ਇਤਿਹਾਸ ਗਵਾਹ ਹੈ ਕਿ
ਜਿਮ ਜਾਣ ਵਾਲੇ ਮੁੰਡੇ ਅਤੇ
ਵਿਆਹ ਜਾਣ ਵਾਲੀਆਂ ਕੁੜੀਆਂ
ਸਰਦੀ ਵਿੱਚ ਵੀ ਪੂਰੀ ਬਾਂਹ ਦੇ
ਕੱਪੜੇ ਨਹੀਂ ਪਾਉਂਦੇ ..



ਇੱਕ ਰੁੱਖ ਸੀ ਉਸ ਦਾ ਬੀਜ ਠੱਲੇ ਡਿਗ ਗਿਆ ਤਾਂ…….
ਹੋਣਾ ਕੀ ਸੀ
ਨਵਾਂ ਰੁੱਖ ਉਗਾ

ਕੱਲ੍ਹ ਮੈਂ ਕਮਲੀ ਨੂੰ ਕਿਹਾ
ਜੇ ‌‌ਮੈ ਮਰਗਿਆਂ ਤਾਂ ਤੂੰ ਕੀ ਕਰੇਗੀ
ਕਮਲੀ ਅੱਗੋਂ ਕਹਿੰਦੀ ਤੁਸੀ ਟੈਂਛਣ ਨਾ ਲਵੋ ਜੀ
ਤੁਸੀਂ ਮਰੋ ਸਹੀ ਬਾਕੀ ਸਬ ਮੇਰੇ ਤੇ ਛੱਡ ਦੇਵੋ

ਮੰਮੀ ਨੇ ਸਵੇਰੇ ਕੂਕਰ ਚ ਦਾਲ ਗੈਸ ਚੁੱਲੇ ਤੇ ਰੱਖੀ ਸੀ
ਅਤੇ ਕਿਹਾ ਸੀ ਕਿ ਸੀਟੀਆਂ ਗਿਣਦਾ ਰਹੀਂ , ਜਦੋਂ ਤਿੰਨ
ਵੱਜ ਜਾਣ ਤਾਂ ਗੈਸ ਬੰਦ ਕਰ ਦੇਵੀਂ, ਮੈਂ ਬਾਜ਼ਾਰ ਚੱਲੀ ਆ
ਹੁਣ ਤੱਕ 207 ਸੀਟੀਆਂ ਵੱਜ ਚੁੱਕੀਆਂ ਨੇ ਤੇ ਹਾਲੇ ਤਾਂ
ਸਿਰਫ ਪੌਣੇ ਦੋ ਹੋਏ ਆ , ਤੇ ਹੁਣ ਸੀਟੀਆਂ ਵਜਣੀਆਂ ਵੀ
ਬੰਦ ਹੋ ਗਈਆਂ ਨੇ ਤੇ ਹਾਲੇ ਤਿੰਨ ਵੀ ਨਹੀਂ ਵੱਜੇ।
ਸਮਝ ਨੀਂ ਆ ਰਿਹਾ ਹੁਣ ਕੀ ਕਰਾਂ ?


ਕੱਲ ਮੈਂ 10 ਰੁਪਏ ਦੀ lays ਨਾਮ ਦੀ
ਹਵਾ ਖਰੀਦੀ ਅਤੇ ਕਮਾਲ ਦੀ ਗੱਲ ਇਹ
ਕਿ ਨਾਲ 6 ਚਿਪਸ ਵੀ ਮੁਫ਼ਤ ਮਿਲੇ

ਜਰਾ ਆਕੜ ਤਾਂ ਦੇਖੋ
ਇੱਕ ਸ਼ਰਾਬੀ ਨੂੰ ਮੈਂ ਕਿਹਾ “ਧਿਆਨ ਨਾ ਚਲੋ
ਨਾਲੀ ਚ ਨਾ ਡਿੱਗ ਜਾਇਓ” ਅੱਗਿਓਂ ਕਹਿੰਦਾ
ਅਸੀਂ ਅਰਥਵਿਵਸਥਾ ਚਲਾਉਂਦੇ ਆ ਤੇ ਤੂੰ ਹੁਣ
ਸਾਨੂੰ ਚੱਲਣਾ ਸਿਖਾਉਂਗਾ


ਕਹਿੰਦੀ ਮੈਨੂੰ ਪਿਆਰ ਕਰਨ ਦੀ ਸ਼ਜਾ ਦੇ?
ਮੈਂ ਜਾ ਕੇ ਉਹਦੇ ਬਾਪੂ ਨੂੰ ਦੱਸਤਾ।


ਇਕ ਮੁੰਡਾ ਪੇਟਰੋਲ ਪੰਪ ਤੇ ਤੇਲ ਪਾਉਣ ਲਈ ਗਿਆ ਸੀ ਤੇ ਕਿਹਾ ਕੀ
ਵੇ 50 ਰੁਪਏ ਦਾ ਤੇਲ ਪਾ ਦੇ
ਤੇ ਪੰਪ ਤੇ ਖੜ੍ਹੇ ਬੰਦੇ ਨੇ ਕਿਹਾ
ਭਾਈ motorcycle ਦੀ ਚੇਨ ਨੂੰ ਲੋਣਾ। 🤪 🤣🤣

