ਮੰਮੀ – ਇਕ Joke ਦਿਖਾਵਾਂ ?
ਮੈਂ – ਮੰਮੀ Joke ਸੁਣਾਇਦਾ ਹੁੰਦਾ
ਦਿਖਾਇਦਾ ਨੀਂ
ਮੰਮੀ – ਅੱਛਾ , ਜਰਾ ਸ਼ੀਸ਼ੇ ਚ ਦੇਖ
ਮੈਂ – 😭😭😭😭
ਤਾਰਾ ਸਿੰਘ ਬੈਂਕ ਵਿਚੋਂ ਪੈਸੇ ਕਢਵਾਉਣ ਗਿਆ ਬੈਂਕ ਦਾ ਕੈਸ਼ੀਅਰ ਕਹਿੰਦਾ ਪੈਸੇ ਹੈਨੀ
ਤਾਰਾ ਗੁੱਸੇ ਵਿੱਚ ਆਕੇ ਕਹਿੰਦਾ ਸਾਲਿਓ ਹੋਰ ਪਾਓ ਆਪਣੇ ਪਿਓ ਮੋਦੀ ਨੂੰ ਵੋਟਾਂ
ਬੈਂਕ ਚ ਤਾਂ ਕੀ ਤੁਹਾਡੇ ਘਰ ਵੀ ਪੈਸੇ ਨਹੀਂ ਰਹਿਣੇ
ਕੈਸ਼ੀਅਰ ਨੇ ਜਾਲੀ ਜਹੀ ਵਿੱਚੋਂ ਹੱਥ ਬਾਹਰ ਕੱਢਕੇ ਤਾਰੇ ਦੀ ਧੌਣ ਫੜਕੇ ਕਿਹਾ
ਸਾਲਿਆ ਪੈਸੇ ਤੇਰੇ ਖਾਤੇ ਵਿੱਚ ਹੈਨੀ 😜😂
ਜਿਥੇ ਵੀ ਜਾਓ ਪਤਨੀ ਦੇ ਹੀ ਕਿੱਸੇ ਨੇ
ਕੋਈ ਲਿਆ ਕੇ ਰੋ ਰਿਹਾ ਤੇ ਕੋਈ
ਲਿਆਉਣ ਦੇ ਲਈ ਰੋ ਰਿਹਾ
ਕੌਣ ਕਹਿੰਦੇ ਦੁੱਧ ਪੀਣ ਨਾਲ ਤਾਕਤ ਆਉਂਦੀ ਆ ?
5 ਗਿਲਾਸ ਦੁੱਧ ਪੀਓ ਤੇ ਫਿਰ ਕੰਧ ਨੂੰ
ਹਿਲਾਉਣ ਦੀ ਕੋਸ਼ਿਸ਼ ਕਰੋ
ਨਹੀਂ ਹਿਲੇਗੀ
ਹੁਣ 5 ਗਿਲਾਸ ਪੈਗ ਪੀਓ
ਤੇ ਸਿਰਫ ਕੰਧ ਵੱਲ ਨੂੰ ਦੇਖੋ
ਕੰਧ ਆਪਣੇ ਆਪ ਹਿੱਲਣ ਲੱਗ ਜਾਵੇਗੀ
ਇਕ ਕੁੜੀ ਦੀ ਜ਼ਿੰਦਗੀ
ਚੱਜ ਨਾਲ ਤੁਰ, ਚੱਜ ਨਾਲ ਬੋਲ ,
ਚੱਜ ਨਾਲ ਬੈਠ , ਚੱਜ ਨਾਲ ਪਹਿਨ
ਮੁਹੱਲੇ ਵਾਲੇ , ਪਿੰਡ ਵਾਲੇ , ਸ਼ਹਿਰ ਵਾਲੇ ,
ਦੇਸ਼ ਵਾਲੇ , ਦੁਨੀਆ ਵਾਲੇ , ਮੰਗਲ ਗ੍ਰਹਿ ਵਾਲੇ
ਦੂਸਰੀ universe ਵਾਲੇ ਕਿ ਕਹਿਣਗੇ
ਮੈਂ – ਮੰਮੀ ਆਹ ਦੇ ਮੈਂ ਟੂਰਨਾਮੈਂਟ ਚੋਂ ਪਹਿਲਾਂ ਇਨਾਮ ਜਿੱਤ ਕੇ ਆਇਆ
ਮੰਮੀ – ਉਹ ਛੱਡ ਜਿਹੜੀ ਮੈਂ ਘਰੋਂ ਪਾਣੀ ਵਾਲੀ ਬੋਤਲ
ਭਰ ਕੇ ਦਿੱਤੀ ਸੀ , ਉਹ ਕਿਥੇ ਛੱਡ ਆਇਆ ?
