Sub Categories

ਪੈਰਾਂ ਦੇ ਵਿੱਚ “ਜੰਨਤ” ਜਿਸ ਦੇ,
ਸਿਰ ਤੇ ਠੰਢੀਆਂ ਛਾਵਾਂ ।
ਅੱਖਾਂ ਦੇ ਵਿੱਚ “ਨੂਰ” ਖੁਦਾ ਦਾ ,
ਮੁੱਖ ਤੇ ਰਹਿਣ ਦੁਆਵਾਂ ।
ਗੋਦੀ ਦੇ ਵਿੱਚ “ਮਮਤਾ” ਵੱਸਦੀ ,
ਦਾਮਨ ਵਿੱਚ ਫ਼ਿਜਾਵਾਂ ।
ਜਿਹਨਾਂ ਕਰਕੇ “ਦੁਨੀਆਂ” ਦੇਖੀ ,
ਉਹ ਰਹਿਣ ਸਲਾਮਤ “ਮਾਵਾਂ” ।



ਕੁਝ ਨੀ ਮੇਰੇ ਕੋਲ
ਜਿੰਦਗੀ ਲੋਕਾਂ ਨੇ ਖ਼ਤਮ ਕਰ ਦਿੱਤੀ
ਤੇ ਚਾਅ ਗਰੀਬੀ ਨੇ

ਸੁਣ
ਜਿਆਦਾ ਦੂਰ ਨਾ ਜਾ
ਮੁੜ ਆ ਵਾਪਿਸ
ਅੱਖੋਂ ਪਰੇ ਤੇ ਵਖਤੋਂ ਬਾਹਰ
ਸਿਰਫ ਪਛਤਾਵਾ ਰਹਿ ਜਾਂਦਾ

ਸਘੰਰਸ਼ ਵੱਲੋਂ- “ਉਸ ਸੱਚੇ ਰੱਬ ਦਾ”
ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ,
ਫੈਕਟਰੀਆਂ ਕਾਰਖਾਨੇ, ਪਿੰਡਾਂ, ਸਹਿਰਾਂ,
ਲੇਖਕਾਂ, ਕਲਾਕਾਰਾਂ, ਚੈਨਲਾਂ, ਬਾਹਰਲੇ,
ਜੋ ਉੱਥੇ ਗਏ ਜਾਂ ਘਰ ਬੈਠੇ,
ਬਾਕੀ ਵੀਂ ਸਭ ਦਾ “ਧੰਨਵਾਦ”
🙏🙏


ਦਿੱਲੀ ਕਿਸਾਨ ਮੋਰਚਾ 700 ਕਿਸਾਨਾਂ ਨੇ
ਸਿਰ ਦੇ ਕੇ ਜਿੱਤਿਆ ,
ਪੰਜਾਬ ਨੂੰ ਸਿਰ ਦਿੱਤੇ ਬਿਨਾ ਕਦੇ ,
ਜਿੱਤ ਨਸੀਬ ਨਹੀਂ ਹੋਈ

ਜਿਸ ਕੋਲ ਕਲਮ ਦੀ ਤਾਕਤ ਹੈ.!
ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ 🙏🙏


ਬੇਜ਼ੁਬਾਨ ਪੰਛੀਆਂ ਦੀ ਹਾਅ ਤੋਂ ਡਰ ਹਨ੍ਹੇਰੀਏ
ਤੇਰੇ ਜਾਣ ਮਗਰੋਂ ਜਿਹੜੇ ਰੋ ਰੋ ਆਪਣੇ ਆਲ੍ਹਣੇ ਲੱਭਦੇ ਰਹੇ


ਦੇਸ਼ ਵਾਸੀਉ
ਕਈਆਂ ਨੇ ਗਵਾਈ ਜਾਨ ਤੇ
ਕਈਆਂ ਨੇ ਖੂਨ ਬਹਾਇਆ
ਇਸ ਕਿਸਾਨੀ ਅੰਦੋਲਨ ਨੇ ਤਾਂ
ਨਾ ਭੁੱਲਣ ਵਾਲਾ ਇਤਿਹਾਸ ਬਣਾਇਆ
ਵਾਹਿਗੁਰੂ ਜੀ

