ਗਲਤੀ ਦੂਜੇ ਦੀ ਜੀਭ ਦੀ ਨਹੀਂ ਕਿ ਉਹ ਕੌੜੀ ਹੈ
ਖੁਦਗਰਜ਼ੀ ਤੁਹਾਡੇ ਕੰਨਾਂ ਦੀ ਹੈ
ਜਿਸਨੂੰ ਸਿਰਫ ਤਾਰੀਫ ਪਸੰਦ ਹੈ
Sub Categories
ਜਦੋਂ ਦੀਆਂ ਆਹ ਸੋਸ਼ਲ ਨੈੱਟਵਰਕ ਆਇਆ ਆ
ਉਦੋਂ ਤੋਂ ਹੀ ਰਿਸ਼ਤਿਆਂ ਚ ਪਿਆਰ ਘੱਟ ਤੇ
ਦਿਖਾਵਾ ਜਿਆਦਾ ਹੋ ਗਿਆ ਆ
ਜਵਾਨੀ ਵੇਲੇ ਰਹੇ ਜਿਹੜੇ ਟੱਪਦੇ,
ਕੰਧਾ ਜੋ ਬੇਗਾਨੀਆਂ।
ਅੱਜ ਘਰ ਜੰਮੀ ਧੀ ਤਾਂ ਕੰਧਾ
ਫੜ੍ਹ ਫੜ੍ਹ ਰੋਂਦੇ ਨੇ।
ਦਿੰਦੇ ਰਹੇ ਗੋਲੀਆਂ ਜੋ ਨੀਂਦ ਦੀਆਂ
ਕੁੜੀ ਦੇ ਮਾਪਿਆਂ ਨੂੰ।
ਅੱਜ ਫੜ੍ਹ ਕੇ ਗਲਾਸ ਦੁੱਧ ਵਾਲਾ
ਧੀ ਦੇ ਹੱਥ ਵਿਚੋਂ, ਸੋਚਾਂ ਵਿਚ ਹੁੰਦੇ ਨੇ।
ਪੁੱਤ ਹਜ਼ਾਰ ਰੁਪਏ ਦਾ ਚਿੱਟਾ ਲੈਣ ਗਿਆ ਸੀ
ਪਿਓ ਪੰਜ ਸੋ ਦੀ ਸ਼ਰਾਬ ਤੇ
ਮਾਂ ਵਿਚਾਰੀ ਇੱਕ ਘੰਟੇ ਤੋਂ ਮੁਫ਼ਤ ਰਾਸ਼ਨ
ਵਾਲੀ ਲਾਈਨ ਚ ਖੜੀ ਸੀ
ਲੋਕਾਂ ਦਾ ਭਵਿੱਖ ਦੱਸਣ ਵਾਲੇ ਵੀ ਪੁੱਛ ਰਹੇ ਨੇ
ਇਹ ਲਾਕਡਾਊਨ ਕਦੋਂ ਖਤਮ ਹੋਣਾ ?
45 दिन शराब न पीकर जनता ने बता दिया कि वो बिना शराब के जिंदा रह सकते हैं।
लेकिन ठेके खोल कर सरकार ने बता दिया कि शराब के बिना सरकार मर जाएगी।
वैसे इन चीनियों का कोई भी माल जायदा नहीं चलता
लेकिन साला यह वायरस सालो ने घणा जोरदार बनाया
अभी तक टिका हुआ है।
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ ..
ਤੇਰੇ ਮੌਤ ਵਾਲੇ ਖੇਲ ਤੋ
ਘਰੋ ਘਰ ਡਰਦੇ ਨੇ ਜੀਅ..
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ..
ਸਭ ਠੀਕ ਹੋ ਜਾਣਾ ਐਵੇ ਤੂੰ ਡਰਿਆ ਨਾ ਕਰ
ਤੇਰੇ ਨਾਲ ਹਾਂ ਹਮੇਸਾ ਫਿਕਰ ਤੂੰ ਕਰਿਆ ਨਾ ਕਰ
ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ
ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ 🤔
ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?🥰
ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ …🤭❤️
ਰਾਤਾਂ ਨੂੰ ਗਿਣਦੇ ਰਹੀਏ ਵੇ
ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ
ਇੱਜ਼ਤ ਮਹਿੰਗੀ ਜਾਨ
ਨਾਲੋ
ਤੇ ਵਫਾ ਮਹਿੰਗੀ ਪਿਆਰ
ਨਾਲੋ
ਨਾ ਗੁਲਾਮੀ ਕਿਸੇ ਦੀ ਜਰੀ ਕਦੇ,
ਨਾ ਇਸ਼ਾਰਿਆ ਉੱਤੇ ਨੱਚੇ ਹਾਂ
ਭਾਵੇਂ ਕਾਮਜਾਬ ਤਾਂ ਬੋਹਤੇ ਨਹੀ,
ਪਰ ਮਾਣ ਬੜਾ ਕਿ ਸੱਚੇ ਹਾਂ……
ਟਹਿਣੀਆਂ ਸਲਾਮਤ ਰਹਿਣਗੀਆ ਤਾ ਪੱਤੇ ਵੀ ਆਉਣਗੇ
ਕੀ ਹੋਇਆ ਜੇ ਦਿਨ ਬੁਰੇ ਨੇ,ਚੰਗੇ ਵੀ ਆਉਣਗੇ
ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ।
ਨਿਕਲੇ ਪਏ ਨੇ ਵੱਟ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ।
ਸਾਕਾਂ ਦੀ ਰੋਲੇੰ ਪੱਤ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ।
ਚੇਤੇ ਆਉੰਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਕਿਉਂ ਲੋਕਾਂ ਨੂੰ ਮਾਰੀ ਜਾਵੇੰ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ।
ਕਾਹਤੋੰ ਚੁੱਕੀ ਅੱਤ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।
ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਅੌਖੇ ਹੋ ਕੇ ਮਾਸਕ ਪਾਈਏ।
ਢੱਕਿਆਂ ਮੂੰਹ ਤੇ ਨੱਕ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।
ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋੰ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ।
ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ।