ਚੜ੍ਹੈਂ ਤੁਰੰਗ ਉੁੜਾਵੈਂ ਬਾਜ
ਤੁਰਕ ਦੇਖ ਕਰ ਜਾਵੈਂ ਭਾਜ ॥
ਸਵਾ ਲਾਖ ਸੇ ਏੇਕ ਲੜਾਊੂਂ
ਚੜ੍ਹੈਂ ਸਿੰਘ ਤਸਿ ਮੁਕਤ ਕਰਾਊੂਂ ॥
ਝੂਲਣ ਨੇਜ਼ੇ ਹਸਤੀ ਸਾਜੇ
ਦੁਆਰ ਦੁਆਰ ਪਰ ਨੌਬਤ ਬਾਜੇ ॥
ਸਵਾ ਲਾਖ ਜਬ ਧੁਖੈ ਪਲੀਤਾ
ਤਬੈ ਖਾਲਸਾ ਉੁਦੈ ਅਸਤ ਲੋ ਜੀਤਾ ॥
ਦੁੱਖ ਨੇ ਹਜਾਰਾਂ ਪਰ ਮੈ ਪਰਵਾਹ ਨਾ ਕਰਾ ….
ਤੇਰਾ ਹੱਥ ਮੇਰੇ ਸਿਰ ਤੇ ਮਾਲਕਾ ਫਿਰ ਕਿਉ ਕਿਸੇ ਗੱਲ ਤੋਂ ਡਰਾਂ…
ਮੇਰੇ ਪਿਆਰੇ ਧੰਨ ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਮਹਾਰਾਜ
ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ
ਇੱਕ ਘੜੀ ਦਾ ਸਤਸੰਗ
ਸੌ ਵਰਿਆਂ ਦੀ ਬੰਦਗੀ
ਦੋਨੋਂ ਬਰਾਬਰ ਹਨ।।
ਉੱਡੀਂ ਉੱਡੀਂ ਵੇ ਸ਼ਹੀਦਾਂ ਦਿਆ ਤੋਤਿਆ
ਮੈੰਨੂੰ ਖਬਰ ਲਿਆਦੇ ਉਸ ਅੱਲਾ ਦੇ ਘਰ ਦੀ
ਕਿੱਥੇ ਸੀ ਖਿੱਚੀ ਲਕੀਰ ਬਾਬੇ ਸਿੰਘ ਦੀਪ ਨੇ
ਕਿੱਥੇ ਦੱਸ ਬਿਨਾਂ ਸੀਸ ਤੋਂ ਕੱਲੀ ਧੜ ਲੜਗੀ
ਉੱਡੀਂ ਉੱਡੀਂ ਵੇ ਸ਼ਹੀਦਾਂ ਦਿਆ ਤੋਤਿਆ
ਮੈੰਨੂੰ ਖਬਰ ਲਿਆਦੇ ਉਸ ਅੱਲਾ ਦੇ ਘਰ ਦੀ
ਜਦੋਂ ਗੁਰੂ ਨਾਨਕ ਪਾਤਸ਼ਾਹ ਲੋਧੀਆਂ ਦੇ ਮੋਦੀ-ਖਾਨੇ ਵਿੱਚ ਨੌਕਰੀ ਕਰਨ ਆਪਣੀ ਭੈਣ ਬੇਬੇ ਨਾਨਕੀ ਪਾਸ ਲਗਪਗ ਸੌ ਮੀਲ ਦਾ ਸਫਰ ਕਰਕੇ ਸੁਲਤਾਨਪੁਰ ਆਏ ਤਾਂ ਭੈਣ ਨਾਨਕੀ ਆਪਣੇ ਛੋਟੇ ਵੀਰ ਦੇ ਚਰਨ ਛੂਹਣ ਨਿਉਂ ਪਈ। ਨਾਨਕ ਜੀ ਨੇ ਇਸ ਗੱਲ ਦਾ ਰੋਸ ਕਰਦਿਆਂ ਕਿਹਾ ਕਿ ਚੂੰਕਿ ਤੁਸੀਂ ਵੱਡੇ ਭੈਣ ਜੀ ਹੋ ਇਸ ਲਈ ਮੇਰਾ ਹੀ ਤੁਹਾਡੇ ਪੈਰ ਛੂਹਣ ਦਾ ਫ਼ਰਜ਼ ਬਣਦਾ ਹੈ। ਤਾਂ ਜਿਵੇਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਦੀ ਹੈ, ਨਾਨਕੀ ਜੀ ਨੇ ਉੱਤਰ ਦਿੱਤਾ :
“ ਤੂੰ ਸੱਚ ਆਖਦਾ ਹੈਂ, ਪਰ ਤੂੰ ਆਦਮੀ ਹੋਵੇ ਤਾਂ ਇਹ, ਬਾਤਾਂ ਕਰਾਂ ਅਤੇ ਤੂੰ ਤਾਂ ਮੈਨੂੰ ਪਰਮੇਸ਼ਰ ਹੀ ਨਜ਼ਰ ਆਂਵਦਾ ਹੈਂ……..”
