ਕੇਰਾਂ ਪਿੰਡ ਚ ਲਾਲਿਆਂ ਨੇ ਘਰੇ ਭਾਈ ਭਗਵਤ ਗੀਤਾ ਦਾ ਪਾਠ ਰਖਾ ਲਿਆ। ਸ਼ਹਿਰੋਂ ਲਾਲਾ ਜੀ ਦੇ ਰਿਸ਼ਤੇਦਾਰ ਵੀ ਆਏ ਹੋਏ। ਪਿੰਡ ਵੀ ਸਾਰਾ ਸੱਦਿਆ ਪੂਰਾ ਤਗੜਾ ਮਹੌਲ । ਪੰਡਤ ਜੀ ਲੱਗ ਗਏ ਕਥਾ ਸੁਨਾਉਣ।
ਕ੍ਰਿਸ਼ਨ ਦੇ ਜਨਮ ਵੇਲੇ ਤੋੰ ਹੋਗੀ ਕਥਾ ਸ਼ੁਰੂ
ਪੰਡਤ ਜੀ ਕਹਿੰਦੇ ਭਾਈ ਕ੍ਰਿਸ਼ਨ ਦਾ ਮਾਮਾ ਕੰਸ ਸਿਰੇ ਦਾ ਦੁਸ਼ਟ ਤੇ ਅੱਤਿਆਚਾਰੀ ਬੰਦਾ ਸੀ।
ਓਹਨੂੰ ਭਵਿੱਖਬਾਣੀ ਹੋਈ ਵੀ ਤੇਰੀ ਮੌਤ ਤੇਰੀ ਭੈਣ ਦੀ 8ਵੀਂ ਸੰਤਾਨ ਦੇ ਹੱਥੋਂ ਲਿਖੀ ਆ। ਓਹਨੇ ਆਵਦੀ ਭੈਣ ਤੇ ਭਣੋਈਏ ਨੂੰ ਜੇਲ ਚ ਨਜਰਬੰਦ ਕਰ ਲਿਆ।
ਪਹਿਲੀ ਸੰਤਾਨ ਹੋਈ ਕੰਸ ਨੇ ਉਹਨੂੰ ਮਾਰ ਦਿੱਤਾ ਦੂਜੀ ਹੋਈ ਓਹਨੂੰ ਵੀ ਮਾਰ ਦਿੱਤਾ। ਕਰਦੇ ਕਰਦੇ 7 ਸੰਤਾਨਾ ਮਾਰ ਤੀਆਂ
ਫੇਰ 8ਵੀਂ ਸੰਤਾਨ ਦੇ ਰੂਪ ਚ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ
ਤੇ ਉਹ ਕੰਸ ਦੀ ਮੌਤ ਬਣਕੇ ਆਏ
ਨਾਜਰ ਅਮਲੀ ਨੇ ਮਾਰ ਕੇ ਮੂਕੇ ਜੇ ਦਾ ਮੰਡਸਾ ਸਿੱਟ ਕੇ ਜਰਦੇ ਦੀ ਲੱਪ ਬੁੱਲ੍ਹ ਥੱਲੇ
ਕਹਿੰਦਾ ਪੰਡਤਾ ਇੱਕ ਗੱਲ ਦੱਸ ਜਦੋ ਕੰਸ ਨੂੰ ਪਤਾ ਸੀ ਕਿ ਭੈਣ ਦੀ 8ਵੀਂ ਸੰਤਾਨ ਓਹਨੂੰ ਮਾਰੂ ਤਾਂ ਉਹਨੇ ਭੈਣ ਤੇ ਭਣੋਈਏ ਨੂੰ ਕੱਠੇ ਰੱਖਿਆ ਈ ਕਿਉਂ ਸੀ। ਅੱਡ ਅੱਡ ਰੱਖਦਾ ਐਵੇਂ ਭੈਂਦੇਨੀ ਐਡੀ ਮਹਾਭਾਰਤ ਕਰਾ ਕੇ ਰਖਤੀ।
ਲਾਲੀਆਂ ਭਰਾਵਾਂ ਬਿੱਟਰ ਬਿੱਟਰ ਝਾਕਣ ਸਾਰਾ ਪਿੰਡ ਲਿੱਟਦਾ ਫਿਰੇ