ਤੁਸੀਂ ਰੋਟੀ ਹੀ ਜਿੰਨਾਂ ਦੀ ਅੱਜ ਖੋਹੰਦੇ ਫਿਰਦੇ
ਓਹੀ ਖੜ੍ਹੇ ਥੋਨੂੰ ਲੰਗਰ ਛਕਾਉਣ ਨੂੰ
ਸਰਕਾਰੇ ਤੂੰ ਜਿਨ੍ਹਾਂ ਨੂੰ ਅੱਤਵਾਦੀ ਦੱਸਦੀ
ਓਹੀ ਸਾਂਭਦੇ ਨੇ ਬਾਡਰ ਤਮਾਮ ਨੂੰ
ਅੱਗ ਲਾਉਣ ਵਾਲਿਆਂ ਨੂੰ…
ਇਹ ਨਹੀ ਪਤਾ ਹੁੰਦਾ…
ਕਿ ਜੇਕਰ ਹਵਾ ਦਾ ਰੁਖ…
ਬਦਲ ਗਿਆ..,ਤਾਂ ਰਹਿਣਾਂ ਉਹਨਾਂ ਦਾ ਵੀ ਕੱਖ ਨਹੀਂ ਹੁੰਦਾ…
ਇਸ ਤੋਂ ਵੀ ਪਹਿਲਾ ਕਈ ਵਾਰ ਬੀਤਿਆ
ਬੀਤਿਆ ਜੋ ਸਾਡੇ ਨਾਲ ਕੱਲ ਬੇਲੀਓ
ਲੁੱਟ ਲੈਣੇ ਚੋਰਾਂ ਘਰ ਬਾਰ ਅਸਾ ਦੇ
ਕੁੱਤੀ ਗਈ ਹੈ ਚੋਰਾਂ ਨਾਲ ਰਲ ਬੇਲੀਓ
ਵਕਤ ਦੇ ਵੀ ਬੜੇ ਅਜੀਬ ਕਿੱਸੇ ਨੇ
ਕਿਸੇ ਦਾ ਕੱਟਦਾ ਨਹੀਂ ਤੇ
ਕਿਸੇ ਕੋਲ ਹੁੰਦਾ ਨੀ
ਮਾਂ ਜਿੰਨੀ ਸਵਾਦ ਰੋਟੀ
ਤੇ,ਬਾਪੂ ਜਿੰਨਾ ਸੋਹਣਾ ਘਰ
ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ
ਇਥੇ ਕਹਾਉਂਦੀਆਂ ਨੇ ਸਰਦਾਰਨੀਆ ,
ਨਾ ਸਿਰ ਤੇ ਚੁੰਨੀ ਜੀ ,
ਜੀਨਾ ਸ਼ੀਨਾ ਪਾਉਂਦੀ ਆ ਨੇ
ਹੈ ਗੁਤ ਵੀ ਮੁੰਨੀ ਜੀ ।
ਸਿਰਫ਼ ਦੋ ਹੀ ਇਸ਼ਕ ਕਾਮਯਾਬ ਨੇ
ਇੱਕ ਰੱਬ ਨਾਲ
ਦੂਜਾ ਮਾਂ ਬਾਪ ਨਾਲ
ਜ਼ਿੰਦਗੀ ਇੱਕ ਖੇਡ ਵਰਗੀ ਹੈ,
ਬਹੁਤ ਸਾਰੇ ਖਿਡਾਰੀ ਹਨ.
