Sub Categories

ਉਹਨੇ ਤੇਗ ਚੋਂ ਤੀਸਰੀ ਕੌਮ ਸਾਜੀ,
ਸੋਚਾਂ ਵਿਚ ਪਾਇਆ ਸਾਰਾ ਜੱਗ ਉਹਨੇ ।
ਜ਼ਾਲਮ ਨਾਲ ਮੁਕਾਬਲਾ ਕਰਨ ਵਾਲੇ,
ਕੀਤੇ ਭੇਡਾਂ ‘ਚੋਂ ਸ਼ੇਰ ਅਲੱਗ ਉਹਨੇ ।
ਅੱਗ ਅਣਖ਼ ਦੀ ਬਾਲ ਕੇ ਸੇਕ ਦਿਤਾ,
ਕੀਤਾ ਲਹੂ ਸਭ ਦਾ ਝੱਗੋ ਝੱਗ ਉਹਨੇ
ਆਪਣੇ ਸਾਰੇ ਪ੍ਰਵਾਰ ਦੇ ਸਿਰ ਦੇ ਕੇ,
ਹਿੰਦੁਸਤਾਨ ਦੀ ਰਖ ਲਈ ਪੱਗ ਉਹਨੇ ।
……………………
ਉਹਦੇ ਦੋਖੀਆਂ ਦੇ ਪੱਤੇ ਝੜੇ ਰਹਿੰਦੇ,
ਰਹਿੰਦੀ ਉਹਦੇ ਤੇ ਰੁੱਤ ਬਹਾਰ ਦੀ ਸੀ ।
ਚੜ੍ਹੇ ਹੋਏ ਦਰਿਯਾ ਦੀ ਕਾਂਗ ਵਾਂਗੂੰ,
ਹਰ ਦਮ ਅਣਖ ਉਹਦੀ ਠਾਠਾਂ ਮਾਰਦੀ ਸੀ ।
ਉਹਦੀ ਤੇਗ ਜਦ ਖਾਂਦੀ ਸੀ ਇਕ ਝਟਕਾ,
ਗਰਦਨ ਲੱਥਦੀ ਕਈ ਹਜ਼ਾਰ ਦੀ ਸੀ ।
ਉਹਦਾ ਘੋੜਾ ਮੈਦਾਨ ‘ਚ ਹਿਣਕਦਾ ਸੀ,
ਕੰਧ ਕੰਬਦੀ ਮੁਗ਼ਲ ਦਰਬਾਰ ਦੀ ਸੀ ।



ਗੁਰੂ ਗ੍ਰੰਥ ਸਹਿਬ ਵਿੱਚ ਸਭ ਤੋ ਵੱਧ ਗੁਰਬਾਣੀ ਕਿਸ ਰਾਗ ਵਿੱਚ ਦਰਜ਼ ਹੈ
ਤੇ ਸਭ ਤੋ ਘੱਟ ਗੁਰਬਾਣੀ ਕਿਸ ਰਾਗ ਵਿੱਚ ਦਰਜ਼ ਹੈ ਜੀ ?

