Sub Categories

ਗੁਰੂ ਨਾਨਕ ਨਾਮ ਧਿਆਈਐ ।
ਫੇਰ ਗਰਭ ਜੋਨ ਨਾ ਆਈਐ ।।
ਗੁਰੂ ਅੰਗਦ ਜਦ ਨਿਗਾਹ ਪਾਉਂਦੇ ।
ਕਲਿ ਕਲੇਸ਼ ਦੁੱਖ ਸਭ ਮਿਟਾਉਂਦੇ ।
ਗੁਰੂ ਅਮਰਦਾਸ ਕਿਰਪਾ ਜਦ ਕਰਦੇ ।
ਘਰ ਖੁਸ਼ੀਆਂ ਦੇ ਨਾਲ ਭਰਦੇ ।।
ਮੇਰੇ ਚੌਥੇ ਸਤਿਗੁਰ ਸੋਢੀ ਜੀ ।
ਹੈ ਅੰਮ੍ਰਿਤਸਰ ਦੇ ਮੋਢੀ ਜੀ ।।
ਗੁਰੂ ਅਰਜਨ ਜੀ ਸ਼ਹੀਦੀ ਪਾਕੇ ।
ਬੂਟਾ ਸ਼ਹਾਦਤ ਦਾ ਲਾ ਗਏ ।।
ਛੇਵੇਂ ਗੁਰੂ ਮੀਰੀ ਪੀਰੀ ਜਦ ਪਾਈ ।
ਸਿਖਾਂ ਵਿੱਚ ਵੱਖਰੀ ਜੋਤ ਜਗਾਈ ।।
ਗੁਰੂ ਹਰਿਰਾਏ ਦਵਾਖਾਨਾਂ ਵੀ ਚਲਾਇਆ ।
ਦੁੱਖੀਆਂ ਦਾ ਦੁੱਖ ਸਭ ਮਿਟਾਇਆ।।
ਗੁਰੂ ਹਰਿਕ੍ਰਿਸ਼ਨ ਨੂੰ ਜੋ ਧਿਆਉਂਦੇ।
ਸੁੱਖ ਦੋਵਾਂ ਜਹਾਨਾਂ ਦੇ ਪਾਉਂਦੇ ।।
ਗੁਰੂ ਤੇਗ ਬਹਾਦੁਰ , ਕੀਤਾ ਪੰਡਤਾਂ ਦਾ ਆਦਰ ।
ਦਿੱਲੀ ਸੀਸ ਜਦ ਦਿੱਤਾ , ਹੋ ਗਏ ਹਿੰਦ ਦੀ ਚਾਦਰ ।।
ਗੁਰੂ ਗੋਬਿੰਦ ਸਿੰਘ ਪੰਥ ਸਜਾਇਆ।
ਗਿੱਦੜਾ ਤੋ ਸੀ ਸ਼ੇਰ ਬਣਾਇਆ।।
ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਕਰੋ ਆਦਰ ।
ਉਹ ਹਨ ਸਾਡੇ ਗੁਰੂ ਹਾਜਰ ਨਾਜਰ ।।
ਜੋਰਾਵਰ ਸਿੰਘ ਤਰਸਿੱਕਾ ।



ਬਾਜਾਂ ਵਾਲ਼ੇ ਦਾ ਸਿਰਤੇ ਹੱਥ ਆ
ਤੇ ਬਾਬੇ ਨਾਨਕ ਦਾ ਖਾਣ ਨੂੰ ਖੁੱਲਾ ਲੰਗਰ
ਫਿਰ ਹਾਰ ਕਿੱਦਾਂ ਜਾਵਾਂਗੇ
ਰੱਬ ਤਾਂ ਆਪ ਵੱਸਦਾ ਕਿਸਾਨਾਂ ਅੰਦਰ!!!!

