ਕਿਸੇ ਕੋਲ ਓਹ ਏਜੇਂਟ ਦਾ ਨੰਬਰ ਹੈਗਾ
ਜਿਹੜਾ ਬੱਬੂ ਮਾਨ ਦੀ ਬਣਜ਼ਾਰਾ ਫਿਲਮ ਚ
ਕੁੜੀ ਨੂੰ 10 ਦਿਨਾਂ ਚ ਕੈਨੇਡਾ ਭੇਜ ਦਿੰਦਾ ਆ ?
ਰੈਸਟੋਰੈਂਟ ਚ
ਵੇਟਰ – ਸਰ ਤੁਹਾਡਾ ਬਿੱਲ !!
ਮੈਂ – ਪੇਮੈਂਟ ਕਿਦਾਂ ਕਿਦਾਂ ਕਰ ਸਕਦੇ ਹਾਂ ?
ਵੇਟਰ – ਸਰ , ਕਰੈਿਡਟ ਕਾਰਡ, ਡੈਿਬਟ ਕਾਰਡ
ਚੈਕ , ਕੈਸ਼ ਜਾਂ ਪੈਟੀਐਮ
ਮੈਂ – ਭਾਂਡੇ ਧੋਣ ਵਾਲੀ ਆਪਸ਼ਨ ਨਹੀਂ ਹੈਗੀ ?
ਡਾਕਟਰ – ਹੁਣ ਕਿਵੇਂ ਹੋ ?
ਸ਼ਰਾਬ ਪੀਣੀ ਬੰਦ ਕਰ ਦਿੱਤੀ ਜਾਂ ਨਹੀ
ਮਰੀਜ਼ – ਜੀ ਡਾਕਟਰ ਸਾਹਬ ਬਿਲਕੁਲ ਛੱਡ ਦਿੱਤੀ
ਬਸ ਕੋਈ ਜ਼ਿਆਦਾ Request ਕਰਦਾ ਹੈ ਤਾਂ ਪੀ ਲੈਂਦਾ ਹਾਂ ।
ਡਾਕਟਰ – ਬਹੁਤ ਚੰਗਾ !!
ਇਹ ਤੁਹਾਡੇ ਨਾਲ ਭਾਈ ਸਾਹਿਬ ਕੌਣ ਨੇ ?
ਮਰੀਜ਼ – ਜੀ ਇਹ Request ਕਰਨ ਲਈ ਆਦਮੀ ਰੱਖਿਆ ਹੈ
ਮੇਰੀ Ex ਨੇ ਮੈਨੂੰ ਮੈਸਜ ਕੀਤਾ “ਕਾਸ਼ ਤੂੰ ਇਥੇ ਹੁੰਦਾ”
ਉਹ ਹਮੇਸ਼ਾ ਹੀ ਏਦਾਂ ਦਾ ਮੈਸੇਜ ਕਰਦੀ ਆ ਜਦੋਂ
ਪਾਗਲਖਾਨੇ ਮੁਹਰਿਓਂ ਲੰਘਦੀ ਆ
ਇੰਟਰਵਿਊ ਲੈਣ ਵਾਲਾ – ਤੁਹਾਡੇ ਸ਼ੋਂਕ ਕੀ ਨੇ ?
ਮੁੰਡਾ – Music.ly ਤੇ ਵੀਡੀਓ ਬਣਾਉਂਦਾ
ਇੰਟਰਵਿਊ ਲੈਣ ਵਾਲਾ – ਫੇਰ ਸਾਲਿਆ gender ਚ
male ਕਿਉਂ ਲਿਖਿਆ ਆ
ਭਗਵਾਨ ਰਾਮ ਜੀ ਨੂੰ ਹਿਚਕੀਆਂ ਆਉਣ ਲੱਗ ਗਈਆਂ
ਮਾਤਾ ਸੀਤਾ ਨੇ ਪੁੱਛਿਆ – ਪ੍ਰਭੂ ਏਦਾਂ ਕਿਉਂ ?
ਰਾਮ ਜੀ ਬੋਲੇ – ਸੀਤੇ, ਵੋਟਾਂ ਨੇੜੇ ਆ ਗਈਆਂ ਨੇ
BJP ਫਿਰ ਤੋਂ ਯਾਦ ਕਰ ਰਹੀ ਆ
ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
ਇੱਕ ਸੈਮੀਨਾਰ ਵਿੱਚ ਇੱਕ ਸਵਾਲ ਪੁੱਛਿਆ ਗਿਆ,”
ਉਹ ਕਿਹੜਾ ਡ੍ਰਾਈ ਫਰੂਟ ਹੈ ਜੋ ਖਾਣ ਤੋਂ ਕਈ ਸਾਲ
ਬਾਅਦ ਤਕਲੀਫ ਦਿੰਦਾ ਹੈ ?”
ਸਵਾਲ ਸੁਨਣ ਤੋਂ ਬਾਅਦ ਸਨਾਟਾ ਛਾਅ ਗਿਆ
ਜਵਾਬ ਕੋਈ ਨਾ ਆਇਆ !………,,
ਫਿਰ ਇੱਕ ਬਜੁਰਗ ਉੱਠਿਆ ਅਤੇ ਕਹਿੰਦਾ,
” ਵਿਆਹ ਵਾਲ਼ਾ ਛੁਹਾਰਾ” !
