ਗੁਪਤਾ ਜੀ ਦੇ ਗੁਆਂਢ ਵਿੱਚ ਸਤਨਰਾਇਣ ਕਥਾ ਦੀ ਆਰਤੀ ਹੋ ਰਹੀ ਸੀ ,

ਆਰਤੀ ਦੀ ਥਾਲੀ ਗੁਪਤਾ ਜੀ ਦੇ ਸਾਹਮਣੇ ਆਉਣ ਉੱਤੇ ,
ਗੁਪਤਾ ਜੀ ਨੇ ਆਪਣੀ ਜੇਬ ਵਿੱਚੋਂ ਛਾਂਟ ਕੇ ਕਟਿਆ ਫਟਿਆ ਦਸ ਰੁਪਏ ਦਾ ਨੋਟ ਕੋਈ ਵੇਖੇ ਨਹੀਂ , ਏਦਾਂ ਪਾਇਆ ।

ਉੱਥੇ ਬਹੁਤ ਜ਼ਿਆਦਾ ਠਸਾਠਸ ਭੀੜ ਸੀ ।

ਗੁਪਤਾ ਜੀ ਦੇ ਮੋਡੇ ਉੱਤੇ ਠੀਕ ਪਿੱਛੇ ਵਾਲੀ ਆਂਟੀ ਨੇ ਥਪਕੀ ਮਾਰ ਕੇ ਗੁਪਤਾ ਜੀ ਦੇ ਵੱਲ 2000 ਰੁਪਏ ਦਾ ਨੋਟ ਵਧਾਇਆ ।

ਗੁਪਤਾ ਜੀ ਨੇ ਉਨ੍ਹਾਂ ਕੋਲੋਂ ਨੋਟ ਲੈ ਕੇ ਆਰਤੀ ਦੀ ਥਾਲੀ ਵਿੱਚ ਪਾ ਦਿੱਤਾ ।

ਗੁਪਤਾ ਜੀ ਨੂੰ ਆਪਣੇ 10 ਰੁਪਏ ਪਾਉਣ ਉੱਤੇ ਥੋੜ੍ਹੀ ਸ਼ਰਮ ਵੀ ਆਈ ।

ਬਾਹਰ ਨਿਕਲਦੇ ਸਮੇਂ ਗੁਪਤਾ ਜੀ ਨੇ ਉਨ੍ਹਾਂ ਆਂਟੀ ਨੂੰ ਸ਼ਰਧਾ ਭਰਿਆ ਨਮਸਕਾਰ ਕੀਤਾ ,

ਤਾਂ ਆਂਟੀ ਨੇ ਗੁਪਤਾ ਜੀ ਨੂੰ ਦੱਸਿਆ ਕਿ 10 ਦਾ ਨੋਟ ਕੱਢਦੇ ਸਮੇਂ ਤੁਹਾਡਾ 2000 ਦਾ ਨੋਟ ਜੇਬ ਵਿਚੋਂ ਡਿਗਿਆ ਸੀ , ਉਹ ਹੀ ਤੁਹਾਨੂੰ ਵਾਪਸ ਕੀਤਾ ਸੀ ।
ਗੁਪਤਾ ਜੀ ਰਾਤ ਤੋਂ ਕੁੱਝ ਵੀ ਨਹੀ ਖਾ ਰਹੇ ਹਨ ।

ਬੋਲੋ ਸਤਨਰਾਇਣ ਭਗਵਾਨ ਦੀ ਜੈ !

😜😜😂😂😂😃


Related Posts

Leave a Reply

Your email address will not be published. Required fields are marked *