ਤਰਸ ਤਾਂ ਮੈਨੂੰ ਉਨ੍ਹਾਂ ਮੁੰਡਿਆਂ ਉੱਤੇ ਆਉਂਦਾ ਆ
ਜਿਨ੍ਹਾਂ ਦੀ ਰਾਸ਼ੀ ਤਾਂ ਕੰਨਿਆ ਆ
ਪਰ ਕੁੰਡਲੀ ਚ ਕੋਈ ਕੰਨਿਆ ਨਹੀਂ
ਕਈ ਮੁੰਡਿਆਂ ਦਾ ਵਸ ਚੱਲੇ ਤਾਂ
ਕੁੜੀਆਂ ਦੀ ਕਬਰ ਤੇ ਵੀ ਜਾ ਕੇ ਵੀ
ਲਿਖ ਆਉਣ
“Nice ਕਬਰ Dear”
ਕਈ ਗੁਆਂਢੀ ਤਾਂ ਸਿਰਫ ਇਸ ਲਈ ਦੁਖੀ ਰਹਿੰਦੇ ਆ
ਕਿਉਂਕਿ ਉਨ੍ਹਾਂ ਨੂੰ ਆਪਣੀ ਗੁਆਂਢਣ ਦੀ
ਫੇਸਬੁਕ ਆਈ ਡੀ ਨਹੀਂ ਮਿਲਦੀ
ਅੰਗਰੇਜ਼ੀ ਦੀ ਕਲਾਸ ਚੱਲ ਰਹੀ ਸੀ…
ਪੱਪੂ – ਸਰ ਤੰਬਾਕੂ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹੈ ?
ਮਾਸਟਰ – Tobacco ਕਹਿੰਦੇ ਆ ,
ਪਰ ਤੂੰ ਅਜਿਹਾ ਕਿਉਂ ਪੁੱਛਿਆ ਪੁੱਤਰ ?
ਪੱਪੂ – ਕੁੱਝ ਨਹੀਂ ਸਰ ਜੀ ,
ਮੰਨ ਲਓ ਜੇਕਰ ਕਦੇ ਵਿੱਚ ਅਮਰੀਕਾ ਪੜ੍ਹਨੇ ਗਿਆ ਤਾਂ
ਕਿਸੇ ਕੋਲੋਂ ਮੰਗਣ ਵਿੱਚ ਪਰੇਸ਼ਾਨੀ ਨਾ ਹੋਵੇ …
ਬੋਲੇ ਤੋ… ਪਤਾ ਹੋਣਾ ਚਾਹੀਦਾ
ਮਾਸਟਰ ਨੇ ਚਪਲ ਚੁੱਕ ਕੇ ਮਾਰੀ
ਸ਼ਹਿਰਾਂ ਵਾਲੇ Purpose ਕਰਦੇ, ਪਰ ਪਿੰਡਾਂ ਵਾਲੇ ਸੰਗਦੇ ਆ…
ਉਝ ਭਾਂਵੇ ਸਾਥੋਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ…
ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ,
ਤੇ ਸਾਨੂੰ ਪਿਆਰੀ ਸੀ ਸਰਦਾਰੀ…
ਸਾਡੇ ਲਈ ਆਉਣ ਰਿਸ਼ਤੇ ਹਜਾਰਾਂ,
ਉਹ ਹਜੇ ਵੀ ਫਿਰਦੀ Kuvari…
3 ਵਾਰੀ ਮਾਰਿਆ purpose, ਤੂੰ ਨੀ yes ਕਰਦੀ…
ਜਾਹ ਫ਼ੇਰ ਦਫ਼ਾ ਹੋ, ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ ਬੰਬ ਲੱਗਦੀ…
ਨਵਾਂ Iphone x ਲੈ ਲਿਆ ਜਵਾਨ ਨੇ,
ਘੈਂਟ ਜੀ ਬਣਾ ਲਈ Id ਖੱਬੀਖਾਨ ਨੇ …
