ਦਿੱਲੀ ਕਿਸਾਨ ਮੋਰਚਾ 700 ਕਿਸਾਨਾਂ ਨੇ
ਸਿਰ ਦੇ ਕੇ ਜਿੱਤਿਆ ,
ਪੰਜਾਬ ਨੂੰ ਸਿਰ ਦਿੱਤੇ ਬਿਨਾ ਕਦੇ ,
ਜਿੱਤ ਨਸੀਬ ਨਹੀਂ ਹੋਈ
ਦੇਸ਼ ਵਾਸੀਉ
ਕਈਆਂ ਨੇ ਗਵਾਈ ਜਾਨ ਤੇ
ਕਈਆਂ ਨੇ ਖੂਨ ਬਹਾਇਆ
ਇਸ ਕਿਸਾਨੀ ਅੰਦੋਲਨ ਨੇ ਤਾਂ
ਨਾ ਭੁੱਲਣ ਵਾਲਾ ਇਤਿਹਾਸ ਬਣਾਇਆ
ਵਾਹਿਗੁਰੂ ਜੀ
ਜੇ ਹੋਟਲ ਵਿੱਚ ਕੌਫ਼ੀ ਪੀ ਕੇ
ਬੰਦ ਕਮਰੇ ਵਿੱਚ ਰਾਤ ਗੁਜਾਰਨਾ ਮੁਹੱਬਤ ਹੈ ਤਾਂ
ਬੇਸਵਾਂ ਦੁਨੀਆ ਦੀ ਸਭ ਤੋਂ ਵੱਡੀ ਆਸ਼ਕ ਹੁੰਦੀ
ਕੋਈ ਕਹਿੰਦਾ ਜਨਾਨੀਆਂ ਨੂੰ 1000 ਦੇਵਾਂਗੇ
ਕੋਈ ਕਹਿੰਦਾ 2000 ਦੇਵਾਂਗੇ
ਉਹ ਬੇਸ਼ਰਮੋ ਮਰਦਾਂ ਤੇ ਔਰਤਾਂ ਨੂੰ ਨੌਕਰੀ ਦਿਓ
ਤਾਂ ਜੋ ਖੁਦ ਕਮਾ ਸਕਣ , ਵੇਹਲੜ ਨਾ ਬਣਾਓ
ਅਸੀ ਉਹ ਆਖ਼ਿਰੀ ਪੀੜ੍ਹੀ ਹਾਂ,ਜਿੰਨਾ ਕੋਲ਼ ਇਕ ਅਜਿਹੀ ਮਾਸੂਮ ਮਾਂ ਹੈ।
੧)ਜਿਸ ਕੋਲ਼ ਨਾ ਕੋਈ ਸੋਸ਼ਲ ਮੀਡੀਆ ਅਕਾਊਂਟ ਹੈ।
੨) ਨਾ ਹੀ ਕੋਈ ਫੋਟੋ ਸੈਲਫੀ ਦਾ ਸ਼ੌਂਕ ਹੈ
੩) ਓਹਨਾ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਮਾਰਟ ਫੋਨ ਚ ਲੋਕ ਕਿਵੇਂ ਖੋਲਿਆ ਜਾਂਦਾ।
੪) ਜਿੰਨਾ ਨੂੰ ਨਾ ਆਵਦੀ ਜਨਮ ਮਿਤੀ ਬਾਰੇ ਸਹੀ ਢੰਗ ਨਾਲ਼ ਪਤਾ ਹੈ।
੫) ਓਹਨਾ ਨੇ ਬਹੁਤ ਘੱਟ ਸੁੱਖ ਸਹੂਲਤਾਂ ਵਿਚ ਆਪਣਾ ਪੂਰਾ ਜੀਵਨ ਲੰਘਾਇਆ ਹੈ,ਉਹ ਵੀ ਬਿਨਾ ਕਿਸੇ ਸ਼ਿਕਵੇ ਸ਼ਿਕਾਇਤਾ ਦੇ।