ਉਠ ਮਰਦਾਨਿਆਂ ਤੂੰ ਚੁਕ ਲੈ ਰਬਾਬ ਭਾਈ,
ਵੇਖੀਏ ਇਕੇਰਾਂ ਫੇਰ ਰੰਗ ਸੰਸਾਰ ਦੇ ।
ਪੈ ਰਹੀ ਆਵਾਜ਼ ਕੰਨੀਂ ਮੇਰੇ ਹੈ ਦਰਦ ਵਾਲੀ,
ਆ ਰਹੇ ਸੁਨੇਹੜੇ ਨੀ ਡਾਢੇ ਹਾਹਾਕਾਰ ਦੇ ।
ਜੰਗਲਾਂ ਪਹਾੜਾਂ ਵਿਚ ਵਸਤੀਆਂ ਉਜਾੜਾਂ ਵਿਚ,
ਪੈਣ ਪਏ ਵੈਣ ਵਾਂਙੂੰ ਡਾਢੇ ਦੁਖਿਆਰ ਦੇ ।
ਚੱਲ ਇਕ ਵੇਰ ਫੇਰਾ ਪਾਵੀਏ ਵਤਨ ਵਿਚ,
ਛੇਤੀ ਹੋ ਵਿਖਾਈਏ ਤੈਨੂੰ ਰੰਗ ਕਰਤਾਰ ਦੇ ।
ਵੇਖ ਤੂੰ ਪੰਜਾਬ ਵਿਚ ਲਹੂ ਦੇ ਤਾਲਾਬ ਭਰੇ,
ਹਸਦੇ ਨੇ ਕੋਈ, ਕੋਈ ਰੋ ਰੋ ਕੇ ਪੁਕਾਰਦੇ ।
ਕਰਦੇ ਸਲਾਮਾਂ ਕਈ ਰਿੜ੍ਹਦੇ ਨੇ ਢਿਡਾਂ ਭਾਰ,
ਵੇਖਦੇ ਤਮਾਸ਼ਾ ਕਈ ਗੋਲੇ ਸਰਕਾਰ ਦੇ ।
ਤਾੜ ਤਾੜ ਗੋਲੀਆਂ ਚਲਾਂਵਦੇ ਬਿਦੋਸਿਆਂ ਤੇ,
ਬੰਦਿਆਂ ਦੇ ਉਤੇ ਢੰਗ ਸਿਖਦੇ ਸ਼ਿਕਾਰ ਦੇ ।
ਲਖ ਲਖ ਮਿਲਦੇ ਇਨਾਮ ਪਏ ਸ਼ਿਕਾਰੀਆਂ ਨੂੰ,
ਪਸ਼ੂਆਂ ਦੇ ਵਾਂਗ ਜਿਹੜੇ ਬੱਚੇ ਬੁਢੇ ਮਾਰਦੇ ।
ਅਸਾਂ ਨਹੀਉਂ ਲੈਣੀਆਂ ਵਧਾਈਆਂ ਅਜ ਕਿਸੇ ਪਾਸੋਂ,
ਅਜ ਮੇਰੇ ਸੀਨੇ ਵਿਚ ਫਟ ਨੀ ਕਟਾਰ ਦੇ ।
ਜਦੋਂ ਤੀਕ ਹੋਂਵਦੀ ਖਲਾਸ ਨਹੀਂਓਂ ਬੰਦੀਆਂ ਦੀ,
ਜਦੋਂ ਤੀਕ ਦੁਖੀ ਲਖਾਂ ਦਬੇ ਹੇਠਾਂ ਭਾਰ ਦੇ ।
ਜਦੋਂ ਤੀਕ ਤੋਪਾਂ ਤੇ ਮਸ਼ੀਨਾਂ ਦਾ ਹੈ ਰਾਜ ਇਥੇ,
ਸਚ ਦੇ ਨੀ ਚੰਨ ਦਬੇ ਹੇਠਾਂ ਅੰਧਕਾਰ ਦੇ ।
ਓਦੋਂ ਤੀਕ ਚੈਨ ਨਹੀਂ ਮੈਨੂੰ ਮਰਦਾਨਿਆਂ ਵੇ,
ਸੋਚਾਂ, ਇਹ ਕੀ ਵਰਤ ਰਹੇ ਰੰਗ ਕਰਤਾਰ ਦੇ ।
ਵੇਖਿਆ ਤਮਾਸ਼ਾ ਮਰਦਾਨਿਆ ਈ ਕਦੀ ਤੁਧ ?
ਸੈਰ ਮੇਰੇ ਨਾਲ ਕੀਤੇ ਸਾਰੇ ਸੰਸਾਰ ਦੇ ।
ਅਗ ਲੈਣ ਆਈ ਤੇ ਸੁਆਣੀ ਬਣੀ ਸਾਂਭ ਘਰ,
ਘੂਰ ਘੂਰ ਹੁਕਮ ਮਨਾਵੇ ਹੰਕਾਰ ਦੇ ।
ਖਾਵੋ ਪੀਵੋ ਬੋਲੋ ਚਾਲੋ ਆਵੋ ਜਾਵੋ ਪੁਛ ਪੁਛ,
ਹੁਕਮ ਪਏ ਚਲਦੇ ਨੇ ਡਾਢੀ ਸਰਕਾਰ ਦੇ ।
ਸਚ ਦੇ ਪਿਆਰੇ ਕਈ ਤਾੜੇ ਬੰਦੀਖਾਨੇ ਵਿਚ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਇਕ ਪਾਸੇ ਤੋਪ ਤੇ ਮਸ਼ੀਨਾਂ, ਬੰਬ, ਜੇਹਲ, ਫਾਂਸੀ,
