Sub Categories

ਅੰਤਰ ਸਮਝ ਲਵੋ ਜਨਾਬ
ਤੁਸੀਂ ਮਹਿੰਗੇ ਹੋ ,
ਤੇ ਅਸੀਂ ਕੀਮਤੀ



ਕਦੀ ਕਦੀ ਆਪਣੀ ਕੀਤੀ ਹੋਈ zid
ਕਿਸੇ ਚੀਜ਼ ਲਈ ਜਾ ਇਨਸਾਨ ਲਈ
ਅਪਣੇ ਦੁੱਖ ਦੀ ਵਜ੍ਹਾ ਬਣ ਜਾਂਦੀ ਐ
ਇਸ ਲਈ zid ਵੀ ਸੋਚ ਸਮਜ ਕੇ ਕਰਨੀ ਚਾਹੀਂਦੀ

ਪਰਿਵਾਰ ਦਾ ਵੱਡਾ ਭਰਾ ਪਿਓ ਨਾਲੋਂ ਜ਼ਿਆਦਾ
ਰਿਸ਼ਤਿਆਂ ਦਾ ਫਰਜ਼ ਨਿਭਾਉਂਦਾ ਹੈ ਪਰ
ਮੁਸੀਬਤ ਵਿੱਚ ਸਭ ਉਸ ਦਾ ਸਾਥ ਸ਼ੱਡ ਜਾਂਦੇ ਨੇ

ਜੇ 1947 ਵਿੱਚ TV ਹੁੰਦਾ ਤਾਂ ਅਪਣਾ ਦੇਸ਼ ਕਦੀ ਵੀ ਆਜਾਦ ਨਾਂ ਹੁੰਦਾ ……
ਕਿਉਂਕਿ ਅਗ੍ਰੇਜ Indian media ਨੂੰ ਖਰੀਦ ਲੈਂਦੇ …
Indian media ਨੇ ਸਾਨੂੰ ਦੇਸ਼ ਦੀ ਗੁਲਾਮੀ ਦੇ ਫਾਇਦੇ ਦੱਸਣੇ ਸੀ …….👿


ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਤੰਦਰੁਸਤੀ ਤੇ ਖੁਸ਼ੀਆ ਬਖਸ਼ੇ ਜੀ

ਮਨਸਾ ਪੂਰਨ ਸਰਨਾ ਜੋਗ
ਜੋ ਕਰਿ ਪਾਇਆ ਸੋਈ ਹੋਗੁ
ਹਰਨ ਭਰਨ ਜਾ ਕਾ ਨੇਤ੍ਰ ਫੋਰੁ
 ਤਿਸ ਕਾ ਮੰਤ੍ਰੁ ਨ ਜਾਨੈ ਹੋਰੁ
ਅਨਦ ਰੂਪ ਮੰਗਲ ਸਦ ਜਾ ਕੈ
ਸਰਬ ਥੋਕ ਸੁਨੀਅਹਿ ਘਰਿ ਤਾ ਕੈ
ਰਾਜ ਮਹਿ ਰਾਜੁ ਜੋਗ ਮਹਿ ਜੋਗੀ
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ
ਧਿਆਇ ਧਿਆਇ ਭਗਤਹ ਸੁਖੁ ਪਾਇਆ
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥2


ਜੋ ਤੁਧੁ ਭਾਵੈ ਸੋਈ ਚੰਗਾ
ਇਕ ਨਾਨਕ ਕੀ ਅਰਦਾਸੇ!!


2 ਅਕਤੂਬਰ ਗਾਂਧੀ ਦੇ ਜਨਮ ਦਿਨ ਤੇ ਗਾਂਧੀ ਲਈ ਇੱਕ ਭੇਂਟ…
ਗਾਂਧੀ ਗਾਂਧੀ ਸਾਰੇ ਕੂਕਦੇ, ਕੀ ਦੇਸ਼ ਦਾ ਗਿਆ ਸੁਧਾਰ ਗਾਂਧੀ,,
ਕਿਹੜੇ ਬੰਬ ਬਰਸਾਏ ਬਰਤਾਨੀਆ ਤੇ, ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ ?
ਕਿਹੜੀ ਜੇਲ ਵਿਚ ਉਸਨੇ ਕੈਦ ਕੱਟੀ, ਕਿਹੜੇ ਥਾਣੇ ਵਿਚ ਖਾਧੀ ਮਾਰ ਗਾਂਧੀ ?
ਸ਼ਾਇਰ ਆਖਦਾ ਕੇ, ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾ…
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ਜਿਸਨੂੰ ਬੰਦਾ ਆਖਵਾਉਣ ਦਾ ਹੱਕ ਹੈ ਨੀ, ਉਸਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ
ਆਜ਼ਾਦੀ ਨਾਲ ਜਿਸਦਾ ਦੂਰ ਦੂਰ ਦਾ ਵਾਸਤਾ ਨੀਂ, ਆਜ਼ਾਦੀ ਉਸਦੀ ਝੋਲੀ ਵਿਚ ਪਾਈ ਜਾਂਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ, ਸੇਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸਹੀਦਾਂ ਦੇ ਖੂਨ ਦੀ ਹੈ, ਚਰਖੇ ਨਾਲ ਨੀ ਆਜ਼ਾਦੀ ਆਈ ਇਥੇ.

ਜੇਕਰ ਕਿਸੇ ਦੇ ਚਿਹਰੇ ਤੇ ਤੁਹਾਡੇ ਕਰਕੇ ਮੁਸਕਰਾਹਟ ਆ ਰਹੀ ਹੋਵੇ
ਕਦੇ ਉਸ ਇਨਸਾਨ ਦੇ ਹਾਸੇ ਨਾ ਖੋਹਣਾ

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥


ਸੂਰਜ ਕਿਰਣਿ ਮਿਲੀ ਜਲੁ ਕਾ ਜਲੁ ਹੂਆ ਰਾਮ।।
ਜੋਤੀ ਜੋਤਿ ਰਲੀ ਸੰਪੂਰਣ ਥੀਆ ਰਾਮ।।


ਕਿੰਨੀ ਅਜੀਬ ਗੱਲ ਹੈ
ਲੋਕ ਗੱਲ ਫੜ ਲੈਂਦੇ ਨੇ ਪਰ
ਇਨਸਾਨ ਛੱਡ ਦਿੰਦੇ ਨੇ

ਪਤਨੀ ਨੂੰ ਕਦੇ ਨਾ ਮਾਰੋ ਉਸਨੂੰ ਮਾਰਨ ਤੋਂ ਪਹਿਲਾਂ,
ਇਹ ਜ਼ਰੂਰ ਸੋਚੋ, ਉਹ ਤੁਹਾਡੇ ਘਰ ਦੀ ਨੂੰਹ ਹੈ,
ਬਾਅਦ ਵਿੱਚ ਉਹ ਤੁਹਾਡੀ ਪਤਨੀ ਹੈ,
ਸਭ ਤੋਂ ਪਹਿਲਾਂ ਉਹ ਕਿਸੇ ਦੀ ਧੀ ਹੈ.


ਤੁਹਾਡੇ ਦਿਲ ਦੀਆਂ ਤਾਰਾਂ ਜੁੜੀਆਂ ਨੇ ਕਿਤੇ ਜਾਂ
ਮੇਰੇ ਦਿਲ ਵਾਂਗ ਜੋੜ ਨੰਗੇ ਹੀ ਆ ਹਲੇ 🤣🤣

ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ
ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ

ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ
ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!