Sub Categories

ਸਮਾਂ ਐਨਾ ਕੁ ਬਲਵਾਨ ਹੁੰਦਾ ਮਿੱਤਰਾਂ
ਬੰਦੇ ਦੀ ਪੂਰੀ ਪਰਖ ਕਰਾਂ ਜਾਂਦਾ..!!



ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ
ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ

ਤੇਰੇ ਬਿਨਾ ਕੋਈ ਨਹੀਉ ਹੋਰ ਤੱਕਿਆ
ਨੀ ਮੈ ਵੇਖਲਾ ਬਣਾ ਫਾਸਲਾ ਹੀ ਰੱਖਿਆ
ਜਿੱਥੋ ਵੀ ਪੜੇਗੀ ਨਾਮ ਤੇਰਾ ਆਊਗਾ
ਮੇਰੇ ਦਿਲ ਵਾਲੇ ਵੇਖਲਾ ਫਰੋਲ ਵਰਕੇ
ਤੇਰਿਆ ਸੂਟਾ ਦਾ ਜੱਟ ਫੈਨ ਗੋਰੀਏ
ਜੀਨਾ ਵਾਲੀਆ ਨੂੰ ਰੱਖਤਾ ਤੂੰ ਫੇਲ ਕਰਕੇ

ਮੈਂ ਇਕ ਕੁੜੀ ਨੂੰ ਪੁੱਛਿਆ ਤੈਨੂੰ ਕਿਦਾ ਦੇ ਮੁੰਡੇ ਪਸੰਦ ਆ
ਕਹਿੰਦੀ ਤੈਨੂੰ ਛੱਡ ਕੇ
ਔਰ ਜੀਦਾ ਦਾ ਵੀ ਚਲੂ🙄🙄


ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ…
ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ
ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,..
ਜੇ ਮਨਜੂਰ ਆ ਤਾਂ ਪਸੰਦ ਕਰ ਲੈ..

ਤੇਰੀ ਧੌਣ ਚ ਕਿੱਲਾ ਕੱਢ ਚੱਲਿਆ ਅੱਣਖੀ ਪੁੱਤ ਪੰਜਾਬ
ਇਹਨੇ ਭਾਜ਼ੀ ਬਾਕੀ ਰੱਖੀ ਨੀ ਇਹਦਾ ਉੱਚਾ ਸੁੱਚਾ ਹਿਸਾਬ


ਅਸੀ ਉਹ ਆਖ਼ਿਰੀ ਪੀੜ੍ਹੀ ਹਾਂ,ਜਿੰਨਾ ਕੋਲ਼ ਇਕ ਅਜਿਹੀ ਮਾਸੂਮ ਮਾਂ ਹੈ।
੧)ਜਿਸ ਕੋਲ਼ ਨਾ ਕੋਈ ਸੋਸ਼ਲ ਮੀਡੀਆ ਅਕਾਊਂਟ ਹੈ।
੨) ਨਾ ਹੀ ਕੋਈ ਫੋਟੋ ਸੈਲਫੀ ਦਾ ਸ਼ੌਂਕ ਹੈ
੩) ਓਹਨਾ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਮਾਰਟ ਫੋਨ ਚ ਲੋਕ ਕਿਵੇਂ ਖੋਲਿਆ ਜਾਂਦਾ।
੪) ਜਿੰਨਾ ਨੂੰ ਨਾ ਆਵਦੀ ਜਨਮ ਮਿਤੀ ਬਾਰੇ ਸਹੀ ਢੰਗ ਨਾਲ਼ ਪਤਾ ਹੈ।
੫) ਓਹਨਾ ਨੇ ਬਹੁਤ ਘੱਟ ਸੁੱਖ ਸਹੂਲਤਾਂ ਵਿਚ ਆਪਣਾ ਪੂਰਾ ਜੀਵਨ ਲੰਘਾਇਆ ਹੈ,ਉਹ ਵੀ ਬਿਨਾ ਕਿਸੇ ਸ਼ਿਕਵੇ ਸ਼ਿਕਾਇਤਾ ਦੇ।
ਬਿਲਕੁਲ ਅਸੀਂ ਉਹ ਆਖ਼ਿਰੀ ਪੀੜ੍ਹੀ ਹਾਂ ਜਿੰਨਾ ਕੋਲ ਅਜਿਹੀ ਮਾਂ ਹੈ।


