ਅੱਜ ਕਿਸਾਨੀ ਅੰਦੋਲਨ ਦਾ 309ਵਾਂ ਦਿਨ ਹੈ ।
ਵਾਹਿਗੁਰੂ ਜੀ ਮੇਰੇ ਕਿਸਾਨ ਭਰਾਵਾਂ ਦੇ ਸਿਰ ਤੇ ਹੱਥ ਰੱਖਿਓ 🙏🙏
ਅੱਜ ਕਿਸਾਨੀ ਅੰਦੋਲਨ ਦਾ 309ਵਾਂ ਦਿਨ ਹੈ ।
ਵਾਹਿਗੁਰੂ ਜੀ ਮੇਰੇ ਕਿਸਾਨ ਭਰਾਵਾਂ ਦੇ ਸਿਰ ਤੇ ਹੱਥ ਰੱਖਿਓ 🙏🙏
ਕਿਸੇ ਦੇ ਮੁਕਾਉਣ ਨਾਲ ਨੀ ਮੁਕਦਾ ਅੰਦੋਲਨ ਕਿਸਾਨਾ ਦਾ
ਕਿਸੇ ਦੇ ਕਹਿਣ ਨਾਲ ਨੀ ਦੱਬਦਾ ਰੋਹਬ ਕਿਸਾਨਾ ਦਾ
ਵਾਪਿਸ ਆ ਜਾਂਦੀਆਂ ਨੇ ਉਹ ਤਰੀਕਾ,
ਪਰ ਉਹ ਦਿਨ ਵਾਪਿਸ ਨਹੀਂ ਆਉਦੇ।
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ।।
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸ।।
ਚੰਗੇ ਕਰਮ ਬੰਦੇ ਦੇ ਜਦੋਂ ਜਾਗਦੇ ਨੇ
ਰੱਬ ਆਪ ਸਬੱਬ ਬਣਾਉਂਦਾ ਏ
ਸੁਲਤਾਨ ਬਣਾਉਂਦਾ ਕੈਦੀਆਂ ਨੂੰ
ਦੁੱਖ ਦੇ ਕੇ ਸੁੱਖ ਦਿਖਾਉਂਦਾ ਏ
ਪੰਜਾਬ ਚ ਐਸ ਟਾਇਮ ਬਿਲਕੁਲ ਵਿਆਹ ਵਾਲਾ ਮਾਹੌਲ ਚੱਲ ਰਿਹਾ
* ਕਿਸੇ ਦੀ ਜਾਕਟ ਸੁਆਈ ਰਹਿ ਗਈ…… ਬਰਾਤ ਨੂੰ ਕਿਹਾ ਹੀ ਨਹੀਂ…….
* ਕਿਸੇ ਦਾ ਊਂਈ ਤੁੱਕਾ ਲੱਗ ਗਿਆ….. ਪਤੰਦਰ ਕੋਲ ਜੁੱਤੀ ਜੋੜਾ ਵੀ ਚੱਜ ਦਾ ਨਹੀਂ ਸੀ……
* ਇੱਕ ਵਿਚੋਲਾ ਫੇਰਾ ਪੁਆਉਣ ਗਿਆ ਹੀ ਨਿੱਖੜ ਗਿਆ……..
* ਪਹਿਲਾਂ ਆਲੇ ਵਿਚੋਲੇ ਨੂੰ ਮੁੰਦਰੀ ਦੀ ਝਾਕ ਸੀ ਉਹਨੂੰ ਗੱਲਾਂ ਚ ਹੀ ਟਾਲ ਤਾ……..
* ਕੁਝ ਕੁ ਐਦਾਂ ਪਿੱਟੀ ਜਾਂਦੇ ਵਈ ਸਾਡੇ ਅਗਵਾੜ ਚੋਂ ਬਰਾਤ ਨੂੰ ਬੰਦੇ ਘੱਟ ਲੈ ਕੇ ਗਏ……..
