ਕੇਜਰੀਵਾਲ ਜਿਸ ਬੰਗਲੇ ਵਿੱਚ ਰਹਿੰਦਾ ਹੈ ਉੱਥੇ 6 ਕਮਰੇ ਹਨ
ਇੱਕ ਕਮਰੇ ਵਿੱਚ ਉਹ ਤੇ ਉਸਦਾ ਪਰਵਾਰ ਰਹਿੰਦਾ ਹੈ ਅਤੇ
ਬਾਕੀ ਦੇ 5 ਕਮਰਿਆਂ ਵਿੱਚ ਮੋਦੀ ਦੇ ਖਿਲਾਫ ਸਬੂਤ ਰੱਖੇ ਨੇ



ਪਾਰਟੀ ਚ ਸੋਹਣੀ ਕੁੜੀ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੇ
ਪਤੀ ਦੇ ਕੋਲ ਪਤਨੀ ਆਈ ਤੇ ਬੋਲੀ ,
ਚਲੋ ਘਰ ਜਾ ਕੇ ਤੁਹਾਡੀ ਸੱਟ ਤੇ ਦਵਾਈ ਲਾ ਦੇਵਾਂ
ਪਤੀ – ਪਰ ਮੈਨੂੰ ਸੱਟ ਲੱਗੀ ਕਿੱਥੇ ਆ ?
ਪਤਨੀ – ਹਾਲੇ ਆਪਾਂ ਘਰ ਵੀ ਕਿੱਥੇ ਪਹੁੰਚੇ

ਅੱਜ ਸਵੇਰੇ ਜਿਦਾਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ
ਬਿੱਲੀ ਰਸਤਾ ਕੱਟ ਗਈ
ਮੈਂ ਓਥੇ ਹੀ ਰੁਕ ਗਿਆ
ਤੇ ਬਿੱਲੀ ਹੱਸ ਕੇ ਬੋਲੀ
ਜਾ ਨਿਕਲ ਜਾ
“ਤੇਰੇ ਤਾਂ ਵਿਆਹ ਹੋ ਗਿਆ”
ਹੁਣ ਇਸਤੋਂ ਮਾੜਾ ਕੀ ਹੋਣਾ

ਦਿੱਲੀ ਚ –
ਬੇਟਾ – ਪਾਪਾ ਅੱਜ ਬਹੁਤ ਗਰਮੀ ਲੱਗ ਰਹੀ ਆ
ਪਾਪਾ – ਓਹ ਮੇਰੇ ਬੇਟੇ ਨੂੰ ਗਰਮੀ ਲੱਗ ਰਹੀ ਆ
ਆਪਾਂ ਸ਼ਾਮ ਨੂੰ AC ਲਗਵਾ ਲੈਣਾ
ਪੰਜਾਬ ਚ –
ਬੇਟਾ – ਬਾਪੂ ਅੱਜ ਬਹੁਤ ਗਰਮੀ ਲੱਗ ਰਹੀ ਆ
ਬਾਪੂ – ਅੱਛਾ , ਚੱਲ ਸਾਲਿਆ ਤੇਰੀ ਟਿੰਡ ਕਢਵਾ ਕੇ ਆਵਾਂ


ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਇਹ ਕਹਿ ਕੇ
reject ਕਰ ਦਿੰਦਿਆਂ ਨੇ ਕੇ
ਤੂੰ ਮੇਰੇ type ਦਾ ਨੀਂ ਆ
ਭੈਣ ਤੈਨੂੰ ਕੀ ਬੋਇਫਰੈਂਡ ਚਾਹੀਦਾ ਜਾਂ ਖੂਨਦਾਨ ਕਰਨ ਵਾਲਾ ?

