Sub Categories

ਘੁੱਟ ਸਬਰਾਂ ਦਾ ਪੀਣਾ ਐ,
ਸੰਘਰਸ਼ ਬਹੁਤ ਹੀ ਜਰੂਰੀ
ਜੇ ਅਣਖ ਦੇ ਨਾਲ ਜੀਣਾ ਐ.



ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ,
ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।

ਜੁਰਮਾਨੇ ਕਰਨੇ ਹੋਣ ਤਾਂ ਅਮਰੀਕਾ ਨਾਲ ਤੁਲਨਾ ਕਰਨ ਗੇ
ਜੇ ਵਿਕਾਸ ਦੀ ਗੱਲ ਕਰੋ ਤਾਂ ਕਹਿਣ ਗੇ
ਅਸੀ ਪਾਕਿਸਤਾਨ ਨਾਲੋ ਤਾਂ ਚੰਗੇ ਈ ਆਂ ।
ਮਹਾਨ ਭਾਰਤ

ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਿੰਡਾਂ-ਸ਼ਹਿਰਾਂ ਵਿੱਚ ਜਾਉ ਅਤੇ ਹਰ ਬੱਚੇ ਨੂੰ ਹਰ ਮਾਂ ਨੂੰ, ਹਰ ਸਿੰਘ ਨੂੰ ਇਹ ਅਹਿਸਾਸ ਕਰਾਓ ਕਿ ਅਸੀਂ ਗੁਲਾਮ ਹਾਂ ਅਤੇ ਸਾਨੂੰ ਜੀਣ ਲਈ ਇਸ ਗੁਲਾਮੀ ਨੂੰ ਦੂਰ ਕਰਨਾ ਪਵੇਗਾ, ਗਲੋਂ ਲਾਹੁਣਾ ਪਵੇਗਾ
– ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ


ਮੰਨਿਆ ਕਿ ਤੁਹਾਡਾ ਜਾਣਾ ਬਹੁਤ ਜਰੂਰੀ ਹੈ ,
ਪਰ ਜਾਮ ਲਾਉਣੇ ਸਾਡੀ ਖੁਸ਼ੀ ਨਹੀਂ, ਮਜਬੂਰੀ ਹੈ ,
ਸਾਲ ਹੋ ਗਿਆ ਬੈਠੇ ਸੜਕਾਂ ਉੱਤੇ ਹਾਂ ,
ਇੱਕ ਰਾਤ ਵੀ ਰੱਜ ਕੇ ਨਹੀਂਓ ਸੁੱਤੇ ਹਾਂ ,
ਸੁੱਤੀ ਪਈ ਸਰਕਾਰ ਹਜੇ ਤੱਕ ਪੂਰੀ ਹੈ ,
ਜਾਮ ਲਾਉਣੇ ਸਾਡੀ ਖੁਸ਼ੀ ਨਹੀਂ, ਮਜਬੂਰੀ ਹੈ।

ਸੁੱਤੀ ਹੋਈ ਸਰਕਾਰ ਨੂੰ ਜਗਾਉਣ ਅਤੇ
ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ
27 ਸਤੰਬਰ ਨੂੰ ਭਾਰਤ ਬੰਦ ਵਿੱਚ ਕਿਸਾਨਾਂ ਦਾ ਸਾਥ ਦਿਓ।

ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,

ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..


ਗੁੱਸਾ ਇਕੱਲਾ ਆਉਂਦਾ ਏ ਪਰ ਲੈ ਬਹੁਤ ਕੁਝ ਜਾਦਾ,
ਸਬਰ ਵੀ ਇਕੱਲਾ ਆਉਂਦਾ ਪਰ ਦੇ ਬਹੁਤ ਕੁਝ ਜਾਂਦਾ।


ਕਿਧਰੋਂ ਮਿਲਦੀ ਐ ਸਲਫਾਸ ਲਿਆਂਦੇ
ਜੱਟ ਧਾਹਾਂ ਮਾਰਦਾ ਆਖੇ ਸੀਰੀ ਕਰਮੇ ਨੂੰ,

ਉੱਜੜਗੇ ਆਪਾ ਕੱਖ ਨੀ ਬਚਿਆ,

ਉਏ ਬਾਰਿਸ਼ ਖਾਗੀ ਜੀਰੀ
ਉਤੋਂ ਸੁੰਡੀ ਖਾਗੀ ਨਰਮੇ ਨੂੰ..”

ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..

ਦੇਖ ਸੜਕਾਂ ਤੇ ਬੈਠੇ
ਗੱਲ ਐਨੀ ਕੁ ਨਾ ਜਾਣੀ
ਸਾਡੇ ਘੋੜਿਆਂ ਨੇ ਪੀਤੇ
ਥੋਡੀ ਯਮੁਨਾ ਚ ਪਾਣੀ
ਅਜੇ ਛੱਡਦਾ ਏ ਮਹਿਕਾਂ
ਨਹੀਉਂ ਸੁੱਕਿਆ ਗੁਲਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ …!!
ਕਿਸਾਨ ਏਕਤਾ ਜਿੰਦਾਬਾਦ ✊


ਤੈਨੂੰ ਮੇਰੇ ਵਰਗੇ ਬਥੇਰੇ ਮਿਲਣਗੇ ,
ਪਰ ਯਾਦ ਰੱਖੀ ਓਹਨਾਂ ਚ ਮੈਂ ਨਹੀ ਮਿਲਣਾ !!


ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।

ਜੁਬਾਨ ਬੰਦ ਅੱਖ ਨੀਵੀਂ ਹੋਜੂ
ਜਦੋਂ ਚੋਰ ਨੂੰ ਚੋਰੀ ਵਾਰੇ ਪੁੱਛਿਆ!!


ਕਿਸੀ ਕੇ ਅੰਦਰ ਜ਼ਿਆਦਾ ਡੁੱਬੋਗੇ
ਤੋਂ ਟੁੱਟ ਹੀ ਜਾਓਗੇ
ਵਿਸ਼ਵਾਸ ਨਾ ਹੋ ਤੋਂ
biscuit ਸੇ ਪੂਛ ਲੋ।।

ਅਸੀਂ ਮੰਦਰ ਵਿਚ ਨਮਾਜ਼ ਪੜ੍ਹੀ ਤੇ ਮਸਜਿਦ ਵਿਚ ਸਲੋਕ
ਅਸੀਂ ਰੱਬ ਸੱਚਾ ਨਾ ਵੰਡਿਆ ਸਾਨੂੰ ਕਾਫਰ ਆਖਣ ਲੋਕ

ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ
ਜਿਸ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ।*