ਵਾਹਿਗੁਰੂ ਜੀ ਮਿਹਰ ਕਰੋ🙏

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ
ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ


ਸ਼ਾਹ ਮਹੁੰਮਦ ਸ਼ਾਹ ਲਤੀਫ ਲਿਖਦਾ ਹੈ ,,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਇੱਕ ਰੂਪ ਨਹੀਂ ਹੈ ,, ਬਹੁਤ ਰੂਪ ਹਨ ,,
ਮੈਂ ਲਿਖਣ ਵਿੱਚ ਅਸਮਰਥ ਹਾਂ ,,

ਉਹ ਕਹਿੰਦਾ ,,
ਜਦ ਮੈਂ ਦੇਖਦਾਂ ਹੱਥ ਵਿੱਚ ਕਲਮ ਹੈ ,,
ਲਿਖਣ ਵਿੱਚ ਉਹ ਲੀਨ ਹੈ ,,
ਜਮੁਨਾ ਦੇ ਤੱਟ ਤੇ ਬੈਠਾ ਹੋਇਆ ਹੈ ,,
ਤਾਂ ਐਸਾ ਪ੍ਰਤੀਤ ਹੁੰਦਾ ਹੈ ,,
ਕੋਈ ਸ਼ਾਇਰ ਹੈ ,,
ਕੋਈ ਕਵੀ ਹੈ ,,

ਫਿਰ ਜਦ ਮੈਂ ਦੇਖਦਾਂ ਹੱਥ ਵਿੱਚ ਤਲਵਾਰ ਹੈ ,,
ਭੰਗਾਣੀ ਦੇ ਯੁਧ ਵਿੱਚ ਤਲਵਾਰ ਚੱਲ ਰਹੀ ਹੈ ,,
ਜਿਸ ਹੱਥ ਵਿੱਚ ਕਲਮ ਸੀ ਉਸੇ ਹੱਥ ਵਿੱਚ ਤਲਵਾਰ ਹੈ ,,
ਫਿਰ ਖਿਆਲ ਆ ਜਾਂਦਾ ,,
ਇਹ ਕੋਈ ਸੂਰਮਾ ਹੈ ,,
ਇਹ ਕੋਈ ਯੋਧਾ ਹੈ ,,

ਫਿਰ ਜਦ ਮੈਂ ਦੇਖਦਾਂ ਇਹ ਉਪਦੇਸ਼ ਵੀ ਕਰਦਾ ਹੈ ਵਾਹਿਦ ਅੱਲਾ ਦਾ ,,
ਫਿਰ ਉਦੋਂ ਇਹ ਇੱਕ ਰਹਿਬਰ ਪ੍ਰਤੀਤ ਹੁੰਦਾ ,,
ਉਦੋਂ ਇੱਕ ਰਹਿਨੁਮਾ ਪ੍ਰਤੀਤ ਹੁੰਦਾ ,,
ਉਦੋਂ ਇੱਕ ਗੁਰੂ ਪ੍ਰਤੀਤ ਹੁੰਦਾ ,,

ਫਿਰ ਮੈਂ ਦੇਖਦਾਂ ਉਹ ਸੋਨੇ ਦੇ ਸਿੰਘਾਸਨ ਉੱਤੇ ਬੈਠਾ ਹੈ ,,
ਗਲੇ ਵਿੱਚ ਮੋਤੀਆਂ ਦੀ ਮਾਲਾ ਪਹਿਨੀ ਹੋਈ ਹੈ ,,
ਸੀਸ ਉੱਤੇ ਕਲਗੀ ਲਾਈ ਹੈ ,,
ਉੱਪਰ ਚੌਰ ਹੋ ਰਹੀ ਹੈ ,,
ਉਦੋਂ ਬਾਦਸ਼ਾਹ ਪ੍ਰਤੀਤ ਹੁੰਦਾਂ ,,
ਕੋਈ ਸ਼ਹਿਨਸ਼ਾਹ ਪ੍ਰਤੀਤ ਹੁੰਦਾ ,,

