ਅਰਦਾਸ ਸਮਾਗਮ ਬਾਰੇ
16 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ 1947 ਸਬੰਧੀ ਅਰਦਾਸ ਹੋਈ ਕੁਝ ਗੱਲਾਂ ਨੋਟ ਕੀਤੀਆਂ :-
1) ਅਰਦਾਸੀਏ ਸਿੰਘ ਨੇ ਸ਼ਬਦ ਵਰਤਿਆ “ਪੰਜਾਬ ਦੀ ਵੰਡ” ਏ ਅੱਖਰ ਬਹੁਤ ਸਹੀ ਆ , ਏਹੀ ਚਾਈਦਾ ਸੀ , ਅਕਸਰ ਦੇਸ਼ ਦੀ ਵੰਡ ਕਿਹਾ ਜਾਦਾ ਤੇ ਬਦਕਿਸਮਤੀ ਆ ਅਜ ਸਾਡੀ ਸਮਝ ਚ ਦੇਸ਼ ਸ਼ਬਦ ਦੇ ਅਰਥ ਪੰਜਾਬ ਤੋ ਬਦਲ ਕੇ ਭਾਰਤ ਹੋ ਗਿਆ। ਜਦ ਕੇ ਸਾਡਾ ਦੇਸ਼ ਪੰਜਾਬ ਆ ਜੋ ਵੰਡਿਆ ਤੇ ਉਜਾੜਿਆ ਗਿਆ।
2) ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਸਮੇਂ ਵਾਹਵਾ ਮੁਸਲਮਾਨ ਵੀ ਹਾਜ਼ਰ ਸੀ, ਮੇਰੇ ਦੇਖਣ ਚ ਏ ਪਹਿਲੀ ਵਾਰ ਹੋਇਆ।
3) ਅਫਸੋਸ ਵੀ ਆ ਕਿਉਕਿ ਮੈਂ ਆਪਣੇ ਮਨ ਚ ਜਿੰਨਾਂ ਅੰਦਾਜਾ ਲਾਇਆ ਸੀ ਉਸ ਹਿਸਾਬ ਨਾਲ ਸੰਗਤ ਖਾਸ ਕਰਕੇ ਨੌਜਵਾਨ ਬਹੁਤ ਘੱਟ ਸੀ।
4) ਜਥੇਦਾਰ ਸਾਬ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਪਾਰਲੀਮੈਂਟ ਚ ਸ਼ੋਕ ਮੱਤ ਲੀ ਸਲਾਹ ਦਿੱਤੀ ਨਾਲ ਹੀ ਦੋਵਾਂ ਮੁਲਕਾਂ ਨੂੰ ਵੀਜੇ ਅਸਾਨ ਕਰਨ ਲੀ ਕਿਹਾ।
5) ਅਰਦਾਰ ਤੋ ਪਹਿਲਾਂ ਕੀਰਤਨ ਹੋਇਆ ਜਥੇ ਨੇ ਹੁਕਮ ਭਾਣੇ ਤੇ ਰਾਜ ਜੁਲਮ ਸਬੰਧਕ ਸ਼ਬਦ ਪੜੇ।
6) ਅਰਦਾਸ ਤੋ ਬਾਦ ਆ ਹੁਕਮਨਾਮਾ ਬਖਸ਼ਿਸ਼ ਹੋਇਆ
ਸੂਹੀ ਮਹਲਾ ੩ ॥
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥
ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥………..
ਬਾਕੀ ਅੱਗੇ ਸਬਦ ਲੰਬਾ ਪੋਥੀ ਤੋ ਪੜਲਿਉ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Related Posts

Leave a Reply

Your email address will not be published. Required fields are marked *