ਭਜਨਾ ਅਮਲੀ ਪਹਿਲੀ ਵਾਰ ਏਅਰ-ਪੋਰਟ ਗਿਆ
ਏਅਰ-ਪੋਰਟ ਤੇ ਜਿਓਂ ਹੀ ਸਕੀਉਰਟੀ ਗਾਰਡ ਮਸ਼ੀਨ ਨਾਲ
ਭਜਨੇ ਦੀ ਤਲਾਸੀ ਲੈ ਕੇ
ਹਟਿਆ
ਭਜਨਾ ਕਹਿੰਦਾ:-
..
. .
.
.
.
.
. ਜੁਆਨਾ, ਇਹਦੇ ਨਾਲ ਪਥਰੀ ਦਾ ਵੀ ਪਤਾ ਲੱਗ ਜਾਂਦਾ..

Loading views...



ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …..??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, 😛 😀

Loading views...

ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ

Loading views...

ਪੱਪੂ ( ਡਾਕਟਰ ਨੂੰ ) – ਤੁਸੀਂ ਨਰਸ ਬਹੁਤ ਚੰਗੀ ਰੱਖੀ ਆ,
ਉਸਦੇ ਹੱਥ ਲਗਾਉਂਦੇ ਹੀ ਮੈਂ ਠੀਕ ਹੋ ਗਿਆ ।
ਡਾਕਟਰ – ਹਾਂ ਪਤਾ ਮੈਨੂੰ ,
ਚਪੇੜ ਦੀ ਅਵਾਜ ਬਾਹਰ ਤੱਕ ਆਈ ਸੀ ।

Loading views...


ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ….?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
….
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..
😂😂😂😂

Loading views...

ਕਹਿੰਦੇ ਦਾਰੂ ਪੀਣ ਨਾਲ ਪੱਥਰੀ ਨਹੀਂ ਹੁੰਦੀ
ਜਦ ਸਾਲਿਓ ਗੁਰਦੇ ਹੀ ਨਹੀਂ ਬਚਣੇ
ਪੱਥਰੀ ਕਿੱਥੇ ਹੋਣੀ ਆ

Loading views...


ਇਕ ਸ਼ਰਾਬੀ ਛੱਤ ਤੋਂ ਥੱਲੇ ਡਿੱਗ ਗਿਆ
ਸਾਰੇ ਲੋਕ ਆਏ ਤੇ ਪੁੱਛਣ ਲੱਗੇ
ਕੀ ਹੋਇਆ ?
ਸ਼ਰਾਬੀ – ਪਤਾ ਨਹੀਂ ਭਰਾਵੋ
ਮੈਂ ਵੀ just ਥੱਲੇ ਆਇਆ ਆ

Loading views...


ਕੇਰਾਂ ਪਿੰਡ ਚ ਲਾਲਿਆਂ ਨੇ ਘਰੇ ਭਾਈ ਭਗਵਤ ਗੀਤਾ ਦਾ ਪਾਠ ਰਖਾ ਲਿਆ। ਸ਼ਹਿਰੋਂ ਲਾਲਾ ਜੀ ਦੇ ਰਿਸ਼ਤੇਦਾਰ ਵੀ ਆਏ ਹੋਏ। ਪਿੰਡ ਵੀ ਸਾਰਾ ਸੱਦਿਆ ਪੂਰਾ ਤਗੜਾ ਮਹੌਲ । ਪੰਡਤ ਜੀ ਲੱਗ ਗਏ ਕਥਾ ਸੁਨਾਉਣ।
ਕ੍ਰਿਸ਼ਨ ਦੇ ਜਨਮ ਵੇਲੇ ਤੋੰ ਹੋਗੀ ਕਥਾ ਸ਼ੁਰੂ
ਪੰਡਤ ਜੀ ਕਹਿੰਦੇ ਭਾਈ ਕ੍ਰਿਸ਼ਨ ਦਾ ਮਾਮਾ ਕੰਸ ਸਿਰੇ ਦਾ ਦੁਸ਼ਟ ਤੇ ਅੱਤਿਆਚਾਰੀ ਬੰਦਾ ਸੀ।
ਓਹਨੂੰ ਭਵਿੱਖਬਾਣੀ ਹੋਈ ਵੀ ਤੇਰੀ ਮੌਤ ਤੇਰੀ ਭੈਣ ਦੀ 8ਵੀਂ ਸੰਤਾਨ ਦੇ ਹੱਥੋਂ ਲਿਖੀ ਆ। ਓਹਨੇ ਆਵਦੀ ਭੈਣ ਤੇ ਭਣੋਈਏ ਨੂੰ ਜੇਲ ਚ ਨਜਰਬੰਦ ਕਰ ਲਿਆ।
ਪਹਿਲੀ ਸੰਤਾਨ ਹੋਈ ਕੰਸ ਨੇ ਉਹਨੂੰ ਮਾਰ ਦਿੱਤਾ ਦੂਜੀ ਹੋਈ ਓਹਨੂੰ ਵੀ ਮਾਰ ਦਿੱਤਾ। ਕਰਦੇ ਕਰਦੇ 7 ਸੰਤਾਨਾ ਮਾਰ ਤੀਆਂ

