ਜਦ ਆਉਂਦਾ ਤੇਰਾ ਚੇਤਾ ਨੀ
ਫਿਰ ਲਭਣਾ ਪੈਂਦਾ ਠੇਕਾ ਨੀ
ਨਾਲ ਕੁਕੜ ਦੀ ਲੱਤ ਨੂੰ ਦੰਦੀਆ ਵੱਡੀ ਦੀਆ
ਫਿਰ ਹੋ ਕੇ ਟੱਲੀ ਤੈਨੂੰ
ਅੰਗ੍ਰੇਜ਼ੀ ਵਿਚ ਗਾਲਾ ਕੱਢੀ ਦੀਆ



ਆਹਾ ਜਿਹੜੇ 10 – 11 ਸਾਲ ਦੇ ਮੁੰਡੇ
ਸਹੇਲੀਆਂ ਬਣਾਈ ਫਿਰਦੇ ਨੇ
ਸਾਲਿਓ ਬ੍ਰੇਕਅਪ ਤੋਂ ਬਾਅਦ ਪੀਂਦੇ ਕੀ ਓ ?
ਰਸਨਾ ਜਾਂ ਫਰੂਟੀ ?

ਕੁੜੀ – ਤੂੰ ਜਿਥੇ ਜਿਥੇ ਚਲੇਂਗਾ , ਮੇਰਾ ਪਰਛਾਂਵਾਂ ਨਾਲ ਹਊਗਾ
ਮੁੰਡਾ – ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕੇ ਤੂੰ ਚੁੜੈਲ ਆ

ਖਾਣਾ ਖਾਣ ਬੈਠੇ ਪਤੀ ਨੇ ਪਤਨੀ ਨੂੰ ਪੁੱਛਿਆ –
ਇਹ ਜੋ ਤੂੰ ਸਬਜੀ ਬਣਾਈ ਹੈ ਇਸਨੂੰ ਕੀ ਕਹਿੰਦੇ ਹਨ ?
ਪਤਨੀ – ਕਿਉਂ ਤੁਸੀਂ ਕਿਉਂ ਪੁੱਛ ਰਹੇ ਓ ?
ਪਤੀ – ਮੇਰੇ ਤੋਂ ਵੀ ਤਾਂ ਸਵਰਗ ਵਿੱਚ ਪੁੱਛਿਆ ਜਾਵੇਗਾ .
ਕੀ ਖਾ ਕੇ ਮਰੇ ਸੀ
😂😂😂😂😂


ਕੁੜੀ – ਮੈਨੂੰ ਚਾਹ ਪੀਣ ਵਾਲੇ ਮੁੰਡੇ ਬਹੁਤ ਪਸੰਦ ਨੇ
ਮੈਂ – (mpress ਕਰਨ ਲਈ) –
ਮੈਂ ਤਾਂ ਨਹਾਉਂਦਾ ਵੀ ਚਾਹ ਨਾਲ ਆ

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਨਰਿੰਦਰ ਮੋਦੀ ਜੀ ਆਪਣਾ ਚੁਣਾਵ ਚਿੰਨ
ਬਦਲ ਕੇ ਜਹਾਜ਼ ਰੱਖ ਰਹੇ ਨੇ


ਅੱਖ ਦਾ ਡਾਕਟਰ – ( ਲੇਡੀ ਪੇਸ਼ੇਂਟ ਦੀਆਂ ਅੱਖਾਂ ਚੈਕ ਕਰਦੇ ਹੋਏ )
ਡਾਕਟਰ – ਮੈਡਮ ਜਿਦਾਂ ਆਪਣੇ ਪਤੀ ਨੂੰ ਦੇਖਦੇ ਹੋ , ਓਦਾਂ ਦੇਖੋ
ਲੇਡੀ – ਪਰ ਕਿਉਂ ? *
ਡਾਕਟਰ – ਅੱਖਾਂ ਵਿੱਚ ਆਈ ਡਰਾਪ ਪਾਉਣਾ ਆ


ਫਰੈਂਡਸ਼ਿਪ ਦੀਆਂ 5 ਸਟੇਜ਼ਾਂ
1. ਬੋਲੋ ਜੀ
2. ਬੋਲੋ
3. ਬੋਲ
4. ਬਕ
5. ਭੋਂਕ

ਅੰਟੀ – ਮੇਰਾ ਮੁੰਡਾ ਬਹੁਤ ਬੇਕਾਰ ਹੋ ਗਿਆ ਆ
ਕੋਈ ਕੰਮ ਨੀ ਕਰਦਾ
ਮੰਮੀ – ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੇ
ਮੇਰੇ ਮੁੰਡੇ ਤੋਂ ਦੂਰ ਰੱਖ