ਕੁੜੀ – ਤੈਨੂੰ ਮੇਰੇ ਤੇ ਕਿੰਨਾ ਕ ਭਰੋਸਾ ਆ ?
ਮੈਂ – ਮੇਰਾ ATM ਪਿੰਨ 3443 ਆ
ਕੁੜੀ – ਪਹਿਲਾਂ ATM ਕਾਰਡ ਤਾਂ ਦੇ
ਮੈਂ – ਨਹੀਂ ਬੱਸ ਏਨਾ ਹੀ ਭਰੋਸਾ ਆ


ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਇਸ ਦੀਵਾਲੀ ਤੇ UP ਪੁਲਿਸ ਵਾਲੇ
ਕਿਰਾਏ ਤੇ ਮਿਲ ਰਹੇ ਨੇ
ਠਾਏਂ ਠਾਏਂ ਕਰਨ ਲਈ


ਪਤਨੀ – ਕਿਥੇ ਹੋ ?
ਪਤੀ – ਯਾਦ ਆ ਪਿਛਲੀ ਦੀਵਾਲੀ ਤੇ ਆਪਾਂ ਇਕ ਜਿਊਲਰੀ ਦੀ ਦੁਕਾਨ ਤੇ ਗਏ ਸੀ , ਜਿਥੇ ਤੈਨੂੰ ਇੱਕ ਹਾਰ ਪਸੰਦ ਆ ਗਿਆ ਸੀ
ਪਤਨੀ – ਹਾਂਜੀ , ਯਾਦ ਆਇਆ
ਪਤੀ – ਤੇ ਉਦੋਂ ਮੇਰੇ ਕੋਲ ਪੈਸੇ ਨਹੀਂ ਸੀ
ਪਤਨੀ (ਖੁਸ਼ੀ ਨਾਲ) – ਹਾਂਜੀ ! ਯਾਦ ਆ
ਪਤੀ – ਮੈਂ ਕਿਹਾ ਸੀ ਹਾਰ ਤੈਨੂੰ ਇੱਕ ਦਿਨ ਜਰੂਰ ਲੈ ਕੇ ਦਵਾਂਗਾ
ਪਤਨੀ (ਖੁਸ਼ੀ ਨਾਲ ਪਾਗਲ) – ਹਾਂਜੀ ਹਾਂਜੀ , ਬਹੁਤ ਚੰਗੀ ਤਰਾਂ ਯਾਦ ਆ
ਪਤੀ – ਬਸ ਓਹਦੇ ਨਾਲ ਵਾਲੀ ਦੁਕਾਨ ਤੇ ਬੈਠਾ , ਵਾਲ ਕਟਵਾ ਰਿਹਾ , ਥੋੜਾ ਲੇਟ ਆਊਂਗਾ

ਅੱਜਕੱਲ੍ਹ ਲੋਕ ਬਹੁਤ ਲਾਪਰਵਾਹ ਅਤੇ ਗੈਰਜਿੰਮੇਦਾਰ ਹੋ ਗਏ ਨੇ
ਦੀਵਾਲੀ ਸਿਰ ਉੱਤੇ ਹੈ ਅਤੇ . .
.
.
ਚਾਇਨਾ ਦੀਆਂ ਲਾਈਟਾਂ ਦਾ ਵਿਰੋਧ
ਹਾਲੇ ਤੱਕ ਸ਼ੁਰੂ ਨਹੀ ਹੋਇਆ . . ! !

ਅੱਜ ਸਵੇਰੇ ਸਵੇਰੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਵੇਖਿਆ ।

ਇੱਕ ਸੂਟ ਖਰੀਦੋ ਅਤੇ ਉਸ ਤੇ 50% ਦੀ ਬਚਤ ਪਾਓ ।

ਮੈਂ ਅਖਬਾਰ ਪਾੜਕੇ ਸੁੱਟ ਦਿੱਤਾ ਅਤੇ ਤੁਰੰਤ 100% ਦੀ ਬਚਤ ਪ੍ਰਾਪਤ ਕੀਤੀ ।


ਪੱਪੂ ਨੇ ਤਲਾਕ ਲਈ ਕੋਰਟ ਵਿੱਚ ਅਰਜੀ ਦਿੱਤੀ !

ਜੱਜ – ਤੈਨੂੰ ਤਲਾਕ ਕਿਉਂ ਚਾਹੀਦਾ ਹੈ ?

