ਸਵਾਲ …
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਬਾਜ਼ ਹੀ ਕਿਉਂ ਰੱਖਿਆ ਕੋਈ ਹੋਰ ਪੰਛੀ ਕਿਉਂ ਨਹੀਂ ??
ਜਵਾਬ
ਗੁਰੂ ਗੋਬਿੰਦ ਸਿੰਘ ਜੀ ਜੋ ਕਰਦੇ ਸੀ ਉਸ ਪਿੱਛੇ ਕੌਮ ਲਈ ਕੋਈ ਸੰਦੇਸ਼ ਜਰੂਰ ਹੁੰਦਾ ਸੀ ,
ਇਸ ਦੇ ਪਿੱਛੇ ਵੀ ਸੀ…
1. ਬਾਜ਼ ਨੂੰ ਕਦੇ ਗੁਲਾਮ ਨਹੀਂ ਰੱਖਿਆ ਜਾ ਸਕਦਾ , ਜਾਂ ਤਾਂ ਉਹ ਪਿੰਜਰਾ ਤੋਡ਼ ਦੇਵੇਗਾ ਜਾਂ ਫਿਰ ਮਰ ਜਾਵੇਗਾ ਪਰ ਗੁਲਾਮ ਨਹੀਂ ਰਹੇਗਾ ।
2. ਬਾਜ਼ ਕਦੇ ਕਿਸੇ ਦਾ ਕੀਤਾ ਹੋਇਆ ਸਿਕਾਰ ਨਹੀਂ ਖਾਂਦਾ ।
3. ਬਾਜ਼ ਬਹੁਤ ਉੱਚਾ ਉੱਡਦਾ ਹੈ , ਪਰ ਐਨਾ ਉੱਚਾ ਉੱਡਣ ਦੇ ਬਾਵਜੂਦ ਵੀ ਉਸਦੀ ਨਜ਼ਰ ਜਮੀਨ ਤੇ ਹੀ ਰਹਿੰਦੀ ਹੈ ।
4. ਬਾਜ਼ ਕਦੇ ਆਪਣਾ ਘਰ ਜਾਂ ਆਲਣਾ ਨਹੀਂ ਬਣਾਉਂਦਾ , 18 ਵੀ ਸਦੀ ਵਿੱਚ ਸਿੱਖ ਵੀ ਏਸੇ ਤਰ੍ਹਾਂ ਕਰਦੇ ਸੀ ।
5. ਬਾਜ਼ ਕਦੇ ਵੀ ਆਲਸ ਨਹੀਂ ਕਰਦਾ ।
6. ਬਾਜ਼ ਕਦੇ ਦੂਸਰੇ ਪੰਛੀਆਂ ਦੇ ਵਾਗੂੰ ਹਵਾ ਦੇ ਨਾਲ ਨਹੀਂ ਉੱਡਦਾ , ਬਲਕਿ ਹਵਾ ਦੇ ਉੱਲਟ ਪਾਸੇ ਉੱਡਦਾ ਹੈ ।
7. ਬਾਜ਼ ਕਦੇ ਵੀ ਕਿਸੇ ਪੰਛੀ ਜਾਂ ਕਿਸੇ ਜਾਨਵਰ ਕੋਲੋਂ ਨਹੀਂ ਡਰਦਾ ।
ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਨੂੰ ਕੋਟਿ ਕੋਟਿ ਪਰਣਾਮ , ਗੁਰੂ ਗੋਬਿੰਦ ਸਿੰਘ ਜੀ ਵਰਗਾ ਕਦੇ ਵੀ ਕੋਈ ਹੋ ਨਹੀਂ ਸਕਦਾ…
WAHEGURU