1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ
ਹਿੱਲਦਾ ਪਰ ਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ..
.
2. ਹਰਿੱਕ ਵਿਆਹ ‘ਚ ਟੈਟ ਹੋਕੇ ਜੰਤਾ ਬਿੰਦਰਖੀਏ ਦਾ “ਤੂੰ ਨੀਂ ਬੋਲਦੀ ਰਕਾਨੇ” ਆਲਾ ਗੀਤ ਲਾਜ਼ਮੀ ਲਵਾਉਂਦੀ ਆ..
.
3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ ‘ਚ ਪਰ ਲੰਗਰ ਦੀ
ਦਾਲ ਅਰਗੀ ਦਾਲ ਨੀਂ ਬਣਦੀ ਕਦੇ..
.
4.Property Dealer ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ
ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ..
.
5. 80% ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ, ਅਬੋਹਰ ਨੂੰ
ਹਬੋਹਰ , ਮੁਕਤਸਰ ਨੂੰ ਮੁਗਸਰ, ਕਹਿੰਦੀ ਆ। ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ, ਨਾਂਨਵੇਂ, ਉਨ੍ਹਾਹਟ ਦੇ ਫਰਕ ‘ਚ ਪੱਕਾ ਉਲਝੂ।..
.
6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਾਹਲੀ Real Feeling
ਲੈਣਗੇ ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ
ਸਾਹਮਣੇ ਖੜ੍ਹਾ ਹੋਬੇ…
.
7.ਕਿੰਨੀ ਮਰਜ਼ੀ ਠੰਢ ਹੋਵੇ ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ
ਪਰ ਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ ਭਮਾਂ ਦੰਦੋ=ਡਿੱਕਾ ਵੱਜ ਵੱਜ ਕੇ
ਨਮੂਨੀਆ ਹੋਜੇ……
.
ਸਹੀ ਕਿਹਾ ਨਾ….ਆਪਾਂ ਝੂਠ ਬੋਲਦੇ ਈ ਨੀਂ ਬਾਈ.