ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ।।
ਜਿਹੜੇ ਲੋਕ ਸੋਚਦੇ ਨੇ ਕਿ ਰੋਜ਼, ਜਾ ਬਾਰ-ਬਾਰ ਪਾਠ ਕਰਨ ਦਾ, ਜਾ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੈ?
ਤਾਂ ਉਹ ਲੋਕਾਂ ਨੂੰ ਕੁਦਰਤ ਤੋਂ ਕੁਝ ਸਿੱਖਣ ਦੀ ਲੋੜ ਹੈ।
੧- ਪੱਥਰ ਪਾਣੀ ਵਿੱਚ ਪਿਆ ਰਹੇ ਤਾਂ ਦੋ ਚੀਜਾਂ ਤੋਂ ਬੱਚ ਜਾਂਦਾ ਹੈ.. ਇੱਕ ਮਿੱਟੀ ਤੋਂ, ਤੇ ਦੂਸਰਾ ਠੋਕਰ ਵੱਜਣ ਤੋਂ।
ਇਸੇ ਤਰ੍ਹਾਂ ਬੰਦਾ ਜਿੰਨ੍ਹਾਂ ਚਿਰ ਪਾਠ ਕਰਦਾ ਹੈ, ਜਾ ਗੁਰਦੁਆਰਾ ਸਾਹਿਬ ਬੈਠ ਦਾ ਹੈ, ਭਾਵੇਂ ਉਸ ਦਾ ਮਨ ਟਿਕਦਾ ਹੋਵੇ ਭਾਵੇਂ ਨਹੀਂ, ਉਹ ਇਸ ਤਰ੍ਹਾਂ ਗੰਦੀ ਸੋਚ ਤੋਂ ਬਚਿਆ ਰਹਿੰਦਾ ਹੈ ਅਤੇ ਰੱਬ ਦੇ ਕਰੀਬ ਰਹਿੰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰੋ, ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਇਆ ਕਰੋ।
੨- ਕੁਝ ਲੋਕ ਕਹਿੰਦੇ ਨੇ ਕਿ ਪਾਠ ਕਰਨ ਦਾ ਕੀ ਫਾਇਦਾ ਜਦ ਅਸੀਂ ਅਰਥ ਨਹੀਂ ਸਮਝ ਸਕਦੇ?
ਜਦ ਤੁਹਾਨੂੰ ਬੁਖਾਰ ਹੁੰਦਾ ਹੈ, ਤਾਂ Doctor ਤੁਹਾਨੂੰ Paracetamol ਦੀ ਗੋਲੀ ਦਿੰਦਾ ਹੈ, ਤੁਸੀਂ ਕਦੇ Doctor ਨੂੰ Paracetamol ਦਾ ਅਰਥ ਪੁਛਿਆ? ਤੁਸੀਂ ਬਿਨਾਂ ਕੁਝ ਕਿਹ ਉਹ ਗੋਲੀ ਖਾ ਕੇ ਠੀਕ ਹੋ ਗਏ। ਇਸੇ ਤਰ੍ਹਾਂ ਹੀ ਪਾਠ ਕਰਿਆ ਕਰੋ, ਬਾਣੀ ਅਪਣੇ ਆਪ ਅਸਰ ਕਰੇਗੀ।
੩- ਸਾਡੇ ਸਰੀਰ ਅੰਦਰ ਦੋ ਮਨ ਹੁੰਦੇ ਹਨ, ਇੱਕ ਸੁਚੇਤ ਤੇ ਇੱਕ ਅਚੇਤ।
ਇੱਕ ਉਹ ਜੋ ਸੋਚਦਾ ਹੈ, ਤੇ ਇੱਕ ਉਹ
ਜੋ ਸਾਡੀ ਪਹੁੰਚ ਤੋਂ ਬਾਹਰ ਹੈ।