Facebook ਉੱਤੇ Busy ਰਹਿਣ ਲੱਗਿਆ,
ਵਿਆਹੀਆਂ ਤੇ ਕੁਵਾਰੀਆਂ ਨਾਲ ਖਹਿਣ ਲੱਗਿਆ …
ਫੋਟੋ ਉੱਤੇ ਆ ਗਿਆ Comment ਕੁੜੀ ਦਾ,
ਉਹਨੇ ਦੱਸਤਾ Messenger ਤੇ ਕਿਵੇਂ ਜੁੜੀ ਦਾ …
ਕਿਸਮਤ ਗੱਭਰੂ ਦੀ ਤੇਜ਼ ਬਾਹਲੀ ਸੀ,
ਕੁੜੀ ਲਾਗੇ ਪਿੰਡ ਦੀ ਹੀ ਰਹਿਣ ਵਾਲੀ ਸੀ …
ਮੁੰਡੇ ਭਾਅ ਦੀ ਅੱਜ ਨਵੀਂ ਖੋਜ ਹੋ ਗਈ,
ਜੋੜੀ Facbook ਤੇ Close ਹੋ ਗਈ …
ਕਹਿੰਦਾ ਸੁਣੋ ਦਿਲ ਦੀ ਪੁਕਾਰ ਸੋਹਣਿਓ,
ਹਾਏ ਮੁੱਖੜਾ ਦਿਖਾ ਦਿਓ ਇੱਕ ਵਾਰ ਸੋਹਣਿਓ …
ਕੁੜੀ ਨੇ ਵੀ ਦੱਸਤਾ Adress ਅਸਲੀ,
ਤੜਕੇ ਨੂੰ ਮੁੰਡੇ ਨੇ ਕਮਰ ਕੱਸਲੀ …
ਛੱਤ ਉੱਤੇ ਖੜੀ ਦੇਖ ਕੇ ਰਕਾਨ ਨੂੰ,
ਆ ਗਿਆ Flying Kiss ਦੇ ਕੇ ਜਾਨ ਨੂੰ …
ਜੇ ਕਰਦੀ ਏ ਮੈਨੂੰ ਸੱਚਾ ਪਿਆਰ ਸੋਹਣੀਏ,
ਖੁੱਲ ਕੇ ਜੇ ਮਿਲੇ ਇੱਕ ਵਾਰ ਸੋਹਣੀਏ …
ਕੁੜੀ ਕਹਿੰਦੀ ਕਰਦੀ ਪਿਆਰ ਮੈਂ ਵੀ ਸੱਚਾ ਮੁੰਡਿਆਂ,
ਮਿਲੂਗੀ ਜਰੂਰ ਵਾਅਦਾ ਪੱਕਾ ਮੁੰਡਿਆਂ …
ਦੂਜੀ ਮੁਲਾਕਤ ਕੰਮ Fit ਹੋ ਗਿਆ,
12:30 ਰਾਤੀ Time Set ਹੋ ਗਿਆ …
10:30 ਯਾਰ ਜੀ ਨੇ ਕਿੱਕ ਮਾਰ ਲੀ,
ਮਾਲ-ਮੂਲ ਖਾ ਕੇ ਸੂਈ 90 ਤੇ ਚਾੜ ਲੀ …
12 ਵਜੇ ਸਹੇਲੀ ਵਾਲੇ ਪਿੰਡ ਪਹੁੰਚ ਕੇ,
ਗੱਭਰੂ ਨੇ ਸੁਣੇ ਜਦੋਂ ਕੁੱਤੇ ਭੌਂਕਦੇ …
Hero Honda ਗੰਨੇ ਓਹਲੇ ਟੇਡਾ ਪਾ ਗਿਆ,
ਲਾ ਕੇ Phone ਕਹਿੰਦਾ ਯਾਰ ਤੇਰੇ ਪਿੰਡ ਆ ਗਿਆ …
ਹੱਥਾ ਨਾਲ ਇਸ਼ਾਰੇ ਜਾਂਦੀ ਸੀ ਕਰੀ,
ਦੇਖਦੀ ਸੀ ਕੁੜੀ ਵੀ ਚੁਬਾਰੇ ਚ ਖੜੀ …
ਪਹਿਲਾਂ ਪੈਰ ਰੱਖਿਆ ਮੁੰਡੇ ਨੇ ਕੰਧ ਤੇ,
ਕੁੜੀ ਦੇ ਵੀ ਡਰ ਨਾਲ ਪੈਰ ਕੰਬ ਗਏ …