ਪੱਪੂ – ਮੈਂ ਆਪਣੀ ਪਤਨੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਜੱਜ ਸਾਹਿਬ !
ਰੋਜ ਰਾਤ ਨੂੰ ਉਹ ਨਿਕਲਦੀ ਹੈ ਅਤੇ ਇੱਕ ਡਾਂਸ ਬਾਰ ਤੋਂ ਦੂਜੇ ਡਾਂਸ ਬਾਰ ,
ਦੂਜੇ ਡਾਂਸ ਬਾਰ ਤੋਂ ਤੀਸਰੇ ਡਾਂਸ – ਬਾਰ . . . . . !
ਅਜਿਹੇ ਉਹ ਸਾਰੇ ਡਾਂਸ – ਬਾਰਾਂ ਦੇ ਚੱਕਰ ਲਗਾਉਂਦੀ ਹੈ ,
ਅੱਧੀ ਰਾਤ ਨੂੰ ਘਰ ਪਰਤਦੀ ਹੈ !

.
ਜੱਜ – ਪਰ ਤੁਹਾਡੀ ਪਤਨੀ ਏਦਾਂ ਕਿਉਂ ਕਰਦੀ ਆ ?

ਪੱਪੂ – ਉਹ ਮੈਨੂੰ ਲੱਭਦੀ ਹੁੰਦੀ ਆ , ਜੱਜ ਸਾਹਿਬ


ਇੱਕ ਦਿਨ ਆਰਿਆਭੱਟ ਬੈਠੇ – ਬੈਠੇ ਉਸ ਦੋਸਤ
ਜਾਂ ਰਿਸ਼ਤੇਦਾਰ ਦਾ ਨਾਮ ਗਿਣ ਰਹੇ ਸਨ 🙁
ਜੋ ਬੁਰੇ ਵਕਤ ਵਿੱਚ ਉਹਨਾਂ ਦੇ ਕੰਮ ਆਏ . . . .
ਬਸ ਉਥੇ ਹੀ ਸਿਫ਼ਰ ਦੀ ਖੋਜ ਹੋਈ ।

ਸਾਡੀ ਹੈਸਿਅਤ ਦਾ ਅੰਦਾਜ਼ਾ ਤੁਸੀਂ ਕੀ ਲਗਾਓਗੇ .

15 ਲੱਖ ਤਾਂ ਸਿਰਫ ਪ੍ਰਧਾਨਮੰਤਰੀ ਤੋਂ ਹੀ ਲੈਣ ਨੇ


ਮੈਨੂੰ ਤਾਂ ਹੈਪੀ ਦੁਸਹਿਰੇ ਦੀਆਂ ਏਨੀਆਂ ਵਧਾਈਆਂ
ਮਿਲ ਰਹੀਆਂ ਆ ਜਿਦਾਂ
ਰਾਵਣ ਨੂੰ ਮੈਂ ਹੀ ਮਾਰਿਆ ਹੋਵੇ

ਮੋਟੀਆਂ ਕੁੜੀਆਂ ਲਈ ਇੱਕ ਸਲਾਹ
ਕਦੇ ਵੀ motorola ਦਾ ਫੋਨ ਨਾ ਲਓ
ਹਰ ਵਾਰ switch on ਕਰਨ ਤੇ ਤੁਹਾਨੂੰ
ਗੁੱਸਾ ਚੜ੍ਹਾਏਗਾ
“ਹੈਲੋ ਮੋਟੋ”

ਅੱਜ ਸਵੇਰੇ ਇੱਕ ਸੋਹਣੀ ਜਿਹੀ ਕੁੜੀ
ਖਿੜਕੀ ਚ ਖੜੀ ਹੋ ਕੇ ਹੱਥ ਹਿਲਾ ਰਹੀ ਸੀ
ਮੈਂ ਵੀ 15 ਮਿੰਟ ਤੱਕ ਖੜਾ ਹੱਥ ਹਿਲਾਉਂਦਾ ਰਿਹਾ
ਫਿਰ ਮੈਨੂੰ ਪਤਾ ਲੱਗਿਆ ਉਹ ਤੇ
ਖਿੜਕੀਆਂ ਸਾਫ ਕਰ ਰਹੀ ਸੀ
ਦੀਵਾਲੀ ਆਉਣ ਵਾਲੀ ਆ