ਕੀ ਲੱਭਣਾ ਮੈ ਕੀ ਗੁਵਾਉਣਾ ਮਿੱਟੀ ਚੁ ਮਿੱਟੀ ਛਾਣ ਰਿਹਾ ਵਾ
ਕੌਣ ਆਪਣਾ ਕੌਣ ਬੇਗਾਨਾ ਸਮੇਂ ਸਮੇਂ ਨਾਲ ਪਹਿਚਾਣ ਰਿਹਾ ਵਾ

ਸਿਰ ਤੇ ਜੂੜਾ ਕਰਨਾ ਸਿਖਿਆ।
ਸਿਰ ਤੇ ਰੁਮਾਲ ਬੰਨਣਾ ਸਿਖਿਆ।
ਸਿਰ ਤੇ ਪਟਕਾ ਬੰਨਣਾ ਸਿਖਿਆ।
ਸਿਰ ਤੇ ਦਸਤਾਰ ਸਜਾਉਣੀ ਸਿਖੀ।
ਸਿਰ ਨੂੰ ਕਿਵੇਂ ਸਜਾਉਣਾ ਸਭ ਸਿਖਿਆ।
ਸਿਰ ਨੂੰ ਸੀਸ ਕਿਵੇਂ ਬਣਾਉਣਾ ਸਿਖਿਆ ਹੀ ਨਹੀ।
ਕਮੀ ਮੇਰੇ ਵਿੱਚ ਰਹੀ ਜੋ ਮੈਂ ਸਿੱਖ ਨਾ ਸਕਿਆ।

ਦਿੱਲੀ ਵਾਸਿਓ ਤਕਲੀਫ ਮੁਆਫ਼ ।
ਹਿੰਦੂ ਸਿੱਖ ਮੁਸਲਮਾਨ
ਇਕੋ ਪਲੇਟਫਾਰਮ ਤੇ ਇਕੱਠੇ ਕਰ ਚਲੇ ਹਾਂ।
ਸਾਡਾ ਹੱਕ ਏਥੇ ਰੱਖ।


ਤੁਹਾਡੀ ਗਰੀਬੀ ਤੁਹਾਡੇ ਬੱਚੇ ਦੂਰ ਕਰ ਸਕਦੇ ਹਨ
ਕੋਈ ਲੀਡਰ ਨਹੀ
ਜਿੰਨਾ ਟਾਈਮ ਲੀਡਰਾਂ ਮਗਰ ਫਿਰਦੇ ਹੋ
ਉਨਾਂ ਟਾਈਮ ਆਪਣੇ ਬੱਚਿਆਂ ਨੂੰ ਦਿਓ
ਬੱਚੇ ਆਪਣੇ ਬਣ ਸਕਦੇ ਹਨ
ਪਰ ਕੋਈ ਲੀਡਰ ਨਹੀ


