ਇਮਰਾਨ ਤਾਹਿਰ ਵਿਕੇਟ ਲੈਣ ਤੋਂ ਬਾਅਦ
ਐਨੀ ਤੇਜ਼ ਭੱਜਦਾ ਆ ਕੇ ਮੈਨੂੰ ਤਾਂ
ਡਰ ਲੱਗਾ ਰਹਿੰਦਾ ਸਾਲਾ ਕੀਤੇ take off ਨਾ ਕਰਜੇ



ਛੁੱਟੀ ਵਾਲੇ ਦਿਨ ਘਰ ਚ
ਬੇਟਾ ਪਾਣੀ ਭਰ ਕੇ ਰੱਖਦੇ
ਆਪਣੇ ਵਾਲ ਕਟਵਾ ਲੈ
ਅੱਗੇ ਜ਼ਿੰਦਗੀ ਬਾਰੇ ਕੀ ਸੋਚਿਆ ਆ ?

ਸ਼ਹਿਰਾਂ ਵਾਲੇ Purpose ਕਰ ਦੇਂਦੇ. .
ਪਰ
ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ
ਕੁੜੀ ਅੱਗੇ ਬੁੱਲ ਕੰਬਦੇ ਆ

ਜੋ ਮੁੰਡੇ ਕਦੇ ਕਹਿੰਦੇ ਸੀ 36 ਜਾਣਗੀਆਂ 36 ਆਉਣਗੀਆਂ
ਅੱਜ ਉਹਨਾਂ ਦੀ ਮੰਮੀ ਕਹਿੰਦੀ ਆ
ਮੁੰਡਾ 36 ਦਾ ਹੋ ਗਿਆ
ਕੋਈ ਤਾਂ ਰਿਸ਼ਤਾ ਕਰਵਾਦੋ


ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ
ਦੇਖ
ਕੇ,
ਇਕ ਅਮਲੀ ਨੂੰ ਲੱਗਾ ਕਿ ਸ਼ਾਇਦ.. ਇਹ ਵੀ ਕੁਝ
ਖਾਣ ਵਾਲੀ ਚੀਜ ਹੋਣੀ ਆ…
ਜਦੋ ਓਹ ਚਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ,–
‘ਓਹ ਕੰਜਰਾ ਖਾਈ ਨਾ ,ਜਮਾਂ ਫਿੱਕਾ ਏ…!_

LIC ਏਜੇਂਟ ਵਾਲਿਆਂ ਕੋਲ ਬਸ 10 ਮਿੰਟ ਬੈਠ ਜਾਓ
ਓਹ ਤੁਹਾਨੂੰ ਅਹਿਸਾਸ ਦਿਵਾ ਦੇਵੇਗਾ ਕੇ
ਜੀਉਣ ਤੋਂ ਜ਼ਿਆਦਾ ਮਰਨ ਵਿੱਚ ਫਾਇਦਾ ਆ


ਸਾਨੂੰ ਪਾਕਿਸਤਾਨ ਵਲੋਂ ਅੱਜ ਤੱਕ ਤਿੰਨ ਹੀ ਲੋਕ
ਵਾਪਸ ਮਿਲੇ ਹਨ ।

* 1 . ਬਜਰੰਗੀ ਬਾਈਜਾਨ *
* 2 . ਜੇਠਾਲਾਲ *
* 3 . ਵਿੰਗ ਕਮਾਂਡਰ ਅਭਿਨੰਦਨ *
ਨੋਟ : ਸੰਨੀ ਦਿਓਲ ਆਪ ਹੀ ਵਾਪਿਸ ਆਏ ਸਨ ।


ਜੇਕਰ ਸੱਚਾਈ ਸੁਣਨੀ ਆ ਤਾਂ ਤਿੰਨ ਪੈੱਗ ਸਹੀ ਮਾਤਰਾ ਵਿੱਚ ਸਰਾਬ ਦੇ ਪਿਲਾ ਦਿਓ
ਫਿਰ ਸੁਣ ਲਵੋ ਸੱਚੀਆ ਗੱਲਾ
ਜੇ ਅੰਗਰੇਜ਼ੀ ਸੁਣਨੀ ਆ ਤਾਂ ਚਾਰ ਪੈੱਗ ਪਿਲਾ ਦਿਓ
ਗਾਲਾਂ ਸੁਣਨੀਆ ਫਿਰ ਪੰਜ ਪੈੱਗ ਪਿਲਾ ਦਿਓ
ਜੇਕਰ ਗੰਦ ਪਵਾਉਣਾ ਤਾ ਜਿੰਨੀ ਮਰਜ਼ੀ ਪਿਲਾ ਦਿਓ

