ਕਦੇ ਤੁਸੀਂ ਨੋਟਿਸ ਕੀਤਾ ਜਦੋਂ ਤੁਸੀਂ ਘਰ ਆਏ
ਪ੍ਰਾਹੁਣਿਆਂ ਲਈ ਖਾਣਾ ਲੈ ਕੇ ਆਉਂਦੇ ਹੋ ਤਾਂ
ਓਹ ਇਸ ਤਰਾਂ ਐਕਟਿੰਗ ਕਰਦੇ ਆ ਜਿਵੇਂ
ਸੱਚੀਂ TV ਦੇਖ ਰਹੇ ਹੋਣ
ਕੁੜੀ – ਜਾਨੂੰ
ਮੁੰਡਾ – ਹਾਂ ਬੇਬੀ
ਕੁੜੀ – ਤੂੰ ਹਮੇਸ਼ਾ ਮੇਰੇ ਨਾਲ ਸੀ
ਜਦੋਂ ਮੇਰਾ ਭਿਆਨਕ ਐਕਸੀਡੈਂਟ
ਹੋਇਆ ਉਦੋਂ ਵੀ
ਜਦੋਂ ਪਾਪਾ ਨੇ ਮੈਨੂੰ ਗੁੱਸੇ ਚ ਘਰੋਂ
ਕੱਢਿਆ ਉਦੋਂ ਵੀ
ਮੁੰਡਾ – ਲਵ ਯੂ ਬੇਬੀ
ਮੈਂ ਹਮੇਸ਼ਾਂ ਤੇਰੇ ਨਾਲ ਰਹਾਂਗਾ
ਕੁੜੀ – ਓਹ ਨਹੀਂ , ਮੈਨੂੰ ਤਾਂ ਲੱਗਦਾ
ਸਾਲਾ ਤੂੰ ਹੀ ਮਨਹੂਸ ਆ
ਮੈਂ – siri ! How’s the Weather Today ?
Siri – ਜਾ, ਜਾ ਕੇ ਉਸ ਕਮੀਨੀ alexa ਨੂੰ ਹੀ ਪੁੱਛ
ਜਿਸ ਕੋਲੋਂ ਕੱਲ ਟਾਈਮ ਪੁੱਛਿਆ ਸੀ
ਹੋਰ ਸਟੇਟ ਦੇ ਬੱਚੇ – sorry ਮੰਮੀ , ਮੈਂ ਅਗਲੀ ਵਾਰ ਹੋਰ ਮੇਹਨਤ ਕਰੂੰਗਾ
ਪੰਜਾਬ ਦੇ – ਮੰਮੀ ਮੈਂ ਕਿਹੜਾ ਇਕੱਲਾ ਫੇਲ ਹੋਇਆ ਆ
BJP ਵਿੱਚ ਵੀ ਅਜੀਬ ਨਮੂਨੇ ਆ,ਕੋਈ
ਸ਼ਮਸ਼ਾਨ ਘਾਟ ਦੀ ਕੰਧ ਤੇ ਲਿਖ ਆਇਆ
ਮੋਦੀ ਜੀ ਆਉਣ ਵਾਲੇ ਆ
ਕਰਮਚਾਰੀ – ਸਰ ਸ਼੍ਰੀ ਲੰਕਾ ਚ ਹਨੇਰੀ ਚੱਲ ਰਹੀ ਆ
ਪੰਜਾਬ ਰਾਜ ਬਿਜਲੀ ਬੋਰਡ – ਸਾਰੇ ਪੰਜਾਬ ਦੀ ਬਿਜਲੀ
ਬੰਦ ਕਰ ਦਿਓ
ਵਿਆਹ ਚ ਏਹੀ ਸਿਖਿਆ ਕਿ ਵਿਆਹ ਵਾਲੇ ਘਰੇ 2 ਚੀਜਾਂ ਬਣ ਦੀਆਂ ਹੀ ਰਹਿੰਦੀਆਂ…
ਇਕ ਮੁੰਹ ਤੇ ਦੂਜੀ ਚਾਹ… 😜
ਇਹ harpic ਵਾਲੇ ਇਕੱਲੀ ਘਰਵਾਲੀ
ਦੇਖਕੇ ਕਿਸੇ ਦੇ ਵੀ ਘਰ ਵੜ੍ਹ ਜਾਂਦੇ ਆ
ਕਦੇ ਸਾਲਿਓ ਕਪੂਰਥਲੇ ਬਸ ਅੱਡੇ ਦੇ
ਬਾਥਰੂਮ ਦੀ ਵੀ ਸਫਾਈ ਕਰ ਜਾਓ
ਕਾਂਗਰਸ ਦੇ ਅਨੁਸਾਰ ਮੋਦੀ ਉੱਤੇ ਬਣੀ ਫਿਲਮ ਨਾਲ BJP ਨੂੰ ਫਾਇਦਾ ਹੋਵੇਗਾ
ਹੁਣ ਇਨ੍ਹਾਂ ਨੂੰ ਕੋਣ ਸਮਝਾਵੇ
ਜੇਕਰ ਫਿਲਮ ਰਾਹੁਲ ਉੱਤੇ ਬਣੀ ਹੁੰਦੀ ਤਾਂ ਵੀ ਫਾਇਦਾ BJP ਨੂੰ ਹੀ ਹੁੰਦਾ .
