ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ
ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ
Sub Categories
ਛੱਡ ਜਾਂਦੇ ਸਾਥ ਜਿਹੜੇ,
ਓਹਨਾਂ ਲਈ ਨਹੀ ਰੋਈਦਾ,
ਝੱਲਿਆ ਦਿਲਾ ਓਏ,
ਹਰ ਇਕ ਦਾ ਨਹੀ ਹੋਈਦਾ,
ਤੈਨੂੰ ਰੂਹ ਦੀ ਬਣਾਇਆ ਹੱਕਦਾਰ ਗੋਰੀਏ
ਮੈ ਨੀ ਚਾਹੁਦਾ ਹੋਟਲਾ ਦਾ ਪਿਆਰ ਗੋਰੀਏ
ਸਮਝੀ ਨਾ ਐਵੇ ਜੱਟ ਹੋਰਾ ਵਰਗਾ
ਸੋਹੁ ਤੇਰੇ ਸਿਰ ਦੀ ਮੈ ਪਾਉਦਾ ਵੇਖਲਾ
ਡਰਦੀ ਏ ਕਾਹਤੋ ਐਨਾ ਮੁਲਾਕਾਤ ਤੋ
ਕਦੇ ਚੁੰਨੀ ਤੇਰੇ ਸਿਰ ਦੀ ਨੀ ਮੈ ਲਾਉਦਾ ਵੇਖਲਾ
ਜ਼ਿੰਦਗੀ ਚ ਉੱਚਾ ਉੱਠਣ ਲਈ…
ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ…
ਮਿੱਠੇ ਬੋਲ ਤੇ ਚੰਗੀ ਸੋਚ ਵੀ ਬੰਦੇ ਨੂੰ…
ਬਾਦਸ਼ਾਹ ਬਣਾ ਦਿੰਦੀ ਆ.
ਸਾਡੇ ਨਾਲੋਂ ਤਾਂ ਕੂਕਰ ਹੀ ਵਧੀਆ
ਜਦੋਂ ਸੀਟੀ ਮਾਰਦਾ
ਕੁੜੀਆਂ ਭੱਜੀਆਂ ਜਾਂਦੀਆਂ 🤣🤣🤣
ਜ਼ਿੰਦਗੀ ਦੀ ਰੇਸ ਵਿੱਚ ਜੋ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਸਕਦੇ,
ਉਹ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ ਨੇ।
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
ਕੱਪੜਾ ਲੀੜਾ ਲੈਣ ਲੱਗਿਆ ਕਦੇ Brand ਨੀ ਦੇਖਿਆ👑
ਜੋ ਵੀ ਪਾ ਲਈਏ ਸੁਖ ਨਾਲ ਜੱਚ ਹੀ ਜਾਂਦਾ ਏ
ਵਿਆਹ ਤਾ ਮੈ ਵੀ ਕਰਲਾ ਪਰ ਸੁਣਿਆਂ
ਘਰਵਾਲੀ ਪੈਰ ਠੰਢੇ ਕਰਕੇ ਲਾਉਂਦੀ ਆ
ਏਨਾ ਗੂੜਾ ਹਾਣਦੀਏ ਹਾਏ ਤੇਰੇ ਮੇਰਾ ਨਾਤਾ ਨੀ
ਜਿਵੇ ਸੱਥ ਵਿਚਾਲੇ ਹੱਟੀ ਨੀ.. ਤੇ ਠੇਕੇ ਦੇ ਨਾਲ ਹਾਤਾ ਨੀ
ਇਤਿਹਾਸ ਸਾਡਾ ਪੜ ਲੈਂਦੀ ਸਾਡੇ ਨਾਲ ਖਹਿਣ ਤੋਂ ਪਹਿਲਾਂ।
ਤੂੰ ਹੁਣ 100 ਵਾਰੀ ਸੋਚੇਗੀ ਪੰਗਾ ਲੈਣ ਤੋਂ ਪਹਿਲਾਂ।
ਅਕਾਲ ਪੁਰਖ ਦਾ ਮੰਨਦੇ ਦਿੱਲੀਏ ਮੰਨਣਾ ਤੇਰਾ ਭਾਣਾ ਨੀ।
ਤੂੰ ਗਿੱਜੀ ਹੋਵੇਂਗੀ ਹੋਰਾਂ ਦੀ ਪੰਜਾਬ ਦੱਬਿਆ ਜਾਣਾ ਨੀ।
ਤੇਰੀ ਭੰਨ ਕੇ ਆਕੜ ਆਖੇ ਜਿਹਨੂੰ ਅੱਤਵਾਦ ਚੱਲਿਆ ਆ।
