ਮੇਰੇ ਸਿਰ ਤੇ ਹੱਥ ਉਦ੍ਹੀ ਮੇਹਰ ਦਾ, ਮੁਕਾਕੇ ਸਾਰਾ ਸ਼ੱਕ ਦੇਖਿਆ ਮੈਂ ,
ਓਏ ਰੱਬ ਕਣ ਕ ਣ ਦੇ ਵਿੱਚ ਵੱਸਦਾ, ਇਹ ਪਰਤੱਖ ਦੇਖਿਆ ਮੈਂ !
ਮੇਰੀ ਹੱਡ ਬੀਤੀ ਜਦ 433ਜਾਂਨਾਂ , ਸੀ ਵਿੱਚ ਸਮੁੰਦਰ ਡੁੱਬ ਰ ਈਆਂ
ਮੌਤ ਦੇਖ ਧਿਆਇਆ ਰੱਬ ਨੂੰ ਸਭਨੇ, ਉਦ੍ਹੇ ਚਰਨੀਂ ਅਰਦਾਸਾਂ ਪੁੱਜ ਗਈਆਂ
ਉਨ੍ਹੇ ਮੱਖਣ ਚੋਂ ਵਾਲ ਵਾਂਗੂ ਕੱਢਤੇ, ਰਹਿਮਤ ਦਾ ਆਉਂਦਾ ਹੱਥ ਦੇਖਿਆ ਮੈਂ,
ਓਏ ਰੱਬ ਕ ਣ ਕ ਣ ਦੇ ਵਿੱਚ ਵੱਸਦਾ, ਇਹ ਪ੍ਰਤੱਖ ਦੇਖਿਆ ਮੈਂ
ਵਸੇ ਧਰਤੀ ਦੇ ਚੱਪੇ ਚੱਪੇ ਤੇ, ਖੰਡੀ ਬ੍ਰਹਿਮੰਡੀ ਵੱਸਦਾ ਓਹ ,
ਮੈਂ ਹਰ ਜਗ੍ਹਾ ਹਰ ਪਲ ਹਾਜਰ ਨਾਜਰ, ਸਮਜੇ ਕੋਈ ਸੱਭ ਨੂੰ ਦੱਸਦਾ ਓਹ,
ਆਦਿ ਸੱਚ ਓਹ ਜੁਗਾਦਿ ਓਹ, ਧਾਮੀ, ਦਿਲੋਂ ਵਾਹਿਗੁਰੂ ਜੱਪ ਦੇਖਿਆ ਮੈਂ,
ਓਏ ਰੱਬ ਕਣ ਕ ਣ ਦੇ ਵਿੱਚ ਵੱਸਦਾ, ਇਹ ਪ੍ਰਤੱਖ ਦੇਖਿਆ ਮੈਂ /
ਜਰਾ ਸੋਚੋ ਪੱਥਰ ਦਾ ਕੀੜਾ ਰੋਟੀ, ਕਿਦਾਂ ਕਿੱਥੋਂ ਖਾ ਰਿ ਹਾ,
ਉਦਾ ਵੀ ਸੋਚਿਆ ਸਿਰਜਨਹਾਰੇ, ਪੱਥਰ ਵਿੱਚ ਅੰਨ ਪਾਹੁਚਾ ਰਿਹਾ,
ਬੈਰਮਪੁਰੀਆ ਕੀ ਕੀ ਸੱਚਾਈਆਂ ਬਿਆਨ ਕਰੇ,
ਜਸਕਮਲਾ ਰੱਬ ਸੱਚ ਨਾਲੋਂ ਵੀ ਸੱਚ ਦੇਖਿਆ ਮੈਂ,
ਓਏ ਰੱਬ ਕ ਣ ਕ ਣ ਦੇਵਿੱਚ ਵੱਸਦਾ, ਏਹ ਪ੍ਰਤੱਖ ਦੇਖਿਆ ਮੈਂ
ਆਪ ਪੜ੍ਹਨਾ ਅੱਗੇ ਨਾ ਭੇਜੇ ਓ ਸੀਕ੍ਰਿਟ ਆ ਲੀਬੀਆ ਕਾਂਡ, ਮੇਰੀ ਅਸਲੀ ਕਹਾਣੀ