ਪਾਲਿਆ ਸੀ ਹਾਕਮਾਂ ਜੋ ਦਿਲ ਵਿਚ ਅਸੀ ਉਹ ਵਹਿਮ ਕੱਢ ਆਏ।
ਦਿੱਲੀਏ ਨੀ ਤੈਨੂੰ ਅਸੀ ਜਿੱਤ ਕੇ ਇੱਕ ਵਾਰੀ ਫੇਰ ਛੱਡ ਆਏ।

ਬਸ ਆਹੀ ਫਰਕ ਆ,
ਦਿੱਲੀ ਦਾ ਤਖਤ ਝੁਕਦਾ ਆਇਆ,
ਅਕਾਲ ਦੇ ਤਖਤ ਅੱਗੇ ਝੁਕਣਾਂ ਪੈਂਦਾ,
ਨਿਸ਼ਾਨ ਸਾਹਿਬ ਤੋਂ ਬਿਨਾਂ ਜਿੱਤਾਂ ਨੀ ਪ੍ਰਾਪਤ ਹੁੰਦੀਆਂ,
“ਅਕਾਲ ਦਾ ਧਰਮ ਤੇ ਅਕਾਲ ਦੀ ਸਿਆਸਤ”,
ਇਹੀ ਸਾਡਾ ਸਿਧਾਂਤ ਆ,
ਇਸ ਸਿਧਾਂਤ ਵਿੱਚ ਰੂਸੀ, ਚੀਨੀ ਸਣੇ,
ਸਾਰੀ ਕਾਇਨਾਤ ਸਮਾ ਸਕਦੀ ਆ,
ਅਕਾਲ ਤਖਤ ਸਾਹਿਬ ਤੇ ਜੀ ਆਇਆ ਨੂੰ 🙏
“ਝੂਲਦੇ ਨਿਸ਼ਾਨ ਰਹਿਣ ਪੰਥ ਮਹਾਂਰਾਜ ਦੇ”


ਹਵਾਵਾਂ ਦੀ ਰੁੱਖ ਵੀ ਓਨਾ ਦੇ ਖਿਲਾਫ ਸੀ,
ਸਰਕਾਰਾਂ ਦੀ ਰੁਖ ਵੀ ਓਨਾ ਦੇ ਖਿਲਾਫ ਸੀ
ਪਰ ਓਹ ਡਟੇ ਰਹੇ,ਓਹ ਅੜੈ ਰਹੇ ਤੇ ਅਖੀਰ ਜਿੱਤ ਹੋਈ


ਸਭ ਤੋਂ ਸਸਤਾ ਮੈਂ ਮੁਹੱਬਤ ਵਿੱਚ ਵਿਕਿਆ ;
ਸਭ ਤੋਂ ਮਹਿੰਗੇ ਮੁੱਲ ਮੈਂਨੂੰ ਮੁਹੱਬਤ ਪਈ…

ਜੇ ਹੋਟਲ ਵਿੱਚ ਕੌਫ਼ੀ ਪੀ ਕੇ
ਬੰਦ ਕਮਰੇ ਵਿੱਚ ਰਾਤ ਗੁਜਾਰਨਾ ਮੁਹੱਬਤ ਹੈ ਤਾਂ
ਬੇਸਵਾਂ ਦੁਨੀਆ ਦੀ ਸਭ ਤੋਂ ਵੱਡੀ ਆਸ਼ਕ ਹੁੰਦੀ


ਫਰੀਦਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ।।
ਜਿਨ ਘਰ ਮੌਜਾਂ ਮਾਣਿਆ ਇਕ ਨ ਰਖਣ ਰਾਤ।।
ਧੰਨੁ ਧੰਨੁ ਬਾਬਾ ਫਰੀਦ ਜੀ। ਬੋਲੋ ਵਾਹਿਗਰੂ ਜੀ

ਸੰਤ ਮਸਕੀਨ ਜੀ ਵਿਚਾਰ – ਚੋਰਾਂ ਨੂੰ ਕੋਣ ਮਾਰਦੇ ਨੇ, ਦੁਸ਼ਟਾਂ ਨੂੰ ਕੌਣ ਮਾਰਦੇ ਨੇ?