ਬਜੁਰਗਾਂ ਦਾ ਸਤਿਕਾਰ ਕਰੋ ਅਤੇ
ਉਹਨਾਂ ਦੀ ਸਲਾਹ ਜਰੂਰ ਲਿਆ ਕਰੋ
😂😂😂😂😂😂
ਡਾਕਟਰ ਰਾਹੁਲ ਗਾਂਧੀ ਨੂੰ –
ਤੁਹਾਡੇ ਲਈ ਇੱਕ ਬੁਰੀ ਖਬਰ ਆ
ਤੁਹਾਡੇ ਦਿਮਾਗ ਚ ਟਿਊਮਰ ਆ
ਰਾਹੁਲ ਗਾਂਧੀ ਸੁਣ ਕੇ ਖੁਸ਼ ਹੋ ਗਿਆ
ਡਾਕਟਰ – ਤੈਨੂੰ ਪਤਾ ਵੀ ਆ ਮੈਂ ਕੀ ਕਹਿ ਰਿਹਾ ?
ਰਾਹੁਲ ਗਾਂਧੀ – ਹਾਂ , ਪਤਾ ਆ
ਡਾਕਟਰ – ਫੇਰ ਖੁਸ਼ ਕਿਉਂ ਹੋ ਰਿਹਾ ?
ਰਾਹੁਲ – ਹੁਣ ਲੋਕਾਂ ਨੂੰ ਇਹ ਤਾਂ ਪਤਾ ਲੱਗਜੂ
ਕੇ ਮੇਰੇ ਕੋਲ ਦਿਮਾਗ ਹੈਗਾ
ਕੁੜੀ – ਕੀ ਤੂੰ ਮੇਰੇ ਲਈ ਚੰਦ ਤੋੜ ਕੇ ਲਿਆ ਸਕਦਾ ?
ਮੁੰਡਾ – ਫਿਰ ਧਰਤੀ ਦੇ ਚੱਕਰ ਤੇਰਾ ਬੁੜ੍ਹਾ ਲਾਊਗਾ ?
ਮੁੰਡਾ – ਮੈਂ ਆਪਣੀ ਦੋਸਤੀ ਨੂੰ ਅੱਗੇ ਵਧਾਉਣਾ ਚਾਹੁੰਦਾ ਆ
ਕੁੜੀ – ਤੂੰ ਕੀ ਚਾਹੁੰਦਾ ਕੇ ਹੁਣ ਤੈਨੂੰ ਭਰਾ ਬਣਾ ਲਵਾਂ
ਪਤਨੀ ਨੇ ਪਤੀ ਨੂੰ ਫੋਨ ਤੇ ਪੁੱਛਿਆ
ਤੁਸੀ ਦਫਤਰ ਵਿੱਚ ਹੀ ਹੋ ?
ਪਤੀ ਦਾ ਜਵਾਬ ਹਾਂ
ਦਫਤਰ ਵਿੱਚ ਹੀ ਆ ਕਿਉ ?
ਪਤਨੀ ਬੋਲੀ ਖਾਸ ਕੁੱਝ ਨਹੀ
ਆਪਣੀ ਕੰਮਵਾਲੀ ਕਿਸੇ ਦੇ ਨਾਲ ਫੜੀ ਗਈ ਹੈ
ਇਸ ਲਈ ਪੁੱਛਿਆ . . . ! ! ! !
ਨਾ ਕਿਸੇ ਕੁੜੀ ਦੀ ਚਾਹਤ
ਨਾ ਹੀ ਪੜ੍ਹਾਈ ਦਾ ਜਜ਼ਬਾ ਸੀ
ਬਸ 4 ਕਮੀਨੇ ਦੋਸਤ ਸੀ ਤੇ
ਆਖ਼ਿਰੀ ਬੇਂਚ ਤੇ ਕਬਜ਼ਾ ਸੀ
ਪਤੀ – ਅੱਜ ਖਾਣ ਚ ਕੀ ਬਣਾਇਆ ਆ ?
ਪਤਨੀ – ਮਲਾਈ ਕੋਪਤਾ
ਪਤੀ – ਪਰ ਇਹ ਤਾਂ ਕਰੇਲਾ ਆ
ਪਤਨੀ – ਫੈਸ਼ਨ ਚੱਲ ਰਿਹਾ ਆ ਨਾਮ ਬਦਲਣ ਦਾ
ਜਦ ਇਲਾਹਾਬਾਦ , ਪ੍ਰਯਾਗਰਾਜ ਹੋ ਸਕਦਾ
ਤੇ ਮੁਗਲਸਰਾਏ, ਦੀਨ ਦਿਆਲ ਹੋ ਸਕਦਾ
ਫਿਰ ਕਰੇਲੇ ਦਾ ਨਾਮ ਬਦਲ ਕੇ ਮਲਾਈ ਕੋਪਤਾ
ਕਿਉਂ ਨੀ ਹੋ ਸਕਦਾ ? ਮੈਂ ਬਦਲ ਦਿੱਤਾ
ਜੋਗੀ ਜੀ ਦੀ ਦੂਰ ਦੀ ਰਿਸ਼ਤੇਦਾਰ
ਪੱਪੂ – ਤੇਰੀ ਸ਼ਕਲ ਤਾਂ ਮੇਰੀ ਵਹੁਟੀ ਨਾਲ ਮਿਲਦੀ ਆ
ਏਅਰ ਹੋਸਟੇਸ – ਬਕਵਾਸ ਬੰਦ ਕਰ ਕਮੀਨਿਆ
ਪੱਪੂ – ਰੱਬਾ ! ਜ਼ਬਾਨ ਵੀ ਮਿਲਦੀ ਆ
ਮੇਰੀ ਪੋਸਟ ਤੇ ਕੰਮੈਂਟ ਕਰਦੇ ਰਿਹਾ ਕਰੋ ਯਾਰ
ਕੀ ਪਤਾ ਮੈਂ ਵੀ ਕੈਪਟਨ ਸਰਕਾਰ ਵਾਂਗੂ
ਇੱਕ ਇੱਕ ਸਮਾਰਟ ਫੋਨ ਦੇ ਦਵਾਂ