ਬਿਲਕੁਲ ਅਸੀਂ ਉਹ ਆਖ਼ਿਰੀ ਪੀੜ੍ਹੀ ਹਾਂ ਜਿੰਨਾ ਕੋਲ ਅਜਿਹੀ ਮਾਂ ਹੈ।
ਕੀ ਲੱਭਣਾ ਮੈ ਕੀ ਗੁਵਾਉਣਾ ਮਿੱਟੀ ਚੁ ਮਿੱਟੀ ਛਾਣ ਰਿਹਾ ਵਾ
ਕੌਣ ਆਪਣਾ ਕੌਣ ਬੇਗਾਨਾ ਸਮੇਂ ਸਮੇਂ ਨਾਲ ਪਹਿਚਾਣ ਰਿਹਾ ਵਾ
ਸਿਰ ਤੇ ਜੂੜਾ ਕਰਨਾ ਸਿਖਿਆ।
ਸਿਰ ਤੇ ਰੁਮਾਲ ਬੰਨਣਾ ਸਿਖਿਆ।
ਸਿਰ ਤੇ ਪਟਕਾ ਬੰਨਣਾ ਸਿਖਿਆ।
ਸਿਰ ਤੇ ਦਸਤਾਰ ਸਜਾਉਣੀ ਸਿਖੀ।
ਸਿਰ ਨੂੰ ਕਿਵੇਂ ਸਜਾਉਣਾ ਸਭ ਸਿਖਿਆ।
ਸਿਰ ਨੂੰ ਸੀਸ ਕਿਵੇਂ ਬਣਾਉਣਾ ਸਿਖਿਆ ਹੀ ਨਹੀ।
ਕਮੀ ਮੇਰੇ ਵਿੱਚ ਰਹੀ ਜੋ ਮੈਂ ਸਿੱਖ ਨਾ ਸਕਿਆ।
ਦਿੱਲੀ ਵਾਸਿਓ ਤਕਲੀਫ ਮੁਆਫ਼ ।
ਹਿੰਦੂ ਸਿੱਖ ਮੁਸਲਮਾਨ
ਇਕੋ ਪਲੇਟਫਾਰਮ ਤੇ ਇਕੱਠੇ ਕਰ ਚਲੇ ਹਾਂ।
ਸਾਡਾ ਹੱਕ ਏਥੇ ਰੱਖ।
ਤੁਹਾਡੀ ਗਰੀਬੀ ਤੁਹਾਡੇ ਬੱਚੇ ਦੂਰ ਕਰ ਸਕਦੇ ਹਨ
ਕੋਈ ਲੀਡਰ ਨਹੀ
ਜਿੰਨਾ ਟਾਈਮ ਲੀਡਰਾਂ ਮਗਰ ਫਿਰਦੇ ਹੋ
ਉਨਾਂ ਟਾਈਮ ਆਪਣੇ ਬੱਚਿਆਂ ਨੂੰ ਦਿਓ
ਬੱਚੇ ਆਪਣੇ ਬਣ ਸਕਦੇ ਹਨ
ਪਰ ਕੋਈ ਲੀਡਰ ਨਹੀ
ਦੇ ਕੇ ਪੱਲਿਉਂ ਪੈਸੇ ਲਵਾਉੰਦੇ
ਘਰ ਟੂਰ ਬਾਬਿਆਂ ਦਾ
ਏ ਦੁਨੀਆਂ ਅੰਨ੍ਹੀ ਹੋ ਗਈ
ਨਾ ਕਸੂਰ ਬਾਬਿਆਂ ਦਾ
ਪੁਰਾਣੇ ਸਮਿਆ ਚੋ ਮਕਾਨ ਭਾਵੇ ਕੱਚੇ ਸੀ
ਪਰ ਲੋਕ ਦਿਲਾ ਦੇ ਸੱਚੇ ਸੀ,
