Sub Categories

ਇੱਕ ਬੋਲ ਖ਼ੁਦਾ ਦਾ ਨਾਮ ਹੁੰਦਾ,
ਦੂਜਾ ਬੋਲ ਖੰਡੇ ਦਾ ਵਾਰ ਯਾਰੋਂ।
ਇੱਕ ਬੋਲ ਕਰਕੇ ਸਭ ਗਰਕ ਜਾਂਦਾ,
ਦੂਜਾ ਬੋਲ ਦਿੰਦਾ ਸਵਾਰ ਯਾਰੋਂ।
ਇੱਕ ਬੋਲ ਦਰਿਆ ਵਿੱਚ ਡੋਬ ਦਿੰਦਾ,
ਦੂਜਾ ਬੋਲ ਲਗਾਉਂਦਾ ਪਾਰ ਯਾਰੋਂ।
ਇੱਕ ਬੋਲ ਜੀਵਨ ਦੀ ਸੇਧ ਦਿੰਦਾ,
ਦੂਜਾ ਬੋਲ ਹਨੇਰੀ ਰਾਤ ਯਾਰੋਂ।
ਇੱਕ ਬੋਲ ਹਿਜ਼ਰ ਧੀ ਪੀੜ ਝੱਲਦਾ,
ਦੂਜਾ ਬੋਲ ਦਿੰਦਾ ਸਭ ਭੁਲਾ ਯਾਰੋਂ।
ਇੱਕ ਬੋਲ ਪਾਉਣ ਦੀ ਖਾਣ ਹੁੰਦਾ,
ਦੂਜਾ ਬੋਲ ਦਿੰਦਾ ਨੁਕਸਾਨ ਯਾਰੋਂ।
ਇੱਕ ਬੋਲ ਨੂੰ ਸੰਭਲ ਕੇ ਬੋਲ ਜ਼ਰਾ,
ਇਹ ਬੋਲ ਹੀ ਗੁਆ ਦਿੰਦਾ ਜ਼ਹਾਨ ਯਾਰੋਂ।
A DHALIWAL.



Born ਮਾਂਝੇਂ ਤੋਂ ਆ, ਪਰ ਜਨਾਬ ਮਾਲਵੇ ‘ਚ ਰਹਿੰਦੇ ਆ,

ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ,
ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,

ਅਸੀਂ ਤਾਂ ਸ਼ਾਇਰ ਬਣ ਚੱਲੇ ਆ ਤੂੰ ਦੱਸ ਤੇਰਾ ਕੀ ਹਾਲ ਆ,
ਮੇਰੇ ਤੋਂ ਬਿੰਨਾਂ ਤੇਰੀ ਜਿੰਦਗੀ ਆਬਾਦ ਐ ਜਾ ਬਰਬਾਦ ਆ,


ਅੱਜ ਤੈਨੂੰ ਦੇਖ ਕੇ ਮੈਂ ਫੇਰ ਤੇਰੀਆਂ ਯਾਦਾਂ ‘ਚ ਖੋਹ ਪਿਆ,
ਹੱਸਦਾ- ਹੱਸਦਾ ਤੈਨੂੰ ਯਾਦ ਕਰਕੇ ਅੱਜ ਫੇਰ ਰੋ ਪਿਆ,

ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ,
ਜੱਟ ਨਾਲ ਪੱਕੀਆਂ ਜੁਬਾਨਾਂ ਕਰਕੇ,


Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ,
Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,


ਸੱਚ ਆਖਿਆ ਕਿਸੇ ਨੇ ਖੇਤੀ ਵਰਗਾ ਕੋਈ ਧੰਦਾ ਨੀ,
ਕਸਮ ਨਾ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ,

ਗਾਣੇ ਆਪਣਿਆਂ ਲਈ ਲਿਖੇ ਤੇ ਆਪਣਿਆਂ ਲਈ ਗਾਏ,
ਆਉਣ ਵਾਲਿਆਂ ਨੂੰ WLC ਤੇ ਜ਼ਾਂਦਿਆਂ ਨੂੰ BYE,

ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,


ਤੇਰੇ ਮੇਰੇ ਪਿਆਰ ਦੀ ਵਿਚੋਲਣ PRTC ਵਾਲੀ ਬੱਸ ਸੀ,


PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ,
ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ,
ਪੁੱਤਾਂ ਵਾਂਗ ਰੱਖੀਏ ਸਾਂਭ – ਸਾਂਭ ਕੇ ,
ਲਵ ਯੂ ਡਰਾਈਵਰ ਤੇ ਕੰਨਡਕਟਰ ਵੀਰਾਂ ਨੂੰ

ਸ਼ੌਕ ਨਾਲ ਜਨਾਬ PRTC ਦੀਆਂ ਬੱਸਾਂ ਤੇ ਕੰਮ ਕਰਦੇ ਆ, ਸ
ਵਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਦੇ ਆ,
ਸਵੇਰੇ ਵੇਲੇ ਨਾਲ ਘਰੋਂ ਆ ਜਾਨੇ ਆ,
ਬਾਬੇ ਦਾ ਨਾਮ ਲੈ ਕੇ ਗੱਡੀ ਨੂੰ ਰੂਟ ਤੇ ਪਾ ਲੈਨੇ ਆ,
ਹੱਸ – ਹੱਸ ਕੇ ਮਿੱਤਰਾਂ ਮਿਹਨਤਾਂ ਕਰਦੇ ਆ,
Salute to ਡਰਾਈਵਰ ਤੇ ਕੰਨਡਕਟਰ ਮਹਿਕਮਾ,
ਸਰਕਾਰੀ ਬੰਦੇ


ਖੇਡ ਕੇ ਚਲਾਕੀ ਜਿੱਤੇ ਨੀ ਕਦੇ,
ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,

ਖ਼ਮੋਸ਼ੀਆਂ ਜਿਸ ਨੂੰ ਚੰਗੀਆਂ ਲੱਗਣ ਉਹ ਕਦੇ ਬੋਲਦੇ ਨਈਂ,

ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ,
ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,