April Fool ਤਾਂ ਪਿਤਾ ਜੀ ਬਣਾਉਂਦੇ ਸੀ
ਜੇ ਕਿਸੇ ਕੁੜੀ ਨਾਲ ਚੱਕਰ ਹੈ ਤਾਂ ਦੱਸਦੇ
ਤੇਰਾ ਵਿਆਹ ਕਰ ਦਵਾਂਗੇ
ਇੱਕ ਵਾਰ ਹਿੰਮਤ ਕਰਕੇ ਦੱਸਿਆ ਤਾਂ
ਬਾਂਸ ਦੇ ਸੋਟੇ ਨਾਲ ਕੁਟਾਪਾ ਹੋਇਆ ਸੀ
ਮੈਂ – ਸਰ attendence ਦੇ ਦੋ
ਸਰ – ਸਿੱਧਾ attendence ? ਲੈਕਚਰ
ਕਿਹਨੇ ਸੁਣਨਾ ?
ਮੈਂ – ਸਰ ਉਹ ਤਾਂ ਮੈਂ ਘਰੋਂ ਮੰਮੀ ਕੋਲੋਂ
ਸੁਣ ਕੇ ਆਇਆ ਹਾਂ
ਅੱਜ ਇੱਕ ਕੁੜੀ ਕਹਿੰਦੀ
“ਤੂੰ ਬਹੁਤ ਸੋਹਣਾ ਲੱਗਦਾ ਆ”
ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ
ਫਿਰ ਮੂੰਹ ਧੋ ਕੇ ਇਕ ਵਾਰ ਹੋਰ ਦੇਖਿਆ
ਫਿਰ ਮੈਂ ਸਮਝ ਗਿਆ ਕੇ ਇਹ ਪੱਕਾ
ਰਿਚਾਰਜ ਕਰਵਾਉਣ ਦੇ ਚੱਕਰ ਚ ਆ
ਮੇਰੀ ਗਰਲਫਰੇਂਡ ਮੈਨੂੰ ਇਸ ਲਈ ਛੱਡ
ਕੇ ਚਲੀ ਗਈ ਕਿਉਂਕਿ ਮੈਨੂੰ ਇਹ ਨਹੀਂ
ਪਤਾ ਸੀ ਕਿ 20 – 20 Cookies
ਅਤੇ Krackjack ਦੋਨੋਂ ਬਿਸਕਿਟ
Parle ਬਣਾਉਂਦਾ ਹੈ !
ਪਤਨੀ : ਮੇਰੇ ਭਰਾ ਨੂੰ ਰੋਟੀ ਤਾਂ ਪੁੱਛ ਲਓ . . .
.
.
.
.
ਪਤੀ : ਸਾਲੇ ਸਾਹਿਬ ਤੁਸੀ ਰੋਟੀ ਖਾ ਕੇ ਆਏ ਹੋ
ਜਾਂ ਜਾਕੇ ਖਾਓਗੇ ?
🤣🤣🤣🤣🤣🤣
ਮੰਨ ਲਓ ਕੇ ਤੁਸੀਂ ਆਪਣੇ ਦੋਸਤ ਕੋਲੋਂ 100 ਰੁਪਏ ਲੈਂਦੇ ਹੋ ਲਾਟਰੀ ਖਰੀਦਣ ਲਈ
ਤੇ ਤੁਹਾਡੀ ਲਾਟਰੀ ਨਿਕਲ ਆਵੇ 1 ਕਰੋੜ ਦੀ
ਤੁਸੀਂ ਆਪਣੇ ਦੋਸਤ ਨੂੰ ਕਿੰਨੇ ਪੈਸੇ ਵਾਪਿਸ ਕਰੋਗੇ ?
ਕਾਂਗਰਸ ਨਾਲੋਂ ਤਾਂ ਅਕਾਲੀ ਸਰਕਾਰ ਚੰਗੀ ਸੀ
ਹੋਰ ਕੁਛ ਨੀਂ ਤਾਂ ਸੁੱਖੇ ਦੀ
ਕਾਮੇਡੀ ਤਾਂ ਦੇਖਣ ਨੂੰ ਮਿਲ ਜਾਂਦੀ ਸੀ
ਕੁੜੀ – Hello baby ,
ਤੇਰੀ ਯਾਦ ਆ ਰਹੀ ਸੀ
ਮੁੰਡਾ – ਹਾਲੇ ਤਨਖ਼ਾਹ ਨਹੀਂ
ਮਿਲੀ ਮੈਨੂੰ
ਕੁੜੀ – ਅੱਛਾ ਚਲੋ , ਪਾਪਾ ਆ ਗਏ
byee
ਮਾਸਟਰ – ਆਪਣਾ ਨੰਬਰ ਦੱਸੋ ?
ਕੁੜੀ – Sorry i have a boyfriend .
ਮਾਸਟਰ – ਮੇਰੀ ਮਾਂ , ਰੋਲ ਨੰਬਰ ਦੱਸ ਰੋਲ ਨੰਬਰ . . .
1 ਅਪ੍ਰੈਲ ਨੂੰ ਮੇਰਾ ਫੋਨ “Battery Low” ਦੱਸਦਾ ਪਿਆ ਸੀ
ਪਰ ਮੈਂ ਵੀ ਚਾਰਜ ਨੀ ਲਾਇਆ , ਮੈਨੂੰ ਪਤਾ
ਸਾਲਾ ਅਪ੍ਰੈਲ ਫੂਲ ਬਣਾਉਂਦਾ ਸੀ ਮੈਨੂੰ