ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਚੋਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 1534 ਈ ਨੂੰ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੋਰ ਜੀ ਦੀ ਕੁਖੋ ਚੂਨਾ ਮੰਡੀ ਲਾਹੋਰ ਵਿਖੇ ਹੋਇਆ ਆਪ ਜੀ ਦੇ ਬਚਪਨ ਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਸਨ ਤੇ ਨਾਨੀ ਨੇ ਆਪਣੇ ਕੋਲ ਪਿੰਡ ਬਾਸਰਕੇ ਜੋ ਨਾਨਕ ਪਿੰਡ ਸੀ ਏਥੇ ਲੈ ਆਏ ਏਥੇ ਹੀ ਗੁਰੂ ਅਮਰਦਾਸ ਜੀ ਦੇ ਚਰਨਾ ਚ ਆਏ ਤੇ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ ਏਥੇ ਗੁਰੂ ਸਾਹਿਬ ਜੀ ਨੇ ਟੋਕਰੀ ਦੀ ਸੇਵਾ ਕੀਤੀ ਤੇ ਬਾਉਲੀ ਸਾਹਿਬ ਤਿਆਰ ਕਰਵਾਉਣ ਦੀ ਸੇਵਾ ਨਿਭਾਈ ਏਥੇ ਹੀ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕੀਤਾ ਤੇ ਏਥੇ ਹੀ ਗੁਰਤਾਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸ਼ਾਹਿਰ ਵਸਾਉਣ ਲਈ ਕਿਹਾ


Related Posts

Leave a Reply

Your email address will not be published. Required fields are marked *