ਜੇ ਤੁਸੀਂ ਉਨ੍ਹਾਂ ਨਾਲ ਨਹੀਂ ਖੇਡਦੇ,
ਤਾਂ ਉਹ ਤੁਹਾਡੇ ਨਾਲ ਖੇਡਣਗੇ।
ਜਦੋਂ ਮਾਂ ਤੇਰੀ ਗੋਦ ਵਿਚ ਸਿਰ ਤਰ੍ਹਾਂ ਤਾਂ
ਸਾਰੀ ਦੁਨੀਆਂ ਜੰਨਤ ਲੱਗਦੀ ਏ ,
ਜਦੋਂ ਤੂੰ ਅੱਖਾਂ ਨੂੰ ਨਹੀਂ ਦੇਖਦੀ ਤਾਂ
ਸਾਰੀ ਦੁਨੀਆਂ ਲੁੱਟੀ ਲੁੱਟੀ ਦਿਖਦੀ ਹੈ
ਕੀ ਮਾਣ ਕੋਠੀਆਂ ਕਾਰਾਂ ਦਾ,
ਤੇਰੇ ਨਾਲ ਬੈਠੀਆਂ ਨਾਰਾਂ ਦਾ
ਗੱਲ ਕਿੰਨੀ ਟੁੱਚੀ ਲੱਗਦੀ ਏ,
ਹੁੱਕਾ ਪੀਂਦਾ ਪੁੱਤ ਸਰਦਾਰਾ ਦਾ!!!
ਮਾਂ ਕਦੇ ਮਰਦੀ ਨਹੀਂ
ਉਹ ਹਮੇਸ਼ਾਂ ਆਪਣੇ ਬੱਚਿਆਂ ਦੇ ਦਿਲ,
ਦਿਮਾਗ, ਸੁਭਾਅ, ਸੰਸਕਾਰਾਂ ਚ ਜਿਓਂਦੀ ਰਹਿੰਦੀ ਹੈ
ਉਠ ਜਾ ਮੋਦੀ ਸੁੱਤਿਆਂ
ਤੈਨੂੰ ਰੋਂਦਾ ਸਭ ਜਹਾਨ
ਘਰ ਘਰ ਸੱਥਰ ਵਿਛ ਗਏ
ਤੇਰਾ ਟੁੱਟਦਾ ਨਹੀਂ ਗੁਮਾਨ
ਸ਼ਾਸਤਰ ਫੜੀਏ ਤਾਂ ਬਦਨਾਮ ਕਰਦੇ ਨੇ
ਨਿਹੱਥੇ ਹੋਈਏ ਤਾਂ ਕਤਲੇਆਮ ਕਰਦੇ ਨੇ
ਸਾਡੀ ਹੀ ਕੌਮ ਅੱਖਾਂ ਤੋਂ ਅੰਨ੍ਹੀ ਐ
ਅਗਲੇ ਤਾ ਸਭ ਸ਼ਰ੍ਹੇਆਮ ਕਰਦੇ ਨੇ ,
ਪੰਜਾਬ ਵਾਲੇ ਕਿਹਦੇ ਬਾਹਰਲੇ ਐਸ਼ ਕਰਦੇ ਨੇ
ਬਾਹਰਲੇ ਕਿਹਦੇ ਪੰਜਾਬ ਵਾਲੇ ਐਸ਼ ਕਰਦੇ ਨੇ
ਅਸਲ ਚ ਐਸ਼ ਕਰਦੇ ਕਿਹੜੇ ਨੇ?
ਮੁੰਡਾ: Sad ਕਿਉ ਐ
ਕੁੜੀ: ਕਦੇ ਕੁੜੀ ਬਣਕੇ ਦੇਖ ਪਰੇਸ਼ਾਨ ਹੋਕੇ ਰੋ ਪਵੇਗਾ,
ਮੁੰਡਾ: ਕਦੇ ਮੁੰਡਾ ਬਣਕੇ ਦੇਖੀ ਪਰੇਸ਼ਾਨ ਤਾ ਹੋਏਗੀ ਪਰ ਰੋ ਨਹੀ ਪਾਏਗੀ,
ਰਿਸ਼ਤਿਆਂ ਦੀ ਕਦਰ ਕਰੋ
ਨਾਲ ਕੀਤੀਆਂ ਹੋਈਆਂ ਤਸਵੀਰਾਂ
ਕਦੇ ਕਿਸੇ ਦੀ ਕਮੀ ਪੂਰੀ ਨੀ ਕਰ ਦੀਆਂ