ਪਰ ਫਿਰ ਜਦ ਮੈਂ ਦੇਖਦਾਂ ,,
ਹੱਥ ਜੋੜ ਕੇ ਪੰਜ ਪਿਆਰਿਆਂ ਦੇ ਅੱਗੇ ਖੜਾ ,,
ਉਦੋਂ ਆਪ ਸਿੱਖ ਪ੍ਰਤੀਤ ਹੁੰਦਾ ,,
ਸੇਵਕ ਪ੍ਰਤੀਤ ਹੁੰਦਾਂ ,,

ਇਸ ਬਾਰੇ ਭਾਈ ਨੰਦ ਲਾਲ ਜੀ ਵੀ ਲਿਖਦੇ ਹਨ ,,

ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ,,
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ,,

ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ


*• ਨਾਸਰੋ ਮਨਸੂਰ ਗੁਰੂ ਗੁਬਿੰਦ ਸਿੰਘ ,ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,*
*• ਹੱਕ ਰਾ ਗੰਜੂਰ ਗੁਰੂ ਗੁਬਿੰਦ ਸਿੰਘ,ਜੁਲਮਾ ਫ਼ੈਜ਼ੋ ਨੂਰ ਗੁਰੂ ਗੋਬਿੰਦ ਸਿੰਘ,*
*• ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ,ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ,*
*• ਬਰ ਦੋ ਆਲਮ ਸ਼ਾਹ ਗੁਰੂ ਗੁਬਿੰਦ ਸਿੰਘ,ਖਸਮ ਰਾ ਜਾਂ ਕਾਹ ਗੁਰੂ ਗੋਬਿੰਦ ਸਿੰਘ,*
*• ਫਾਇਜ਼ ਅਲ-ਅਨਵਾਰ ਗੁਰੂ ਗੁਬਿੰਦ ਸਿੰਘ,ਕਾਸ਼ਿਫ ਅਲ-ਅਸਰਾਰ ਗੁਰੂ ਗੋਬਿੰਦ ਸਿੰਘ*
*• ਆਲਿਮ ਅਲ-ਅਸਰਾਰ ਗੁਰੂ ਗੁਬਿੰਦ ਸਿੰਘ,ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ*
*• ,ਮੁਕਬਲੋ ਮਕਬੂਲ ਗੁਰੂ ਗੁਬਿੰਦ ਸਿੰਘ,ਵਾਸਿਲੋ ਮੌਂਸੂਲ ਗੁਰੂ ਗੋਬਿੰਦ ਸਿੰਘ,*
*• ਜਾਂ ਫਿਰੋਜ਼ੇ ਦਹਰ ਗੁਰੂ ਗੁਬਿੰਦ ਸਿੰਘ,ਫੈਜ਼ੇ ਹਕ ਰਾ ਬਹਰ ਗੁਰੂ ਗੋਬਿੰਦ ਸਿੰਘ,*
*• ਹੱਕ ਰਾ ਮਹਿਰੂਬ ਗੁਰੂ ਗੁਬਿੰਦ ਸਿੰਘ,ਤਾਲਿਬੋ ਮਤਲੂਬ ਗੁਰੂ ਗੋਬਿਦ ਸਿੰਘ,*
*• ਤੇਗ਼ ਰਾ ਫੱਤਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,*