ਮਾਰੀ ਜਦੋਂ ਛਾਲ ਮੁੰਡੇ ਨੇ ਕੰਧ ਤੋਂ,
ਬੋਰੀ ਥੱਲੇ ਬੈਠਾ ਸੀ ਬੱਚਦਾ ਠੰਡ ਤੋਂ …
ਮੁੰਡੇ ਦੇ ਕਤੂਰਾ ਪੈਰਾਂ ਥੱਲੇ ਆ ਗਿਆ,
ਚੂਅ-ਚੂਅ ਜੀ ਕਰਕੇ ਸਾਰਾ ਟੱਬਰ ਉਠਾ ਲਿਆ …
ਕੁੜੀ ਨੇ Mobile Phone ਪਾਸੇ ਰੱਖਤਾ,
Sim ਕੱਢ ਕੇ ਦੰਦਾਂ ਨਾਲ ਚੱਬਤਾ …
12:30 ਪੈ ਗਿਆ ਵੀ ਘੇਰਾ ਜੱਟ ਨੂੰ,
ਆਸ਼ਿਕ ਹੀ ਜਾਣਦੇ ਸਿਆਲੂ ਸੱਟ ਨੂੰ …
ਪਿੰਡ ਵਿੱਚ ਰੋਣ ਲੱਗੇ ਕੁੱਤੇ-ਕੁੱਤੀਆਂ,
ਸੋਣ ਦੇ ਸਰਾਟੇ ਵਾਂਗੂ ਪੈਣ ਮੁੱਕੀਆਂ …
ਰੋਲਾ-ਰੂਲਾ ਸੁਣ ਕੁੜੀ ਥੱਲੇ ਆ ਗਈ,
ਹਾਏ 5, 7 ਲਾਫੜੇ ਕੁੜੀ ਵੀ ਲਾ ਗਈ …
ਛੱਡਿਓ ਨਾ ਇਹਨੂੰ ਕੁੱਟੋ ਹੋਰ ਡੈਡੀ ਜੀ,
ਸ਼ਕਲੋ ਵੀ ਲੱਗੇ ਪੱਕਾ ਚੋਰ ਡੈਡੀ ਜੀ …
ਕਰਤਾ ਗੁਵਾਢੀਆਂ ਨੇ Phone ਥਾਣੇ ਨੂੰ,
ਜਿਪਸੀ ਚ ਚਾੜ ਦਿੱਤਾ ਬੀਬੇ ਰਾਣੇ ਨੂੰ …
ਸੁਬਹਾ ਪਤਾ ਲੱਗਿਆ ਮੁੰਡੇ ਦੇ ਬਾਪ ਨੂੰ,
4 ਬੰਦੇ ਲੈ ਕੇ ਮਿਲਿਆ ਸਟਾਫ਼ ਨੂੰ …
60 ਕੁ ਹਜ਼ਾਰ ਥਾਣੇ ਚ ਦੇ ਗਏ,
ਬਾਪੂ ਹੁਣੀ ਕਾਕਾ ਜੀ ਨੂੰ ਘਰੇ ਲੈ ਗਏ …
ਮੁੰਡਾ ਸਾਰੀ ਘਟਨਾ ਸੁਣਾਉਣ ਲੱਗਿਆ,
ਗਲ ਲੱਗ ਮਾਂ ਦੇ ਪੁੱਤ ਰੋਣ ਲੱਗਿਆ …
ਸੌਂਹ ਲੱਗੇ ਬੇਬੇ ਤੇਰੀ ਤੇਰੇ ਪੁੱਤ ਨੂੰ,
ਅੱਜ ਤੋਂ ਨੀ ਚਲਾਉਂਦਾ ਮੈਂ Facebook ਨੂੰ …
ਆਹ Net ਵਾਲੇ ਪਿਆਰ ਸਾਰੇ ਜੱਬ ਮੇਰੇ ਲਈ,
ਬੇਬੇ-ਬਾਪੂ ਅੱਜ ਤੋਂ ਨੇ ਰੱਬ ਮੇਰੇ ਲਈ …
ਕਮਲੀ ਕਹਿੰਦੀ ਪਹਿਲਾਂ ਬੁਲਟ ਲੈ ਕੇ ਆਓ ਫੇਰ ਗੱਲ ਕਰੂੰ…
ਮੈ ਕਿਹਾ ਤੇਰੇ ਵਰਗੀਆਂ ਤਾਂ ਅਸੀਂ ਸਾਈਕਲ ਤੇ ਪੱਟੀਆ ਨੇ…
ਇਹਨਾਂ ਕੁੜੀਆਂ ਨਾਲੋਂ ਮੱਛਰ ਚੰਗਾ,
ਜਿਹੜਾ ਬਿਨਾਂ ਪੁੱਛੇ ਹੀ ਮਿੱਤਰਾ ਦੀ ਬੁੱਗੀ ਤਾਂ ਲੈ ਜਾਂਦਾ..
