Sub Categories

ਉਹ ਵੀ ਸਰਕਾਰ ਨੂੰ ਕੋਸਦੇ ਨੇ ਸਰਕਾਰੀ ਨੌਕਰੀ ਲਈ
ਜਿਹਨਾਂ ਨੂੰ ਘਰਦਿਆਂ ਨੇ ਬੋਤਲਾਂ ਦੇ ਕੇ ਦਸਵੀਂ ਪਾਸ ਕਰਵਾਈ ਆ



ਇਕ ਹੁੰਦੇ ਆ ਗੂੰਗੇ
ਦੂਜੇ ਹੁੰਦੇ ਆ ਤੋਤਲੇ
ਫੇਰ ਆਉਂਦੇ ਆ
“ਮੇਲੇ ਬਾਬੂ ਨੇ ਥਾਣਾ ਥਾਧਾ”
ਕਹਿਣ ਵਾਲੇ

ਇਕ ਹੁੰਦੇ ਆ ਬੇਰੋਜ਼ਗਾਰ
ਦੂਜੇ ਹੁੰਦੇ ਆ ਨਿਕੰਮੇ
ਫੇਰ ਆਉਂਦੇ ਆ ਬਿਗ ਬੌਸ ਦੇਖਣ ਵਾਲੇ

ਇਕ ਹੁੰਦੇ ਆ hollywood ਵਾਲੇ actor
ਦੂਜੇ ਹੁੰਦੇ ਆ ਬਾਲੀਵੁੱਡ ਵਾਲੇ actor
ਫੇਰ ਆਉਂਦੇ ਆ ਬਾਹਰੋਂ ਟੱਲੀ ਹੋ ਕੇ
ਘਰਦਿਆਂ ਸਾਹਮਣੇ ਸੋਫੀ ਹੋਣ ਦੀ
acting ਕਰਨ ਵਾਲੇ


ਇਕ ਹੁੰਦੇ ਆ ਲੁਕ ਕੇ ਸ਼ਰਾਬ ਪੀਣ ਵਾਲੇ
ਦੂਜੇ ਹੁੰਦੇ ਆ ਸ਼ਰੇਆਮ ਪੀਣ ਵਾਲੇ
ਫਿਰ ਆਉਂਦੇ ਆ ਬਾਹਰ ਅਧੀਆ ਪੀ ਕੇ
ਘਰਵਾਲੀ ਸਾਹਮਣੇ ਇਕ ਬੀਅਰ ਪੀਣ ਵਾਲੇ

ਪੰਜਾਬੀ snapchat ਤੇ
ਮੁੰਡਾ – ਯਾਰ ਆਪਣੀ ਗੱਡੀ ਦਵੀਂ
ਦੂਜਾ ਮੁੰਡਾ – ਕੀ ਕਰਨੀ ?
ਮੁੰਡਾ – ਕੁਛ ਨੀ ਯਾਰ ਬਸ
snapchat ਤੇ ਸਟੋਰੀ ਪਾਉਣੀ ਆ


ਮੈਂ – ਮੇਰੀ ਜ਼ਿੰਦਗੀ ਹੀ ਖਰਾਬ ਆ , ਮੈਂ ਨੀ ਜਿਉਣਾ ਚਾਹੁੰਦਾ
ਮੇਰੇ ਨਾਲ ਹੀ ਏਦਾਂ ਕਿਉਂ ਹੁੰਦਾ ?
ਮੰਮੀ (ਕਮਰੇ ਚ ਆ ਕੇ) – ਕੀ ਹੋਇਆ ?
ਮੈਂ – ਮੇਰੀ ਲਾਲ ਸ਼ਰਟ ਨੀ ਮਿਲ ਰਹੀ
ਫੇਰ ਪਹਿਲਾਂ ਚਪੇੜ ਮਿਲੀ
ਬਾਅਦ ਚ ਸ਼ਰਟ


ਮੈਂ ਕਈ ਦਿਨਾਂ ਬਾਅਦ ਘਰ ਗਿਆ
ਮੰਮੀ – ਮੇਰਾ ਰਾਜਾ ਆ ਗਿਆ
ਦੂਜੇ ਦਿਨ ਮੈਂ ਜਦ 11 ਵਜੇ ਤਕ ਵੀ ਸੁੱਤਾ ਰਿਹਾ
ਮੰਮੀ – ਕੋਈ ਜਗਾਓ ਮਹਾਰਾਜੇ ਨੂੰ ,
ਕਾਲੇ ਮੂੰਹ ਵਾਲਾ ਦੁਪਹਿਰ ਤਕ ਸੁੱਤਾ ਪਿਆ

