ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ..
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ,
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ..
ਏਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ !!!



ਸਮੇ ਬਦਲਣਗੇ ਹਾਲਾਤ ਬਦਲਣਗੇ
ਦਿਨ ਬਦਲਣਗੇ ਰਾਤ ਬਦਲੇਗੀ
ਹੋਂਕੇ ਤਰਲੇ ਮਾਰ ਲੈ ਜਿੰਦੜੀਏ
ਜਿੱਦ ਸਾਡੀ ਜਜ਼ਬਾਤ ਬਦਲੇਗੀ…

ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ।

ਕੀ ਕੌਮ ਨੂੰ ਬਚਾ ਲੈਣਗੇ
ਚਿੱਟਾ ਪੀ ਪੀ ਖੂਨ ਸੁੱਕ ਗਏ
ਕਿੱਥੋਂ ਖੰਡਾ ਖੜਕਾ ਲੈਣਗੇ !
ਮਾਵਾਂ ਰੋਂਦੀਆਂ ਨੇ ਕਰਮਾਂ ਨੂੰ ਘਰ ਦੀਆਂ ਟੂਮਾ ਵੇਚ ਗਏ
ਨਾਲੇ ਵੇਚ ਗਏ ਨੇ ਸ਼ਰਮਾ ਨੂੰ !
ਹੀਰ ਫਿਰਦੀ ਆ ਰਾਂਝੇ ਚਾਰਦੀ
ਚਾਰ ਪੰਜ ਖੂੰਜੇ ਲਾ ਕੇ ਸੱਚਾ ਸੁੱਚਾ ਏ ਪਿਆਰ ਭਾਲਦੀ !
ਰਾਂਝਾ ਫਿਰਦਾ ਏ ਟੈਮ ਗਾਲਦਾ
ਪੰਦਰਾਂ ਨੂੰ ਟੱਚ ਕਰਕੇ
ਵਾਹੁਟੀ ਫਿਰੇ ਅੱਨਟੱਚ ਭਾਲਦਾ !
ਘਾਣ ਸਿੱਖੀ ਦਾ ਕਰਾ ਦਿੱਤਾ
ਅੱਜ ਦਿਆਂ ਸਿੰਗਰਾ ਨੇ
ਸਾਨੂੰ ਫੁੱਕਰੇ ਬਣਾ ਦਿੱਤਾ !
ਲੀਡਰ ਖਾ ਗਏ ਨੇ ਨਸਲਾਂ ਨੂੰ
ਨਸ਼ਾ ਪੱਤਾ ਆਮ ਵਿਕਦਾ
ਕੋਈ ਪੁੱਛਦਾ ਨਾ ਫਸਲਾਂ ਨੂੰ !
ਦਿਨ ਆਸ਼ਕੀ ਦੇ ਆਏ ਹੋਏ ਨੇ
ਸੌਂਕ ਲਈ ਪੱਗ ਬੰਨਦਾ
ਉਂਝ ਵਾਲ ਤਾਂ ਕਟਾਏ ਹੋਏ ਨੇ !


ਕਬੀਰਾ ਤੇਰੀ ਦੁਨੀਆ ਚ ਪੈਸੇ ਦੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਜਗ ਨੂ ਲੀਰੋ ਲੀਰ…
ਰਿਸ਼ਤੇ ਨਾਤੇ ਭੁਲ …
..
ਗਏ,ਜ਼ਮੀਰ……
BULLET ਮੰਗਦਾ ਰਾਂਝਾ.ACTIVA ਮੰਗਦੀ ਹੀਰ

ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।


ਇਸ ਇੱਸ਼ਕ ਚ ਮਿਲਜਓ ਖੁੱਸ਼ੀ ਕੋਈ..
ਦਿੱਲ ਗੱਲ ਦਾ ਨਾ ਇਤਬਾਰ ਕਰੇ..
ਕਿੱਥੋ ਤੱਕ ਕੋਈ ਬੱਚ ਲਉਗਾ..
ਇਹ ਤਾੰ ਸੁੱਤੇਆ ਤੇ ਵੀ ਵਾਰ ਕਰੇ..