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
ਪਰ ਇਹ ਸੋਚ ਕੇ Cancel ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ Status Copy ਕਰਦੀ ਆ..!
ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਓ,
ਮੈ ਕਿਹਾ, “ਸਾਰੀ ਉਮਰ ਆਪਾ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ”
ਮੈ ਕਿਹਾ, “ਸਾਰੀ ਉਮਰ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ ਅੱਗੇ..?”
ਮੈ ਕਿਹਾ, “ਤੀਜਾ ਸਾਡੇ ਨਾਲ ਖੇਡਦਾ ਸਾਡਾ ਜਵਾਕ ਹੋਵੇ…”
ਕਮਲੀ ਹੱਸ-ਹੱਸ ਕਮਲੀ ਹੋਰ ਕਮਲੀ ਹੋ ਗਈ
ਕੇਰਾਂ ਪਿੰਡ ਚ ਲਾਲਿਆਂ ਨੇ ਘਰੇ ਭਾਈ ਭਗਵਤ ਗੀਤਾ ਦਾ ਪਾਠ ਰਖਾ ਲਿਆ। ਸ਼ਹਿਰੋਂ ਲਾਲਾ ਜੀ ਦੇ ਰਿਸ਼ਤੇਦਾਰ ਵੀ ਆਏ ਹੋਏ। ਪਿੰਡ ਵੀ ਸਾਰਾ ਸੱਦਿਆ ਪੂਰਾ ਤਗੜਾ ਮਹੌਲ । ਪੰਡਤ ਜੀ ਲੱਗ ਗਏ ਕਥਾ ਸੁਨਾਉਣ।
ਕ੍ਰਿਸ਼ਨ ਦੇ ਜਨਮ ਵੇਲੇ ਤੋੰ ਹੋਗੀ ਕਥਾ ਸ਼ੁਰੂ
ਪੰਡਤ ਜੀ ਕਹਿੰਦੇ ਭਾਈ ਕ੍ਰਿਸ਼ਨ ਦਾ ਮਾਮਾ ਕੰਸ ਸਿਰੇ ਦਾ ਦੁਸ਼ਟ ਤੇ ਅੱਤਿਆਚਾਰੀ ਬੰਦਾ ਸੀ।
ਓਹਨੂੰ ਭਵਿੱਖਬਾਣੀ ਹੋਈ ਵੀ ਤੇਰੀ ਮੌਤ ਤੇਰੀ ਭੈਣ ਦੀ 8ਵੀਂ ਸੰਤਾਨ ਦੇ ਹੱਥੋਂ ਲਿਖੀ ਆ। ਓਹਨੇ ਆਵਦੀ ਭੈਣ ਤੇ ਭਣੋਈਏ ਨੂੰ ਜੇਲ ਚ ਨਜਰਬੰਦ ਕਰ ਲਿਆ।
ਪਹਿਲੀ ਸੰਤਾਨ ਹੋਈ ਕੰਸ ਨੇ ਉਹਨੂੰ ਮਾਰ ਦਿੱਤਾ ਦੂਜੀ ਹੋਈ ਓਹਨੂੰ ਵੀ ਮਾਰ ਦਿੱਤਾ। ਕਰਦੇ ਕਰਦੇ 7 ਸੰਤਾਨਾ ਮਾਰ ਤੀਆਂ