ਫੇਰ 8ਵੀਂ ਸੰਤਾਨ ਦੇ ਰੂਪ ਚ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ
ਤੇ ਉਹ ਕੰਸ ਦੀ ਮੌਤ ਬਣਕੇ ਆਏ

ਨਾਜਰ ਅਮਲੀ ਨੇ ਮਾਰ ਕੇ ਮੂਕੇ ਜੇ ਦਾ ਮੰਡਸਾ ਸਿੱਟ ਕੇ ਜਰਦੇ ਦੀ ਲੱਪ ਬੁੱਲ੍ਹ ਥੱਲੇ
ਕਹਿੰਦਾ ਪੰਡਤਾ ਇੱਕ ਗੱਲ ਦੱਸ ਜਦੋ ਕੰਸ ਨੂੰ ਪਤਾ ਸੀ ਕਿ ਭੈਣ ਦੀ 8ਵੀਂ ਸੰਤਾਨ ਓਹਨੂੰ ਮਾਰੂ ਤਾਂ ਉਹਨੇ ਭੈਣ ਤੇ ਭਣੋਈਏ ਨੂੰ ਕੱਠੇ ਰੱਖਿਆ ਈ ਕਿਉਂ ਸੀ। ਅੱਡ ਅੱਡ ਰੱਖਦਾ ਐਵੇਂ ਭੈਂਦੇਨੀ ਐਡੀ ਮਹਾਭਾਰਤ ਕਰਾ ਕੇ ਰਖਤੀ।

ਲਾਲੀਆਂ ਭਰਾਵਾਂ ਬਿੱਟਰ ਬਿੱਟਰ ਝਾਕਣ ਸਾਰਾ ਪਿੰਡ ਲਿੱਟਦਾ ਫਿਰੇ

Loading views...

ਜਿੰਦਗੀ ਵਿੱਚ 3 ਚੀਜਾਂ ਕਿਸੇ ਨੂੰ
ਨਹੀ ਦੱਸਣੀਅਾਂ ਚਾਹੀਦੀਆਂ,,,
?
?
?
?
?
.
.
..
.
.
.
.
.
.
.
.
1- ______
2-_______
3-______
ਇਸ ਲਈ ਮੈਂ ਵੀ ਨਹੀ ਦੱਸੀਆਂ..

Loading views...

ਅਮਲੀ ਤੋਤੇ ਨੂੰ,,,
ਮਿੱਠੂ ਜਲੇਬੀ ਖਾਣੀ ਆ,,,
.
ਅੱਗੋ ਤੋਤਾ …..??
.
.
.
.
.
.
.
ਕਹਿੰਦਾ… ਪਹਿਲਾਂ ਆਪਣੇ ਬਾਪੂ ਨੂੰ
ਖਵਾ ਸਾਲਿਆ,,,,

ਪਹਿਲਾਂ ਮਿਰਚਾਂ ਖਵਾ-ਖਵਾ ਕੇ ਬਵਾਸੀਰ ਕਰਾਤੀ,
ਹੁਣ ਜਲੇਬੀ ਖਵਾ ਕੇ ਸ਼ੂਗਰ ਕਰਨੀ ਆ… .

Loading views...