ਵਿਆਹ ਚ ਨਵੀਂ ਜੋੜੀ ਜਦੋਂ ਸਟੇਜ ਤੇ ਆਈ ਤਾਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਫੋਨ ਚ ਫੋਟੋਆਂ ਖਿਚਣ ਲੱਗ ਪਏ
ਫੇਰ ਫੋਟੋਗ੍ਰਾਫਰ ਤੋਂ ਵੀ ਰਿਹਾ ਨਾ ਗਿਆ
ਕਹਿੰਦਾ ਸਾਲਿਓ ਜੇ ਫੋਟੋਆਂ ਆਪ ਹੀ ਖਿਚਣੀਆਂ ਸੀ
ਤਾਂ ਮੈਨੂੰ ਅੰਬ ਲੈਣ ਨੂੰ ਬੁਲਾਇਆ ਸੀ

ਰੱਬ ਨਾ ਕਰੇ ਜੇ ਕੈਨੇਡਾ ਦਾ ਜਹਾਜ਼ ਹਾਈ ਜੈਕ ਹੋ ਗਿਆ ਤਾਂ
ਪੁਲਿਸ ਨੇ ਸਿੱਧਾ ਮੂਸੇ ਵਾਲਾ ਅੰਦਰ ਕਰਨਾ
ਫੇਰ ਮੂਸੇ ਵਾਲਾ ਦਾ ਗਾਣਾ ਏਦਾਂ ਹੋਣਾ
ਕਿੱਦਾਂ ਦੱਸ ਟੱਪ ਜਾਂ ਫਲਾਈ ਕਰਕੇ
ਉੱਚੀਆਂ ਨੇ ਕੰਧਾਂ ਹਵਾਲਾਤ ਦੀਆਂ


ਮੈਡਮ – ਮਹਾਤਮਾ ਗਾਂਧੀ ਕੌਣ ਆ ?
ਸਾਰੀ ਕਲਾਸ ਚ ਸ਼ਾਂਤੀ
ਫੇਰ ਪੱਪੂ ਨੇ ਹੱਥ ਖੜਾ ਕੀਤਾ
ਪੱਪੂ – ਮੈਡਮ , ਇਥੇ ਤਾਂ ਕੋਈ ਨੀ ਆ
ਸ਼ਾਇਦ ਦੂਜੇ ਸੈਕਸ਼ਨ ਚ ਹੋਵੇ


ਦਿਲ ਤਾਂ ਗਰੀਬ ਆਦਮੀ ਕੋਲ ਹੁੰਦਾ
ਅਮੀਰ ਕੋਲ ਤਾਂ ਬਸ ਪੈਸੇ ਹੀ ਹੁੰਦੇ ਨੇ

ਬਿੰਨੂ ਤੇਰੇ ਘਰ ਤਾਂ ਕੁੱਤਾ ਹੈਨੀ ਫੇਰ ਆਹ ਕੁੱਤੇ ਵਾਲੇ ਬਿਸਕੁਟ ਕਿਹਦੇ ਲਈ ਲੈ ਕੇ ਚੱਲਿਆਂ ?
ਬਿੰਨੂ – ਆਪਣੇ ਮੁੰਡੇ ਲਈ ,ਸਾਲਾ ਸਾਰਾ ਦਿਨ snapchat
ਤੇ ਕੁੱਤਾ ਬਣਿਆ ਰਹਿੰਦਾ


ਮੇਰਾ ਇਕ ਹੀ ਸੁਪਨਾ ਆ
ਕੇ ਮਾਂ ਬਾਪ ਦਾ ਹਰ ਸੁਪਨਾ ਪੂਰਾ ਕਰਾਂ

ਬਿੰਨੂ – ਸਰਗੁਣ ਸੁਣਿਆ ਸਰਕਾਰ ਨੇ ਟੈਕਸ ਲਾ ਦਿੱਤਾ ਮੱਝਾਂ ਗਾਵਾਂ ਤੇ , ਤੇਰੇ ਤੇ ਕਿੰਨਾ ਲੱਗਾ ?
ਸਰਗੁਣ – ਕੀ ਮਤਲਬ ?
ਬਿੰਨੂ – ਤੇਰੇ ਘਰਦੇ ਆਪ ਹੀ ਤਾਂ ਕਹਿੰਦੇ ਸੀ
ਸਾਡੀ ਕੁੜੀ ਤਾਂ ਗਊ ਆ ਗਊ

ਪੱਤਰਕਾਰ ਰਾਮ ਰਹੀਮ ਨੂੰ
ਆਪਣੇ ਪ੍ਰੇਮੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ?
ਰਾਮ ਰਹੀਮ – ਮੇਰੇ ਪ੍ਰੇਮੀ ਕਿਹੜੇ ?
ਮੈਨੂੰ ਤਾਂ ਹੁਣ ਪਤਾ ਲੱਗਿਆ
ਪ੍ਰੇਮੀ ਤਾਂ ਸਾਲੇ ਹਨੀਪ੍ਰੀਤ ਦੇ ਸੀ