ਇੱਕ ਵਾਰ ਇੱਕ ਬੀਬੀ ਨੇ ਇੱਕ ਪੈਸੇ ਵਾਲੇ ਪੰਡਤ ਨਾਲ ਵਿਆਹ ਕਰਾ ਲਿਆ
ਚੜਦੇ ਸਾਲ ਪੰਡਤ ਜੀ ਦੇ ਘਰ ਮੁੰਡਾ ਜੰਮ ਪਿਆ
ਅਚਾਨਕ ਪੰਡਤ ਜੀ ਦੇ ਗ੍ਰਹਿ ਪੁੱਠੇ ਪੈ ਗਏ .. ਕੰਮ ਡਾਊਨ ਹੋ ਗਿਆ !
ਬੀਬੀ ਨੇ ਵੇਲਾ ਸੰਭਾਲਦਿਆਂ ਪੰਡਤ ਜੀ ਨੂੰ ਤਲਾਕ ਦਿੱਤਾ ਤੇ ਇਕ ਸਰਦੇ ਪੁੱਜਦੇ ਦਰਜੀ ਤੇ ਚਾਦਰ ਪਾ ਲਈ !
ਸਾਲ ਕੁ ਬਾਅਦ ਬੀਬੀ ਨੇ ਦਰਜੀ ਵੀ ਨੰਗ ਕਰ ਸੁੱਟਿਆ ਤੇ ਇੱਕ ਖਾਂਦਾ ਪੀਂਦਾ ‘ਮਰਾਸੀ’ ਲਭ ਲਿਆ !
ਲਓ ਜੀ ਏਨੇ ਨੂੰ ਬੀਬੀ ਦਾ ਮੁੰਡਾ ਸਕੂਲ ਦਾਖਲੇ ਵਾਸਤੇ ਤਿਆਰ ਹੋ ਗਿਆ !
ਮਰਾਸੀ ਮੁੰਡੇ ਨੂੰ ਸਕੂਲ ਦਾਖਲ ਕਰਾਓਣ ਲੈ ਗਿਆ !
ਅਗਿਓ ਮਾਸਟਰ ਪੁੱਛਦਾ ਭਾਈ ‘ਗੋਤ’ ਕਿਹੜਾ ਲਿਖਾ ਮੁੰਡੇ ਦਾ ?
ਮਰਾਸੀ ਸਿਰ ਖੁਰਕੀ ਜਾਵੇ ਫੇਰ ਕਹਿੰਦਾ :- ਜਜਮਾਨਾ ਤੂੰ ਸਿੱਧਾ ਮੁੰਡੇ ਨੂੰ ਹੀ ਪੁੱਛ ਲੈ ਗੋਤ ..!
ਮਾਸਟਰ ਨੇ ਮੁੰਡੇ ਨੂੰ ਪੁੱਛ ਲਿਆ
ਅਗੋਂ ਮੁੰਡੇ ਨੂੰ ਵੀ ਨਿੱਕੇ ਹੁੰਦਿਆਂ ਤੋਂ ਹੀ ਕਵੀਸ਼ਰੀ ਦਾ ਸ਼ੌਕ ਸੀ।
ਹੇਕ ਜਿਹੀ ਲਾ ਕੇ ਕਹਿੰਦਾ …….
ਜੰਮਣ ਵੇਲੇ ਪੰਡਤ ਸੀਗੇ
ਬਾਅਦ ਚ ਬਣਗੇ ਦਰਜੀ
ਅੱਜ-ਕੱਲ ਲੋਕ ਮਰਾਸੀ ਸੱਦਣ
ਗਾਂਹ ਬੇਬੇ ਦੀ ਮਰਜੀ।😂😂
ਇਹੋ ਹਾਲ ਅੱਜਕੱਲ ਵੱਡੇ ਗੈਰਤਮੰਦ ਸਿਆਸਤਦਾਨਾ ਦਾ
ਇਹਨਾ ਦਾ ਕੋਈ ਪਤਾ ਨੀ ਕੱਲ ਅਕਾਲੀ ਅੱਜ ਕਾਗਰਸੀ
ਇਹ ਸਭ ਚੌਧਰਾ ਦੇ ਭੁੱਖੇ ਨੇ ਇਹਨਾ ਲੋਕਾ ਦੀ ਚੌਧਰਾ ਦੀ ਭੁੱਖ ਨੇ
ਪੰਜਾਬ ਦੀ ਜਵਾਨੀ ,ਪੰਜਾਬ ਦੀ ਕਿਸਾਨੀ,ਤੇ ਪੰਜਾਬ ਦੇ ਪਾਣੀ ਬਰਬਾਦ ਕਰਤੀ।

ਉਨ੍ਹਾਂ ਨਾਲ ਕਿਸ ਬਹਾਨੇ ਮੁਲਾਕਾਤ ਕਰੀਏ,
ਸੁਣਿਆ ਉਹ ਚਾਹ ਵੀ ਨਹੀ ਪੀਦੇਂ।


ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ..
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ

ਮੈਂ ਸੋਚਿਆ ਅੱਜ ਅੰਗਰੇਜ਼ੀ ਵਿਚ ਪੋਸਟ ਪਾਦਾ
ਪਰ ਫਿਰ ਕੁੜੀਆਂ ਦਾ ਖਿਆਲ ਆ ਗਿਆ
ਵਿਚਾਰੀਆਂ ਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ
😂😂🤣🤣🤣🤣

ਰੱਬ ਤੋ ਵੱਡੀ ਮੈਨੂੰ ਮੇਰੀ ਮਾਂ ਆ ਮਿੱਤਰਾ ਕਿਉਂਕਿ
ਰੱਬ ਬਾਰੇ ਵੀ ਤਾ ਮੈਨੂੰ ਉਸਨੇ ਹੀ ਦੱਸਿਆ ਆ