?ਮੁਹਾਵਰਿਆਂ ਦੇ ਆਧੁਨਿਕ ਅਰਥ?
1. ਆਪਣੀ ਜਾਨ ਖਤਰੇ ਵਿੱਚ ਪਾਉਣਾ = ਸ਼ਾਦੀ ਕਰਨਾ
2. ਆ ਬਲਦ ਮੈਨੂੰ ਮਾਰ = ਪਤਨੀ ਨਾਲ ਪੰਗਾ ਲੈਣਾ
3. ਕੰਧ ਨਾਲ ਸਿਰ ਮਾਰਨਾ = ਪਤਨੀ ਨੂੰ ਕੁੱਝ ਸਮਝਾਉਣਾ
4. ਚਾਰ ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ = ਪਤਨੀ ਦਾ ਪੇਕਿਆਂ ਤੋਂ ਘਰ ਵਾਪਿਸ ਆਉਣਾ
5. ਆਤਮਹੱਤਿਆ ਵਾਸਤੇ ਪ੍ਰੇਰਿਤ ਕਰਨਾ = ਸ਼ਾਦੀ ਕਰਨ ਦੀ ਰਾਏ ਦੇਣਾ
6. ਦੁਸ਼ਮਣੀ ਨਿਭਾਉਣਾ = ਦੋਸਤਾਂ ਦੀ ਸ਼ਾਦੀ ਕਰਵਾਉਣਾ
7. ਆਪਣਾ ਸਵਾਰਥ ਦੇਖਣਾ = ਸ਼ਾਦੀ ਨਾ ਕਰਨਾ
8. ਪਾਪ ਦੀ ਸ਼ਜਾ ਮਿਲਣਾ = ਸ਼ਾਦੀ ਹੋ ਜਾਣਾ
9. ਲਵ ਮੈਰਿਜ ਕਰਨਾ = ਆਪਣੇ ਨਾਲ ਲੜਾਈ ਕਰਨ ਵਾਸਤੇ ਲੜਾਕੂ ਲੱਭਣਾ
10. ਜ਼ਿੰਦਗੀ ਦੇ ਮਜੇ ਲੈਣਾ = ਕੁਆਰਾ ਰਹਿਣਾ
11. ਉਖਲੀ ਵਿੱਚ ਸਿਰ ਦੇਣਾ = ਸ਼ਾਦੀ ਵਾਸਤੇ ਹਾਂ ਕਰਨਾ
12. ਦੋ ਚੱਕੀਆਂ ਵਿੱਚ ਪਿਸਣਾ = ਦੂਜਾ ਵਿਆਹ ਕਰਨਾ
13. ਆਪਣੇ ਤੇ ਡਾਕਾ ਵੱਜਦੇ ਹੋਏ ਵੇਖਣਾ = ਪਤਨੀ ਨੂੰ ਬਟੂਏ ਵਿੱਚੋਂ ਪੈਸੇ ਕੱਢਦੇ ਹੋਏ ਵੇਖਣਾ
14.ਆਪਣੀ ਕੀਤੀ ਗਲਤੀ ਤੇ ਪਛਤਾਵਾ ਕਰਨਾ = ਵਿਆਹ ਦੀ ਐਲਬਮ ਵੇਖਣਾ
15.ਆਪਣੀ ਮਰਜ਼ੀ ਨਾਲ ਜੇਲ੍ਹ ਲੱਭਣਾ = ਵਿਆਹ ਲਈ ਰਾਜ਼ੀ ਹੋਣਾ
16. ਬਿਨਾਂ ਕਸੂਰ ਤੋਂ ਜੇਲ੍ਹ ਜਾਣਾ = ਵਿਆਹ ਕਰਾਉਣਾ
17. ਦੂਜਿਆਂ ਦੇ ਦੁੱਖ ਵਿੱਚ ਖੁਸ਼ = ਦੂਜੇ ਦੇ ਵਿਆਹ ਦਾ ਚਾਅ ਕਰਨਾ