*• ਸਾਹਿਬੇ ਇਕਲੀਲ ਗੁਰੂ ਗੁਬਿੰਦ ਸਿੰਘ,ਜ਼ਿੱਲੇ ਹਕ ਤਜ਼ਲੀਲ ਗੁਰੂ ਗੋਬਿੰਦ ਸਿੰਘ,*
*• ਖ਼ਾਜ਼ਨੇ ਹਰ ਗੰਜ ਗੁ੍ਰੂ ਗੁਬਿੰਦ ਸਿੰਘ,ਮਹਰਮੇ ਹਰ ਰੰਜ ਗੁਰੂ ਗੋਬਿੰਦ ਸਿੰਘ,*
*• ਦਾਵਰੇ ਆਫਾਕ ਗੁਰੂ ਗੁਬਿੰਦ ਸਿੰਘ,ਦਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ,*
*• ਹੱਕ ਖ਼ੁਦ ਵਸਾਫ ਗੁਰੂ ਗੁਬਿੰਦ ਸਿੰਘ,ਬਰਤਰੀ ਔਂਸਾਫ ਗੁਰੂ ਗੋਬਿੰਦ ਸਿੰਘ,*
*• ਖ਼ਾਸਗਾਂ ਦਰ ਪਾਇ ਗੁਰੂ ਗੁਬਿੰਦ ਸਿੰਘ,ਕੁਦਸੀਆਂ ਬਾਰਾਇ ਗੁਰੂ ਗੋਬਿੰਦ ਸਿੰਘ,*
*• ਮੁੱਕਬਲਾਂ ਮੱਦਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,*
*• ਲਾਮਕਾਂ ਪਾਬੋਸ ਗੁਰੂ ਗੁਬਿੰਦ ਸਿੰਘ,ਬਰ ਦੋ ਆਲਮ ਕੋਸ,ਗੁਰੂ ਗੋਬਿੰਦ ਸਿੰਘ,*
*• ਸੁਲਸ ਹਮ ਮਹਕੂਮ ਗੁਰੂ ਗੁਬਿੰਦ ਸਿੰਘ,ਰੁਬਹ ਹਮ ਮਖ਼ਤੂਮ ਗੁਰੂ ਗੋਬਿੰਦ ਸਿੰਘ,*
*• ਸੁਦਸ ਹਲਕਹ ਬ-ਗੋਸ਼ ਗੁਰੂ ਗੁਬਿੰਦ ਸਿੰਘ,ਦੁਸ਼ਮਨ ਅਫਗ਼ਨ ਜ਼ੋਸ਼ ਗੁਰੂ ਗੋਬਿੰਦ ਸਿੰਘ,*
*• ਖ਼ਾਲਸੋ ਬੇ-ਕੀਨਹ ਗੁਰੂ ਗੁਬਿੰਦ ਸਿੰਘ,ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ,*
*• ਹੱਕ ਹੱਕ ਆਦੇਸ਼ ਗੁਰੂ ਗੁਬਿੰਦ ਸਿੰਘ,ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ,*
*• ਮਕਰਮ ਅਲ-ਫਜ਼ਾਲ ਗੁਰੂ ਗੁਬਿੰਦ ਸਿੰਘ,ਮੁਨਇਮ ਅਲ-ਮੁਤਆਲ ਗੁਰੂ ਗੋਬਿੰਦ ਸਿੰਘ*
*• ,ਕਾਰਮ ਅਲ-ਕਰਾਮ ਗੁਰੂ ਗੁਬਿੰਦ ਸਿੰਘ,ਰਾਹਮ ਅਲ-ਰਹਾਮ ਗੁਰੂ ਗੋਬਿੰਦ ਸਿੰਘ,*
*• ਨਾੲੰਮੇ ਅਲ-ਮੁਨਆਮ ਗੁਰੂ ਗੁਬਿੰਦ ਸਿੰਘ,ਫਾਹਮ ਅਲ ਫਹਾਮ ਗੁਰੂ ਗੋਬਿੰਦ ਸਿੰਘ,*
*• ਦਾਇਮੋ ਪਾਇੰਦਾ ਗੁਰੂ ਗੁਬਿੰਦ ਸਿੰਘ,ਫਰਖ਼ੋ ਫਰਖ਼ੁੰਦਹ ਗੁਰੂ ਗੋਬਿੰਦ ਸਿੰਘ,*
*• ਫੈਜ਼ੇ ਸੁਬਹਾਂ ਜ਼ਾਤ ਗੁਰੂ ਗੋਬਿੰਦ ਸਿੰਘ, ਨੂਰ ਹਕ ਲਮਆਤ ਗੁਰੂ ਗੋਬਿੰਦ ਸਿੰਘ,*
*• ਸਾਮਿਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਬੀ ਜ਼ ਇਨਾਮ ਗੁਰੂ ਗੋਬਿੰਦ ਸਿੰਘ,*
*• ਵਾਸਫਾਨੇ ਜ਼ਾਤ ਗੁਰੂ ਗੋਬਿੰਦ ਸਿੰਘ,ਵਾਸਿਲ ਅਜ਼ ਬਰਕਾਤ ਗੁਰੁ ਗੋਬਿੰਦ ਸਿੰਘ,*
*• ਰਾਕਮਾਨੇ ਵਸਫ਼ ਗੁਰੂ ਗੋਬਿੰਦ ਸਿੰਘ,ਨਾਮਵਰ ਅਜ਼ ਲੁਤਫ ਗੁਰੂ ਗੋਬਿੰਦ ਸਿੰਘ*
*• ,ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹਕ ਦਰ ਕੂਏ ਗੁਰੂ ਗੋਬਿੰਦ ਸਿੰਘ,*
*• ਖ਼ਾਕ ਬੋਸੇ ਪਾਏ ਗੁਰੂ ਗੋਬਿੰਦ* *ਸਿੰਘ ,ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ,*
*• ਕਾਦੰਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ,*
*• ਸਾਜਿਦੋ ਮਸਜੂਦ ਗੁਰੂ ਗੋਬਿੰਦ ਸਿੰਘ,ਜੁਮਲਹ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ,*
*• ਸਰਵਰਾਂ ਰਾ ਤਾਜ ਗੁਰੂ ਗੋਬਿੰਦ ਸਿੰਘ,ਬਰਤਰੀ ਮਿ-ਅਰਾਜ ਗੁਰੂ ਗੋਬਿੰਦ ਸਿੰਘ,*
*• ਅਸਰ ਕੁਦਸ਼ੀ ਰਾਮ ਗੁਰੂ ਗੋਬਿੰਦ ਸਿੰਘ,ਵਾਸਿਫੇ ਇਅਕਰਾਮ ਗੁਰੂ ਗੋਬਿੰਦ ਸਿੰਘ,*
*• ਉਮ ਕੁਦਸ ਬ-ਕਾਰ ਗੁਰੂ ਗੋਬਿੰਦ ਸਿੰਘ,ਗ਼ਾਸ਼ੀਆ ਬਰਦਾਰ ਗੁਰੂ ਗੋਬਿੰਦ ਸਿੰਘ,*
*• ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ,ਇਨਕਿਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ,*
*• ਤਿਸਅ ਉਲਵੀ ਖ਼ਾਕ ਗੁਰੂ ਗੋਬਿੰਦ ਸਿੰਘ,ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ,*
*• ਤਖ਼ਤੋ ਬਾਲਾ ਜ਼ੇਰ ਗੁਰੂ ਗੋਬਿਮਦ ਸਿੰਘ,ਲਾਮਕਾਨੇ ਸੈਰ ਗੁਰੂ ਗੋਬਿੰਦ ਸਿੰਘ,*
*• ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ,ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ,*