ਫੇਰ 8ਵੀਂ ਸੰਤਾਨ ਦੇ ਰੂਪ ਚ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ
ਤੇ ਉਹ ਕੰਸ ਦੀ ਮੌਤ ਬਣਕੇ ਆਏ
ਨਾਜਰ ਅਮਲੀ ਨੇ ਮਾਰ ਕੇ ਮੂਕੇ ਜੇ ਦਾ ਮੰਡਸਾ ਸਿੱਟ ਕੇ ਜਰਦੇ ਦੀ ਲੱਪ ਬੁੱਲ੍ਹ ਥੱਲੇ
ਕਹਿੰਦਾ ਪੰਡਤਾ ਇੱਕ ਗੱਲ ਦੱਸ ਜਦੋ ਕੰਸ ਨੂੰ ਪਤਾ ਸੀ ਕਿ ਭੈਣ ਦੀ 8ਵੀਂ ਸੰਤਾਨ ਓਹਨੂੰ ਮਾਰੂ ਤਾਂ ਉਹਨੇ ਭੈਣ ਤੇ ਭਣੋਈਏ ਨੂੰ ਕੱਠੇ ਰੱਖਿਆ ਈ ਕਿਉਂ ਸੀ। ਅੱਡ ਅੱਡ ਰੱਖਦਾ ਐਵੇਂ ਭੈਂਦੇਨੀ ਐਡੀ ਮਹਾਭਾਰਤ ਕਰਾ ਕੇ ਰਖਤੀ।
ਲਾਲੀਆਂ ਭਰਾਵਾਂ ਬਿੱਟਰ ਬਿੱਟਰ ਝਾਕਣ ਸਾਰਾ ਪਿੰਡ ਲਿੱਟਦਾ ਫਿਰੇ
ਪੰਡਿਤ – ਬੇਟਾ ਤੇਰੀ ਕੁੰਡਲੀ ਚ ਦੋਸ਼ ਆ
ਮੈਂ – ਉਹ ਤਾਂ ਮੈਨੂੰ ਵੀ ਪਤਾ ਆ
ਤੂੰ ਇਹ ਦੱਸ ਕੋਈ ਕੁੜੀ ਹੈ ਜਾਂ ਨਹੀਂ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਬਾਬਾ ਰਾਮਦੇਵ ਦੀ ਸਿਮ ਨਾਲ
ਡਾਟਾ ਦੇ ਨਾਲ ਨਾਲ ਆਟਾ ਵੀ ਫਰੀ ਮਿਲਣਾ
ਕੁੜੀ ਖੁਸ਼ੀ ਨਾਲ ਉਛਲਦੇ ਹੋਏ ਘਰ ਵਿੱਚ ਆਈ ,
ਕੁੜੀ – ਇੱਕ ਖੁਸ਼ੀ ਦੀ ਗੱਲ ਹੈ ?
ਮਾਂ – ਕੀ ?
ਕੁੜੀ – ਅੱਜ ਇੱਕ ਮੁੰਡੇ ਨੇ ਮੈਨੂੰ ਕਿਸ ਕੀਤਾ ?
ਮਾਂ – ਕੀ ? . ਹੁਣੇ ਤੋਂ ਅਜਿਹੀ ਹਰਕਤਾਂ ਕਰਦੀ ਹੈ ?
ਕੁੜੀ – ਸਾਰੀ ਮੰਮਾ
ਮਾਂ – ਠੀਕ ਹੈ , ਅੱਗੇ ਤੋਂ ਧਿਆਨ ਰੱਖਣਾ ,
ਕੁੜੀ – ਮਾਂ ਮੈਂ ਅੱਗੇ ਤੋਂ ਤਾਂ ਪੂਰਾ ਧਿਆਨ ਰੱਖਦੀ ਹਾਂ
ਉਹ ਪਿੱਛੇ ਤੋਂ ਆ ਕੇ ਕਿਸ ਕਰਦਾ ਹੈ ! !