ਤੈਨੂੰ ਦਿੱਲੀਏ 20ਵੀਂ ਵਾਰੀਂ ਜਿੱਤਕੇ ਪੰਜਾਬ ਚੱਲਿਆ ਆ।
ਦਿੱਲੀਏ
ਜਿੱਤ ਚੱਲੇ, ਜਿੱਤ ਚਲੇ
ਫ਼ਿਰ ਜਿੱਤ ਚਲੇ ਆ,,,,
ਤੇਰੀ ਜਿੱਦ,
ਹਾਕਮ ਦੀ ਹਿੰਡ,
ਤੇਰੀ ਕੱਢ ਜਿੰਦ ,
ਅਸੀਂ ਫ਼ਿਰ ਜਿੱਤ ਚਲੇ ਆ,,,
ਤੂੰ ਕੀਤੇ ਨੀ ਬਾਰਡਰ
ਸਰਕਾਰਾਂ ਦੇ ਆਡਰ
ਅਸੀਂ ਗੱਡ ਕੇ ਗਾਰਡਰ
ਨਵਾਂ ਪਿੰਡ ਵਸਾ ਚਲੇ ਆ
ਅਸੀਂ ਫ਼ਿਰ ਜਿੱਤ ਚਲੇ ਆ,,,,,
ਕੀ ਕੀ ਕੀਤੀਆਂ ਮਾਰਾਂ
ਪਾਣੀ ਦੀਆਂ ਬੁਛਾੜਾਂ
ਪੋਹ, ਪਤੱਝੜ, ਮੀਂਹ ਦੀਆਂ ਬਾੜਾ
ਅਸੀਂ ਨਾ ਕੰਬੇ
ਤੈਨੂੰ ਕੰਬਾਂ ਚਲੇ ਆ
ਅਸੀਂ ਫ਼ਿਰ______,
ਗਵਾਈਆ ਜਾਨਾਂ
ਸਾਡੇ ਭੈਣਾਂ ਭਾਈਆਂ
ਮਾਂ-ਬਾਪ ਗਏ
ਦਿਲ ਦੇਵੇ ਦੁਹਾਈਆਂ
ਓਸ ਮਾਲਕ ਦੇ ਸਹਾਰੇ
ਭਾਣੇ ਜ਼ਰ ਚਲੇ ਅਾ
ਅਸੀਂ ਫ਼ਿਰ______,
ਕਾਇਨਾਤ ਕਰੇ ਗੱਲਾਂ,
ਸੱਚੇ ਰਾਹ ਇਉਂ ਚੱਲਾਂ
ਮਿੱਟੇ ਧਰਮਾਂ ਦੇ ਪਾੜੇ
ਸਰਬੱਤ ਦਾ ਭਲਾ ਸਿਖਾ ਚਲੇ ਆ
ਅਸੀਂ ਫ਼ਿਰ_____,
ਦਿੱਲੀਏ ਦਸਮੇਸ਼ ਪਿਤਾ ਦੇ ਬੱਚੇ
ਅੱਲ੍ਹਾ ਵਾਹਿਗੁਰੂ ਰਾਮ,ਵਿੱਚ ਰੰਗੇ
ਇਸ ਦੁਨੀਆਂ ਨੂੰ ਪਰਿਵਾਰ ਬਣਾ ਚਲੇ ਆ
ਅਸੀਂ ਫ਼ਿਰ______,
ਅੱਜ ਫਤਿਹ ਜਸ਼ਨ ਮਨਾਉਣੇ
ਨਗਾਰੇ ਵਜਾਉਣੇ
ਸ਼ਹੀਦ ਵੀਰ ਭੈਣਾਂ ਨੂੰ ਕਰ ਯਾਦ
ਸ਼ਰਧਾ ਦੇ ਫੁੱਲ ਚੜਾਉਣੇ
ਕਿਰਨ ਰਹਿੰਦੀ ਦੁਨੀਆਂ ਤੱਕ
ਇਤਿਹਾਸ ਰੱਚਾ ਚਲੇ ਆ
ਦਿੱਲੀਏ
ਫਤਿਹ ਦਿਵਸ ਮਨਾ ਕੇ ਚਲੇ ਆ
ਇਸ਼ਕ ਮੁਰੀਦ ਹੁਸਨਾ ਦਾ ।।
ਤੇ ਸੰਗ ਦਿਲ ਨੂੰ ਨਾ ਕੋਈ ਖਬਰਾਂ ।।
ਜਾਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ ।।
ਤੇ ਜੱਗ ਮੋਇਆ ਪੂਜੇ ਕਬਰਾਂ ।।
ਤੁਸੀਂ ਹੱਸਣਾ ਤਾਂ ਸਿੱਖੋ,
ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਿੱਪ ,
ਸਾਰੀਆ ਕੁੜੀਆ ਦੀ
ਟੁੱਟ ਜੇ ਰਿਲੇਸ਼ਨਸ਼ਿਪ
ਕੋਈ ਮਤਲਬ ਨਹੀਂ ਤੇਰੇ ਨਾਲ
ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ
ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