ਕਹਿੰਦੇ, ਕੌਣ ਆ ਕੇ ਸਾਡੇ ਸਾਹਵੇਂ ਦਮ ਮਾਰਦੇ ।
‘ਸਚ’ ਤੇ ‘ਨਿਆਇ’ ਝੰਡਾ ਪਕੜ ਕੇ ਆਜ਼ਾਦੀ ਵਾਲਾ,
ਦੂਜੇ ਪਾਸੇ ਵਤਨ ਦੇ ਸੂਰਮੇ ਵੰਗਾਰਦੇ ।
ਸੂਰਜ ਆਜ਼ਾਦੀ ਵਾਲਾ ਬਦਲਾਂ ਨੇ ਘੇਰ ਲਿਆ,
ਕਾਲੇ ਕਾਲੇ ਘਨੀਅਰ ਸ਼ੂੰਕਦੇ ਫੂੰਕਾਰਦੇ !
ਮਾਰ ਲਿਸ਼ਕਾਰੇ ਪਰ ਸੂਰਜ ਅਕਾਸ਼ ਚੜ੍ਹੇ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਵੇਖ ਤਲਵੰਡੀ ਵਿਚ ਭੰਡੀਆਂ ਨੀ ਮਚ ਰਹੀਆਂ,
ਰੰਡੀਆਂ ਦੇ ਨਾਚ ਹੁੰਦੇ ਵਿਚ ਦਰਬਾਰ ਦੇ ।
ਉਠ ਗਈਆਂ ਸਫ਼ਾਂ ਮਰਦਾਨਿਆਂ ਅਸਾਡੀਆਂ ਓ,
ਕੌਣ ਆ ਕੇ ਕਹੇ ਅਜ ਹਾਲ ਦਿਲਦਾਰ ਦੇ ।
ਜਿਥੇ ਸਚੇ ਸੌਦਿਆਂ ਦੇ ਕੀਤੇ ਸਤਸੰਗ ਅਸਾਂ,
ਜਿਥੇ ਦਿਨ ਕਟੇ ਅਸਾਂ ਨਾਲ ਰਾਇ ਬੁਲਾਰ ਦੇ ।
ਓਥੇ ਅਜ ਲਗੀਆਂ ਦੁਕਾਨਾਂ ਦੁਰਾਚਾਰ ਦੀਆਂ,
ਵੇਖ ਮਰਦਾਨਿਆਂ ਏ ਰੰਗ ਕਰਤਾਰ ਦੇ ।
ਦਸ ਕਿਹੜੀ ਥਾਂਇ ਪਹਿਲਾਂ ਚਲੀਏ ਪਿਆਰਿਆ ਵੇ,
ਆਂਵਦੇ ਸੰਦੇਸੇ ਸਭ ਪਾਸੋਂ ਵਾਂਗ ਤਾਰ ਦੇ ।
ਚਲੀਏ ਹਜ਼ਾਰੀ ਬਾਗ਼ ਬੀਰ ਰਣਧੀਰ ਪਾਸ,
ਚਕੀਆਂ ਪਿਹਾਈਏ ਕੋਲ ਬੈਠ ਸੋਹਣੇ ਯਾਰ ਦੇ ।
ਚੰਦਨ ਦੇ ਬੂਟੇ ਨੇ ਮਹਿਕਾਈ ਹੈ ਸੁਗੰਧ ਜਿਥੇ,
ਸੁੰਘ ਲਈਏ ਭੌਰ ਬਣ ਫੁਲ ਗੁਲਜ਼ਾਰ ਦੇ ।
ਅਜ ਇਹ ਹਜ਼ਾਰੀ ਬਾਗ਼ ਲੱਖੀ ਤੇ ਕਰੋੜੀ ਬਾਗ਼,
ਸਾਂਈਂ ਦੇ ਪਿਆਰੇ ਇਹ ਤੋਂ ਤਨ ਮਨ ਵਾਰਦੇ ।
ਫੇਰ ਅੰਡੇਮਾਨ ਫੇਰਾ ਪਾਵੀਏ ਪਿਆਰਿਆ ਵੇ,
ਦੇਸ਼ ਦੇ ਪਿਆਰੇ ਜਿਥੇ ਦੁਖੜੇ ਸਹਾਰਦੇ ।
ਪਿੰਜਰੇ ਦੇ ਵਿਚ ਕੋਈ ਪੁਛਦਾ ਨਾ ਬਾਤ ਜਿਥੇ,
ਜਪ ਕੇ ਆਜ਼ਾਦੀ ‘ਨਾਮ’ ਸਮੇਂ ਨੂੰ ਗੁਜ਼ਾਰਦੇ ।
ਛਾਤੀ ਲਾ ਕੇ ਸਾਰਿਆਂ ਪਿਆਰਿਆਂ ਨੂੰ ਇਕ ਵੇਰ,
ਫੇਰ ਜਾ ਜਗਾਈਏ ਸੁੱਤੇ ਹੋਏ ਸ਼ੇਰ ਬਾਰ ਦੇ ।
ਖੁਲ੍ਹ ਗਈ ਅੱਖ ‘ਸ਼ੇਰਾ ਉਠ’ ਦੀ ਆਵਾਜ਼ ਸੁਣ,
ਸੁਪਨੇ ਵਿਖਾਏ ਡਾਢੇ ਰੰਗ ਕਰਤਾਰ ਦੇ ।

