ਕੁਝ ਕੁ ਗੱਲਾਂ ਨੇ ਸਿੱਖਣ ਵਾਲੀਆਂ
ਗੌਰ ਕਰਿਉ 👍👍👍
ਗਾਲ ਨੀ ਕਿਸੇ ਨੂੰ ਕਦੇ ਮਾਂ ਦੀ ਕੱਢੀ ਦੀ
ਪਿੰਡ ਚ ਮੰਡੀਰ ਬਾਹਰ ਦੀ ਨੀ ਸੱਦੀ ਦੀ
ਮੰਗਵੀਂ ਗੱਡੀ ਤੇ ਨਹੀਉਂ ਗੇੜੀ ਲਾਈ ਦੀ
ਟੌਹਰ ਨੀ ਜਿਊਲਰੀ ਜਾਅਲੀ ਦੀ ਪਾਈ ਦੀ
ਭੀੜ ਵਾਲੀ ਥਾਂ ਤੇ ਨੀ ਫਾਇਰ ਕੱਢੀ ਦੇ
ਤੀਵੀਂ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ
ਜੇ ਹੁੰਦੀ ਆ ਸਿਆਣੀ ਗੱਲ ਵਿੱਚੇ ਨਾ ਟੋਕੀਏ
ਫੈਮਲੀ ਨਾਲ ਗੱਡੀ ਨਾ ਠੇਕੇ ਤੇ ਰੋਕੀਏ
Hospital ਚ ਹਾਰਨ ਨਾ ਮਾਰੀਏ
ਕਰ ਕੇ ਪੜਾਈ ਨਾ ਕਿਤਾਬਾਂ ਪਾੜੀਏ
ਦਾਨ ਪੁੰਨ ਕਦੇ ਨੀ ਸੁਣਾਉਣਾ ਚਾਹੀਦਾ
ਥਾਂ ਥਾਂ ਤੇ ਵੈਰ ਨੀ ਵਧਾਉਣਾ ਚਾਹੀਦਾ
ਦੋਸਤੀ ਚ ਪਹਿਲ ਦੇਈਏ ਨੀਵੀਂ ਜਾਤ ਨੂੰ
ਘਰੋਂ ਦੱਸੇ ਬਿਨਾਂ ਜਾਈਦਾ ਨੀ ਰਾਤ ਨੂੰ
ਤਕੜੇ ਸਰੀਰ ਤੇ ਕਦੇ ਨੀ ਤਿੜੀਦਾ
ਬਿਨਾਂ ਕਿਸੇ ਕੰਮ ਨੀ ਦੂਜੇ ਪਿੰਡ ਚ ਫਿਰੀ ਦਾ
ਆਕੇ ਹੰਕਾਰ ਚ ਨੀ ਗੱਲ ਕਰੀਦੀ
ਜਾਣਕਾਰ ਬਿਨਾਂ ਨੀ ਗਵਾਹੀ ਭਰੀਦੀ