ਗੱਲ ਗੱਲ ਉਤੇ ਛੱਡਦੇ ਤੂੰ ਸਹੁੰਆ ਖਾਣੀਆ
ਨੀ, ਸਾਨੂੰ ਤੇਰੇ ਤੇ ਇਤਬਾਰ ਹੀ ਬਥੇਰਾ,
ਤੇਰੇ ਤੇ ਕਿਵੇ ਸ਼ੱਕ ਕਰਾਗਾ ਮੈ,
ਤੇਰੇ ਤੇ ਤਾ ਆਉਦਾ ਸਾਨੂੰ ਪਿਆਰ ਹੀ ਬਥੇਰਾ,
ਗੱਲ ਮੰਨਾਉਣ ਲਈ ਮਿਨੰਤਾ ਕਰੇ ਕਾਹਤੋ ਨੀ,
ਤੇਰਾ ਕਿਹਾ ਇਕ ਵਾਰ ਹੀ ਬਥੇਰਾ,
ਇੰਨੇ ਲਾਰੇ ਤੇ ਵਾਅਦੇ ਨਾ ਕਰ ਨੀ,
ਉਮਰ ਬਿਤਾਉਣ ਲਈ ਤੇਰਾ ਇਕ ਇਕਰਾਰ ਹੀ ਬਥੇਰਾ,
ਮੈ ਰੋਵਾ ਤੇ ਤੂੰ ਹੰਝੂ ਪੂੰਝ ਦੇਵੇ
ਨੀ, ਜੇ ਕਰੇ ਤਾ ਇਨਾ ਸਤਿਕਾਰ ਹੀ ਬਥੇਰਾ,
ਰੱਬ ਹੁਣ ਮੇਰੀ ਗੱਲ ਨਹੀ ਸੁਣਦਾ,
ਕਹਿੰਦਾ ਤੇਰੇ ਕੋਲ ਮੇਰੇ ਜਿਹਾ ਯਾਰ ਹੀ ਬਥੇਰਾ…

ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ.
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ.
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ.

ਚੰਗੀ ਮਿਹਨਤ ਦਾ ਫਲ ਹੁੰਦਾ ਏ ਕਾਮਯਾਬੀ
ਜਿਵੇ ਜਿੰਦਗੀ ਦਾ ਆਖੀਰ ਸਦਾ ਮੋਤ ਹੁੰਦਾ
ਲੱਖਾ ਮਿਲਦੇ ਗਿੰਦੇ ਹੋੰਸਲਾ ਢਾਹੁਣ ਵਾਲੇ
ਸੱਚੇ ਦਿਲੋ ਖੜਨ ਵਾਲਾ ਇੱਕ ਹੀ ਬਹੁਤ ਹੁੰਦਾ..


SuBaaH di TheeK aa
DiLo ThoDi WeaK aa..????
KaYi MaiTho SaddhDe Ne..????
KaYiaa Lai SweeT aa..????????


ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ
ਕਿ ਮੰਜਿਲ ਤਾਂ ਤੇਰੀ ਇਹ ਹੀ ਸੀ….
ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ ,
ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?
ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ

ਛੱਡੋ ਨਾ ੳੁਮੀਦ… ਕਰ ਲਵੋ ੳੁਡੀਕ…..
ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ,
ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ


Sache dilo yaari nibhaun waale yaad aaunge,
apne to wadh chahun waale yaad aaunge,
asi ta hassaa k tur javange,
pher sade jhe hasaun wale
yaad aunge….

ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੁੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
‪AmAn‬ ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.

ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ
ਜਦੋ ਦੀ ਤੂੰ ਮੈਨੂ ਪਿੱਛੇ ਮੁੜ ਵੇਖ ਗਈ
ਉਦੋਂ ਦਾ ਨੀਂ ਦਿਲ ਮੇਰਾ ਸਹਿਮ ਗਿਆ ਹੈ