* ਮੇਨ ਵਿਚੋਲਾ ਰੁੱਸ ਕੇ ਬੈਠਿਆ ਕਹਿੰਦਾ ਮੇਰੇ ਰੁਕ ਦੇ ਬੰਦੇ ਨੀਂ ਸੱਦੇ ਰਾਤ ਜਾਗੋ ਤੇ……..
* ਵਿਚੋਲੇ ਨਾਲ ਭੂਆ ਦਾ ਲਾਗਾ ਦੇਗਾ ਤਾਂ ਕੋਈ ਨੀਂ ਉਹ ਐਂਵੇ ਹੀ ਟੀਂਡਰ ਕੇ ਚਾਚੇ ਘਰੇ ਰੁੱਸੀ ਬੈਠੀ…….
* ਫੋਟੋਗ੍ਰਾਫਰਾਂ ਅੱਡ ਕੌਲ਼ਿਆਂ ਤੇ ਚੜ੍ਹੇ ਬੈਠੇ…. ਵਈ ਜੇ ਏਹਨਾਂ ਦਾ ਨਿੱਬੜੇ ਤਾਂ ਅਸੀਂ ਕਿਸੇ ਕੰਮ ਲੱਗੀਏ……
* ਜਿਨਾਂ ਨੂੰ ਸਾਕ ਦੀ ਝਾਕ ਸੀ ਐਨ ਮੌਕੇ ਤੇ ਸ਼ਰੀਕਾਂ ਨੇ ਵੰਝ ਗੱਡਤਾ ਉਹ ਵਿਚੋਲੇ ਤੇ ਤਾੜੀਆਂ ਮਾੜੀ ਜਾਂਦੇ…….
* ਤੇ ਦੂਜੇ ਘਰ ਆਲਾ ਬਾਬਾ ਖੂੰਡੇ ਨੂੰ ਤੇਲ ਲਾਈ ਬੈਠਾ ਕਹਿੰਦਾ ਪੁੱਤ ਸਾਕ ਤਾਂ ਹੋ ਗਿਆ….. ਪਰ ਗੱਲ ਲਾਵਾਂ ਤੋਂ ਪਹਿਲਾਂ ਪਹਿਲਾਂ ਖੰਡਾਅ ਦੂੰ ਪੁੱਤ…… ਤੁਸੀਂ ਤੁਰੋ ਸਹੀ………
ਤੇ ਲੋਕ ਪੱਠਾ ਦੱਥਾ ਛੱਡ ਕੇ ਬਰਾਤ ਅੱਲ ਵੇਂਹਦੇ ਕਿ ਏਹ ਤੁਰਨ ਤਾਂ ਕਿਸੇ ਕੰਮ ਧੰਦੇ ਲੱਗੀਏ
ਨਾਂ ਭਰਨ ਨੂੰ ਖਾਲੀ ਥਾਂ ਛੱਡੀ ਆ…..ਭਰ ਕੇ ਵਾਪਸ ਭੇਜੋਂਗੇ ਤਾਂ ਭਰੋਸੇਯੋਗ ਸੂਤਰਾਂ ਦਾ ਅਹੁਦਾ ਦਿਆਂਗੇ……. 😁😁😁😁ਭੁਪਿੰਦਰ ਸਿੰਘ ਬਰਗਾੜੀ
ਰੱਬ ਨੇ ਔਕਾਤ ਵਿੱਚ ਰੱਖਿਆ
ਝੁੱਕਦੇ ਪਹਿਲਾਂ ਵੀ ਨੀ ਸੀ ,,
ਤੇ ਹੰਕਾਰੇ ਹੁਣ ਵੀ ਨੀ ਤੇ
ਇਕੱਲੇ ਪਹਿਲਾਂ ਵੀ ਨੀ ਸੀ ਤੇ
ਸਹਾਰੇ ਹੁਣ ਵੀ ਨੀ,,
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ””
ਨਾ ਉਹ ਦਿਨ ਰਹੇ ਨਾ ਮੈਂ ਉਹ ਰਿਹਾ ,
ਗਲਤ ਫਹਿਮੀ ਪਾਲ ਕੇ ਨਾ ਚੱਲੀ ..
