42 ਸਾਲ ਦੀ ਉਮਰ ਵਿੱਚ 14 ਜੰਗਾਂ ਲੜਨ ਵਾਲੇ
ਦਸ਼ਮੇਸ਼ ਪਿਤਾ ਜੀ ਨੇ ਆਪਣੀ ਹਰ ਜੰਗ ਫਤਿਹ ਕੀਤੀ ਸੀ ,
ਉਨ੍ਹਾਂ ਲਈ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ
Sub Categories
ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ
ਫੇਰ ਵੀ ਸਿਦਕ ਨਹੀ ਹਾਰਿਆ 🙏 ਧੰਨ ਗੁਰੂ ਦੇ ਸਿੰਘ 🙇🙏🙇
ਜਿਹੜੇ ਸਮਝਦੇ ਕੁਰਬਾਨੀ ਬਹੁਤ ਵੱਡੀ ਹੈ ਉਹ ਸ਼ੇਅਰ ਕਰ ਦਿਓ
ਜਿਨਿ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨਿ ਸੰਗਿ ਜੀਉ।। ਸੰਤ ਸਜਨ ਮਨ ਮਿਤ੍ਰ ਸੇ ਲਾਇਅਨ ਪ੍ਰਭਿ ਸਿਉ ਰੰਗ ਜੀਉ।। ਤਿੰਨ ਸਿਉ ਪ੍ਰੀਤਿ ਨ ਤੁਟਈ ਕਬਹੂ ਨ ਹੋਵੈ ਭੰਗ ਜੀਉ।।
ਮੇਰੇ ਗੁਰਦੇਵ ਪਿਤਾ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਪਿਆਰਿਆਂ ਨੂੰ ਮਿਲਿਆ ਮੇਰਾ ਮਨੁ ਖੇੜੇ ਵਿਚ ਆ ਜਾਦਾ ਹੈ ਅਤੇ ਮੇਰਾ ਪਿਆਰ ਵਾਹਿਗੁਰੂ ਜੀ ਨਾਲ ਲਗਾ ਲੈਂਦੇ ਨੇ ਉਹਨਾ ਨੂੰ ਸੰਗਤ ਮੇਨੂੰ ਕਿਵੇਂ ਨਸੀਬ ਹੋਵੇ ਐਸੇ ਰਬ ਦੇ ਪਿਆਰੇ ਮੇਰੇ ਪਕੇ ਮਿਤ੍ਰ ਮੇਰਾ ਰੱਬ ਨਾਲ ਇਸ਼ਕ ਲੱਗਾ ਦਿੰਦੇ ਹਨ ਜਿਹੜੀ ਕਿ ਮੁਹੱਬਤ ਫਿਰ ਟੁਟਦੀ ਨਹੀਂ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਦਿਨੇ ਰਾਤ ਸਦਾ ਹੀ ਤੇਰੇ ਗੁਣ ਗਾਉਂਦਾ ਰਹਾ ।। ਅਕਾਲ ਜੀ ਸਹਾਇ
ਇੱਕ ਗੱਲ ਪੁੱਛਣੀ ਸੀ
ਇਹ ਜੋ ਮੀਂਹ ਚ ਬੂੰਦਾਂ ਬਾਂਦੀ ਹੁੰਦੀ ਆ
ਓਹਦੇ ਚ ਪਤਾ ਕਿਦਾਂ ਲੱਗਦਾ ਕਿ ਕੌਣ
ਬੂੰਦਾਂ ਆ ਤੇ ਕੌਣ ਬਾਂਦੀ ?
ਸਿੱਧੂ ਮੂਸੇਵਾਲਾ ਗਲਤ ਕਹਿ ਗਿਆ ਕਿ
“ਸੱਚ ਬੋਲੇਗਾਂ ਤਾਂ ਮਿਲੂ 295”
ਕਿਉਂਕਿ
ਸੱਚ ਬੋਲਣ ਤੇ ਤਾਂ ਬਾਈ ਨੂੰ ਮੌਤ ਮਿਲ ਗਈ
ਪੰਜਾਬੀ ਬੰਦਾ ਜਦੋ ਤੱਕ ਬਾਹਰ ਨੀ ਜਾਂਦਾ ਕਿਸਮਤ ਸਿਸਟਮ,
ਸਰਕਾਰ ਨੂੰ ਗਾਲਾਂ ਕੱਢਦਾ,, ਜਦੋਂ ਬਾਹਰ ਚਲੇ ਜਾਂਦਾ ਫਿਰ ਪੋਸਟ ਕਰਦਾ ,,
ਲੱਭਣੀ ਨੀ ਮੌਜ ਪੰਜਾਬ ਵਰਗੀ
ਫੀਮਾ ਜੀ ਪੱਕੇ ??