ਮੈਂ ਸਟੋਰ ਰੂਮ ਚ
ਮੰਮੀ ਏਨਾ ਪੁਰਾਣਾ ਸਮਾਨ ਸੁੱਟਦੋ ਹੁਣ
ਮੰਮੀ – ਨਹੀਂ , ਪਿਆ ਰਹਿਣਦੇ ਤਾਂ
ਮੈਂ – ਪਰ ਮੰਮੀ ਇਹ ਕਿਸੇ ਕੰਮ ਦਾ ਨਹੀਂ ਆ
ਮੰਮੀ – ਕੰਮ ਦਾ ਤਾਂ ਤੂੰ ਵੀ ਨਹੀਂ ਆ
ਫੇਰ ਵੀ ਰੱਖਿਆ ਹੋਇਆ ਹਨ ਏਨੇ ਸਾਲਾਂ ਤੋਂ


ਇੱਕ Bus Driver ਦੀ ਸੀਟ ਕੋਲ
ਲਿਖਿਆ ਸੀ…!

ਜੇ ਵਾਹਿਗੁਰੂ ਨੇ ਚਾਹਿਆ
ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ…!
.
ਪਰ ਜੇ ਅੱਖ ਲੱਗ ਗਈ ਤਾਂ
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ…


ਮੈਰਿਜ ਬਿਊਰੋ ਵਾਲਾ ਕੁੜੀ ਨੂੰ ਕਹਿੰਦਾ ਮੈਡਮ ਇਹ ਮੁੰਡਾ 5 ਫੁੱਟ 11 ਇੰਚ ਲੰਬਾ ਹੈ
*
MBA ਕੀਤੀ ਹੈ ਬਹੁਤ ਜਿਆਦਾ ਕਮਾਉਂਦਾ ਹੈ ਤੇ ਬਹੁਤ ਵਧੀਆ ਫੈਮਲੀ ਚੋਂ ਹੈ ਪਰ ਰੰਗ ਇਹਦਾ ਥੋੜਾ ਸਾਂਵਲਾ ਜਿਹਾ ਹੈ
*
ਕੁੜੀ ਕਹਿੰਦੀ Hmmm ਭਾਈ ਸਾਹਬ ਇਸੇ ਕੁਆਲਟੀ ਵਿੱਚ ਕੋਈ ਹੋਰ ਚਿੱਟਾ ਜਿਹਾ ਵਿਖਾ ਦਿਓ

ਮੁੰਡਾ (ਸੜਕ ਤੇ) – ਇਹ ਰਿਚਾਰਜ ਦੀ ਦੁਕਾਨ ਕਿੱਥੇ ਹੈ . . ? ?
.
.
.
ਕੁੜੀ : – “ਪਤਾ ਨਹੀਂ , ਮੈਂ ਤਾਂ ਮੁੰਡਿਆਂ ਕੋਲੋਂ ਕਰਵਾ ਲੈਂਦੀ ਹਾਂ .


ਭਾਰਤੀ ਪਤਨੀਆਂ ਦੀ ਤਬੀਅਤ ਜਿਆਦਾਤਰ
ਇਸ ਗੱਲ ਉੱਤੇ ਨਿਰਭਰ ਕਰਦੀ ਹੈ…… . .

ਕਿ ਆਉਣ ਵਾਲਾ ਮਹਿਮਾਨ
ਪੇਕੇ ਤੋਂ ਆ ਰਿਹਾ ਹੈ
ਕਿ ਸਹੁਰੇ – ਘਰ ਤੋਂ

ਪੱਪੂ ( ਡਾਕਟਰ ਨੂੰ ) – ਤੁਸੀਂ ਨਰਸ ਬਹੁਤ ਚੰਗੀ ਰੱਖੀ ਆ,
ਉਸਦੇ ਹੱਥ ਲਗਾਉਂਦੇ ਹੀ ਮੈਂ ਠੀਕ ਹੋ ਗਿਆ ।
ਡਾਕਟਰ – ਹਾਂ ਪਤਾ ਮੈਨੂੰ ,
ਚਪੇੜ ਦੀ ਅਵਾਜ ਬਾਹਰ ਤੱਕ ਆਈ ਸੀ ।

ਦੋਸਤ – ਕੁਝ ਖਾਊਂਗਾ ?
ਮੈਂ – ਨਹੀਂ ਯਾਰ , ਭੁੱਖ ਨਹੀਂ ਆ
ਦੋਸਤ – ਪੈਸੇ ਮੈਂ ਦੇ ਦਊਂਗਾ
ਮੈਂ – ਹੈਲੋ ਮੰਮੀ , ਮੇਰੇ ਲਈ ਇਕ ਹਫਤੇ
ਤੱਕ ਰੋਟੀ ਨਾ ਬਣਾਇਓ
ਮੈਂ ਬਾਹਰੋਂ ਹੀ ਖਾ ਲੈਣੀ ਆ