ਮੈਂ – ਵੀਰੇ 18 ਰੁਪਏ ਦਾ ਪੈਟਰੋਲ ਭਰੀਂ
ਪੰਪ ਵਾਲਾ – 5 ਰੁਪਏ ਹੋਰ ਦੇ ਕੇ ਪੰਪ ਚ ਸਾਂਝ ਹੀ ਪਾ ਲੈ
ਜਦੋਂ ਵੀ ਫੋਨ ਚ Selfie ਲੈਣ ਲੱਗਦਾ
ਇਕ ਹੀ ਆਵਾਜ਼ ਆਉਂਦੀ ਆ
ਏਨਾ ਵੀ ਸੋਹਣਾ ਨਹੀਂ
ਸਾਡੀ ਗਲੀ ਚ ਕੁੱਤੇ ਲੜ੍ਹਦੇ ਪਏ ਆ
ਮੈਨੂੰ ਤਾਂ ਡਰ ਆ ਕਿਤੇ ਸਰਕਾਰ ਫੇਰ
ਨਾ Net ਬੰਦ ਕਰ ਦੇਵੇ
ਕੈਪਟਨ ਸਰਕਾਰ ਨੇ ਲੋਕਾਂ ਨੂੰ
SmartPhone ਤਾਂ ਕੀ ਦੇਣੇ ਆ
ਮੈਨੂੰ ਤਾਂ ਲੱਗਦਾ ਜਿਹਨਾਂ ਕੋਲ ਹੈਗੇ ਆ
ਇਹਨਾਂ ਨੈਟ ਬੰਦ ਕਰਵਾ ਕਰਵਾ ਕੇ
ਉਹਨਾਂ ਨੂੰ ਵੀ ਵੇਚਣ ਲਈ ਮਜਬੂਰ ਕਰ ਦੇਣਾ
ਇਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ , ਇਨਸਾਨ ਨਹੀਂ
ਵਿਆਹ ਤੋਂ ਇਕ ਦਿਨ ਪਹਿਲਾ ਹੋਣ ਵਾਲੀ ਪਤਨੀ ਦਾ ਮੈਸਜ ਆਇਆ
ਮੇਰਾ ਵਿਆਹ ਕਿਤੇ ਹੋਰ ਪੱਕਾ ਹੋ ਗਿਆ ਆ
ਸਾਡਾ ਵਿਆਹ ਨਹੀਂ ਹੋ ਸਕਦਾ
ਲਾੜਾ ਟੇਂਸ਼ਨ ਚ ਆ ਗਿਆ
ਫਿਰ ਤੋਂ ਦੂਜਾ ਮੈਸਜ ਆਇਆ
sorry ਗ਼ਲਤੀ ਨਾਲ ਤੁਹਾਨੂੰ send ਹੋ ਗਿਆ
ਲਾੜਾ ਫਿਰ ਤੋਂ ਟੇਂਸ਼ਨ ਚ
ਧਰਮਰਾਜ :–ਸੇਠਾ ! ਤੂੰ ਦੁਨੀਅਾਂ ਚ ਚੰਗੇ ਕੰਮ ਵੀ ਬਹੁਤ ਕੀਤੇ ਹੈ ਅਤੇ ਮਾੜੇ ਵੀ
ਹੁੁਣ ਤੂੰ ਦੱਸ ਕਿ ਸਵਰਗ ਚ ਜਾਣਾ ਕਿ ਨਰਕ ਚ ?
