ਸਭ ਬਾਬੇ ਅੱਜ ਕੱਲ੍ਹ ਛਿਪਣ ਹੋ ਗਏ ਨੇ
ਉਹ ਬਸ ਕਰੋਨਾ ਵਾਇਰਸ ਦੇ ਖਤਮ
ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ
ਫਿਰ ਤੋਂ ਉਹਨਾਂ ਲੋਕਾਂ ਦਾ ਇਲਾਜ਼ ਕਰ ਸਕਣ
ਜੋ ਬਿਮਾਰ ਹੀ ਨਹੀਂ ਹਨ



ਜੇ whatsapp ਤੇ ਔਰਤਾਂ ਦੇ ਸਾਰੇ ਚੈਲੇਂਜ ਖਤਮ ਹੋ ਗਏ ਹੋਣ ਤਾਂ
ਇੱਕ ਦਿਨ ਲਈ ਚੁੱਪ ਰਹਿ ਕੇ ਦਿਖਾਉਣ ..
ਲਾਕਡਾਊਨ ਚ ਕਲਪੇ ਹੋਏ ਪਤੀ ਵਲੋਂ ਚੈਲੇਂਜ

ਮਿੱਤਰਾ ਨੂੰ BLOCK
ਕਰਨ ਵਾਲੀਏ
ਤੇਰੇ MUNDE
ਦੀ ਸ਼ਕਲ
ਮੇਰੇ ਵਰਗੀ ਹੋਵੇ

ਸਾਨੂੰ ਕਰੋਨਾ ਵਾਇਰਸ ਨੇ ਕੁਛ ਨਹੀਂ ਕਹਿਣਾ
ਸਾਨੂੰ ਤਾਂ ਸਾਡੀ ਮੂਰਖਤਾ ਨੇ ਹੀ ਲੈ ਬਹਿਣਾ


ਬਸ ਪੰਜ ਅਪ੍ਰੈਲ ਨੂੰ ਦੀਵੇ ਵਾਲਾ ਫਾਰਮੂਲਾ ਕਾਮਯਾਬ ਹੋ ਜਾਵੇ ਫਿਰ ਮੈਂ
12 ਤਰੀਕ ਨੂੰ ਰਾਤ ਨੂੰ 12 ਬਜੇ 12 ਮਿੰਟ ਤੱਕ ਸਾਹ ਰੋਕਣ ਦਾ ਫਾਰਮੂਲਾ ਦਸੂੰਗਾ , ਕਰੋਨਾ ਨੂੰ ਲੱਗਣਾ ਕੇ ਸਭ ਮਰ ਗਏ ਕੋਈ ਜਿੰਦਾ ਨਹੀਂ ਤੇ ਫਿਰ ਉਹ ਆਪ ਹੀ ਭੱਜ ਜਾਊਗਾ – ਮੋਦੀ

ਮੈਂ ਕਿਹਾ ਮੰਮੀ
ਪਿਆਰ ਇਕ Virus ਆ.
.
ਅੱਗੋਂ ਮੰਮੀ ਕਹਿੰਦੀ
.
ਪੁੱਤ ਮੇਰੀ ਚਪਲ ਵੀ Anti_Virus ਆ😂😂😂😂

ਮਾਤਾ ਮੇਰੀ ਸਚੀ siraa😂😂😂😜


ਇੱਕ ਮਾਸੂਮ ਮੋਦੀ ਭਗਤ ਪੁੱਛ ਰਿਹਾ ਸੀ
ਜੇ ਲਾਕ ਡਾਊਨ ਚ ਮੋਮਬੱਤੀ , ਦੀਵਾ ਜਾਂ
ਟਾਰਚ ਵਿਚੋਂ ਕੁਝ ਵੀ ਨਾ ਮਿਲੇ ਤਾਂ
ਬੀੜੀ ਨਾਲ ਵੀ ਕੰਮ ਚਲਾ ਸਕਦੇ ਹਾਂ ਜਾਂ ਨਹੀਂ ?


