ਬੱਚਾ – ਚੱਲ ਯਾਰ “ਕਾਂ ਉੱਡ , ਚਿੜੀ ਉੱਡ” ਖੇਡੀਏ ?
ਦੂਜਾ ਬੱਚਾ – ਰਹਿਣਦੇ ਭਰਾਵਾ , ਮੈਂ ਸੁਣਿਆ
“ਕਾਂ ਉੱਡ , ਚਿੜੀ ਉੱਡ” ਵਾਲੇ ਨੂੰ ਬਹੁਤ ਗਾਲ੍ਹਾਂ ਪੈ ਰਹੀਆਂ
ਇਕ ਵਾਰ ਇੱਕ ਬੀਬੀ ਨੇ ਇਕ ਪੈਸੇ ਵਾਲੇ ਪੰਡਤ ਨਾਲ ਵਿਆਹ ਕਰਾ ਲਿਆ
ਚੜਦੇ ਸਾਲ ਪੰਡਤ ਜੀ ਦੇ ਘਰ ਮੁੰਡਾ ਜੰਮ ਪਿਆ
ਅਚਾਨਕ ਪੰਡਤ ਜੀ ਦੇ ਗ੍ਰਹਿ ਪੁੱਠੇ ਪੈ ਗਏ .. ਕੰਮ ਡਾੳੂਨ ਹੋ ਗਿਆ !
ਬੀਬੀ ਨੇ ਵੇਲਾ ਸੰਭਾਲਦਿਅਾਂ ਪੰਡਤ ਜੀ ਨੂੰ ਤਲਾਕ ਦਿੱਤਾ ਤੇ ਇਕ ਸਰਦੇ ਪੁਜਦੇ ਦਰਜੀ ਤੇ ਚਾਦਰ ਪਾ ਲਈ !
ਸਾਲ ਕੁ ਬਾਅਦ ਬੀਬੀ ਨੇ ਦਰਜੀ ਵੀ ਨੰਗ ਕਰ ਸੁਟਿਆ ਤੇ ਇੱਕ ਖਾਂਦਾ ਪੀਂਦਾ ‘ਮਰਾਸੀ’ ਲਭ ਲਿਆ !
ਲਓ ਜੀ ਏਨੇ ਨੂੰ ਬੀਬੀ ਦਾ ਮੁੰਡਾ ਸਕੂਲ ਦਾਖਲੇ ਵਾਸਤੇ ਤਿਆਰ ਹੋ ਗਿਆ !
ਮਰਾਸੀ ਮੁੰਡੇ ਨੂੰ ਸਕੂਲ ਦਾਖਲ ਕਰਾਓਣ ਲੈ ਗਿਆ !
ਅਗਿਓ ਮਾਸਟਰ ਪੁਛਦਾ ਭਾਈ ‘ਗੋਤ’ ਕਿਹੜਾ ਲਿਖਾ ਮੁੰਡੇ ਦਾ ?
ਮਰਾਸੀ ਸਿਰ ਖੁਰਕੀ ਜਾਵੇ ਫੇਰ ਕਹਿੰਦਾ :- ਜਜਮਾਨਾ ਤੂੰ ਸਿੱਧਾ ਮੁੰਡੇ ਨੂੰ ਹੀ ਪੁੱਛ ਲੈ ਗੋਤ ..!
ਮਾਸਟਰ ਨੇ ਮੁੰਡੇ ਨੂੰ ਪੁਛ ਲਿਆ
ਅਗੋਂ ਮੁੰਡੇ ਨੂੰ ਵੀ ਨਿਕੇ ਹੁੰਦਿਆਂ ਤੋਂ ਹੀ ਕਵੀਸ਼ਰੀ ਦਾ ਸ਼ੌਕ ਸੀ।
ਹੇਕ ਜਿਹੀ ਲਾ ਕੇ ਕਹਿੰਦਾ …….
ਜੰਮਣ ਵੇਲੇ ਪੰਡਤ ਸੀਗੇ
ਬਾਅਦ ਚ ਬਣਗੇ ਦਰਜੀ
ਅੱਜ-ਕੱਲ ਲੋਕ ਮਰਾਸੀ ਸੱਦਣ
ਗਾਂਹ ਬੇਬੇ ਦੀ ਮਰਜੀ।
ਇੱਕ ਔਰਤ ਨੇ ਭਿਖਾਰੀ ਨੂੰ 5 ਰੁਪਏ ਦਿੱਤੇ
ਭਿਖਾਰੀ – ਮੈਡਮ ਮੇਰੇ ਨਾਲ ਨਾਇਨਸਾਫੀ ਕਿਉਂ ?
ਔਰਤ – ਕੀ ਮਤਲਬ ?
ਭਿਖਾਰੀ – ਤੁਸੀਂ ਪਿਛਲੇ ਸਿਗਨਲ ਤੇ ਭਿਖਾਰੀ ਨੂੰ
10 ਰੁਪਏ ਦਿੱਤੇ ਸੀ
ਔਰਤ – ਤੈਨੂੰ ਕਿਵੇਂ ਪਤਾ ?
ਭਿਖਾਰੀ – ਹੁਣੇ ਓਹਨੇ whatsapp ਗਰੁੱਪ ਚ ਪਾਇਆ ਆ
ਡਾਲਰ ਤੇ ਰੁਪਏ ਦੀ ਕੀਮਤ ਤਾਂ ਬਰਾਬਰ ਨਹੀਂ ਹੋਈ
ਪਰ ਪੈਟਰੋਲ ਤੇ ਬੀਅਰ ਦੀ ਹੋ ਗਈ
ਇਕ ਦਿਆਲੂ ਇਨਸਾਨ ਨੇ ਮੈਨੂੰ ਬੈਠਣ ਲਈ
ਥੋੜੀ ਜਿਹੀ ਜਗ੍ਹਾ ਦਿੱਤੀ ਸੀ ਟ੍ਰੇਨ ਚ
ਹੁਣ ਮੈਂ ਲੰਮਾ ਪਿਆ ਤੇ ਉਹ ਖੜਾ ਆ
ਪਹਿਲਾਂ ਮੇਰੀ ਅੰਗਰੇਜ਼ੀ ਬਹੁਤ ਕਮਜੋਰ ਸੀ
ਅਤੇ ਹੁਣ . .
Nice Pic , Awesome Pic
ਲਿਖ ਲੈਂਦਾ ਹਾਂ
ਡਾਇਟਿੰਗ ਟਿਪ
ਅਜਿਹੀਆਂ ਚੀਜਾਂ ਤੋਂ ਦੂਰ ਰਹੋ ਜੋ
ਤੁਹਾਨੂੰ ਮੋਟਾ ਬਣਾਉਂਦੀਆਂ ਹੋਣ
ਜਿਵੇਂ ਕਿ ਭਾਰ ਤੋਲਣ ਦੀ ਮਸ਼ੀਨ ,
ਸ਼ੀਸ਼ਾ, ਫੋਟੋਆਂ ਅਤੇ ਪਤਲੇ ਦੋਸਤ
ਲੋਕੀ ਕਿਦਾਂ ਅਲਾਰਮ ਲਗਾਉਂਦੇ ਆ
7:00 AM
ਮੈਂ – 6:30 AM , 6:45 AM , 6:50 AM
6:55 AM , 7:00 AM
ਉੱਠਦਾ ਫਿਰ ਵੀ 8 ਵਜੇ ਆਂ
ਅੱਜ ਮੈਂ ਮੱਛਰ ਮਾਰਿਆ ਜਿਹੜਾ
ਮੇਰੇ 5 ਸਾਲ ਪਹਿਲਾਂ ਲੜ੍ਹਿਆ ਸੀ
ਸਾਲੇ ਨੂੰ ਲੱਗਦਾ ਸੀ ਮੈਂਨੂੰ ਓਹਦੀ
ਸ਼ਕਲ ਯਾਦ ਨੀਂ
ਮੈਨੂੰ ਲੱਗਦਾ ਜਿਹਨਾਂ ਤੋਂ ਮੈਂ ਪੈਸੇ ਉਧਾਰ ਲਏ ਆ
ਉਂਹ ਮੇਰੇ ਨਾਲ ਕ੍ਰਿਕਟ ਖੇਡਣ ਆਏ ਆ
ਸਾਰੇ ਬਾਹਰ ਗੇਟ ਤੇ ਬੈਟ ਲੈ ਕੇ ਖੜੇ ਆ
ਅੱਜ ਬਸ ਵਿਚ ਆ ਰਿਹਾ ਸੀ ।
ਮੇਰੇ ਨਾਲ ਵਾਲੀ ਸੀਟ ਉੱਤੇ ਇੱਕ ਕੁੜੀ ਅਤੇ ਮੁੰਡਾ ਬੈਠੇ ਸਨ ।
ਦੋਨੋ ਇੱਕ ਦੂੱਜੇ ਲਈ ਅਜਨਬੀ ਸਨ ।
ਥੋੜ੍ਹੇ ਸਮਾਂ ਬਾਅਦ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ।
ਗੱਲਬਾਤ ਉਸ ਮੁਕਾਮ ਤੱਕ ਪਹੁੰਚ ਗਈ ਜਿਥੇ
ਮੋਬਾਈਲ ਨੰਬਰ ਦਾ ਅਦਾਨ ਪ੍ਰਧਾਨ ਹੁੰਦਾ ਹੈ
ਮੁੰਡੇ ਦਾ ਮੋਬਾਇਲ ਕਿਸੇ ਵਜ੍ਹਾ ਨਾਲ ਆਫ ਸੀ ।
ਤਾਂ ਉਸਨੇ ਆਪਣੀ ਜੇਬ ਵਲੋਂ ਇੱਕ ਕਾਗਜ ਕੱਢਿਆ ,
ਪਰ ਲਿਖਣ ਲਈ ਉਸਦੇ ਕੋਲ ਪੇਨ ਨਹੀਂ ਸੀ ।
ਨਾਲ ਦੀ ਸੀਟ ਉੱਤੇ ਬੈਠੇ ਹੋਏ ਮੇਰਾ ਸਾਰਾ ਧਿਆਨ ਉਨ੍ਹਾਂ ਦੋਨਾਂ ਦੀ ਤਰਫ ਸੀ ।
ਮੈਂ ਸਮਝ ਗਿਆ ਕਿ ਕੁੜੀ ਦਾ ਮੋਬਾਇਲ ਨੰਬਰ ਲਿਖਣ ਲਈ ਮੁੰਡੇ ਨੂੰ ਪੇਨ ਦੀ ਜ਼ਰੂਰਤ ਹੈ ।
ਉਸਨੇ ਵੱਡੀ ਆਸ ਨਾਲ ਮੇਰੇ ਵੱਲ ਵੇਖਿਆ . . .
