ਜੱਜ …….ਭਾਈ ਆਖਰੀ ਵਾਰ ਕਿਸਨੂੰ ਮਿਲਣਾ ਚਾਹੇਂਗਾ ?
ਮੁਜਰਿਮ ..ਜੀ ਮੇਰੀ ਵਹੁਟੀ ਨੂੰ ਮਿਲਾ ਦਿਓ !
.
ਜੱਜ …….ਕਿਓਂ ਜੰਮਣ ਵਾਲਿਆਂ ਕਿ ਗੁਨਾਹ ਕੀਤਾ ..
ਮਾਂ ਪਿਓ ਨੂੰ ਨਹੀਂ ਮਿਲਣਾ ?
.
ਮੁਜਰਿਮ …ਉਹ ਤੇ ਜੀ ਫਾਂਸੀ ਮਗਰੋਂ ਜਦੋਂ ਦੋਬਾਰਾ ਜੰਮਿਆ
ਤਾਂ ਓਸੇ ਵੇਲੇ ਫੇਰ ਮਿਲ ਹੀ ਜਾਣੇ ਪਰ ਵਹੁਟੀ ਲਈ ਤਾਂ
ਪੰਝੀ ਸਾਲ ਹੋਰ ਉਡੀਕ ਕਰਨੀ ਪਊ
.
ਫੇਰ ਇੱਕ ਚੰਗੀ ਨੌਕਰੀ ਲੱਭਣੀ ਪਊ
.
ਫੇਰ ਕੋਠੀ ਵੀ ਪਾਉਣੀ ਪੈਣੀ ..
ਜਨਾਬ ਕਲਜੁਗ ਵਿਚ ਰਿਸ਼ਤੇ ਬੰਦਿਆਂ ਨੂੰ ਨਹੀਂ ਕੋਠੀਆਂ
ਜਮੀਨਾਂ ਨੂੰ ਹੁੰਦੇ ਆ
.
ਫੇਰ ਕਾਰ ਵੀ ਮੁੱਲ ਲੈਣੀ ਪੈਣੀ ਆਉਣ ਜਾਣ ਨੂੰ
ਫੇਰ ਅਖਬਾਰ ਵਿਚ ਇਸ਼ਤਿਹਾਰ
ਫੇਰ ਦੇਖਾ ਦਿਖਾਈ
.
ਫੇਰ ਠਾਕਾ ਕੱਪੜਾ ਲੱਤਾ ਤੇ ਹੋਰ ਨਿੱਕ ਸੁੱਕ
ਫੇਰ ਪਾਰਟੀਆਂ
ਫੇਰ ਪਾਰਟੀਆਂ ਵਿਚ ਦਾਰੂ ਤੇ ਫਿਰ ਓਹੀ
ਬਾਰਾਂ ਬੋਰ ਵਾਲਾ ਕੁੱਤ ਖ਼ਾਨਾ.!
.
ਫੇਰ ਠਾਣੇ ,ਕਚਹਿਰੀਆਂ ,ਪੁਲਸ ਵਕੀਲ ਤੇ ਅਦਾਲਤਾਂ
ਫੇਰ ਏਨਾ ਕੁਝ ਹੋਣ ਮਗਰੋਂ ਭਾਨੀ ਵੀ ਪੱਕੀ ਵੱਜੂ ..
ਸਾਡਾ ਤੇ ਪਿੰਡ ਹੀ ਭਾਨੀ ਮਾਰਾਂ ਕਰਕੇ ਮਸ਼ਹੂਰ ਹੈ !
.
ਫੇਰ ਜੇ ਰਿਸ਼ਤਾ ਟੁੱਟਣੋਂ ਬਚ ਵੀ ਗਿਆ ਤਾਂ ਫੇਰ ਭਾਨੀ
ਮਾਰਾਂ ਨਾਲ ਕਪੱਤ..ਕਲੇਸ਼ ਵੱਖਰਾ
ਫੇਰ ਪਿੰਡ ਦੀ ਰੋਟੀ
.
ਫੇਰ ਹਲਵਾਈਆਂ ਦਾ ਚੱਕਰ
ਫੇਰ ਮੰਜੇ ਬਿਸਤਰੇ ਤੇ ਗਾਉਣ ਵਜਾਉਣ
ਫੇਰ ਖੁਸਰੇ ਤੇ ਭੰਡਾਂ ਦੀਆਂ ਵਧਾਈਆਂ ਤੇ ਲਾਗ
.
ਫੇਰ ਬਿਨਾ ਵਜਾ ਰੁੱਸੇ ਫੁਫੜਾਂ ਤੇ ਜੀਜਿਆਂ ਨੂੰ ਮਨਾਉਣ
ਲਈ ਨੱਕ ਨਾਲ ਕੱਢੀਆਂ ਲਕੀਰਾਂ
.
ਫੇਰ ਖਾਰੇ ਲਾਹੁਣ ਤੋਂ ਦੋਨਾਂ ਮਾਮਿਆਂ ਦੀ ਖਿੱਚ ਖਿਚਾਈ
ਫੇਰ ਬਰਾਤ ਵਿਚ ਘੋੜੀ ਚੜਨ ਦਾ ਚੱਕਰ
ਫੇਰ ਸਰਬਾਲ੍ਹੇ ਦੇ ਚੱਕਰ ਵਿਚ ਕਾੰਟੋ ਕਲੇਸ਼
ਫੇਰ ਕਾਰਾਂ ਵਿਚ ਬਹਿਣ ਤੋਂ ਲੜਾਈਆਂ
ਫੇਰ ਸਾਲੀਆਂ ਦਾ ਨਾਕਾ ਤੇ ਰਿਬਨ ਕਟਾਈ
ਫੇਰ ਜੁੱਤੀ ਲੁਕਾਈ ਦੇ ਪੈਸੇ
.
ਫੇਰ ਭੰਗੜਾ ਪਾਉਣ ਵੇਲੇ ਪਿਆ ਕਲੇਸ਼
ਫੇਰ ਬੇਹਰਿਆਂ ਦਾ ਲਾਗ ਤੇ ਗਲੇਲਣੀਆਂ ਦੇ ਪੈਸੇ
ਫੇਰ ਚੁੰਨੀਂ ਚੜਾਈ
.
ਫੇਰ ਮਿਲਣੀਆਂ ਤੇ ਸੋਨੇ ਦਾ ਲੈਣ ਦੇਣ
ਫੇਰ ਵਿਦਾਈ ਤੇ ਪਾਣੀਂ ਵਾਰਨ ਦੀ ਰਸਮ
.
ਫੇਰ ਘੁੰਡ ਚੁਕਾਈ ਤੋਂ ਮਗਰੋਂ ਇਹ ਵੀ ਨੀ ਪਤਾ
ਕੇ ਸੌਦਾ ਮਹਿੰਗਾ ਪਿਆ ਕੇ ਸਸਤਾ
.
ਜਨਾਬ ਏਨੇ ਪਾਪੜ ਵੇਲਣ ਮਗਰੋਂ ਤੇ ਇੱਕ ਵਹੁਟੀ
ਨਸੀਬ ਹੁੰਦੀ ਹੈ ਤੇ ਤੁਸੀਂ ਪੁੱਛਦੇ ਹੋ ਕੇ ..
.
.
.
..
ਜੱਜ ਆਪਣੀ ਕੁਰਸੀ ਤੇ ਬੇਹੋਸ਼ ਹੋਇਆ
ਮੂਧੇ-ਮੂੰਹ ਡਿੱਗਾ ਪਿਆ ਸੀ .