ਕਰੋਨੋਲੋਜੀ ਸਮਝ ਲਵੋ
LIC ਡੁੱਬੂਗੀ ਤਾਹੀਂ ਤਾਂ ਰਿਲਾਇੰਸ ਇੰਸ਼ੋਰੰਸ ਖੜੀ ਹੋਵੇਗੀ
ਜਿਦਾਂ BSNL ਡੁੱਬਣ ਤੇ JIO ਖੜੀ ਹੋਈ ਸੀ

ਫੋਨ – ਕੀ ਤੁਸੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ?
ਮੈਂ – ਹਾਂਜੀ
ਫੋਨ – ਤੇ ਫਿਰ ਆਪਣਾ ਘਰ ਵੇਚ ਦੋ


ਕੁੜੀਆਂ ਚ ਇਕ ਛੁਪਿਆ ਹੋਇਆ ਟੈਲੇਂਟ ਆ
ਜਦੋਂ ਇਹਨਾਂ ਨੂੰ ਜੁਕਾਮ ਹੁੰਦਾ ਨਲੀ ਥੱਲੇ ਨੀ ਸੁੱਟ ਦੀਆ
ਸਰੱਰੱਰੱਰਰਰੱ ਕਰਕੇ ਉਪਰ ਨੂੰ ਚੜਾ ਲੈਂਦੀਆਂ 😂👈


ਸੀਤਾ….. ਰਾਮ ਜੇ ਤੂੰ ਮੈਨੂੰ ਸੱਚਾ ਪਿਆਰ😘
ਕਰਦਾ ਤਾ ਸਕੂਟਰੀ ਦੀ ਟੈਂਕ ਫੁੱਲ ਕਰਾ😌

ਰਾਮ….. ਸੀਤਾ ਭੈਣ ਰੱਖੜੀ ਤੇ ਕਿ ਗਿਫਟ
ਚਾਹੀਦਾ ਦਸ ਆਪਣੇ ਭਰਾ ਨੂੰ 😂👈

ਗਰਮੀ ਆ ਰਹੀ ਆ ਖਾਸ ਕਰਕੇ ਨਹਿਰ ਚ ਨਹਾਉਣ
ਵਾਲੇ ਧਿਆਨ ਦੇਣ , ਨਹਿਰ ਚ ਛਲਾਂਗ ਲਗਾਉਣ ਤੋਂ
ਪਹਿਲਾਂ ਇੱਕ ਵਾਰ ਸੱਜੇ , ਖੱਬੇ ਬੰਨੇ ਜਰੂਰ ਦੇਖੋ , ਫਿਰ
ਛਲਾਂਗ ਲਗਾਓ , ਕਿਉਂਕਿ ਬਾਦਲ ਦੀ ਪਾਣੀ ਵਾਲੀ ਬੱਸ
ਕਿਸੇ ਪਾਸਿਓਂ ਵੀ ਆ ਸਕਦੀ ਆ


ਕੁਝ ਭਗਤਾਂ ਦਾ ਤਾਂ ਇਥੇ ਤੱਕ ਕਹਿਣਾ ਹੈ ਕਿ
ਭਾਰਤ ਪਹਿਲਾਂ ਸੀ ਹੀ ਨਹੀਂ
ਇਹ ਤਾਂ ਮੋਦੀ ਜੀ ਨੇ 2014 ਚ ਖੁਦਾਈ
ਕਰਕੇ ਲੱਭਿਆ ਆ

ਰਿਸ਼ਤੇ ਇੱਕ ਵਾਰ ਫਿਰ ਹੋਏ ਸ਼ਰਮਸਾਰ
ਗੱਲ ਕਪੂਰਥਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ
ਜਿਥੇ ਤੇਜ਼ ਹਥਿਆਰ ਨਾਲ ਗਹਿਰੀ ਨੀਂਦ ਵਿੱਚ ਸੁੱਤੇ
ਪਿਤਾ ਦੇ ਮੋਟਰਸਾਈਕਲ ਵਿਚੋਂ ਪਾਈਪ ਕੱਟ ਕੇ
ਸਵਾ ਲੀਟਰ ਪੈਟਰੋਲ ਲੈ ਉੱਡਿਆ ਉਸਦਾ ਬੇਟਾ

ਇਕ ਵਾਰ ਦੋ ਬੰਦੇ ਆਪਸ ਵਿਚ ਲੜਣ ਲੱਗੇ
ਇਕ ਘੰਟਾ ਸਮਝਾਇਆ ਤਾਂ ਧੱਕਾ ਮੁਕੇ ਤੇ ਆਏ