ਮੈਂ ਆਪਣੀ ਸ਼ਰਟ ਦੀ ਜੇਬ ਵਿੱਚ ਲਗਾ ਆਪਣਾ ਪੇਨ ਕੱਢਿਆ
ਅਤੇ . .
.
.
.
. .
.
ਚੱਲਦੀ ਹੋਈ ਬਸ ਵਲੋਂ ਬਾਹਰ ਸੁੱਟ ਦਿੱਤਾ ।
ਅਤੇ ਮਨ ਵਿੱਚ ਮੋਦੀ ਜੀ ਦੇ ਸ਼ਬਦ ਯਾਦ ਕੀਤੇ ਕਿ . .
* ਨਾ ਖਾਵਾਂਗਾ , ਨਾ ਖਾਣ ਦੇਵਾਂਗਾ * .
ਅੱਜ ਕੱਲ ਉਹ ਮੁੰਡੇ ਵੀ ਪਿਆਰ ਚ
ਜਾਨ ਦੇਣ ਦੀ ਗੱਲ ਕਰਦੇ ਨੇ
ਜਿਹਨਾਂ ਚ ਪਹਿਲਾਂ ਹੀ ਖੂਨ ਦੀ ਕਮੀ ਆ
ਕੁੜੀ ਵਾਲੀਆਂ ਨੇ ਮੇਰੇ ਤੋਂ
ਪੁੱਛਿਆ ਕਿ ਤੁਹਾਨੂੰ ਦਹੇਜ਼ ਵਿੱਚ ਕੀ ਚਾਹੀਦਾ ਹੈ ?
ਮੈਂ ਵੀ ਬੋਲ ਦਿੱਤਾ ਕੁੜੀ
ਦਾ ਫੋਨ ਅਤੇ ਉਸਦਾ
ਪੁਰਾਣਾ ਸਿਮ ਕਾਰਡ ।
ਰਿਸ਼ਤਾ cancel ਹੋ ਗਿਆ
ਗੈਰੀ ਸੰਧੂ – Hi
ਜੈਸਮੀਨ – Hello
ਗੈਰੀ ਸੰਧੂ – ਕਾਲ ਤੇ ਗੱਲ ਕਰੀਏ ?
ਜੈਸਮੀਨ – ਨਹੀਂ
ਗੈਰੀ ਸੰਧੂ – ਕਿਉਂ ?
ਜੈਸਮੀਨ – ਉਹ ਮੇਰੀ ਆਵਾਜ਼ ਥੋੜੀ ਮਰਦਾਨਾ ਆ
ਤੈਨੂੰ ਲੱਗਣਾ Fake Id ਆ
ਮੈਂ ਸੂਰਜ ਵਾਂਗੂ ਪੂਰਾ ਗਰਮ ਸੀ ਿਵਆਹ ਹੋਣ ਤੋਂ ਪਹਿਲਾਂ
ਵਿਆਹ ਹੋਿੲਆ ਤਾਂ ਚੰਨ ਦੇ ਵਾਂਗੂ ਠੰਡਾ ਪੈ ਗਿਆ
ਪਰਮੀਸ਼ ਵਰਮਾ ਦਾ ਗਾਣਾ “ਚਿੜੀ ਉੱਡ , ਕਾਂ ਉੱਡ”
ਸੁਣਨ ਤੋਂ ਬਾਅਦ ਮੈਨੂੰ ਹਰਮਨ ਚੀਮੇ ਦਾ ਗਾਣਾ
ਸੁਣ ਕੇ ਮੂਡ ਠੀਕ ਕਰਨਾ ਪਿਆ