*• ਮੁਰਸ਼ਿਦ ਅਲ-ਦਾਰੀਨ ਗੁਰੂ ਗੋਬਿੰਦ ਸਿੰਘ,ਬੀਨਸ਼ੇ ਹਰ ਐਨ ਗੁਰੂ ਗੋਬਿੰਦ ਸਿੰਘ,*
*• ਜੁਲਮਾ ਦਰ ਫੁਰਮਾਨ ਗੁਰੂ ਗੋਬਿੰਦ ਸਿੰਘ,ਬਰਤਰ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ,*
*• ਹਰ ਦੋ ਆਲਮ ਖ਼ੈਲ ਗੁਰੂ ਗੋਬਿੰਦ ਸਿੰਘ,ਜੁਲਮਾ ਅੰਦਰ ਜ਼ੇਲ ਗੁਰੂ ਗੋਬਿੰਦ ਸਿੰਘ,*
*• ਵਾਹਬ ਅਲ-ਵਹਾਬ ਗੁਰੂ ਗੋਬਿੰਦ ਸਿੰਘ,ਫਾਤਹ ਹਰ ਬਾਬ ਗੁਰੂ ਗੋਬਿੰਦ ਸਿੰਘ,*
*• ਸ਼ਾਮਿਲ ਅਲ-ਅਸ਼ਫਾਕ ਗੁਰੂ ਗੋਬਿੰਦ ਸਿੰਘ,ਕਾਮਿਲ ਅਲ-ਅਖ਼ਲਾਕ ਗੁਰੂ ਗੋਬਿੰਦ ਸਿੰਘ*
*• ,ਰੂਹ ਦਰ ਅਰ ਜਿਸਮ ਗੁਰੂ ਗੋਬਿੰਦ ਸਿੰਘ,ਨੂਰ ਦਰ ਅਰ ਚਸ਼ਮ ਗੁਰੂ ਗੋਬਿੰਦ ਸਿੰਘ*
*• ,ਜੁਲਮਾ ਰੋਜ਼ੀ ਖ਼ਵਾਰ ਗੁਰੂ ਗੋਬਿੰਦ ਸਿੰਘ,ਫੈਜ਼ੇ ਹੱਕ ਅਮਤਾਰ ਗੁਰੂ ਗੋਬਿੰਦ ਸਿੰਘ,*
*• ਬਿਸਤੋ ਹਫਤ ਗਦਾਏ ਗੁਰੂ ਗੋਬਿੰਦ ਸਿੰਘ,ਖ਼ਾਕਰੋਬ ਸਰਾਏ ਗੁਰੂ ਗੋਬਿੰਦ ਸਿੰਘ,*
*• ਖ਼ਮਸ ਵਸਫ ਪੈਰਾਏ ਗੁਰੂ ਗੋਬਿੰਦ ਸਿੰਘ,ਹਫਤ ਹਮ ਸ਼ੈਦਾਏ ਗੁਰੂ ਗੋਬਿੰਦ ਸਿੰਘ,*
*• ਬਰ ਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ,ਜੁਲਮਾ ਉਲਵੀ ਪਸਤ ਗੁਰੂ ਗੋਬਿੰਦ ਸਿੰਘ,*
*• ਲਾਲ ਸਗ ਗ਼ੁਲਾਮ ਗੁਰੂ ਗੋਬਿੰਦ ਸਿੰਘ,ਦਾਗ਼ਦਾਰੇ ਨਾਮ ਗੁਰੂ ਗੋਬਿੰਦ ਸਿੰਘ,*
*• ਕਮਤਰੀ ਜ਼ ਸਵਾਨ ਗੁਰੂ ਗੋਬਿੰਦ ਸਿੰਘ,ਰੇਜ਼ਾ ਚੀਨੇ ਖ਼ਵਾਨ ਗੁਰੂ ਗੋਬਿੰਦ ਸਿੰਘ,*
*• ਸਾਇਲ ਅਜ਼ ਇਨਾਮ ਗੁਰੂ ਗੋਬਿੰਦ ਸਿੰਘ,ਖ਼ਾਕੇ ਪਾਕ ਇਕਦਾਮ ਗੁਰੂ ਗੋਬਿੰਦ ਸਿੰਘ,*
*• ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ,ਫਰਕ ਓ ਬਰ ਪਾਇ ਗੁਰੂ ਗੋਬਿੰਦ ਸਿੰਘ,*
*•*
*• ਲੇਖਕ-ਭਾਈ ਨੰਦ ਲਾਲ ਜੀ*