ਸਤਿਗੁਰ ਆਇਓ ਸਰਣਿ ਤੁਹਾਰੀ !!
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ !!


ਹਰ ਰੋਜ ਤੈਨੂੰ ਨਵੀ ਸਵੇਰ ਮਿਲਦੀ ਹੈ
ਤੇ ਸਵੇਰੇ ਉੱਠ ਦੇ ਹੀ ਵਾਹਿਗੁਰੂ ਦਾ ਨਾਮ ਜਾਪਿਆ ਕਰ..

ਮੇਹਰ ਵਾਹਿਗੁਰੂ ..ਬਖਸ਼ਿਸ਼ ਵਾਹਿਗੁਰੂ
ਕਰੋ ਇਨਾਇਤਾਂ ਵਾਲੀ ਨਜ਼ਰ ਵਾਹਿਗੁਰੂ
ਜਾਣੇ ਅਣਜਾਣੇ ਕੀਤੇ ਮਾੜੇ ਕਰਮਾਂ ਨੂੰ
ਕਰ ਦਿਓ ਮੁਕਤੀ ਦੇ ਪਾਰ ਵਾਹਿਗੁਰੂ
ਦਿਓ ਸੁੱਮਤ… ਕੱਟੋ ਦੁਰਮੱਤ
ਨਾ ਆਏ ਮਾੜਾ ਵਿਚਾਰ ਵਾਹਿਗੁਰੂ
ਆਪਣੇ ਨਾਮ ਦੀ ਨੇਹਮਤ ਬਖਸ਼ ਦਿਓ
ਚਰਨਾਂ ਚ ਦਿਓ ਸਥਾਨ ਵਾਹਿਗੁਰੂ
ਔਗੁਣਾਂ ਭਰੇ ਮੇਰੇ ਸੰਸਕਾਰ
ਕਰੋ ਦਰਕਿਨਾਰ ਵਾਹਿਗੁਰੂ
ਐਸੀ ਰਹਿਮਤ ਵਰਸਾ ਦਿਓ
ਹੋ ਜਾਵਾਂ ਭਵਸਾਗਰ ਪਾਰ ਵਾਹਿਗੁਰੂ


ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥
ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥


ਮੇਹਰ ਵਾਹਿਗੁਰੂ ..ਬਖਸ਼ਿਸ਼ ਵਾਹਿਗੁਰੂ
ਕਰੋ ਇਨਾਇਤਾਂ ਵਾਲੀ ਨਜ਼ਰ ਵਾਹਿਗੁਰੂ
ਜਾਣੇ ਅਣਜਾਣੇ ਕੀਤੇ ਮਾੜੇ ਕਰਮਾਂ ਨੂੰ
ਕਰ ਦਿਓ ਮੁਕਤੀ ਦੇ ਪਾਰ ਵਾਹਿਗੁਰੂ
ਦਿਓ ਸੁੱਮਤ… ਕੱਟੋ ਦੁਰਮੱਤ
ਨਾ ਆਏ ਮਾੜਾ ਵਿਚਾਰ ਵਾਹਿਗੁਰੂ
ਆਪਣੇ ਨਾਮ ਦੀ ਨੇਹਮਤ ਬਖਸ਼ ਦਿਓ
ਚਰਨਾਂ ਚ ਦਿਓ ਸਥਾਨ ਵਾਹਿਗੁਰੂ
ਔਗੁਣਾਂ ਭਰੇ ਮੇਰੇ ਸੰਸਕਾਰ
ਕਰੋ ਦਰਕਿਨਾਰ ਵਾਹਿਗੁਰੂ
ਐਸੀ ਰਹਿਮਤ ਵਰਸਾ ਦਿਓ
ਹੋ ਜਾਵਾਂ ਭਵਸਾਗਰ ਪਾਰ ਵਾਹਿਗੁਰੂ
🌹🌺🌹🌺🌹🌺🌹🌺🌹
..ਗੁਰਮੀਤ ਸਚਦੇਵਾ..

ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ,
ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।

ਵਾਹਿਗੁਰੂ ਜਰੂਰ ਲਿਖਣਾ ਜੀ
ਰੰਗ ਅੱਗ ਦਾ ਵੀ ਲਾਲ ਤਵੀ ਅੱਗੇ ਤੋਂ ਵੀ ਲਾਲ
ਸਾਰੀ ਰੋਵੇ ਕਾਇਨਾਤ ਹੋ ਗਏ ਬੱਦਲ ਵੀ ਲਾਲ
ਰੰਗ ਸੂਰਜ ਨੇ ਆਪਣਾ ਵਟਾਇਆ
ਜੱਗ ਤੇ ਹਨੇਰਾ ਪੈ ਗਿਆ
ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਜੱਗ ਤੇ ਹਨੇਰ ਪੈ ਗਿਆ…………..
ਹੋਇਆ ਤਨ ਛਾਲੇ ਛਾਲੇ ਮਨ ਸੀਤ ਠੰਡਾ ਠਾਰ
ਤੇਰਾ ਕੀਆ ਮੀਠਾ ਲਾਗੈ ਰਹੇ ਮੁਖ ਚੋਂ ਉਚਾਰ
ਤੱਤਾ ਰੇਤਾ ਉੱਤੇ ਤੱਤਿਆਂ ਨੇ ਪਾਇਆ
ਜੱਗ ਤੇ ਹਨੇਰ ਪੈ ਗਿਆ……….
ਹੇਠੋਂ ਅੱਗ ਦੀਆਂ ਲਾਟਾਂ ਤੱਤਾ ਰੇਤਾ ਸੀਸ ਵਿਚ
ਉੱਤੋਂ ਅੰਬਰ ਵੀ ਰੋਵੇ ਪਾਟੀ ਧਰਤੀ ਦੀ ਹਿੱਕ
ਚੰਦੂ ਚੰਦਰੇ ਨੇ ਜ਼ੁਲਮ ਕਮਾਇਆ
ਜੱਗ ਤੇ ਹਨੇਰ ਪੈ ਗਿਆ………..
ਮੁੱਖੋਂ ਸਤਿਨਾਮੁ ਬੋਲੇ ਖਿੱਲ ਭੁੱਜਿਆ ਸਰੀਰ
ਕਿਵੇਂ ਮੰਨੀਏ ਜਿਉਂਦੀ ਜਹਾਂਗੀਰ ਦੀ ਜ਼ਮੀਰ
ਜਿਨ੍ਹੇ ਮੁਖ ਵਿੱਚੋਂ ਫਤਵਾ ਸੁਣਾਇਆ
ਜੱਗ ਤੇ ਹਨੇਰ ਪੈ ਗਿਆ
ਜਦੋਂ ਗੁਰੂ ਨੂੰ ਤਵੀ ਤੇ ਬਿਠਾਇਆ
ਜੱਗ ਤੇ ਹਨੇਰ ਪੈ ਗਿਆ…..
ਭੁੱਲ ਚੁੱਕ ਮਾਫ ਕਰਣੀ ਜੀ
ਸਰਦਾਰ ਹਰਪਾਲ ਸਿੰਘ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ


ਧੌਣ ਸਿੱਧੀ ਕਰਕੇ
ਉਰਦੂ ਦਾ ਸ਼ੇਅਰ ਆ
ਸਰ ਜਿਸ ਪੇ ਨ ਝੁਕ ਜਾਏ, ਉਸੇ ਦਰ ਨਹੀ ਕਹਤੇ।
ਹਰ ਦਰ ਪੇ ਜੋ ਝੁਕ ਜਾਏ, ਉਸੇ ਸਰ ਨਹੀ ਕਹਤੇ।
ਇੱਕ ਵਾਰ ਕਿਸੇ ਪੱਤਰਕਾਰ ਨੇ ਸੰਤਾਂ ਨੂੰ ਪੁਛਿਆ
ਤੁਸੀਂ ਹਿੰਦੁਸਤਾਨ ਚ ਕਿਵੇਂ ਰਹਿਣਾ ਚਾਹੁੰਦੇ ਹੋ ??
ਸੰਤ ਜੀ ਸੁਣ ਕੇ ਇਕਦਮ ਸਿੱਧੇ ਹੋ ਗਏ
ਧੌਣ ਸਿੱਧੀ ਅਕੜਾ ਕੇ
ਕਹਿੰਦੇ
#ਏਦਾ”…. ਹੀ…
ਧੌਣ ਸਿੱਧੀ ਕਰਕੇ…..😊
ਮਤਲਬ ਝੁਕ ਕੇ ਨੀ ਰਹਿਣਾ
ਹਾਂ , ਸੰਗਤ ਅੱਗੇ , ਗੁਰੂ ਅੱਗੇ ਤਾਂ ਸਦਾ ਹੀ ਸਿਰ ਚੁੱਕਦਾ ਤੇ ਝੁਕਦਾ ਰਹੂ , ਪਰ ਸਰਕਾਰਾਂ ਅੱਗੇ , ਜਾਲਮਾਂ ਅੱਗੇ , ਝੁਕ ਕੇ ਨਹੀਂ ਚੱਲਣਾ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥🙏

ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋ,
ਏਨਾ ਸੇਕ ਕਿਵੇਂ ਜਰ ਗਏ ਸੀ ,
ਤੱਤੀ ਕਿਹਾ ਮੈਂ ਕੀ ਦੱਸਾਂ
ਗੁਰੂ ਅਰਜੁਨ ਦੇਵ ਜੀ ਤਾਂ ਮੈਨੂੰ ਵੀ
ਠੰਡੀ ਠਾਰ ਕਰ ਗਏ ਸੀ
ਵਾਹਿਗੁਰੂ ਜੀ


ਜੇਠ ਮਲਾਨੀ ਤੇ ਸੰਤ ਜੀ
ਭਾਰਤ ਦਾ ਸਭ ਤੋਂ ਮਹਿੰਗਾ ਵਕੀਲ ਜੇਠ ਮਲਾਨੀ ਸੰਤਾਂ ਨੂੰ ਮਿਲਣ ਆਇਆ ਕੁਝ ਸਵਾਲ ਜਵਾਬ ਹੋਏ
1) ਤੁਸੀਂ ਸੰਤ ਹੋ ….
ਨਹੀਂ ਮੈਂ ਸੰਤ ਨਹੀ
2) ਪਰ ਲੋਕ ਕਹਿੰਦੇ ਤੁਸੀ ਸੰਤ ਹੋ …
ਫਿਰ ਇਹ ਸਵਾਲ ਲੋਕਾਂ ਨੂੰ ਪੁੱਛੋ ਮੇਰਾ ਸਵਾਲ ਨਹੀਂ
3) ਤੁਸੀਂ ਹਥਿਆਰ ਰੱਖੇ ਆ ਇਨ੍ਹਾਂ ਨਾਲ ਅਸ਼ਾਂਤੀ ਫੈਲਦੀ ਆ ……
ਹਥਿਆਰ ਰੱਖਣਾ ਸਾਡੇ ਗੁਰੂ ਦਾ ਹੁਕਮ ਆ ਏਨਾ ਨਾਲ ਸ਼ਾਂਤੀ ਰਹਿੰਦੀ ਹੈ
4) ਇਹ ਕਿਵੇਂ ਹੋ ਸਕਦਾ ? ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਅਾ …..
ਸੋਚ ਲਉ ਇੱਕ ਵਾਰ ਚੰਗੀ ਤਰ੍ਹਾਂ
5) ਹਾਂ ਬਿਲਕੁਲ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਅਾ…..
ਫਿਰ ਜਿਹਡ਼ੀਆਂ ਪਾਕਿਸਤਾਨ ਤੇ ਚੀਨ ਬਾਡਰ ਤੇ ਤੋਪਾਂ ਟੈਂਕ ਬੀੜੇ ਆ, ਵਾਪਸ ਕਰਾ ਲਓ , ਚੰਗੀ ਤਰਾਂ ਸ਼ਾਂਤੀ ਹੋਜੂ।
ਕੁਝ ਹੋਰ ਗਲਾ ਕਰਕੇ ਜੇਠਮਲਾਨੀ ਕੰਨਾਂ ਨੂੰ ਹੱਥ ਲਾ ਗਿਆ ਕਹਿੰਦਾ ਭਿੰਡਰਾਂਵਾਲੇ ਨੂੰ ਜਿੱਤਣਾ ਮੁਸ਼ਕਲ ਹੈ
#ਨੋਟ ਮਲਾਨੀ 2019 ਚ ਚਲਾਣਾ ਕੀਤਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄

ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…..