ਜਿਉਣੇ ਨਾਲੋ ਹੋਗਿਆ ਸੀ ਮਰਨਾ ਅਸਾਨ
ਕੱਲ੍ਹ ਕਰਜੇ ਦੇ ਪਿੱਛੇ ਫਾਹਾ ਲੈ ਗਿਆ ਕਿਸਾਨ…!
ਇਤਹਾਸ ਗਵਾਹ ਏ ਜਬਰ ਅਤੇ ਜ਼ੁਲਮ ਦਾ ਅੰਤ
ਬਹੁਤ ਮਾੜਾ ਹੁੰਦਾਂ ਏ
ਆਮ ਲੋਕਾਂ ਦੀ ਜਿੱਤ ਯਕੀਨੀ ਏ
ਕਰਫਿਊ,ਕਾਨੂੰਨ,ਚੁੱਪਾਂ ਤੋੜ ਨਿਕਲੇ ਜੋ
ਸਫ਼ਰ, ਸਲੀਕੇ,ਸਿਰ ਜੋੜ ਨਿਕਲੇ ਜੋ
ਪੜ੍ਹਨ ਲਈ ਜੀਵਨੀ ਦੇ ਅਗਲੇ ਪੰਨੇ
ਜ਼ਿੰਦਗੀ ਦੇ ਵਰਕੇ ਮੋੜ ਨਿਕਲੇ ਜੋ
ਕਦੋਂ, ਕਿਉਂ, ਕਿਵੇਂ ਤੇ ਕਿੰਨਾ
ਹੱਕਾਂ ਲਈ ਹੋਇਆ ਪਰਵਾਸ ਲਿਖਿਆ ਜਾਵੇਗਾ
ਇਤਿਹਾਸ ਲਿਖਿਆ ਜਾਵੇਗਾ…
ਜਦੋ ਚੰਗੇ ਸੀ, ਓਦੋਂ ਕਿਹੜਾ ਲੋਕਾਂ ਨੇ ਗਲ ਹਾਰ ਪਾਏ ਆ।
ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ ਚੋਂ ਸਫੇ ਪਾੜੇ ਆ।
ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਜੇ ਚੱਲ ਰਹੀ ਗੱਲਬਾਤ ਵਿੱਚ ਕਿਸੇ ਸਿੰਘ ਨੇ ਜੈਕਾਰਾ ਲਾ ਦੇਣਾ ਤਾ ਬਾਬਾ ਜੀ ਨੇ ਕਹਿਣਾ ੳਹ ਸਿੰਘੋ ਜੈਕਾਰਾ ਨਾਂ ਛੱਡਿਆ ਕਰੋ ਹਾ ਅਸੀਂ ਗੁਲਾਮ ਤੇ ਛੱਡੀ ਜਾਨੇ ਆ ਜੈਕਾਰੇ ਇਹ ਗੱਲ ਅੱਜ ਰਾਸ਼ਟਰਵਾਦੀ ਭੇਡਾਂ ਉਪੱਰ ਢੁੱਕਦੀ ਆ ਪੂਰੀ ਤਰਾਂ
ਦਿੱਲੀ ਤੇ ਪੰਜਾਬ ਦੀ ਲੜਾਈ ਐ
ਡੱਟ ਕੇ ਪੰਜਾਬ ਨਾਲ ਖੜ੍ਹਦੇ ,
ਹੋਰ ਨੀਵੇਂ ਹੋਈ ਜਾਣ ਮਿੱਤਰੋਂ
ਬਹੁਤੀਆਂ ਕਿਤਾਬਾਂ ਜਿਹੜੇ ਪੜ੍ਹਦੇ ।
ਖਾਲਸਾ ਮੇਰੋ ਰੂਪ ਹੈ ਖਾਸ ।।
ਖਾਲਸੇ ਮਹਿ ਹੌ ਕਰੌ ਨਿਵਾਸ ।।