ਸਰਕਾਰ ਸੋਚਦੀ ਸੀ ਜਿਨਾਂ ਸੰਘਰਸ਼ ਨੂੰ ਲੰਬਾ ਕਰਾਂਗੇ ਉਸ ਨਾਲ ਠੰਡਾ ਹੋ ਜੂ…
ਪਰ ਏਨਾ ਨੂੰ ਕੀ ਪਤਾ ਏਹ ਟ੍ਰੈਕਟਰ ਵਾਂਗੂ ਚੱਲ ਕੇ ਗਰਮ ਹੁੰਦੇ ਆ….

ਹਕੀਕਤ ਸੜਕਾਂ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ ਝੂਠ ਟੀਵੀ ਤੇ

ਦਸਮ ਪਾਤਸ਼ਾਹ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ
ਮੁੱਖੋਂ ਉਚਾਰਦਿਆਂ ਹੀ ਸਭ ਪਾਸੇ ਚੜ੍ਹਦੀ ਕਲ੍ਹਾ ਪੱਸਰ ਜਾਂਦੀ ਹੈ ।


ਸ਼ੁਕਰ ਆ ਮੌਤ ਦਾ ਫਰਿਸ਼ਤਾ ਕਿਸੇ ਦਾ
ਲਿਹਾਜ ਨਹੀਂ ਕਰਦਾ..
ਨਹੀਂ ਤਾਂ ਅਮੀਰਾਂ ਨੇ ਲੰਘਦੀ ਜਾਂਦੀ
ਅਰਥੀ ਵੇਖ ਮਖੌਲ ਕਰਿਆ ਕਰਨਾ ਸੀ..
ਵਿਚਾਰਾਂ ਗਰੀਬ ਸੀ..ਇਸੇ ਲਈ ਹੀ ਮਰ ਗਿਆ!


2021 ਵਿੱਚ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
ਕਿਸਾਨਾਂ ਦੀਆਂ ਮੰਗਾ ਪੂਰੀਆਂ ਹੋਣ
ਕਰੋਨਾ ਸਾਡੀ ਜ਼ਿੰਦਗੀ ਚ ਮੁੜ ਨਾ ਆਵੇ
ਜਿਹਨਾਂ ਕਰੋਨਾ ਅਤੇ ਅੰਦੋਲਨ ਕਾਰਨ ਆਪਣੇ ਖੋ ਦਿੱਤੇ
ਉਹਨਾਂ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ
ਇਸ ਸਾਲ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨਾ
ਵਾਹਿਗੁਰੂ ਜੀ ,

ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ ।


ਅੱਜ ਕਿੰਨੀ ਠੰਡ ਹੈ ਧੁੰਦ ਵੀ ਬਹੁਤ ਹੈ
ਏਨੀ ਠੰਡ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਕਿਦਾਂ ਠੰਡੇ ਬੁਰਜ ਵਿੱਚ ਰਹੇ ਹੋਣਗੇ।
ਉਹਨਾਂ ਦੀ ਕੁਰਬਾਨੀ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ।
ਪ੍ਰਣਾਮ ਸ਼ਹੀਦਾਂ ਨੂੰ

ਜੇ ਮੋਦੀ ਅਗਲੇ 10-15 ਸਾਲ ਪ੍ਰਧਾਨ ਮੰਤਰੀ
ਰਿਹਾ ਤਾਂ ਦੇਸ਼ ਨੂੰ ਅਮਰੀਕਾ ਬਣਾ ਦੇਵੇਗਾ
ਕਿਉਂਕਿ ਉਦੋਂ ਤੱਕ ਸਾਰਾ ਦੇਸ਼ ਅਮਰੀਕਾ ਨੂੰ
ਵੇਚ ਦਿੱਤਾ ਜਾਵੇਗਾ

ਅਸੀਂ ਤੁਰ ਚੱਲੇ ਆ ਦਾਦੀਏ,
ਹੋਣ ਸਿੱਖੀ ਲਈ ਕੁਰਬਾਨ,
ਅਸੀਂ ਪੋਤੇ ਗੁਰੂ ਤੇਗ ਬਹਾਦਰ ਜੀ ਦੇ,
ਪਿਤਾ ਗੋਬਿੰਦ ਸਾਡੇ ਮਾਣ,
ਅਸੀਂ ਸਦਾ ਲਈ ਕਾਇਮ ਕਰ ਦੇਣੀ,
“ਸਿੱਖੀ “ ਦੀ ਆਨ, ਬਾਨ, ਸ਼ਾਨ ,