ਚੋਰਾਂ ਨੂੰ ਕੋਣ ਮਾਰਦੇ ਨੇ, ਦੁਸ਼ਟਾਂ ਨੂੰ ਕੌਣ ਮਾਰਦੇ ਨੇ?
ਗੌਰਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ,ਚੋਰ ਨੂੰ ਕੁੱਟਣ ਵਾਲੇ ਅਕਸਰ ਚੋਰ ਹੀ ਹੋਣਗੇ। ਕਿਉਂ ਕੁੱਟਣਗੇ? ਤੂੰ ਕੰਬਖ਼ਤ ਸਫ਼ਲ ਹੋ ਗਿਐ, ਅਸੀਂ ਸਫ਼ਲ ਨਈਂ ਹੋਏ, ਹੁਣ ਤੈਨੂੰ ਮਾਰਕੇ ਅਸੀਂ ਗੁੱਸਾ ਕੱਢਾਂਗੇ, ਹੋਰ ਕੀ ਏ। ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਈਂ ਮਾਰਿਆ, ਉਹਦਾ ਮਨ ਬਦਲ ਦਿੱਤੈ। ਸੰਤ ਦਾ ਤੇ ਕੰਮ ਐ, ਮਨ ਬਦਲਣਾ।
ਮੈਂ ਪੜ੍ਹ ਰਿਹਾ ਸੀ, ਰਿਸ਼ੀ ਵਿਆਸ ਇਕ ਦਿਨ ਗੰਗਾ ਪਾਰ ਕਰਨ ਲਈ ਬੇੜੀ ‘ਚ ਬੈਠੇ। ਪੁਰਾਣੇ ਰਿਸ਼ੀ ਮੁਨੀ ਲੰਬਾ ਦਾੜਾ, ਸਿਰ ਤੇ ਜੂੜਾ, ਜਟਾਵਾਂ, ਨਾਲ ਬੈਠੇ ਹੋਏ ਸਨ ਪੰਜ ਸੱਤ ਨੌਜਵਾਨ, ਤੇ ਉਨ੍ਹਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ। ਰਿਸ਼ੀ ਚੁੱਪ ਰਿਹਾ।
ਜਦ ਨੌਜਵਾਨਾਂ ਨੇ ਦੇਖਿਆ ਕਿ ਇਹ ਤਾਂ ਬੋਲਦਾ ਈ ਕੋਈ ਨਈ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਗੰਗਾ ਦਾ ਠੰਡਾ ਪਾਣੀ, ਸਰਦੀਆਂ ਦੇ ਦਿਨ।
ਅਲਹਾਮ ਹੋਇਆ,
“ਐ ਰਿਸ਼ੀ! ਤੇਰੀ ਬਹੁਤ ਬੇ-ਅਦਬੀ ਹੋਈ। ਪਹਿਲੇ ਤੇ ਤੇਰੇ ਨਾਲ ਗੰਦਾ ਮਜ਼ਾਕ ਕਰਦੇ ਰਹੇ, ਗਾਲੵਾਂ ਕੱਢਦੇ ਰਹੇ, ਮੈਂ ਸਹਾਰਦਾ ਰਿਹਾ, ਔਰ ਹੁਣ ਹੱਦ ਹੋ ਗਈ, ਠੰਡ, ਤੇ ਠੰਡਾ ਪਾਣੀ ਤੇਰੇ ਤੇ ਪਾਉਣਾ ਸ਼ੁਰੂ ਕਰ ਦਿੱਤੈ ਇਹਨਾਂ ਨੇ। ਜੇ ਤੂੰ ਆਖੇਂ, ਤੇ ਮੈਂ ਇਹ ਕਿਸ਼ਤੀ ਉਲਟਾ ਦਿਆਂ।”
ਵਿਆਸ ਹੱਥ ਜੋੜ ਕੇ ਪ੍ਰਾਰਥਨਾ ਕਰਦੈ,
“ਹੇ ਪ੍ਰਭੂ! ਅੱਜ ਇਹ ਦੁਸ਼ਮਨਾਂ ਵਾਲੀ ਗੱਲ ਕਿਉੰ ? ਜੇ ਪਲਟਾਉਣਾ ਈ ਐ ਤਾਂ ਇਨ੍ਹਾਂ ਦੀ ਅਕਲ ਪਲਟਾ ਦੇ, ਕਿਸ਼ਤੀ ਪਲਟਾਉਣ ਦਾ ਕੀ ਮਤਲਬ, ਇਨ੍ਹਾਂ ਦੀ ਸੋਚਣੀ ਪਲਟਾ ਦੇ।ਕਿਸ਼ਤੀ ਗ਼ਰਕ ਹੋ ਜਾਏ, ਪਲਟ ਜਾਏ, ਇਹ ਡੁੱਬ ਜਾਣ, ਇਹ ਮੈਂ ਨਈਂ ਚਾਹੁੰਦਾ। ਇਨ੍ਹਾਂ ਦੀ ਅਕਲ ਪਲਟ ਜਾਏ, ਇਹ ਸੰਤ ਬਣ ਜਾਣ, ਮੈਂ ਇਹ ਚਾਹੁੰਨਾ।”
ਕਦੀ ਸੰਤ ਨੇ ਦੁਸ਼ਟਾਂ ਨੂੰ ਨਈਂ ਮਾਰਿਆ, ਕਦੀ ਸੰਤ ਨੇ ਚੋਰਾਂ ਨੂੰ ਨਈਂ ਮਾਰਿਆ। ਚੋਰਾਂ ਨੇ ਈ ਚੋਰਾਂ ਨੂੰ ਮਾਰਿਐ, ਦੁਸ਼ਟ ਈ ਦੁਸ਼ਟਾਂ ਨੂੰ ਮਾਰਦੇ ਨੇ। ਫਰਕ ਸਿਰਫ਼ ਇਤਨੇੈ,ਇਕ ਚੋਰੀ ‘ਚ ਸਫ਼ਲ ਹੋ ਗਿਐ, ਇਕ ਅਸਫ਼ਲ।
ਗਿਆਨੀ ਸੰਤ ਸਿੰਘ ਜੀ ਮਸਕੀਨ