ਏਅਰ ਹੋਸਟੈੱਸ ਆ ਕੇ ਕਹਿੰਦੀ ਕਿ ਪੈਰਾਸ਼ੂਟ ਲਗਾ ਕੇ ਛਾਲ ਮਾਰ ਦਿਓ ਜਹਾਜ ਚ ਕੋਈ ਖਰਾਬੀ ਆ ਗਈ ਹੈ…
ਰਾਜੇਵਾਲ ਨੇ ਫਟਾਫਟ ਪੈਰਾਸ਼ੂਟ ਫੜਿਆ ਤੇ ਜਹਾਜ ਚੋਂ ਛਾਲ ਮਾਰ ਦਿੱਤੀ..
ਏਅਰ ਹੋਸਟੈੱਸ ਨੇ ਜਲਦੀ ਜਲਦੀ ਜਹਾਜ ਦਾ ਦਰਵਾਜਾ ਬੰਦ ਕੀਤਾ ਤੇ ਲੰਭਾ ਸਾਹ ਲੈਦਿਆ ਹੀ ਕਿਹਾ ਬੱਸ ਇਸੇ ਚਵਲ ਨੂੰ ਬਾਹਰ ਕੱਢਣਾ ਸੀ..🤔

Loading views...


ਕੁੜੀ ਦਾ ਸਟੇਟਸ
ਕੱਲ ਨੂੰ ਸ਼ਨੀਵਾਰ ਆ
ਮੁੰਡਿਆਂ ਦੇ ਕਮੈਂਟਸ
ਤੁਹਾਨੂੰ ਕਿਦਾਂ ਪਤਾ
ਤੁਸੀਂ ਤਾਂ genious ਹੋ ਜੀ

Loading views...

ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ
ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ, 😉
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ
ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

Loading views...


ਇਕ ਅਮਲੀ ਨੇ ਰਾਤ ਨੂੰ 12 ਵਜੇ ਇਕ ਬੰਦੇ ਨੂੰ ਫੋਨ ਕੀਤਾ
ਕਹਿੰਦਾ …ਫਰਿਜ ਚੱਲਦੀ ਪਈ ਆ…….??
.
ਬੰਦਾ ਕਹਿੰਦਾ ਆਹੋ…
.
.
.
.
.
.

ਫੜ ਕੇ ਰੱਖੀਂ ਕਿਤੇ ਭੱਜ ਨਾ ਜਾਵੇ ਇਹ ਆਖ ਕੇ
ਅਮਲੀ ਨੇ ਫੋਨ ਕੱਟ ਦਿੱਤਾ…
.
5 ਮਿੰਟ ਬਾਦ ਫੇਰ ਫੋਨ ਕੀਤਾ
ਕਹਿੰਦਾ ….. ਫਰਿਜ ਚੱਲਦੀ ਪਈ ….??
.
ਬੰਦਾ ਕਹਿੰਦਾ ਆਹੋ…
ਫੜਕੇ ਰੱਖੀਂ ਕਿਤੇ ਭੱਜ ਨਾਂ ਜਾਵੇ ਇਹ ਆਖਕੇ
ਅਮਲੀ ਨੇ ਫੇਰ ਫੋਨ ਕੱਟਦਾ…….
.
.
ਅੱਧੇ ਘੰਟੇ ਬਾਦ ਫੇਰ ਫੋਨ ਕੀਤਾ..
ਕਹਿੰਦਾ………ਫਰਿਜ ਚੱਲਦੀ ਪਈ ਆ……..?
.
ਬੰਦਾ ਗੁੱਸੇ ਵਿਚ ਕਹਿੰਦਾ…
.
“ਹੈਨੀ ਕੋਈ ਫਰਿਜ ਫਰੁੱਜ ਏਥੇ”
.
.
.
.
ਅਮਲੀ ਕਹਿੰਦਾ ਸਾਲਿਆ
ਕਿਹਾ ਸੀ ਨਾ….
.
ਫੜ ਕੇ ਰੱਖੀਂ ਭੱਜ ਗਈ ਨਾ ਹੁਣ … !!

Loading views...

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ
ਨੂੰਹ ਨੂੰ ਅਧਰੰਗ ਦਾ ਅਟੈਕ ਆ ਗਿਆ ..
.
ਮੂੰਹ ਟੇਢਾ
ਡੇਲੇ ਪੁੱਠੇ
ਧੋਣ ਮੁੜੀ ਹੋਈ ਆ..
.
ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ।
.
ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚੜੇਲ ਨੇ

Loading views...

ਕਹਿੰਦਾ ਸੋਹਣਿਉ ਤੁਹਾਡੀ ਜੁਲਫ ਨੂੰ ਜੁਲਫ ਆਖਾਂ ਕਿ ਜੰਝੀਰ ਆਖਾ..
ਮੈਂ ਕਿਹਾ ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ,
ਤੈਨੂੰ ਭਰਾ ਆਖਾਂ ਕਿ ਵੀਰ
ਆਖਾ..

Loading views...