ਕੋਸ਼ਿਸ਼ ਕਰੋ ਕਿ ਸੁੱਖ ਵਿੱਚ ਵੀ ਗੁਰੂ ਨਾਨਕ ਨੂੰ ਯਾਦ ਕੀਤਾ ਜਾਵੇ
ਦੁੱਖ ਵੇਲੇ ਤਾਂ ਉਹ ਆਪ ਹੀ ਯਾਦ ਆ ਜਾਂਦਾ ਹੈ🙏🙏
ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ,
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ,
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ,
ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
‘ ਤੇਰਾ ਤੁਝ ਕਉ ਸਉਪਤੈ ਕਿਆ ਲਾਗੈ ਮੇਰਾ,
ਹੁਕਮ ਰਜ਼ਾਈ ਚੱਲਣਾ ਜੋ ਕਰੇਂ ਚੰਗੇਰਾ,
ਵਾਹੁ ਵਾਹੁ ਗੋਬਿੰਦ ਸਿੰਘ ਧੰਨ ਤੇਰਾ ਜੇਰਾ ,
ਪੰਥ ਵਸੇ ਮੈਂ ਉੱਜੜਾਂ ਮਨ ਚਾਉ ਘਨੇਰਾ ” l
┈┉┅━❀꧁ੴ꧂❀━┅┉┈
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾ ਨੂੰ ਲੱਖ ਲੱਖ ਵਧਾਈਆਂ
┈┉┅━❀꧁ੴ꧂❀━┅┉┈
ਸ਼ਹੀਦ ਭਾਈ ਤਾਰੂ ਸਿੰਘ ”
ਗਦ ਗਦ ਓ ਫ਼ਤਵਾ ਸੁਣਕੇ ,
ਭੇਦਾਂ ਤੋਂ ਵਾਕਫ਼ ਹੱਸਦਾ ,
ਖੋਪੜ ਭਾਵੇਂ ਲਾਹ ਦੇਵੋ ,
ਰੋਮਾਂ ਵਿਚ ਗੁਰੂ ਹੈ ਵਸਦਾ ,
ਅਲੌਕਿਕ ਕਿਸੇ ਆਲਮ ਵਿਚੋਂ ,
ਨਦਰ ਦਾ ਆਇਆ ਤੁਪਕਾ ,
ਕੇਸ਼ਾਂ ਸੰਗ ਸੌਖਾ ਕਰਤਾ ,
ਕੇਸ਼ਗੜ੍ਹ ਨੂੰ ਜਾਂਦਾ ਰਸਤਾ ,
ਸੱਜਿਆ ਕੰਦੀਲ ਦੇ ਵਾੰਗੂ ,
ਇਤ੍ਹਿਹਾਸ ਹੈ ਓਹਨੂੰ ਜਪਦਾ ,
ਬਣਿਆ ਚਾਨਣ ਦਾ ਮੁਨਾਰਾ ,
ਬੁਝਿਆ ਵਿਚ ਚਾਨਣ ਭਰਦਾ ,
ਤਰ ਜਾਣੇ ਆਰਜ਼ੂ ਤੀਖਣ,
ਸੁਣਕੇ ਤਾਰੂ ਦੀ ਗਾਥਾ ,
ਇੰਝ ਵੀ ਇਕ ਪਾਠ ਹੁੰਦਾ ਏ ,
ਤੇ ਇੰਝ ਵੀ ਨਿਭਹਦੀ ਮਰਯਾਦਾ ।
✍🏻ਸੁੱਖ ਮੰਝਪੁਰੀਆ
ਸਿੱਖੀ ਹੈ ਨਿਭਾਉਣੀ ਨਾਲ ਕੇਸਾਂ ਤੇ ਸੁਆਸਾਂ ਦੇ,
