ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ, ਬਾਬੇ ਨਾਨਕ ਦੇ
ਹੱਥ ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ, ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ ਹੱਥ ਵਿੱਚ ਲੋਟਾ ਕੌਣ ਫੜਾ ਗਿਆ?