ਅਸੀਂ ਰੋਟੀ ਖਾਂਦੇ ਹਾਂ, ਰੋਟੀ ਦੀ ਬੁਰਕੀ ਮੁੰਹ ਵਿੱਚ ਪਾਈ, ਇਥੋਂ ਤੱਕ ਸਾਨੂੰ ਪਤਾ, ਇਹ ਕੰਮ ਸੁਚੇਤ ਮਨ ਦਾ ਹੈ.. ਪਰ ਅੰਦਰ ਜਾ ਕੇ ਉਸ ਰੋਟੀ ਦੇ Cell ਬਣੇ ਫਿਰ ਨਵਾਂ Blood ਬਣਿਆ, ਫਿਰ ਉਸ ਰੋਟੀ ਦੀ Energy ਬਣੀ, ਫਿਰ Bones.. ਮਤਲਬ ਸਾਨੂੰ ਸਿਰਫ ਇਨ੍ਹਾਂ ਪਤਾ ਸੀ ਕਿ ਅਸੀਂ ਰੋਟੀ ਖਾਂਦੀ, ਪਰ ਸਾਡੇ ਸਰੀਰ ਅੰਦਰ ਜੋ ਵੀ ਹੋ ਰਿਹਾ ਹੈ, ਜਿਸ ਬਾਰੇ ਸਾਨੂੰ ਪਤਾ ਵੀ ਨਹੀਂ, ਇਹ ਸਾਡਾ ਸੁਚੇਤ ਮਨ ਕਰਦਾ ਹੈ।
ਇਸ ਤਰ੍ਹਾਂ ਜਦ ਅਸੀਂ ਗੁਰਬਾਣੀ ਪੜਦੇ ਹਾਂ, ਭਾਵੇਂ ਸਾਨੂੰ ਅਰਥ ਸਮਝ ਆਉਣ ਜਾ ਨਾ, ਪਰ ਸਾਡਾ ਸੁਚੇਤ ਮਨ ਗੁਰਬਾਣੀ ਨੂੰ catch ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਰੋਟੀ ਨੂੰ catch ਕਰਕੇ Blood ਤਿਆਰ ਕਰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰਿਆ ਕਰੋ, ਜਿਸ ਤਰ੍ਹਾਂ ਸਰੀਰ ਦੀ ਖੁਰਾਕ ਰੋਟੀ ਹੈ, ਇਸੇ ਤਰ੍ਹਾਂ ਸਾਡੀ ਰੂਹ ਦੀ ਖੁਰਾਕ ਪ੍ਰਮਾਤਮਾ ਦਾ ਨਾਮ ਹੈ।
ਜੇ ਭੁੱਖੇ ਇਨਸਾਨ ਨੂੰ ਦੋ ਦਿਨ ਕੁਝ ਖਾਣ ਨੂੰ ਨਾ ਦਿੱਤਾ ਜਾਵੇ ਤਾਂ ਉਹ ਕੁਝ ਵੀ ਖਾਣ ਨੂੰ ਤਿਆਰ ਹੋ ਜਾਵੇਗਾ, ਇਸੇ ਤਰ੍ਹਾਂ ਹੀ ਸਾਡੀ ਰੂਹ ਨੂੰ ਜੇਕਰ ਖੁਰਾਕ ਨ ਮਿਲੇ ਤਾਂ ਇਹ ਵੀ ਗੰਦ ਮੰਦ ਖਾਣ ਲਗਦੀ ਹੈ।
ਇਸ ਲਈ ਜੇਕਰ ਬੁਰੇ ਕੰਮਾਂ ਤੋਂ ਬਚਣਾ ਹੈ ਤਾਂ ਅਪਣੀ ਅਾਤਮਾ ਨੂੰ, ਅਪਣੇ ਮਨ ਨੂੰ ਚੰਗੀ ਖੁਰਾਕ ਰੋਜ਼ਾਨਾ ਦਵੋ।
Waheguru g
Waheguru g
its touch my heart. U have given clearty how can meet with God.