ਹਿਰਦੇ ‘ਚ ਬਚਨ ਗੁਰੂ ਦਾ ਪੱਕਾ ਠਾਣਦੇ,
ਜਿਨ੍ਹਾਂ ਪਿਆਰਿਆਂ ਦੇ ਸੀਸ ਗੁਰੂ ਅੱਗੇ ਭੇਂਟ ਹੋਣ,
ਹੱਸ ਹੱਸ ਖੋਪਰ ਲਹਾਉਣਾ ਓਹ ਜਾਣਦੇ।
ਧੰਨ ਤੇਰੀ ਹੈ ਕਮਾਈ ਰਾਮਦਾਸ,
ਰੁੜ੍ਹ ਰਹੀ ਦੁਨੀਆ ਬਚਾਈ ਰਾਮਦਾਸ।
ਛਤਰ ਤੇਰਾ ਛਾਬੜੀ ਹੀ ਬਣ ਗਈ,
ਅਮਰ ਗੁਰ ਦਿਤੀ ਵਡਾਈ ਰਾਮਦਾਸ।
ਘੁੰਙਣੀਆਂ ਮੋਤੀ ਬਣੇ ਦੁਨੀਆ ਲਈ,
ਕਿਰਤ ਤੇਰੀ ਪ੍ਰਭੁ ਨੂੰ ਭਾਈ ਰਾਮਦਾਸ।
ਰੀਸ ਜਿਸ ਦੀ ਕਰ ਰਿਹਾ ਸਚ ਖੰਡ ਵੀ,
ਉਹ ਨਗਰੀ ਤੂੰ ਵਸਾਈ ਰਾਮਦਾਸ।
ਜੋਤ ਜਗਦੀ ਹੈ ਭੱਲੇ ਗੁਰ ਅਮਰ ਦੀ,
ਸਿਦਕ ਤੇਰੇ ਨੇ ਜਗਾਈ ਰਾਮਦਾਸ।
ਲਛਮੀ ਦਾਸੀ ਤੇਰੇ ਦਰਬਾਰ ਦੀ,
ਦਰ ਤੇਰੇ ਝੁਕਦੀ ਲੁਕਾਈ ਰਾਮਦਾਸ।
ਦੀਨ ਦੁਨੀਆ ਹੈਣ ਤੇਰੇ ਆਸਰੇ,
ਜਮ ਤੋਂ ਹੋਵੀਂ ਸਹਾਈ ਰਾਮਦਾਸ।
ਹੇ ਕਲਗੀਧਰ ! ਕਲਗੀ ਧਰ ਕੇ,
ਇਕ ਵਾਰੀ ਫਿਰ ਆ ਜਾ ।
ਬੰਦੀ ਭਾਰਤ ਰੋ ਰੋ ਆਖੇ,
“ਪ੍ਰੀਤਮ ਬੰਦ ਛੁੜਾ ਜਾ ।”
ਸ਼ਾਹ ਅਸਵਾਰਾ ! ਦਰਸ਼ਨ ਦੇ ਜਾ,
ਚਿਰ ਦੀਆਂ ਲੱਗੀਆਂ ਤਾਂਘਾਂ ।
ਮੁਰਝਾਇਆ ਜੀਵਨ ਜੀ ਉੱਠੇ,
ਅੰਮ੍ਰਿਤ ਘੁੱਟ ਪਿਲਾ ਜਾ ।
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
ਇਹ ਮੇਰੇ ਸੀਨੇ ਤੀਰ ਨਹੀਂ ਵੱਜੇ
ਇਹ ਤਾਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਰਿਹਾ
ਪਾਣੀ ਦਾ ਰੰਗ ਲਾਲ ਹੈ
ਇਹ ਕਲਗ਼ੀਧਰ ਦਾ ਬਾਲ ਹੈ
ਇਹ ਸਿੱਖੀ ਦੀ ਮਿਸਾਲ ਹੈ
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ
ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ ⚔️⚔️⚔️🙏🙏