ਜ਼ਿੰਦਗੀ ਬਿਗ ਬੌਸ ਵਰਗੀ ਹੋ ਗਈ ਆ
ਘਰਾਂ ਚ ਬੰਦ ਬੈਠੇ ਹਾਂ
ਮੋਦੀ ਜੀ ਆਉਂਦੇ ਆ ਤੇ
task ਦੇ ਕੇ ਚਲ ਜਾਂਦੇ ਆ

ਸ਼ੁਕਰ ਕਰੋ 9 ਵਜੇ ਸਿਰਫ ਮੋਮਬੱਤੀਆਂ ਜਗਾਉਣ ਨੂੰ ਕਿਹਾ,ਅਗਲਾ ਮੁਰਗਾ ਬਣਨ ਨੂੰ ਵੀ ਕਹਿ ਸਕਦਾ ਸੀ ਤੇ ਭਗਤਾਂ ਨੇ ਅੰਡਾ ਦੇਣ ਦੀ ਵੀ ਕੋਸ਼ਿਸ਼ ਕਰ ਦੇਣੀ ਸੀ।

ਹੋਰਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਆਪਣੀ ਜਨਤਾ ਨੂੰ ਪੈਸੇ ਦੇ ਰਹੇ ਆ
ਤੇ ਇੱਕ ਸਾਡੇ ਵਾਲਾ ਆਪਣਾ ਅਕਾਊਂਟ ਨੰਬਰ ਦੇ ਕੇ
ਲੋਕਾਂ ਤੋਂ ਪੈਸੇ ਈ ਮੰਗੀ ਜਾਂਦਾ


12 ਦਿਨਾਂ ਤੋਂ ਘਰੇ ਬੈਠਾ ਹਾਂ
ਘਰਵਾਲੀ ਆਉਂਦੇ ਜਾਂਦੇ
ਕਈ ਵਾਰੀ ਕਹਿ ਚੁੱਕੀ ਹੈ
ਪਤਾ ਨਹੀਂ ਇਹ ਬਿਮਾਰੀ ਕਦੋਂ ਜਾਵੇਗੀ
ਸਮਝ ਨੀਂ ਆਉਂਦੀ ਕੇ ਮੈਨੂੰ ਕਹਿੰਦੀ ਹੈ
ਜਾਂ ਕਰੋਨਾ ਨੂੰ


ਮੂਸੇਵਾਲਾ ਦੋ ਸਾਲਾਂ ਚ ਹਿੱਟ ਹੋਇਆ
ਬਲਦੇਵ ਸਿੰਘ ਸੱਤ ਦਿਨਾਂ ਚ ਹਿੱਟ ਹੋਇਆ
ਪਰ ਗੁੰਦੇ ਨੇ ਸਾਰੇ ਖੂੰਝੇ ਲਾਤੇ
ਸਿਰਫ ਇੱਕ ਘੰਟੇ ਚ ਹਿੱਟ ਹੋ ਗਿਆ

ਉਹ ਬਿਨਾਂ ਮਾਸਕ ਪਾਏ, ਮਾਸਕ ਵੰਡ ਰਿਹਾ ਸੀ
ਕਿਸੇ ਨੇ ਕਿਹਾ ਭਰਾਵਾ ਤੂੰ ਵੀ ਮਾਸਕ ਪਾ ਲੈ
ਉਹ ਕਹਿੰਦਾ “ਫਿਰ ਫੇਸਬੁੱਕ ਤੇ ਲੋਕਾਂ ਨੂੰ ਪਤਾ
ਕਿਵੇਂ ਲੱਗੂ ਕੇ ਮੈਂ ਵੰਡੇ ਆ”


ਕਰਫਿਊ ਚ ਔਖਾ ਤਾਂ ਉਹਨਾਂ ਪਤੀਆਂ ਦਾ ਹੋ ਗਿਆ
ਜਿਹੜੇ ਆਪਣੀਆਂ ਪਤਨੀਆਂ ਤੋਂ ਚੋਰੀ ਸ਼ਾਮ ਨੂੰ
ਬਹਾਨੇ ਨਾਲ ਬਾਹਰ ਜਾ ਕੇ ਪੈਗ ਲਗਾ ਆਉਂਦੇ ਸੀ

ਸਿੱਧੂ ਮੂਸੇਵਾਲੇ ਨੂੰ ਬੇਨਤੀ ਆ ਵੀਰ ਬਾਹਰ ਨਾ ਨਿਕਲੀਂ
ਅੱਗੇ ਤਾਂ ਗੀਤਾਂ ਚ ਹੀ ਹੁੰਦੇ
ਹੁਣ ਸੱਚੀਂ ਅੱਗੇ ਪਿੱਛੇ ਮਾਮੇ ਹੋਣੇ ਆ

ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..