾਡੇ ਕੋਲ ਪੇਚਕਸ ਹੈਗਾ ?
ਕੱਲ੍ਹ ਮੈਨੂੰ ਜਲੰਧਰ ਬੱਸ ਅੱਡੇ ਤੋਂ ਇੱਕ oppo ਦਾ ਫੋਨ ਮਿਲਿਆ ਆ
ਜਿਸਦਾ ਵੀ ਹੈਗਾ ਵੀਰ ਬਣਕੇ ਉਸਦਾ ਚਾਰਜਰ ਤੇ ਹੈਡਫੋਨ ਵੀ ਦੇ ਦੋ
ਮੰਮੀ – ਪੁੱਤ ਜੇ ਕੋਈ ਕੁੜੀ ਪਸੰਦ ਆ ਤਾਂ ਦੱਸ ਦੇਵੀਂ
ਮੈਂ – ਹਾਂਜੀ ਮੰਮੀ ਇੱਕ ਕੁੜੀ ਆ
ਮੰਮੀ – ਹਾਂ ਤੇ ਉਸ ਚੁੜੈਲ ਨੂੰ ਦੱਸ ਦੇਵੀਂ ਕੇ ਤੇਰਾ
ਵਿਆਹ ਵਰਮਾ ਜੀ ਦੀ ਕੁੜੀ ਨਾਲ Fix ਆ
2019 ਵੀ ਆ ਗਿਆ , ਪਰ ਸਾਲਾ ਕਿਸੇ ਦਾ
ਮਾਫੀ ਮੰਗਣ ਵਾਲਾ ਮੈਸੇਜ਼ ਤਾਂ ਆਇਆ ਨੀਂ