ਪਰ ਹੁਣ ਮਕਾਨ ਭਾਵੇ ਪੱਕੇ ਆ
ਪਰ ਲੋਕ ਦਿਲਾ ਦੇ ਕੱਚੇ ਹੋ ਆ
ਜੇ ਗੁਰੂਆਂ ਘਰ ਜਾਣਾ ਹੋਵੇ,ਤਾਂ ਨੰਨਾ ਕਦੇ ਨਾ ਪਾਈਏ
ਸਿਮਰਨ ਕਰੀਏ ਹਰ ਵੇਲੇ, ਉੱਠਕੇ ਰੋਜ਼ ਸਵੇਰੇ ਨਾਈਏ
ਓਹਦੀ ਰਜ਼ਾ ਵਿਚ ਰਾਜ਼ੀ ਰਹੀਏ,ਜੋ ਦੇਵੇ ਸੋ ਖਾਈਏ
ਦਾਨ-ਪੁੰਨ ਕਰ ਕੇ ਲੋਕੋ,ਕਦੇ ਨਾ ਕਿਸੇ ਨੂੰ ਸੁਣਾਈਏ
ਓਹਨੂੰ ਰਾਜ਼ੀ ਕਰਨਾ ਜੇਕਰ ਫੱਕਰਾ,ਪਰਦੇ ਸ਼ਰਮ ਹਯਾ ਦੇ ਲਾਈਏ
ਜੇ ਮਾਲਕ ਤੋਂ ਮੰਗਣਾ ਹੋਵੇ,ਮੰਗਤੇ ਬਣ ਕੇ ਜਾਈਏ
ਐਲਾਨ ਬਾਬੇ ਨਾਨਕ ਨੇਂ ਕਰਵਾਇਆ
ਮੋਰਚਾ ਫਤਹਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇਂ ਕਰਵਾਇਆ
ਸਰਕਾਰ ਨੇ ਕਿਸਾਨਾਂ ਦੀਆਂ ਸਾਰਿਆਂ ਮੰਗਾ ਮੰਨਿਆਂ
ਕਿਸਾਨੀ ਮੋਰਚਾ ਪੁਰੀ ਤਰਾਂ ਫਤਹਿ
ਬੰਦਾ ਆਉੰਦਾ ਵੀ ਦੁਨੀਆਂ ਤੇ ਢਾਈ ਕਿੱਲੋ ਦਾ ਹੈ
ਜਦੋਂ ਮਰਦਾ ਹੈ ਛੱਡ ਕੇ ਹੱਡੀਆਂ ਵੀ ਢਾਈ ਕਿਲੋ ਜਾਂਦਾ
ਹਿਸਾਬ ਕਿਤਾਬ ਬਰਾਬਰ
ਮੰਨਿਆ ਕਿ ਕਿਸੇ ਨਾਲ ਨਰਾਜ਼ ਨਹੀਂ ਹੋਣਾ ਚਾਹੀਦਾ,
ਪਰ ਜਦੋਂ ਸਾਹਮਣੇ ਵਾਲੇ ਨੂੰ ਸਾਡੀ ਲੋੜ ਹੀ ਨਾ ਹੋਵੇ ਤਾਂ
ਜ਼ਬਰਦਸਤੀ ਰਿਸ਼ਤੇ ਬਣਾਉਣ ਦਾ ਕੋਈ ਮਤਲਬ ਨਹੀਂ।
ਸ਼ਿਕਾਇਤਾਂ ਦੀ ਲਿਸਟ ਬੜੀ ਲੰਬੀ ਆ ਜਨਾਬ
ਕਦੇ ਫੁਰਸਤ ਮਿਲੀ,
ਆ ਕੇ ਮਿਲੀ ਮੇਰੇ ਸ਼ਹਿਰ,
ਤੈਨੂੰ ਬਹਿ ਕੇ ਸੁਣਾਂਵਾਗੇ