ਇਹ ਦਿਨ ਸ਼ਹੀਦੀਆਂ ਵਾਲੇ, ਪਿਆ ਪਰਿਵਾਰ ਵਿਛੋੜਾ
ਚਮਕੌਰ ਗੜ੍ਹੀ ਵਿੱਚ ਲੜੇ ਜੁਝਾਰੂ ਤੇ ਲਾਲਾਂ ਦਾ ਜੋੜਾ
ਛੋਟੇ ਲਾਲਾਂ ਨੂੰ ਮਾਂ ਗੁਜਰੀ ਦੀ ਉਹ ਆਖਰੀ ਦੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਤੱਤੀ ਤਵੀ ਨੂੰ ਭੁੱਲ ਗਏ, ਭੁੱਲ ਗਏ ਚੱਲਦੇ ਆਰੇ ਨੂੰ
ਸੀਸ ਧੜ ਤੋਂ ਵੱਖ ਕੀਤਾ ਗੁਰੂ ਤੇਗ ਬਹਾਦਰ ਪਿਆਰੇ ਨੂੰ
ਭਾਈ ਮਤੀ ਦਾਸ ਤੇ ਸਤੀ ਦਾਸ ਨੂੰ, ਕੋਈ ਸਕਿਆ ਨਹੀਂ ਖਰੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਹੋਰ ਕਿਸੇ ਕੋਲ ਤੇਜ਼ ਨਹੀਂ ਐਨਾ ਕਿ ਬਖਸ਼ ਜਾਏ ਸਰਦਾਰੀ ਨੂੰ
ਆਪਣੇ ਸਿੱਖਾਂ ਪਿੱਛੇ ਵਾਰ ਜਾਏ ਹਰ ਚੀਜ਼ ਹੀ ਆਪਣੀ ਪਿਆਰੀ ਨੂੰ
ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨਾ ਲਾਈਏ, ਹੋਰਾਂ ਉੱਤੇ ਉਮੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਖੂਨ ਦਾ ਪਾਣੀ ਪਾ ਕੇ ਫੁੱਲ ਮਹਿਕਣ ਲਾ ਗਏ ਮਾਲੀ
ਉਨ੍ਹਾਂ ਦੀ ਕੁਰਬਾਨੀ ਨੇ ਸਾਡੇ ਮੁੱਖ ਤੇ ਚਾੜੀ ਲਾਲੀ
ਅੱਜ ਮਾਣਦੇ ਹੋਏ ਸਰਦਾਰੀ ਨੂੰ, ਕਿਉਂ ਸੌਂ ਗਏ ਗੂੜੀ ਨੀਂਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