Sub Categories

ਬਹੁਤ ਧੋਖੇ ਖਾਧੇ
ਦੂਜਿਆਂ ਨੂੰ ਖੁਸ਼ ਕਰਦੇ ਕਰਦੇ
ਹੁਣ ਤਾਂ ਬੱਸ ਕੋਸ਼ਿਸ਼ ਰਹਿੰਦੀ ਏ
ਖੁਦ ਨੂੰ ਖੁਸ਼ ਰੱਖਣ ਦੀ



ਇੰਟਰਵਿਊਰ – ਤੁਹਾਡਾ ਕੋਈ Hidden Talent ਹੈ ?
ਮੈਂ – ਹਾਂਜੀ ਹੈਗਾ ਸਰ
ਇੰਟਰਵਿਊਰ – ਕੀ ਆ ?
ਮੈਂ – ਕੀ ਪਤਾ ਸਰ, hidden ਆ ਹਨਾ
ਸਾਲਾ ਅੱਜ ਤਕ ਮੈਨੂੰ ਵੀ ਨੀਂ ਦਿਸਿਆ

ਜਿੱਦਾਂ ਖਬਰਾਂ ਵਾਲੇ ਚੈਨਲ ਤੇ ਚੀਨ ਨੂੰ ਕੇ ਕੇ ਬਹਿਸ ਹੁੰਦੀ ਆ
ਮੈਨੂੰ ਲਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ
ਖਬਰਾਂ ਵਾਲੀ ਨੇ ਚੀਨ ਤੇ ਹਮਲਾ ਕਰ ਦੇਣਾ

ਤੇਰਾ ਤਾਂ Time ਪਾਸ
ਹੋ ਗਿਆ
ਪਰ ਮੇਰਾ Dil ਫੇਲ
ਹੋ ਗਿਆ


ਪਹਿਲਾਂ ਕੁੜੀਆਂ ਸਵੇਰੇ ਉੱਠ ਕੇ
whatsapp check ਕਰਦੀਆਂ ਸੀ
ਤੇ ਹੁਣ ਆਪਣੀ ਗੁੱਤ check ਕਰਦੀਆਂ
ਕਿਤੇ ਕੋਈ ਕੱਟ ਤਾਂ ਨੀ ਗਿਆ

ਕੁੜੀ ਜੁੱਤੀ ਖਰੀਦਣ ਤੋਂ ਬਾਅਦ
ਕੁੜੀ – ਭਾਜੀ ਏਹਦੀ ਗਾਰੰਟੀ ਕਿੰਨੀ ਆ ?
ਦੁਕਾਨਦਾਰ – ਜੇ ਤੁਸੀਂ ਸਕੂਟੀ ਚਲਾਉਂਦੇ ਹੋ
ਫੇਰ ਪੰਜ ਦਿਨ ਓਦਾਂ ਪੰਜ ਸਾਲ


ਅੱਜ ਦਾ ਗਿਆਨ
ਕਿਸੇ ਇਨਸਾਨ ਤੇ ਓਨਾ ਕ ਹੀ ਵਿਸ਼ਵਾਸ਼ ਕਰੋ
ਜਿਨ੍ਹਾਂ ਕ ਉਸਦੇ ਧੋਖਾ ਦੇਣ ਤੋਂ ਬਾਅਦ
ਸਹਿ ਸਕਦੇ ਹੋ


ਆਪਣੇ ਬੱਚੇ private ਸਕੂਲਾਂ ਚ ਪੜ੍ਹਾਉਣੇ ਨੇ
ਪਰ ਨੌਕਰੀ ਸਭ ਨੂੰ ਸਰਕਾਰੀ ਸਕੂਲ ਚ ਚਾਹੀਦੀ ਆ
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਹੈਨੀ
ਕੇ ਅਸੀਂ ਸਰਕਾਰੀ ਸਕੂਲ ਚ ਵੀ ਚੰਗਾ ਪੜ੍ਹਾ ਸਕਦੇ ਆ ?

ਜਿਹੜੀ ਉਮਰ ਚ ਸਾਡੇ ਕੋਲੋਂ ਸਕੂਲ ਦੇ
Subject ਨੀਂ ਸੀ choose ਕੀਤੇ ਜਾਂਦੇ
ਉਸ ਉਮਰ ਦੇ ਨਿਆਣੇ ਅੱਜ ਕਲ ਆਪਣਾ
Life Partner Choose ਕਰੀ ਫਿਰਦੇ ਆ

ਇਕ ਦੇਖਣ ਧਰਤੀ ਪੰਜਾਬ ਦੀ ਮੈਂ
ਨਾਲੇ ਦੇਖਾਂ ਓਧਰਲੀ ਟੌਹਰ ਨੂੰ ਮੈਂ
ਕਦੇ ਦੇਖਾਂ ਨਾਨਕ ਦਾ ਨਨਕਾਣਾ ਮੈਂ
ਨਾਲੇ ਦੇਖਾਂ ਸ਼ਹਿਰ ਲਾਹੌਰ ਨੂੰ ਮੈਂ


ਸਾਡੇ ਪੂਰਵਜਾਂ ਨੂੰ ਕਈ ਸਾਲ ਲੱਗ ਗਏ
ਬਾਂਦਰ ਤੋਂ ਬੰਦੇ ਬਨਣ ਨੂੰ
ਤੇ ਅੱਜ ਕਲ ਬੰਦੇ ਸ਼ਰਾਬ ਪੀ ਕੇ
ਫੇਰ ਬਾਂਦਰ ਬਣੇ ਫਿਰਦੇ ਆ


ਇਕ ਮੈਸਜ ਕੁੜੀਆਂ ਲਈ
ਮੁੰਡਿਆਂ ਤੋਂ ਮੋਟੋ ਕਹਾਉਣ ਦੀ ਬਜਾਏ
ਆਪਣੇ ਪਿਤਾ ਤੋਂ ਪੁੱਤ ਕਹਾਓ
I promise
ਜਿਆਦਾ ਸੋਹਣਾ ਲਗੇਗਾ

He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ


ਮਾਂ ਮੇਰੀ ਤਾਂ ਅਨਪੜ੍ਹ ਆ
ਫੇਰ ਮੈਨੂੰ ਸਮਝ ਨੀ ਆਉਂਦੀ
ਕੇ ਮੇਰਾ ਚੇਹਰੇ ਤੋਂ ਦੁੱਖ ਦਰਦ
ਕਿਦਾਂ ਪੜ੍ਹ ਲੈਂਦੀ ਆ

ਐਨਾ ਮਜਬੂਤ ਵੀ ਨਹੀਂ ਕੇ ਤੈਨੂੰ ਅਲਵਿਦਾ ਕਹਾ
ਤੇ ਅੱਖਾਂ ਚੋ ਹੰਜੂ ਨਾ ਆਉਣ
ਤੇ ਏਨਾ ਕਮਜ਼ੋਰ ਵੀ ਨਹੀਂ ਕੇ ਤੇਰੇ ਸਾਹਮਣੇ ਹੀ ਆਉਣ

ਕੁੜੀਆਂ ਮੁੰਡਿਆਂ ਦੇ ਸਟੇਟਸ
ਦੇਖ ਕੇ ਏਦਾਂ ਲਗਦਾ ਆ ਕ
ਪੰਜਾਬ ਚ ਸਾਰੀਆਂ
ਮੋਟੋਆਂ ਨੇ ਹੀ ਜਨਮ ਲਿਆ ਆ
ਤੇਰੀ ਮੋਟੋ
ਮੇਰੀ ਮੋਟੋ