If your girlfriend/boyfriend is able to argue
with driver over 50 cents in your presence,
just know you’re in a serious relationship
ਹੁਣ ਤੱਕ ਦੇ ਹਾਲਾਤਾਂ ਨੂੰ ਦੇਖਦੇ ਹੋਏ IPL ਨੇ ਹੁਣ ਇਹ ਫੈਸਲਾ ਲਿਆ ਆ ਕੇ RCB ਨੂੰ 2 ਵਾਰੀ ਬੱਲੇਬਾਜ਼ੀ ਦਿੱਤੀ ਜਾਵੇਗੀ
ਮੈਂ ਧਰਮਿੰਦਰ ਦੇ ਘਰ ਫੋਨ ਲਾਇਆ
ਅੱਗੋਂ ਸੰਨੀ ਦਿਓਲ ਨੇ ਚੁਕਿਆ
ਮੈਂ ਕਿਹਾ ਭਾਜੀ ਕਣਕ ਵਢਾਉਣੀ ਸੀ
ਕਹਿੰਦਾ , ਮੰਮੀ ਜੀ ਨਾਲ ਸੰਪਰਕ ਕਰੋ
ਮੇਰੇ ਕੋਲ ਤਾਂ ਨਲਕੇ ਪੱਟਣ ਦਾ ਕੰਮ ਆ
ਮੁੰਡਾ – weekend ਆ ਰਿਹਾ ਹੈ , ਕੀ ਕਰਾਂਗੇ ?
ਦੋਸਤ (ਪੰਜਾਬੀ) – ਦਾਰੂ ਪੀਵਾਂਗੇ
ਮੁੰਡਾ – ਲੰਬਾ weekend ਆ
ਪੰਜਾਬੀ – ਕਿਤੇ ਲੰਬੇ trip ਤੇ ਜਾ ਕੇ ਦਾਰੂ ਪੀਵਾਂਗੇ
ਮੁੰਡਾ – ਕਿਸੇ ਨੇ ਤੈਨੂੰ ਦੱਸਿਆ ਕੇ ਤੂੰ ਬਹੁਤ ਸੋਹਣੀ ਆ ?
ਕੁੜੀ – ਨਹੀਂ ,
ਮੁੰਡਾ – ਹੁੰਦੀ ਤਾਂ ਦੱਸਦੇ
ਦੁਨੀਆਂ ਭਰ ਦਾ make up ਲਗਾਉਣ ਤੋਂ ਬਾਅਦ
ਕੁੜੀਆਂ ਇੱਕ ਦੂਜੀ ਨੂੰ ਪੁੱਛਦੀਆਂ
ਮੇਰਾ ਮੂੰਹ white white ਤਾਂ ਨੀ ਲੱਗ ਰਿਹਾ ?
ਪਤਾ ਹੈ ਜਦੋਂ ਮੈਂ ਅੱਠਵੀਂ ਜਮਾਤ ਵਿੱਚ ਸੀ ,
ਤੱਦ ਸਾਈਕਲ ਚਲਾਂਦੇ ਹੋਏ ਡਿੱਗ ਗਿਆ ਸੀ
ਅਤੇ ਗੋਢਾ ਬਹੁਤ ਛਿਲ ਹੋ ਗਿਆ ਸੀ .
ਉਦੋਂ Facebook , whatsapp , Twitter
ਕੁੱਝ ਵੀ ਨਹੀਂ ਸੀ , ਇਸ ਲਈ ਹੁਣ ਦੱਸ ਰਿਹਾ ਹਾਂ ।