ਜਿਹਾ ਕਿ ਭੱਟ ਸਾਹਿਬਾਨ ਨੇ ਵੀ ਫ਼ੁਰਮਾਇਆ ਹੈ “ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਉ”॥
ਧੰਨ ਬਾਬਾ ਨਾਨਕ 📿🙏🏽
ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ,
ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਹਢੇ ਨਾਲ ਪ੍ਰੀਤ।।
ਅਕਾਲ ਪੁਰਖ ਨੂੰ ਸੱਚੇ ਦਿਲੋ ਯਾਦ ਕਰਨ ਨਾਲ
ਦੁੱਖ ਤਾਂ ਦੂਰ ਹੁੰਦੇ ਨੇ।
ਜਿੰਦਗੀ ਵਿੱਚ ਕਿੱਸੇ ਚੀਜ ਦਾ
ਘਾਟਾ ਨਹੀ ਰਹਿੰਦਾ ਜੀ 🙏
ਵਾਹਿਗੁਰੂ ਜੀ
ਓਹੀ ਦਿੱਲੀ ਤੇ ਓਹੀ ਚਾਂਦਨੀ ਚੌਂਕ ”
ਤਿੰਨ ਸੂਰਬੀਰ ਯੋਧਿਆਂ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ, ਕਾਜ਼ੀ ਕਹਿੰਦਾ, ਅਜੇ ਵੀ ਸਮਾਂ ਹੈ, “ਹਕੂਮਤ ਨਾਲ ਸਾਂਝ ਪਾ ਲਓ ਤੇ ਆਪਣਾ ਖ਼ਿਆਲ ਛੱਡ ਦਿਓ, ਬੱਸ ਸਾਡੀ ਹਾਂ ਵਿੱਚ ਹਾਂ ਮਿਲਾਓ ਤੇ ਜਾਨ ਬੱਚ ਸਕਦੀ ਹੈ”। ਕਾਜ਼ੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ— “ਦੇਖੋ ਅਸਾਂ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ ਹੈ”। ਸ਼ਾਂਤ ਚਿੱਤ ਗੁਰਦੇਵ ਪਿਤਾ ਜੀ ਨੇ ਕੇਵਲ ਇਤਨਾਂ ਹੀ ਕਿਹਾ ਕਿ, “ਐ ਕਾਜ਼ੀ ਮੈਨੂੰ ਖ਼ੁਸ਼ੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਦੇ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਦੇ ਪੂਰੇ ਨੰਬਰ ਲੈ ਕੇ ਇਮਤਿਹਾਨ ਵਿਚੋਂ ਪਾਸ ਹੋਏ ਹਨ”। ਫਿਰ ਜਲਾਦ ਬੋਲਿਆ ਤੇ ਕਹਿੰਦਾ, ਮੈਂ, “ਖ਼ਾਨਦਾਨੀ ਜਲਾਦ ਹਾਂ”। ਗੁਰੂ ਜੀ ਨੇ ਕਿਹਾ – “ਜਲਾਦ ਤੂੰ ਭੁੱਲਦਾ ਏਂ, ਤੈਨੂੰ ਨਹੀਂ ਪਤਾ ਅਸੀਂ ਸ਼ਹੀਦੀਆਂ ਪਾਉਣ ਵਾਲੇ ਖ਼ਾਨਦਾਨੀ ਸ਼ਹੀਦ ਹਾਂ”।
ਗੁਰਦੇਵ ਪਿਤਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਰੁੜ੍ਹਦੇ ਜਾਂਦੇ ਹਿੰਦੂ-ਧਰਮ ਨੂੰ ਬਚਾਇਆ ਹੈ, ਓਥੇ ਸਮੁੱਚੀ ਮਨੁਖਤਾ ਨੂੰ ਸੁੱਖ ਸ਼ਾਂਤੀ ਦੇਣ ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ, ਪਰ ਉਸੇ #ਹਿੰਦੂ ਧਰਮ ਦੇ #ਵਾਰਿਸਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ #ਸਿੱਖਾਂ ਦੀ ਘਰਾਂ ਵਿਚੋਂ ਕੱਢ ਕੱਢ #ਇੱਜਤ ਲੁੱਟੀ ਤੇ #ਜਿਓੰਦੇ ਗਲ਼ਾਂ ਚ ਟਾਇਰ ਪਾ ਕੇ ਸਾੜ੍ਹ ਦਿੱਤੇ I
ਅੱਗੇ ਵਧਣ ਲਈ ਮਾੜੇ ਰਾਹ ਵਲ ਨਹੀਂ ਤਕੀਦਾ,
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ ਰੱਖੀ ਦਾ ।❤️❤️
ਸਾ ਧਰਤੀ ਭਈ ਹਰੀਆਵਲੀ
ਜਿਥੈ ਮੇਰਾ ਸਤਿਗੁਰੁ ਬੈਠਾ ਆਇ ।।
ਸੇ ਜੰਤ ਭਏ ਹਰੀਆਵਲੇ
ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ।।
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।।
ਕਹਿ ਕਬੀਰ ਮਨੁ ਮਾਨਿਆ ॥
ਮਨੁ ਮਾਨਿਆ ਤਉ ਹਰਿ ਜਾਨਿਆ ॥
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ
ਮੱਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ।।
ਆਪੇ ਬੀਜਿ ਆਪੇ ਹੀ ਖਾਹੁ
ਨਾਨਕ ਹੁਕਮੀ ਆਵਹੋ ਜਾਹੋ ।।
ਜਿਹਨਾਂ ਦਾ ਗੁਰੂ ਆਪਣਾ ਹੁੰਦਾ
ਉਹਨਾਂ ਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਪੈਂਦੀ।
ਉਹਨਾਂ ਦੇ ਜਵਾਬ ਦੇਣ ਵਾਲਾ ਉਹਨਾਂ ਦਾ ਸਮਰੱਥ ਪਿਤਾ ਹੁੰਦਾ ਹੈ।
ਸਲੋਕੁ ॥
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