ਜਦੋਂ ਪਿਆਰ ਨਵਾਂ ਨਵਾਂ ਹੋਵੇ
ਮੁੰਡਾ – ਮੇਰਾ ਪੁੱਤ ਕੀ ਕਰਦਾ ਆ ?
ਕੁੜੀ – ਪਾਣੀ ਪੀ ਰਹੀ ਆ ਬਾਬੂ
ਮੁੰਡਾ – ਧਿਆਨ ਨਾਲ ਬੇਬੀ
ਪਾਣੀ ਚ ਨਾ ਡੁੱਬ ਜਾਇਓ

ਇੱਕ ਸਰਜੀਕਲ ਸਟ੍ਰਾਇਕ ਦੇਸ਼ ਦੇ ਅੰਦਰ ਛੁਪੇ ਪਾਕਿਸਤਾਨੀਆਂ ਤੇ ਵੀ ਹੋਣੀ ਚਾਹੀਦੀ ਆ , ਭਾਰਤੀ ਸੈਨਾ ਤੋਂ ਸਬੂਤ ਮੰਗਣ ਵਾਲੇ ਜਦੋਂ ਵੋਟ ਮੰਗਣ ਜਾਣ ਤਾਂ ਜਨਤਾ ਚੱਪਲਾਂ ਨਾਲ ਸੜਕ ਤੇ ਕੁੱਟੇ


ਮੈਂ – ਇਹ ਗੱਲ ਸਿਰਫ ਆਪਣੇ ਦੋਵਾਂ ਚ ਰਹਿਣੀ ਚਾਹੀਦੀ ਆ
ਦੋਸਤ – ਬੇਫਿਕਰ ਰਹਿ , ਕਿਸੇ ਨੂੰ ਪਤਾ ਨੀਂ ਲੱਗਦਾ
*ਅਗਲੇ ਦਿਨ*
ਕਾਲਜ ਚ ਐਂਟਰੀ ਕਰਨ ਵੇਲੇ
Watchman – ਹੋਰ 22 ਪਾਰਟੀ ਕਦੋਂ ਕਰਨੀ ਆ ?


ਪੜ੍ਹਾਈ ਛੱਡ ਕੇ ਖੂਬ
ਖੇਡੋ PUBG
ਨੌਕਰੀ ਨਾ ਮਿਲੀ ਤਾਂ
ਫੇਰ ਵੇਚਿਓ SUBG

ਭਾਰਤ ਸਰਕਾਰ ਨੇ ਦੇਖਦੀ ਰਹਿ ਜਾਣਾ
ਕਿਸੇ ਦਿਨ ਜ਼ੀ ਨਿਊਜ਼ ਵਾਲਿਆਂ ਨੇ ਹੀ
ਪਾਕਿਸਤਾਨ ਤੇ ਹਮਲਾ ਕਰ ਦੇਣਾ


ਕੁੜੀ – ਬੇਬੀ ਅੱਜ ਮੇਰੇ ਮੰਮੀ ਪਾਪਾ ਘਰ ਨਹੀਂ ਹਨ
ਕ੍ਰਾਈਮ ਪੈਟਰੋਲ ਦਾ ਫੈਨ ਬੋਇਫਰੈਂਡ
ਤੁਸੀਂ ਉਹਨਾਂ ਨੂੰ ਆਖ਼ਿਰੀ ਵਾਰ ਕਦੋਂ ਤੇ ਕਿਹਦੇ ਨਾਲ ਦੇਖਿਆ ਸੀ ? ਥਾਣੇ ਚ ਰਿਪੋਰਟ ਲਿਖਵਾਈ ਕ ਨਹੀਂ ਹਾਲੇ ?

ਕੁੜੀ – ਤੂੰ ਮੇਰੇ ਲਈ ਕੀ ਕਰ ਸਕਦਾ ਆ ?
ਮੈਂ – ਕੁਛ ਵੀ
ਕੁੜੀ – ਇੱਕ iphone ਹੀ ਲੈ ਦੇ
ਮੈਂ – ਭੈਣ ਪੂਰਾ ਤਾਂ ਸੁਣ ਲੈ
“ਕੁਛ ਵੀ ਨਹੀਂ”

ਲੋਕੀ ਕਹਿੰਦੇ ਨੇ ਜਿਥੇ ਇੱਜ਼ਤ ਨਹੀਂ ਹੁੰਦੀ
ਓਥੇ ਜਾਣਾ ਨਹੀਂ ਚਾਹੀਦਾ
ਮਤਲਬ ਬੰਦਾ ਹੁਣ ਆਪਣੇ ਘਰ ਵੀ ਨਾ ਜਾਵੇ ?