Whtsapp ਦੇ ਮਹਾਂ ਮੂਰਖਾਂ ਦੀਆਂ 5 ਨਿਸ਼ਾਨੀਆਂ
1) ਸਾਰਾ ਦਿਨ ਬਿਨਾਂ ਸੋਚੇ-ਸਮਝੇ, ਬਿਨਾਂ ਦੇਖੇ-ਪਰਖੇ ਫਾਲਤੂ ਦੇ msg ਭੇਜਦੇ ਨੇ । ਭੇਡ ਚਾਲ ਵਾਂਗੂ ਜਿਵੇ ਕੋਈ ਅੱਗੇ ਤੋਂ ਆਇਆ ਓਵੇਂ ਈ ਅੱਗੇ ਕਿਸੇ ਨੂੰ ਭੇਜਤਾ ।
2) ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਬੱਚਾ ਗੁੰਮ ਹੋਣ ਦਾ msg, ਨਾ ਤਰੀਕ ਦਾ ਪਤਾ ਨਾ ਸਚਾਈ ਦਾ , ਕੋਈ ਵੀ ਐਕਸੀਡੈਂਟ ਦਾ msg,ਕੱਟੀਆਂ ਵੱਢੀਆਂ ਲਾਸ਼ਾਂ ਵਾਲੇ msg ਆਦਿ ਪਤਾ ਨਹੀਂ ਕੀ ਕੀ ਊਟ ਪਟਾਂਗ ਭੇਜਣਗੇ । ਇਹਨਾਂ msg ਦੀ ਕੋਈ ਸਚਾਈ ਜਾਂ ਪ੍ਰਮਾਣ ਈ ਨਹੀਂ ਹੁੰਦਾ ।
3) ਫ੍ਰੀ ਟੀ ਸ਼ਰਟ, ਫ੍ਰੀ ਮੋਬਾਇਲ, ਫ੍ਰੀ ਨੈੱਟ ਪੈਕ ਵਗੈਰਾ ਦੇ ਮੇਸਜ ਭੇਜਣ ਵਾਲੇ ਇੰਟਰਨੈੱਟ ਭਿਖਾਰੀ । ਮੰਗਤਿਆਂ ਤੋਂ ਵੀ ਗਏ ਗੁਜ਼ਰੇ ਹੁੰਦੇ ਨੇ ਅਜਿਹੇ ਬੇਬਕੂਫ ਲੋਕ ।
4) ਕਿਸੇ ਛੋਟੇ ਜਿਹੇ ਬੱਚੇ ਦੀ ਫ਼ੋਟੋ ਭੇਜਣਗੇ ਕਿ ਇਸ ਦੇ ਦੰਦ ਚ ਸਟੀਲ ਦੀ ਰਾਡ ਫਸੀ ਏ, ਗਲ ਚ ਪਿੰਨ ਫਸੀ ਏ । 30 ਲੱਖ ਲੱਗਣਗੇ ਅਪਰੇਸ਼ਨ ਉੱਤੇ । ਅਜਿਹੇ ਲੋਕ ਪੜ੍ਹੇ ਲਿਖੇ ਮੂਰਖ ਅਤੇ ਅਕਲ ਦੇ ਅੰਨ੍ਹੇ ਹੁੰਦੇ ਨੇ । ਜਿਹੜੇ ਬੱਚੇ ਦੇ ਦੰਦ ਈ ਨਹੀਂ ਆਏ ਅਜੇ, ਨਾਲੇ ਕਿਹੜਾ ਸਟੀਲ ਦਾ ਰਾਡ ਵੜ ਗਿਆ ਦੰਦ ਚ ਤੇ ਕਿਸ ਹਸਪਤਾਲ ਚ 30 ਲੱਖ ਲਗਦਾ ।
5) ॐ , ਅੱਲ੍ਹਾ, ਵਾਹਿਗੁਰੂ ਲਿਖੋ ਜਾਂ ਫੋਟੋ ਅੱਗੇ ਹੋਰਾਂ ਨੂੰ ਭੇਜੋ ਚਮਤਕਾਰ ਹੋਵੇਗਾ ਨਾ ਭੇਜਣ ਵਾਲੇ ਦਾ ਸੱਤਿਆਨਾਸ ਹੋਵੇਗਾ । ਅਵੱਲ ਦਰਜੇ ਦੇ ਮੂਰਖ ਲੋਕ ਭੇਜਦੇ ਨੇ ਇਹ msg । ਕਿਸ ਭਗਵਾਨ ਨੇ ਕਦੋਂ ਕਿਸ ਗ੍ਰੰਥ ਚ ਕਿਹਾ ਸੀ ਕਿ 21ਵੀਂ ਸਦੀ ਚ ਉਹ ਇੰਟਰਨੈੱਟ ਤੇ msg ਭੇਜਣ ਨਾਲ ਮਿਲਣਗੇ ਤੇ ਖੁਸ਼ ਹੋਣਗੇ ।
ਤੁਸੀਂ ਵੀ ਇਹਨਾਂ ਲੱਛਣਾਂ ਤੋਂ ਦੂਰ ਰਹੋ । ਆਪਣੀ ਅਕਲ ਸੋਚ ਦਾ ਇਸਤੇਮਾਲ ਕਰੋ । ਉਮੀਦ ਹੈ ਕਿ ਉਪਰੋਕਤ msg ਆਉਣ ਤੇ ਤੁਸੀਂ ਬਿਨਾਂ ਸੋਚੇ ਸਮਝੇ ਅੱਗੇ ਨਹੀਂ ਭੇਜੋਗੇ।
ਧੰਨਵਾਦ !