ਸੇਠ ;–ਸਵਰਗ ਨਰਕ ਵਾਲੇ ਮੋੜ ਤੇ ਹੀ ਛੱਡ ਦਿੳੁ ,
ਦੋਵੇਂ ਰਾਹ ਲੱਗਦੇ ਹਨ ਦੁਕਾਨ ਵਧੀਅਾ ਚੱਲੇਗੀ 😂
ਦੇਸ਼ ਦੇ ਜਵਾਨ ਹੁਣ ਜਾਗ ਚੁਕੇ ਨੇ
ਹੁਣ ਇਹ ਉੱਠਣਗੇ
ਬੁਰਸ਼ ਕਰਨਗੇ
ਤੇ ਫਿਰ 1 .5 GB ਖਤਮ ਕਰਨਗੇ
ਕੱਲ ਦਾ ਅਖਬਾਰ
ਪੁਲਿਸ ਨੇ ਕੱਟਿਆ ਬਿਜਲੀ
ਵਿਭਾਗ ਦੀ ਗੱਡੀ ਦਾ ਚਲਾਣ
ਅੱਜ ਦਾ ਅਖਬਾਰ
ਬਿਜਲੀ ਵਿਭਾਗ ਨੇ ਕੱਟੀ
ਥਾਣੇ ਦੀ ਬਿਜਲੀ
ਕਈ ਲੋਕ ਰਾਤ ਨੂੰ ਏਨੇ Sad Stories
ਪਾਉਂਦੇ ਆ ਕੇ
ਏਦਾਂ ਲੱਗਦਾ ਜਿਵੇਂ Dinner ਚ ਵੀ
ਧੋਖਾ ਖਾ ਕੇ ਆਏ ਹੋਣ
ਮੈਂ ਸਵੇਰੇ ਜਦੋਂ ਆਪਣਾ ਮੂੰਹ ਸ਼ੀਸ਼ੇ ਚ ਦੇਖਿਆ ਤਾਂ
ਏਦਾਂ ਲੱਗਿਆ
ਵੀਰੇ ਤੇਰੇ ਤਾਂ Arrange Marriage ਦੇ ਵੀ Chance
ਨੀਂ ਲੱਗਦੇ
ਆਹ ਦਿਨ ਵੀ ਦੂਰ ਨਹੀਂ
ਮੁੰਡਾ – ਮੈਨੂੰ ਹਾਂ ਕਰਦੇ , ਨਹੀਂ ਤਾਂ
ਕੁੜੀ – ਨਹੀਂ ਤਾਂ ਕੀ ?
ਮੁੰਡਾ – ਨਹੀਂ ਤਾਂ ਪੰਜਾਬ ਬੰਦ ਕਰਵਾ ਦਊਂਗਾ
ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇਕ ਬੇਨਤੀ ਆ ਕੇ ਹਰ ਸੜਕ ਤੇ
sign board ਲਗਾ ਦਿਓ
ਅੱਗੇ ਟੋਏ ਹਨ , ਹੋਲੀ ਚੱਲੋ
GF : ਕੀ ਕਰ ਰਹੇ ਹੋ ?
ME : ਚਾਹ ਪੀ ਰਿਹਾ ਹਾਂ !
GF (Romantic) : ਮੈਂ ਓਥੇ ਹੁੰਦੀ ਤਾਂ ਕੀ ਕਰਦੇ ?
ME : ਤੇਰੇ ਨਾਲ ਚਾਹ ਪੀਂਦਾ !
GF : ਚਾਹ ਨਾ ਹੁੰਦੀ ਤਾਂ ਕੀ ਕਰਦੇ ?
ME : ਚਾਹ ਬਣਾ ਕੇ ਪੀਂਦਾ
GF : ਜੇ ਚਾਹ ਬਣਾਉਣ ਦਾ ਸਾਮਾਨ ਹੀ ਨਾ ਹੁੰਦਾ ਤਾਂ ਕੀ ਕਰਦੇ ?
ME : ਤਾਂ ਬਾਹਰ ਜਾਕੇ ਸਾਮਾਨ ਲਿਆਉਂਦਾ , ਚਾਹ ਬਣਾਉਂਦਾ ਅਤੇ ਪੀਂਦਾ !
GF ਬੇਹੋਸ਼ ! !
😊😊😊
ਬਾਕੀ ਦੁਨੀਆ ਚ Oppo ਤੇ Vivo ਦੇ banner ਲੱਗੇ ਆ
ਪੰਜਾਬ ਚ IELTS ਤੇ Canada visa ਵਾਲਿਆਂ ਦੇ
ਪਹਿਲਾਂ – ਖਾਂਦੇ ਸਮੇਂ ਬਾਤ ਨਹੀਂ ਕਰਦੇ
ਹੁਣ – ਖਾਂਦੇ ਸਮੇਂ Chat ਨਹੀਂ ਕਰਦੇ