ੲਿਕ ਰਾਜਾ ਨੇ ਅਾਪਣੇ ਜੀਜੇ ਦੀ ਸਿਫ਼ਾਰਿਸ਼ ਤੇ
ੲਿਕ ਅਾਦਮੀ ਨੂੰ ਮੌਸਮ ਵਿਭਾਗ ਦਾ ਮੰਤਰੀ ਬਣਾ ਦਿੱਤਾ..
.
ੲਿਕ ਵਾਰ ੳੁਸਨੇ ਸ਼ਿਕਾਰ ਤੇ …??
.
.
.
ਜਾਣ ਤੋਂ ਪਹਿਲਾਂ ੳੁਸ ਮੰਤਰੀ ਤੋਂ ਮੌਸਮ
ਦੀ ਭਵਿੱਖਬਾਣੀ ਪੁੱਛੀ ।
.
ਮੰਤਰੀ ਜੀ ਬੋਲੇ, “ਜ਼ਰੂਰ ਜਾਓ…ਮੌਸਮ ਕੲੀ ਦਿਨਾਂ
.ਤੱਕ ਬਹੁਤ ਵਧੀਅਾ ਹੈ ”
.
ਰਾਜਾ ਥੋਹੜੀ ਦੂਰ ਹੀ ਗਿਅਾ ਸੀ ਕਿ ਰਸਤੇ ਵਿਚ
ੲਿਕ ਘੁਮਿਅਾਰ ਮਿਲਿਅਾ -ੳੁਹ ਬੋਲਿਅਾ,
“ਮਹਾਰਾਜ, ਤੇਜ਼ ਬਾਰਿਸ਼ ਅਾੳੁਣ ਵਾਲ਼ੀ ਹੈ…..
ਕਿੱਥੇ ਜਾ ਰਹੇ ਹੋ ? ”
.
ਹੁਣ ਮੰਤਰੀ ਦੇ ਸਾਹਮਣੇ ਘੁਮਿਅਾਰ ਦੀ ਗੱਲ
ਕਿੱਥੋਂ ਮੰਨੀ ਜਾਂਦੀ, ੳੁਸਨੂੰ ਓਥੇ ੲੀ ਚਾਰ ਛਿੱਤਰ ਮਾਰਨ
ਦੀ ਸਜ਼ਾ ਸੁਣਾੲੀ ਤੇ ਅੱਗੇ ਤੁਰ ਪੲੇ ।
.
ਓਹੀ ਗੱਲ ਹੋੲੀ । ਥੋਹੜੀ ਦੇਰ ਬਾਦ ਤੇਜ਼ ਹਨੇਰੀ ਦੇ ਨਾਲ਼
ਬਾਰਿਸ਼ ਅਾੲੀ ਤੇ ਜੰਗਲ ਦਲਦਲ ਬਣ ਗਿਅਾ,
.
ਰਾਜਾ ਜੀ ਜਿਵੇਂ ਕਿਵੇਂ ਮਹਿਲ ਵਿਚ ਵਾਪਸ ਅਾੲੇ,
ਪਹਿਲਾਂ ਤਾਂ ੳੁਸ ਮੰਤਰੀ ਨੂੰ ਬਰਖਾਸਤ ਕੀਤਾ,
.
ਫ਼ਿਰ ੳੁਸ ਘੁਮਿਅਾਰ ਨੂੰ ਬੁਲਾੲਿਅਾ-ੲਿਨਾਮ ਦਿੱਤਾ ਅਤੇ
ਮੌਸਮ ਵਿਭਾਗ ਦੇ ਮੰਤਰੀ ਪਦ ਦੀ ਪੇਸ਼ਕਸ਼ ਕੀਤੀ ।
.
ਘੁਮਿਅਾਰ ਬੋਲਿਅਾ-ਹਜ਼ੂਰ ਮੈਂ ਕੀ ਜਾਣਾਂ, ਮੌਸਮ ਵੌਸਮ ਕੀ ਹੁੰਦਾ ਹੈ !
ੳੁਹ ਤਾਂ ਜਦੋਂ ਮੇਰੇ ਗਧੇ ਦੇ ਕੰਨ ਢਿੱਲੇ ਹੋ ਕੇ ਹੇਠਾਂ
ਲਟਕ ਜਾਂਦੇ ਹਨ,
.
ਮੈਂ ਸਮਝ ਜਾਂਦਾ ਹਾਂ ਕਿ ਵਰਖਾ ਹੋਣ ਵਾਲੀ ਹੈ
ਅਤੇ ਮੇਰਾ ਗਧਾ ਕਦੀ ਗਲਤ ਸਾਬਤ ਨਹੀਂ ਹੋੲਿਅਾ ।
.
ਰਾਜਾ ਨੇ ਤੁਰੰਤ ਘੁਮਿਅਾਰ ਨੂੰ ਛੱਡ ਕੇ ੳੁਸਦੇ
ਗਧੇ ਨੂੰ ਮੰਤਰੀ ਬਣਾ ਦਿੱਤਾ ।
.
ਓਦੋਂ ਤੋਂ ਹੀ ਗਧਿਅਾਂ ਨੂੰ ਮੰਤਰੀ ਬਨਾੳੁਣ
ਦਾ ਰਿਵਾਜ ਚਲਿਅਾ ਅਾ ਰਿਹਾ ਹੈ ।